Manmohan Singh: ਮਰਹੂਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਜਹਾਨ ਤੋਂ ਰੁਖਸਤ ਹੋ ਗਏ ਪਰ ਉਹ ਸਿਆਸਤ ਤੇ ਪ੍ਰਸ਼ਾਸਨ ’ਚ ਅਮਿੱਟ ਛਾਪ ਛੱਡ ਗਏ ਉਹ ਉਹਨਾਂ ਵਿਰਲੇ ਆਗੂਆਂ ’ਚੋਂ ਸਨ ਜਿਨ੍ਹਾਂ ਨੇ ਸਿਆਸੀ ਪਿਛੋਕੜ ਨਾ ਹੋਣ ਦੇ ਬਾਵਜ਼ੂਦ ਰਾਜਨੀਤੀ ’ਚ ਵੱਡਾ ਕੱਦ ਬਣਾਇਆ ਇਹ ਕਹਿਣਾ ਵੀ ਸਹੀ ਹੋਵੇਗਾ ਕਿ ਉਹ ਰਾਜਨੀਤੀ ’ਚ ਨਹੀਂ ਆਏ ਸਗੋਂ ਦੇਸ਼ ਨੂੰ ਉਨ੍ਹਾਂ ਦੀ ਰਾਜਨੀਤਕ ਜ਼ਰੂਰਤ ਸੀ ਬੇਸ਼ੱਕ ਉਹ ਤੇਜ਼-ਤਰਾਰ ਸਿਆਸਤਦਾਨ ਨਾ ਸਾਬਤ ਹੋਏ ਹੋਣ ਪਰ ਉਹਨਾਂ ਦੀ ਆਰਥਿਕਤਾ ਬਾਰੇ ਸੂਝ ਤੇ ਵਿਦਵਤਾ ਦਾ ਲੋਹਾ ਦੇਸ਼ ਦੀਆਂ ਹੱਦਾਂ-ਸਰਹੱਦਾਂ ਤੋਂ ਪਰ੍ਹੇ ਸੀ ਆਰਥਿਕ ਮਾਮਲਿਆਂ ’ਤੇ ਫੈਸਲੇ ਉਹਨਾਂ ਦੀ ਤਰਜ਼ੀਹ ਸੀ ਤੇ ਉਹ ਵੋਟ ਬੈਂਕ ਦੀ ਰਾਜਨੀਤੀ ਤੋਂ ਨਿਰਲੇਪ ਹੀ ਰਹੇ ਕਠਿਨ ਆਰਥਿਕ ਹਾਲਾਤਾਂ ’ਚੋਂ ਦੇਸ਼ ਨੂੰ ਬਾਹਰ ਕੱਢਣਾ ਤੇ ਵਿਸ਼ਵੀਕਰਨ ਤੇ ਉਦਾਰੀਕਰਨ ਦੇ ਦੌਰ ’ਚ ਭਾਰਤ ਨੂੰ ਬਰਾਬਰ ਖੜ੍ਹਾ ਕਰਨਾ।
ਇਹ ਖਬਰ ਵੀ ਪੜ੍ਹੋ : ਪਰਮਾਤਮਾ ਦੇ ਦਰਸ਼ਨ ਕਰਨ ਲਈ ਸਿਮਰਨ ਜ਼ਰੂਰੀ : Saint Dr MSG
ਉਹਨਾਂ ਦੀ ਅਰਥਸ਼ਾਸਤਰੀ ਮੁਹਾਰਤ ਦੀ ਕਮਾਲ ਸੀ ਮਨਮੋਹਨ ਸਿੰਘ ਨੇ ਆਰਥਿਕ ਸੁਧਾਰਾਂ ਦੇ ਫੈਸਲੇ ਉਸ ਵਕਤ ਲਏ ਜਦੋਂ ਦੇਸ਼ ਅੰਦਰ ਉਦਾਰੀਕਰਨ ਦੇ ਕੌਮਾਂਤਰੀ ਮਾਡਲ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਸੀ ਆਖਰ ਉਦਾਰੀਕਰਨ ਵਿਰੋਧੀਆਂ ਨੂੰ ਵੀ ਸਵੀਕਾਰ ਕਰਨਾ ਪਿਆ ਕਿ ਦੁਨੀਆ ’ਚ ਤੇਜ਼ੀ ਨਾਲ ਫੈਲ ਰਹੇ ਉਦਾਰੀਕਰਨ ਦੇ ਦਾਇਰੇ ਤੋਂ ਬਾਹਰ ਰਹਿ ਕੇ ਤਰੱਕੀ ਦੀਆਂ ਪੌੜੀਆਂ ਚੜ੍ਹਨੀਆਂ ਸੰਭਵ ਨਹੀਂ ਡਾ. ਮਨਮੋਹਨ ਸਿੰਘ ਦਾ ਦੇਸ਼ ਨੂੰ ਸਿਆਸੀ ਯੋਗਦਾਨ ਉਨ੍ਹਾਂ ਦੇ ਲਗਾਤਾਰ ਦੋ ਵਾਰ ਪ੍ਰਧਾਨ ਮੰਤਰੀ ਬਣਨ ਤੱਕ ਸੀਮਿਤ ਨਹੀਂ ਸਗੋਂ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਨੂੰ ਮਜ਼ਬੂਤ ਕਰਨ ਵਾਲੇ ਉਸ ਕਾਬਲ ਅਰਥਸ਼ਾਸਤਰੀ ਦੇ ਰੂਪ ’ਚ ਵੀ ਹੈ ਜੋ ਨਿਰਣਾ ਲੈਂਦੇ ਉਸ ’ਚ ਸਿਆਸੀ ਨਫਾ-ਨੁਕਸਾਨ ਨਹੀਂ ਵੇਖਦੇ ਸਨ ਇਹੀ ਕਾਰਨ ਹੈ ਕਿ ਉਦਾਰੀਕਰਨ ਉਨ੍ਹਾਂ ਦੇ ਕਾਰਜਕਾਲ ਤੋਂ ਬਾਅਦ ਰਫਤਾਰ ਫੜ ਰਿਹਾ ਹੈ। Manmohan Singh