ਜੀ-7 ਸਿਖਰ ਸੰਮੇਲਨ: ਭਾਰਤ ਸਮੇਤ ਚਾਰ ਮੁਲਕਾਂ ਨੂੰ ਸੱਦਾ
ਲੰਦਨ। ਬ੍ਰਿਟੇਨ ਦੇ ਕਾਰਨਵਾਲ ਖੇਤਰ ’ਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ 47ਵੇਂ ਜੀ-7 ਸਿਖਰ ਸੰਮੇਲਨ ’ਚ ਜਲਵਾਯੂ ਵਾਤਾਵਰਨ ਤੇ ਕੋਰੋਨਾ ਵਾਇਰਸ ਮਹਾਂਮਾਰੀ ਸਮੇਤ ਕਈ ਤਰ੍ਹਾਂ ਦੇ ਮੁੱਦਿਆਂ ’ਤੇ ਚਰਚਾ ਹੋਣ ਦੇ ਆਸਾਰ ਹੈ ਇਹ ਸਿਖਰ ਸੰਮੇਲਨ 13 ਜੂਨ ਤੱਕ ਚੱਲੇਗਾ ਇਹ ਸਿਖਰ ਸੰਮੇਲਨ ਕਾਰਬਿਸ ਖਾੜੀ ਦੇ ਕੋਰਨਿਸ਼ ਸਮੁੰਦਰ ਤੱਟ ਸ਼ਹਿਰ ’ਚ ਹੋ ਰਿਹਾ ਹੈ।
ਇਸ ਸੰਮੇਲਨ ’ਚ ਬ੍ਰਿਟੇਨ, ਅਮਰੀਕਾ, ਕੈਨੇਡਾ, ਜਾਪਾਨ, ਜਰਮਨੀ, ਫ੍ਰਾਂਸ, ਇਟਲੀ ਤੇ ਯੂਰਪੀ ਕਮਿਸ਼ਨ ਤੇ ਯੂਰਪੀ ਸੰਘ ਦੇ ਪ੍ਰਧਾਨ ਸ਼ਾਮਲ ਹਨ ਸਿਖਰ ਸੰਮੇਲਨ ’ਚ ਭਾਰਤ, ਦੱਖਣੀ ਕੋਰੀਆ, ਅਸਟਰੇਲੀਆ ਤੇ ਦੱਖਣੀ ਅਫਰੀਕਾ ਨੂੰ ਮਹਿਮਾਨ ਦੇਸ਼ਾਂ ਦੇ ਰੂਪ ’ਚ ਸੱਦਾ ਦਿੱਤਾ ਗਿਆ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੈਲੀ ਕਾਨਫਰੰਸ ਜ਼ਰੀਏ ਇਸ ਸਿਖਰ ਸੰਮੇਲਨ ’ਚ ਸ਼ਾਮਲ ਹੋਣਗੇ।
ਇਹ ਸਿਖਰ ਸੰਮੇਲਨ ਸ਼ੁੱਕਰਵਾਰ ਤੋਂ ਐਤਵਾਰ (11 ਤੋਂ 13 ਜੂਨ) ਤੱਕ ਚੱਲੇਗਾ ਲਗਭਗ ਦੋ ਸਾਲਾਂ ’ਚ ਇਹ ਪਹਿਲਾ ਆਫਲਾਈਨ ਜੀ-7 ਸ਼ਿਖਰ ਸੰਮੇਲਨ ਹੋਵੇਗਾ ਇਸ ਸੰਮੇਲਨ ਦਾ ਮੁੱਖ ਏਜੰਡਾ ਕੋਰੋਨਾ ਵਾਇਰਸ ਤੇ ਇਸ ਨਾਲ ਨਜਿੱਠਣ ਦੀਆਂ ਚੁਣੌਤੀਆਂ ਤੇ ਰਣਨੀਤੀਆਂ ਹੋਣਗੀਆਂ ਦੁਨੀਆਂ ਭਰ ’ਚ ਹੁਣ ਤੱਕ ਕੋਰੋਨਾ ਵਾਇਰਸ ਦੀ ਚਪੇਟ ’ਚ ਆਉਣ ਨਾਲ 37 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ ਇਸ ਤੋਂ ਇਲਾਵਾ ਇਸ ਮੀਟਿੰਗ ’ਚ ਕੋਰੋਨਾ ਵੈਕਸੀਨ ਤੇ ਜਲਵਾਯੂ ਵਾਤਾਵਰਨ ’ਤੇ ਵੀ ਚਰਚਾ ਹੋਵੇਗੀ।
ਇਸ ਤੋਂ ਇਲਾਵਾ ਸਿਖਰ ਸੰਮੇਲਨ ’ਚ ਆਰਥਿਕ ਸੁਧਾਰ, ਸੰਪੂਰਨ ਵਿਕਾਸ, ਵਪਾਰ, ਹਰਿਤ ਤੇ ਡਿਜ਼ੀਟਲ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨਾ ਹੈ, ਸਮਾਜਿਕ ਤਾਲਮੇਲ ਬਣਾਉਣਾ ਤੇ ਰੰਗਭੇਦ ਦੇ ਅੰਤਰ ਨੂੰ ਖਤਮ ਕਰਨ ਵਰਗੇ ਮੁੱਦਿਆਂ ’ਤੇ ਵੀ ਵਿਸਥਾਰ ਨਾਲ ਚਰਚਾ ਹੋਣ ਦੀ ਉਮੀਦ ਹੈ। ਵਿਦੇਸ਼ ਨੀਤੀ ਦੇ ਏਜੰਡੇ ’ਚ ਰੂਸ, ਬੇਲਾਰੂਸ, ਇਥੋਯੋਪੀਆ, ਅਫ਼ਗਾਨਿਸਤਾਨ, ਇਰਾਨ ਅਤੇ ਲੀਬੀਆ ਵਰਗੇ ਦੇਸ਼ਾਂ ਦੇ ਨਾਲ ਸਬੰਧ ਦਿ੍ਰੜ ਬਣਾਉਣਾ ਵੀ ਸ਼ਾਮਲ ਵੀ ਹਨ।
ਰੂਸ ਸਬੰਧੀ ਜਰਮਨ ਦੇ ਇੱਕ ਉਚ ਅਧਿਕਾਰੀ ਨੇ ਦੱਸਿਆ ਕਿ ਨਾਰਡ ਸਟੀਮ-ਦੋ ਪਾਇਪਲਾਈਨ ਯੋਜਨਾ, ਅਮਰੀਕਾ ਅਤੇ ਉਸ ਦੇ ਯੂਰਪੀ ਸਹਿਯੋਗੀਆਂ ਵਿਚਕਾਰ ਵਿਵਾਦ ਬਣਿਆ ਹੋਇਆ ਹੈ, ਜਿਸ ’ਤੇ ਇਸ ਸਿਖਰ ਸੰਮੇਲਨ ’ਚ ਚਰਚਾ ਨਹੀਂ ਕੀਤੀ ਜਾਵੇਗੀ ਸਿਖ਼ਰ ਸੰਮੇਲਨ ’ਚ ਭਾਗ ਲੈਣ ਵਾਲੇ ਆਗੂਆਂ ਲਈ ਦੁਪੱਖੀ ਗੱਲਬਾਤ ਕਰਵਾਉਣ ਦੀ ਵੀ ਉਮੀਦ ਹੈ ਬਿ੍ਰਟੇਨ ਸਾਲ 2021 ’ਚ ਜੀ-7 ਦੀ ਪ੍ਰਧਾਨਗੀ ਕਰ ਰਿਹਾ ਹੈ ਇਸ ਸਿਖ਼ਰ ਸੰਮੇਲਨ ’ਚ ਕੋਰੋਨਾ ਸੰਸਾਰਿਕ ਮਹਾਂਮਾਰੀ ਤੋਂ ਉਬਰਨ, ਮੁਕਤ ਅਤੇ ਨਿਰਪੱਖ ਵਪਾਰ ਨੂੰ ਸੁਵਿਧਾਜਨਕ ਬਣਾਉਣ, ਜਲਵਾਯੂ ਪਰਿਵਰਤਨ ਨਾਲ ਨਿਪਟਣ ਅਤੇ ਧਰਤੀ ਦੀ ਜੈਵ ਵਿਵਿਧਤਾ ਦੀ ਸੁਰੱਖਿਆ ਜਿਹੇ ਮੁੱਦੇ ਪਹਿਲ ਨਾਲ ਚੁੱਕੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।