Ganderbal Attack: ਜੰਮੂ-ਕਸ਼ਮੀਰ ਦੇ ਗਾਂਦਰਬਲ ਜਿਲ੍ਹੇ ’ਚ ਬੀਤੇ ਐਤਵਾਰ ਰਾਤ ਨੂੰ ਅੱਤਵਾਦੀਆਂ ਨੇ ਜਿਸ ਤਰ੍ਹਾਂ ਟਾਰਗੇਟ ਕਿÇਲੰਗ ਨਾਲ ਇੱਕ ਕੰਸਟ੍ਰਕਸ਼ਨ ਪ੍ਰਾਜੈਕਟ ’ਚ ਕੰਮ ਕਰ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ, ਉਹ ਕਈ ਲਿਹਾਜ਼ ਨਾਲ ਗੰਭੀਰ, ਚਿੰਤਾਜਨਕ ਅਤੇ ਚੁਣੌਤੀਪੂਰਨ ਘਟਨਾ ਹੈ ਇਹ ਅੱਤਵਾਦ ਦਾ ਹਨ੍ਹੇਰਾ ਫੈਲਾਉਣ ਅਤੇ ਅਮਨ ਦੇ ਉਜਾਲੇ ਨੂੰ ਦਬਾਉਣ ਦੀ ਡੂੰਘੀ ਸਾਜਿਸ਼ ਹੈ ਇਹ ਜਿੱਥੇ ਅੱਤਵਾਦੀਆਂ ਦੀ ਬੁਖਲਾਹਟ ਦਾ ਸਿੱਟਾ ਹੈ, ਉੱਥੇ ਉਨ੍ਹਾਂ ਦੀਆਂ ਬਦਲੀਆਂ ਪਹਿਲਾਂ ਦੀ ਵਚਨਬੱਧਤਾ ਨੂੰ ਵੀ ਦਰਸ਼ਾਉਂਦਾ ਹੈ ਸੂਬੇ ’ਚ ਟਾਰਗੇਟ ਕਿÇਲੰਗ ਦੀ ਇਹ ਕੋਈ ਨਵੀਂ ਘਟਨਾ ਨਹੀਂ ਹੈ ਸਗੋਂ ਹਾਲ ਹੀ ਦੇ ਸਾਲਾਂ ’ਚ ਸੁਰੱਖਿਆ ਬਲਾਂ ਦੇ ਕੈਂਪਾਂ ਤੋਂ ਲੈ ਕੇ ਪ੍ਰਵਾਸੀ ਮਜ਼ਦੂਰਾਂ ਦੇ ਘਰਾਂ ਅਤੇ ਕਸ਼ਮੀਰੀ ਪੰਡਿਤਾਂ ’ਤੇ ਅਜਿਹੇ ਟਾਰਗੇਟ ਕਿÇਲੰਗ ਹਮਲੇ ਹੁੰਦੇ ਰਹੇ ਹਨ ਜਿਸ ਦੇ ਪਿੱਛੇ ਅੱਤਵਾਦੀ ਸੰਗਠਨਾਂ ਦੀ ਨਿਰਾਸ਼ਾ ਦੀ ਦਿਖਾਈ ਦਿੰਦੀ ਹੈ। Ganderbal Attack
ਟਾਰਗੇਟ ਕਿÇਲੰਗ ਪਾਕਿਸਤਾਨ ਦੀ ਕਸ਼ਮੀਰ ’ਚ ਅਸ਼ਾਂਤੀ ਤੇ ਅੱਤਵਾਦ ਫੈਲਾਉਣ ਦੀ ਨਵੀਂ ਸਾਜਿਸ਼ ਹੈ ਧਾਰਾ-370 ਹਟਾਏ ਜਾਣ ਤੋਂ ਬਾਅਦ ਹੀ ਟਾਰਗੇਟ ਕਿÇਲੰਗ ਦੀਆਂ ਘਟਨਾਵਾਂ ਵਧੀਆਂ ਹਨ ਚੋਣਾਂ ’ਚ ਅੜਿੱਕਾ ਲਾਉਣ ਦੇ ਉਨ੍ਹਾਂ ਦੇ ਤਮਾਮ ਯਤਨ ਨਾਕਾਮ ਹੋ ਜਾਣੇ, ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਸ਼ਾਂਤੀਪੂਰਵਕ ਹੋਣ ਅਤੇ ਇਨ੍ਹਾਂ ’ਚ ਲੋਕਾਂ ਦੀ ਭਾਗੀਦਾਰੀ ਦੇ ਵੀ ਰਿਕਾਰਡ ਬਣਨ ਤੋਂ ਅੱਤਵਾਦੀ ਬੁਖਲਾ ਗਏ ਹੁਣ ਅੱਤਵਾਦੀ ਤੱਤਾਂ ਨੇ ਜੰਮੂ ਕਸ਼ਮੀਰ ’ਚ ਚੁਣੀ ਸਰਕਾਰ ਦੇ ਗਠਿਤ ਹੁੰਦਿਆਂ ਹੀ ਇਸ ਵੱਡੇ ਹਮਲੇ ਨੂੰ ਅੰਜ਼ਾਮ ਦੇ ਕੇ ਇਹ ਜਤਾਉਣ ਦਾ ਯਤਨ ਕੀਤਾ ਹੈ ਕਿ ਉਹ ਲੋਕ-ਫਤਵੇ ਤਹਿਤ ਬਣੀ ਇਸ ਸਰਕਾਰ ਦੇ ਰਾਹ ’ਚ ਅੜਿੱਕਾ ਲਾਉਣ ਦਾ ਹਰ ਸੰਭਵ ਯਤਨ ਕਰਦੇ ਰਹਿਣਗੇ, ਅਸ਼ਾਂਤੀ ਅਤੇ ਅੱਤਵਾਦ ਫੈਲਾਉਂਦੇ ਰਹਿਣਗੇ।
Read This : Diwali: ਪਰਿਵਾਰ ’ਚ ਆਪਸੀ ਪ੍ਰੇਮ ਅਤੇ ਮਠਿਆਈਆਂ ਦਾ ਤਿਉਹਾਰ
ਪਰ ਇਨ੍ਹਾਂ ਚੁਣੌਤੀਆਂ ਨੂੰ ਨਾਕਾਮ ਕਰਨ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਕਮਰ ਕੱਸਣੀ ਹੋਵੇਗੀ ਮਿਥ ਕੇ ਕੀਤੇ ਕਤਲ (ਟਾਰਗੇਟ ਕਿÇਲੰਗ) ਨਾ ਸਿਰਫ਼ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਹੁੰਚਾਉਂਦੇ ਹਨ, ਸਗੋਂ ਜੰਮੂ-ਕਸ਼ਮੀਰ ’ਚ ਸਥਾਈ ਸ਼ਾਂਤੀ ਨੂੰ ਹੱਲਾਸ਼ੇਰੀ ਦੇਣ ਦੇ ਯਤਨਾਂ ਨੂੰ ਵੀ ਡੂੰਘਾ ਝਟਕਾ ਦਿੰਦੇ ਹਨ ਇਹ ਕਤਲ ਨਾ ਸਿਰਫ਼ ਜੰਮੂ ਕਸ਼ਮੀਰ ਦੇ ਸਮਾਜ ਦੇ ਤਾਣੇ-ਬਾਣੇ ਨੂੰ ਕਮਜ਼ੋਰ ਕਰਦੇ ਹਨ, ਸਗੋਂ ਘਾਟੀ ’ਚ ਰਹਿਣ ਵਾਲੇ ਗੈਰ-ਸਥਾਨਕ ਅਤੇ ਘੱਟ-ਗਿਣਤੀ ਭਾਈਚਾਰਿਆਂ ’ਚ ਅਸੁਰੱਖਿਆ ਵੀ ਪੈਦਾ ਕਰਦੇ ਹਨ ਇਹ ਕਤਲ ਨਾ ਸਿਰਫ਼ ਵਿਕਾਸ ’ਚ ਅੜਿੱਕਾ ਹਨ, ਸਗੋਂ ਉਦਯੋਗ, ਵਪਾਰ, ਸੈਰ-ਸਪਾਟਾ ਅਤੇ ਸੁਹਿਰਦਤਾ ਨੂੰ ਵੀ ਖੰਡਿਤ ਕਰਦੇ ਹਨ ਸੁਰੱਖਿਆ ਬਲਾਂ ’ਤੇ ਵੰਡ-ਪਾਊ ਅਤੇ ਅੱਤਵਾਦੀ ਤਾਕਤਾਂ ਖਿਲਾਫ ਆਪਣਾ ਕਰੜਾ ਰੁਖ ਬਣਾਈ ਰੱਖਣ ਦਾ ਫਰਜ਼ ਹੈ।
ਕਸ਼ਮੀਰ ’ਚ ਲੰਮੇ ਸਮੇਂ ਤੋਂ ਅਮਨ-ਚੈਨ ਅਤੇ ਸ਼ਾਂਤੀ ਨਾਲ ਵਿਕਾਸ ਦੀ ਗੰਗਾ ਵਗ ਰਹੀ
ਜਿਸ ਨੂੰ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ ’ਚ ਸਥਾਨਕ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਬਲ ਮਿਲਦਾ ਹੈ ਕਸ਼ਮੀਰ ’ਚ ਲੰਮੇ ਸਮੇਂ ਤੋਂ ਅਮਨ-ਚੈਨ ਅਤੇ ਸ਼ਾਂਤੀ ਨਾਲ ਵਿਕਾਸ ਦੀ ਗੰਗਾ ਵਗ ਰਹੀ ਹੈ ਸੁਰੱਖਿਆ ਬਲਾਂ ਦੀ ਚੌਕਸੀ ਨਾਲ ਜੰਮੂ ਕਸ਼ਮੀਰ ’ਚ ਅੱਤਵਾਦੀ ਘਟਨਾਵਾਂ ’ਚ ਆਈ ਕਮੀ ਅਤੇ ਆਮ ਜਨ-ਜੀਵਨ ’ਤੇ ਉਨ੍ਹਾਂ ਦੇ ਘਟਦੇ ਅਸਰ ਤੋਂ ਚਿੰਚਤ ਅੱਤਵਾਦੀ ਸਰਗਨਿਆਂ ਨੇ ਆਮ ਚੋਣਾਂ ਦਰਮਿਆਨ ਆਪਣੀ ਸਰਗਰਮੀ ਵਧਾ ਦਿੱਤੀ, ਪਰ ਉਹ ਕੁਝ ਕਰ ਨਹੀਂ ਸਕੇ ਹੁਣ ਮੌਕਾ ਮਿਲਦੇ ਹੀ ਉਨ੍ਹਾਂ ਨੇ ਅਜਿਹੇ ਇਲਾਕਿਆਂ ਨੂੰ ਚੁਣਿਆ ਹੈ ਜਿੱਥੇ ਸੁਰੱਖਿਆ ਬਲਾਂ ਦੀ ਤੈਨਾਤੀ ਘੱਟ ਅਤੇ ਮੁਸ਼ਕਿਲ ਸੀ ਟਾਰਗੇਟਡ ਅਟੈਕ ਜ਼ਰੀਏ ਬਾਹਰੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਕਿ ਉਨ੍ਹਾਂ ’ਚ ਘਬਰਾਹਟ ਫੈਲੇ, ਭਾਜੜ ਪਵੇ ਅਤੇ ਸੈਲਾਨੀਆਂ ਦਾ ਆਉਣਾ ਘੱਟ ਹੋਵੇੇ। Ganderbal Attack
ਇਸ ਲਈ ਅੱਤਵਾਦੀਆਂ ਨੇ ਇਸ ਵਾਰ ਹਮਲੇ ਲਈ ਸ੍ਰੀਨਗਰ ਅਤੇ ਸੋਨਮਰਗ ਵਿਚਕਾਰ ਬਣਾਈ ਜਾ ਰਹੀ ਜੈੱਡ-ਮੋਡ ਟਨਲ ਦਾ ਕੰਮ ਕਰ ਰਹੇ ਲੋਕਾਂ ਨੂੰ ਚੁਣਿਆ ਇਹ ਟਨਲ ਨਾ ਸਿਰਫ਼ ਜੰਮੂ ਕਸ਼ਮੀਰ ਦੇ ਵਿਕਾਸ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਹੈ ਸਗੋਂ ਰਣਨੀਤਿਕ ਤੌਰ ’ਤੇ ਵੀ ਖਾਸੀ ਅਹਿਮੀਅਤ ਰੱਖਦੀ ਹੈ ਇਸ ਦੇ ਨਿਰਮਾਣ ਨਾਲ ਸ੍ਰੀਨਗਰ ਅਤੇ ਕਾਰਗਿਲ ਵਿਚਕਾਰ ਸਿੱਧਾ ਸੰਪਰਕ ਯਕੀਨੀ ਹੋਵੇਗਾ ਅਤੇ ਸ੍ਰੀਨਗਰ ਅਤੇ ਲੇਹ ਵਿਚਕਾਰ ਦੀ ਯਾਤਰਾ ’ਚ ਲੱਗਣ ਵਾਲਾ ਸਮਾਂ ਘੱਟ ਹੋ ਜਾਵੇਗਾ ਇਹੀ ਨਹੀਂ, ਇਸ ਟਨਲ ਜਰੀਏ ਸੈਲਾਨੀ ਪਸੰਦੀਦਾ ਸ਼ਹਿਰ ਸੋਨਮਰਗ ਦੀ ਹਰ ਮੌਸਮ ’ਚ ਸੁਵਿਧਾਜਨਕ ਪਹੁੰਚ ਵੀ ਯਕੀਨੀ ਕੀਤੀ ਜਾ ਸਕੇਗੀ ਗਾਂਦਰਬਲ ਦਾ ਹਮਲਾ ਅੱਤਵਾਦੀਆਂ ਦੀ ਇੱਕ ਵੱਡੀ ਸਫ਼ਲਤਾ ਹੈ, ਕਸ਼ਮੀਰ ’ਚ ਅੱਤਵਾਦ-ਅਸ਼ਾਂਤੀ ਫੈਲਾਉਣ ਅਤੇ ਵਿਕਾਸ ਦੀ ਰਫ਼ਤਾਰ ਨੂੰ ਰੋਕਣ ਦੀ ਸਾਜਿਸ਼ ਹੈ ਜਾਹਿਰ ਹੈ।
Read This : Punjab: Diwali ਦੇ ਮੱਦੇਨਜ਼ਰ ਸਰਕਾਰੀ ਕਰਮਚਾਰੀਆਂ ਦੀ ਤਨਖ਼ਾਹ ਸਬੰਧੀ ਖਾਸ ਅਪਡੇਟ
ਪਾਕਿਸਤਾਨੀ ਜ਼ਮੀਨ ’ਤੇ ਬੈਠੇ ਅੱਤਵਾਦੀ ਤੱਤਾਂ ਨੇ ਇਸ ਇੱਕ ਹਮਲੇ ਜ਼ਰੀਏ ਕਈ ਮਕਸਦ ਪੂਰੇ ਕਰਨ ਦੀ ਕੋਸ਼ਿਸ ਕੀਤੀ ਹੈ ਉਮਰ ਅਬਦੁਲਾ ਦੀ ਅਗਵਾਈ ’ਚ ਸਰਕਾਰ ਗਠਨ ਤੋਂ ਬਾਅਦ ਪਾਕਿਸਤਾਨ ਦੇ ਇਸ਼ਾਰੇ ’ਤੇ ਕਸ਼ਮੀਰ ਘਾਟੀ ’ਚ ਇੱਕ ਵੱਡੀ ਅੱਤਵਾਦੀ ਘਟਨਾ ਨੂੰ ਸਫਲਤਾਪੂਰਵਕ ਅੰਜਾਮ ਦੇ ਦਿੱਤਾ ਜਾਣਾ ਸਾਡੇ ਲਈ ਚਿੰਤਾ ਨਾਲ ਚਿਤਾਵਨੀ ਵੀ ਹੈ ਇਹ ਘਟਨਾ ਦੱਸ ਵੀ ਕਰ ਰਹੀ ਹੈ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਚੋਣ ਹਲਕੇ ਗਾਂਦਰਬਲ ’ਚ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਟਨਲ ਪ੍ਰੋਜੈਕਟ ’ਚ ਤਾਇਨਾਤ ਸੱਤ ਪ੍ਰਵਾਸੀ ਮਜ਼ਦੂਰਾਂ ’ਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਅੱਤਵਾਦੀਆਂ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਮ੍ਰਿਤਕਾਂ ’ਚ ਇੱਕ ਸਥਾਨਕ ਡਾਕਟਰ ਵੀ ਸ਼ਾਮਲ ਸੀ ਮਰਨ ਵਾਲਿਆਂ ’ਚ ਪੰਜਾਬ, ਬਿਹਾਰ ਅਤੇ ਕਠੂਆ ਦੇ ਰਹਿਣ ਵਾਲੇ ਮਜ਼ਦੂਰ ਸ਼ਾਮਲ ਹਨ। Ganderbal Attack
ਕਈ ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਇਹ ਸਾਰੇ ਮਜ਼ਦੂਰ ਕੰਮ ਖਤਮ ਕਰਨ ਤੋਂ ਬਾਅਦ ਮੈਸ ’ਚ ਖਾਣਾ ਖਾਣ ਬੈਠੇ ਸਨ ਉਦੋਂ ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ ਨਿਸ਼ਚਿਤ ਹੀ ਇਹ ਅੱਤਵਾਦੀਆਂ ਦੀ ਕਾਇਰਾਨਾ ਅਤੇ ਸ਼ਰਮਨਾਕ ਕਰਤੂਤ ਹੈ ਨਿਰਦੋਸ਼ ਨਾਗਰਿਕਾਂ ਦਾ ਬੇਵਜ੍ਹਾ ਕਤਲ ਕਿਸੇ ਇੱਕ ਪਰਿਵਾਰ ਦੇ ਕਿਸੇ ਜੀਅ ਨੂੰ ਹੀ ਨਹੀਂ ਖੋਂਹਦਾ ਸਗੋਂ ਉਨ੍ਹਾਂ ਲੋਕਾਂ ’ਚ ਵੀ ਖੌਫ ਪੈਦਾ ਕਰਦਾ ਹੈ ਜੋ ਅੱਤਵਾਦ ਦੇ ਸਾਏ ’ਚ ਵੀ ਰੋਜ਼ੀ-ਰੋਟੀ ਕਮਾਉਣ ਲਈ ਜੰਮੂ ਕਸਮੀਰ ’ਚ ਮਜ਼ਦੂਰੀ ਕਰਦੇ ਹਨ ਜਨਤਾ ਨੇ ਸਪੱਸ਼ਟ ਫਤਵਾ ਦੇ ਕੇ ਇਹ ਸੰਦੇਸ਼ ਦਿੱਤਾ ਕਿ ਘਾਟੀ ’ਚ ਲੋਕਤੰਤਰ ਫੁੱਲੇ-ਫਲੇ। Ganderbal Attack
ਨਾ ਕਿ ਜਲੇ ਇਹ ਫਤਵਾ ਅੱਤਵਾਦ ਅਤੇ ਵੱਖਵਾਦ ਤੋਂ ਮੁਕਤੀ ਦੀ ਚਾਹਤ ਦਾ ਨਤੀਜਾ ਹੈ ਸੂਬੇ ਦੀ ਜਨਤਾ ਨੇ ਆਪਣੀਆਂ ਉਮੀਦਾਂ ਕਰਕੇ ਸਰਕਾਰ ਚੁਣੀ ਅਤੇ ਨੈਸ਼ਨਲ ਕਾਨਫਰੰਸ ’ਤੇ ਭਰੋਸਾ ਪ੍ਰਗਟਾਇਆ ਨਵੀਂ ਸਰਕਾਰ ਦੇ ਸਾਹਮਣੇ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੀ ਚੁਣੌਤੀ ਤਾਂ ਹੈ ਹੀ, ਸਭ ਤੋਂ ਵੱਡੀ ਚੁਣੌਤੀ ਤਾਂ ਅੱਤਵਾਦ ਨੂੰ ਜੜ੍ਹੋਂ ਖਤਮ ਕਰਨਾ ਅਤੇ ਅਜਿਹਾ ਮਾਹੌਲ ਪੈਦਾ ਕਰਨਾ ਹੈ ਜਿਸ ’ਚ ਆਮ ਆਦਮੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰੇ ਅਤੇ ਇਸ ਖੇਤਰ ’ਚ ਵਿਕਾਸ ਦੀ ਧਾਰਾ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੋ ਜੰਮੂ ਕਸ਼ਮੀਰ ’ਚ ਗਰੀਬੀ, ਅਨਿਆ ਅਤੇ ਅੱਤਵਾਦ ਦੇ ਖਿਲਾਫ ਹਾਲੇ ਲੰਮਾ ਸਫਰ ਤੈਅ ਕਰਨਾ ਬਾਕੀ ਹੈ ਅੱਤਵਾਦ ਦੇ ਪੈਰ ਪੁੱਟਣ ਲਈ ਜਨਤਾ ਅਤੇ ਸਰਕਾਰ ਦੋਵਾਂ ਨੂੰ ਮਿਲ ਕੇ ਉਪਰਾਲੇ ਕਰਨੇ ਹੋਣਗੇ। Ganderbal Attack
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ