India vs Australia 3rd Test: ਗਾਬਾ ਟੈਸਟ, ਮੀਂਹ ਕਾਰਨ ਤੀਜੇ ਦਿਨ ਸਿਰਫ 33 ਓਵਰਾਂ ਦੀ ਖੇਡ, ਭਾਰਤ ਬੈਕਫੁੱਟ ’ਤੇ

India vs Australia 3rd Test
India vs Australia 3rd Test: ਗਾਬਾ ਟੈਸਟ, ਮੀਂਹ ਕਾਰਨ ਤੀਜੇ ਦਿਨ ਸਿਰਫ 33 ਓਵਰਾਂ ਦੀ ਖੇਡ, ਭਾਰਤ ਬੈਕਫੁੱਟ ’ਤੇ

ਰਾਹੁਲ-ਰੋਹਿਤ ਕ੍ਰੀਜ ’ਤੇ ਨਾਬਾਦ

  • ਅਜੇ ਵੀ ਅਸਟਰੇਲੀਆ ਦੇ ਸਕੋਰ ਤੋਂ 394 ਦੌੜਾਂ ਪਿੱਛੇ | India vs Australia 3rd Test

ਸਪੋਰਟਸ ਡੈਸਕ। India vs Australia 3rd Test: ਭਾਰਤ-ਅਸਟਰੇਲੀਆ ਵਿਚਕਾਰ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਮੈਚ ਬ੍ਰਿਸਬੇਨ ਦੇ ਗਾਬਾ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਫਿਲਹਾਲ ਅੱਜ ਫਿਰ ਤੀਜੇ ਦਿਨ ਮੀਂਹ ਦੇ ਦਖਲ ਦਿੱਤਾ ਤੇ ਤੀਜੇ ਦਿਨ ਦੀ ਖੇਡ ’ਚ ਸਿਰਫ 33 ਓਵਰਾਂ ਦੀ ਖੇਡ ਹੀ ਹੋ ਸਕੀ। ਤੀਜੇ ਦਿਨ ਮੀਂਹ ਕਾਰਨ 5ਵਾਰ ਖੇਡ ਨੂੰ ਰੋਕਣਾ ਪਿਆ, ਬਾਅਦ ’ਚ ਖਰਾਬ ਰੌਸ਼ਨੀ ਕਾਰਨ ਅੰਪਾਇਰਾਂ ਨੇ ਤੀਜੇ ਦਿਨ ਦੀ ਖੇਡ ਰੱਦ ਕਰ ਦਿੱਤੀ। ਤੀਜੇ ਦਿਨ ਸਟੰਪ ਹੋਣ ਤੱਕ ਭਾਰਤ ਨੇ 52 ਦੌੜਾਂ ਬਣਾ ਲਈਆਂ ਹਨ, ਓਪਨਰ ਲੋਕੇਸ਼ ਰਾਹੁਲ ਤੇ ਕਪਤਾਨ ਰੋਹਿਤ ਸ਼ਰਮਾ ਕ੍ਰੀਜ ’ਤੇ ਨਾਬਾਦ ਹਨ। ਭਾਰਤੀ ਟੀਮ ਅਜੇ ਵੀ ਅਸਟਰੇਲੀਆ ਤੋਂ 395 ਦੌੜਾਂ ਪਿੱਛੇ ਹੈ ਤੇ ਉਸ ਦੀਆਂ 6 ਵਿਕਟਾਂ ਹੀ ਬਾਕੀ ਹਨ। India vs Australia 3rd Test

ਇਹ ਖਬਰ ਵੀ ਪੜ੍ਹੋ : Punjab: ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ, ਇਨ੍ਹਾਂ ਖਾਲੀ ਅਸਾਮੀਆਂ ’ਤੇ ਹੋਵੇਗੀ ਭਰਤੀ ਪ੍ਰਕਿਰਿਆ, ਜਾਣੋ

ਤੀਜੇ ਦਿਨ ਅਸਟਰੇਲੀਆ ਨੇ 405 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸ ਦੀ ਪਾਰੀ 445 ਦੌੜਾਂ ’ਤੇ ਜਾ ਕੇ ਸਮਾਪਤ ਹੋਈ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ 6 ਵਿਕਟਾਂ ਹਾਸਲ ਕੀਤੀਆਂ, ਜਦਕਿ ਮੁਹੰਮਦ ਸਿਰਾਜ ਨੂੰ 2 ਤੇ ਨੀਤੀਸ਼ ਕੁਮਾਰ ਰੈੱਡੀ ਤੇ ਆਕਾਸ਼ ਦੀਪ ਨੂੰ 1-1 ਵਿਕਟ ਮਿਲੀ। ਅਸਟਰੇਲੀਆਈ ਟੀਮ ਵੱਲੋਂ ਟੈ੍ਰਵਿਸ ਹੈੱਡ ਨੇ 152 ਦੌੜਾਂ, ਸਾਬਕਾ ਕਪਤਾਨ ਸਟੀਵ ਨੇ 101 ਦੌੜਾਂ ਬਣਾ ਕੇ ਸੈਂਕੜੇ ਜੜੇ ਸਨ, ਜਦਕਿ ਵਿਕਟਕੀਪਰ ਬੱਲੇਬਾਜ਼ ਅਲੈਕਸ ਕੈਰੀ ਨੇ 70 ਦੌੜਾਂ ਦੀ ਪਾਰੀ ਖੇਡੀ।

ਮਿਸ਼ੇਲ ਸਟਾਰਕ ਨੇ 18 ਦੌੜਾਂ ਦਾ ਯੋਗਦਾਨ ਦਿੱਤਾ। ਅੱਜ ਪਾਰੀ ਦੀ ਸ਼ੁਰੂਆਤ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਟੀਮ ਪਹਿਲੇ ਹੀ ਓਵਰ ’ਚ ਓਪਨਰ ਯਸ਼ਸਵੀ ਜਾਇਸਵਾਲ ਦੀ ਵਿਕਟ ਗੁਆ ਦਿੱਤੀ, ਜਾਇਸਵਾਲ ਨੇ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਪਹਿਲੀ ਗੇਂਦ ’ਤੇ ਚੌਕਾ ਜੜਿਆ, ਜਦਕਿ ਦੂਜੀ ਹੀ ਗੇਂਦ ’ਤੇ ਮਿਸ਼ੇਲ ਮਾਰਸ਼ ਨੂੰ ਕੈਚ ਦੇ ਬੈਠੇ, ਉਨ੍ਹਾਂ ਨੂੰ ਮਿਸ਼ੇਲ ਸਟਾਰਕ ਨੇ ਆਊਟ ਕੀਤਾ, ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਸ਼ੁਭਮਨ ਗਿੱਲ ਵੀ 1 ਦੌੜ ’ਤੇ ਚਲਦੇ ਬਣੇ।

ਸਾਬਕਾ ਕਪਤਾਨ ਵਿਰਾਟ ਕੋਹਲੀ ਫਿਰ ਫਲਾਪ ਰਹੇ ਤੇ ਉਨ੍ਹਾਂ ਨੂੰ ਜੋਸ਼ ਹੈਜਲਵੁੱਡ ਨੇ ਵਿਕਟਕੀਪਰ ਬੱਲੇਬਾਜ ਅਲੈਕਸ ਕੈਰੀ ਨੂੰ ਕੈਚ ਕਰਵਾਇਆ, ਰਿਸ਼ਭ ਪੰਤ ਦੀ ਵਿਕਟ ਕਪਤਾਨ ਪੈਟ ਕੰਮਿਸ ਨੇ ਹਾਸਲ ਕੀਤੀ। ਦੱਸ ਦੇਈਏ ਕਿ ਮੈਚ ਦਾ ਪਹਿਲਾ ਦਿਨ ਵੀ ਮੀਂਹ ਕਾਰਨ ਰੱਦ ਰਿਹਾ ਸੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। 5 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਪਹਿਲਾ ਮੈਚ ਭਾਰਤ ਨੇ 295 ਦੌੜਾਂ ਨਾਲ ਜਿੱਤਿਆ ਸੀ, ਜਦਕਿ ਦੂਜਾ ਮੈਚ ਅਸਟਰੇਲੀਆ ਨੇ 10 ਵਿਕਟਾਂ ਨਾਲ ਆਪਣੇ ਨਾਂਅ ਕੀਤਾ ਸੀ। India vs Australia 3rd Test

India vs Australia 3rd Test
ਮੀਂਹ ਕਾਰਨ ਤੀਜੇ ਦਿਨ ਸਿਰਫ 33 ਓਵਰ ਹੀ ਸੁੱਟੇ ਹੀ ਜਾ ਸਕੇ। ਫੋਟੋ (BCCI)

ਦੋਵਾਂ ਟੀਮਾਂ ਦੀ ਪਲੇਇੰਗ-11 | India vs Australia 3rd Test

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜ਼ਾ, ਨੀਤੀਸ਼ ਕੁਮਾਰ ਰੈੱਡੀ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ਼।

ਅਸਟਰੇਲੀਆ : ਪੈਟ ਕੰਮਿਸ (ਕਪਤਾਨ), ਉਸਮਾਨ ਖਵਾਜ਼ਾ, ਨਾਥਨ ਮੈਕਸਵੀਨੀ, ਮਾਰਨਸ ਲਾਬੁਸ਼ੇਨ, ਸਟੀਵ ਸਮਿਥ, ਟੈ੍ਰਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ (ਵਿਕਟਕੀਪਰ), ਨਾਥਨ ਲਿਓਨ, ਮਿਸ਼ੇਲ ਸਟਾਰਕ, ਜੋਸ਼ ਹੈਜਲਵੁੱਡ।