ਕਿਸਾਨੀ ਸੰਘਰਸ ਦੌਰਾਨ ਫੌਤ ਹੋਏ ਕਿਸਾਨ ਬੋਹੜ ਸਿੰਘ ਦਾ ਅੰਤਿਮ ਸਸਕਾਰ ਕੀਤਾ

ਪੁੱਤਰ ਤੇ ਭਰਾ ਨੇ ਦਿਖਾਈ ਚਿਖਾ ਨੂੰ ਅਗਨੀ

ਮੰਡੀ ਕਿੱਲਿਆਂਵਾਲੀ/ਲੰਬੀ, (ਮੇਵਾ ਸਿੰਘ) ਟਿੱਕਰੀ ਬਾਰਡਰ ’ਤੇ ਸੰਘਰਸ਼ ਕਰ ਰਹੇ ਬਲਾਕ ਲੰਬੀ ਦੇ ਪਿੰਡ ਭੀਟੀਵਾਲਾ ਦਾ 36 ਸਾਲਾ ਕਿਸਾਨ ਬੋਹੜ ਸਿੰਘ ਪੁੱਤਰ ਕੁਲਵੰਤ ਸਿੰਘ ਜੋ ਬੀਤੀ ਕੱਲ੍ਹ ਕਿਸਾਨੀ ਸੰਘਰਸ਼ ਦੀ ਭੇਂਟ ਚੜ੍ਹ ਗਿਆ ਸੀ, ਦਾ ਅੰਤਿਮ ਸਸਕਾਰ ਅੱਜ ਦੁਪਹਿਰ ਬਾਅਦ ਪਿੰਡ ਭੀਟੀਵਾਲਾ ਵਿਖੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਨਗਰ ਨਿਵਾਸੀਆਂ, ਰਿਸਤੇਦਾਰਾਂ, ਪਿੰਡਾਂ ਦੇ ਸਰਪੰਚਾਂ, ਕਿਸਾਨ ਯੂਨੀਅਨ ਦੇ ਆਗੁੁੂਆਂ ਦੀ ਮੌਜੂਦਗੀ ਵਿੱਚ ਕੀਤਾ। ਮਾਹੌਲ ਉਸ ਸਮੇਂ ਕਾਫੀ ਗਮਗੀਨ ਹੋ ਗਿਆ ਜਦੋਂ ਸਵ: ਕਿਸਾਨ ਬੋਹੜ ਸਿੰਘ ਦੇ 12 ਕੁ ਸਾਲ ਦੇ ਬੇਟੇ ਸ਼ਹਿਬਾਜ ਸਿੰਘ ਤੇ ਭਰਾ ਦਲਵਿੰਦਰ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ।

ਸਵ: ਕਿਸਾਨ ਬੋਹੜ ਸਿੰਘ ਦੀ ਅੰਤਿਮ ਯਾਤਰਾ ਸਮੇਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਉਗਰਾਹਾਂ ਦੇ ਆਗੂ ਤੇ ਨੁਮਾਇਦੇ ਕਿਸਾਨੀ ਝੰਡਿਆਂ ਸਮੇਤ ਸ਼ਾਮਲ ਸਨ। ਇਸ ਮੌਕੇ ਪਿੰਡ ਦੇ ਸਰਪੰਚ ਪਵਨਦੀਪ ਸਿੰਘ ਬਰਾੜ ਅਤੇ ਬਲਾਕ ਸੰਮਤੀ ਲੰਬੀ ਦੇ ਵਾਈਸ ਚੇਅਰਮੈਨ ਜਗਤਾਰ ਸਿੰਘ ਭੀਟੀਵਾਲਾ ਨੇ ਪਰਿਵਾਰ ਨਾਲ ਹਮਦਰਦੀ ਜਿਤਾਉਂਦਿਆਂ ਆਖਿਆ ਕਿ ਸਵ: ਬੋਹੜ ਸਿੰਘ ਦਾ ਵਿਛੋੜਾ ਪਰਿਵਾਰ ਵਾਸਤੇ ਬਹੁਤ ਹੀ ਅਸਿਹ ਹੈ, ਇਸ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਪਰਿਵਾਰ ਨਾਲ ਹਰ ਦੁੱਖ ਸੁੱਖ ਸਮੇਂ ਮੋਢੇ ਨਾਲ ਮੋਢਾ ਲਾ ਕੇ ਚੱਲਿਆ ਜਾਵੇਗਾ।

ਇਸ ਮੌਕੇ ਵਿਸ਼ੇਸ ਤੌਰ ’ਤੇ ਪਹੁੰਚੇ ਅਰਜਿੰਦਰ ਸਿੰਘ ਨਾਇਬ ਤਹਿਸੀਲਦਾਰ ਲੰਬੀ ਵੀ ਮੌਜ਼ੂਦ ਸਨ, ਤੋਂ ਜਦੋਂ ਉਕਤ ਕਿਸਾਨ ਦੇ ਪਰਿਵਾਰ ਨੂੰ ਕਿਸੇ ਸਰਕਾਰੀ ਸਹਾਇਤਾ ਬਾਰੇ ਉਨ੍ਹਾਂ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਦੇ ਪਟਵਾਰੀ ਤੋਂ ਪਰਿਵਾਰ ਬਾਰੇ ਸਾਰੇ ਵੇਰਵੇ ਦੀ ਰਿਪੋਰਟ ਲੈ ਕੇ ਉਨ੍ਹਾਂ ਅੱਗੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ, ਤੇ ਜੋ ਵੀ ਸਰਕਾਰ ਵੱਲੋਂ ਸਹਾਇਤਾ ਆਵੇਗੀ, ਪਰਿਵਾਰ ਨੂੰ ਪਹੁੰਚਾ ਦਿੱਤੀ ਜਾਵੇਗੀ। ਇਸ ਮੌਕੇ ਸਵ: ਬੋਹੜ ਸਿੰਘ ਨੂੰ ਸਰਧਾਂਜਲੀ ਦੇਣ ਤੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਵਿਅਕਤੀਆਂ ਵਿਚ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ, ਚੇਅਰਮੈਨ ਤੇਜਿੰਦਰ ਸਿੰਘ ਮਿੱਡਖੇੜਾ, ਹਰਨਛੱਤਰ ਸਿੰਘ, ਜਗਵਿੰਦਰ ਸਿੰਘ ਕਾਲਾ ਭੀਟੀਵਾਲਾ, ਕੁਲਵੰਤ ਸਿੰਘ, ਮਾ: ਹਰਮੀਤ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਸੇਵਾ ਸਿੰਘ, ਕਾਕਾ ਭੀਟੀਵਾਲਾ, ਮਨਵਿੰਦਰ ਸਿੰਘ, ਸਿਵਰਾਜ ਸਿੰਘ ਆਦਿ ਨਗਰ ਨਿਵਾਸੀ ਤੇ ਇਲਾਕੇ ਦੇ ਮੋਹਤਬਾਰ ਇਸ ਸਮੇਂ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.