ਅਮਰ ਪ੍ਰੇਮ ਤੋਂ ਕਟੀ ਪਤੰਗ ਤੱਕ

Immortal, Love

ਪੂਨਮ ਆਈ ਕੌਸ਼ਿਸ਼

ਇਸ ਸਿਆਸੀ ਮੌਸਮ ‘ਚ ਪਖੰਡ ਇੱਕਦਮ ਫੈਸ਼ਨ ਬਣ ਗਿਆ ਹੈ ਵਿਚਾਰਧਾਰਾ ਤੇ  ਭ੍ਰਿਸ਼ਟਾਚਾਰ ਦੇ ਦਾਗ ਛੱਡੋ, ਪਿਛਲੇ ਮਹੀਨੇ ‘ਚ ਕੋਈ ਇਸ ਬਾਰੇ ਸੋਚ ਵੀ ਨਹੀਂ ਸਕਦਾ ਸੀ ਕਿ ਅਜਿਹੇ ਤਕੜੇ ਮੁਕਾਬਲੇਬਾਜ਼ ਜੋ ਇੱਕ-ਦੂਜੇ ‘ਤੇ ਭੋਰਾ ਵੀ ਵਿਸ਼ਵਾਸ ਨਹੀਂ ਕਰਦੇ ਸਨ ਗਠਜੋੜ ਕਰ ਲੈਣਗੇ ਅਤੇ ਅੱਜ ਦੋਸਤ ਅਤੇ ਦੁਸ਼ਮਣ ਸਾਰੇ ਇੱਕ ਰੰਗ ‘ਚ ਰੰਗ ਗਏ ਹਨ ਪਹਿਲਾਂ ਭਾਜਪਾ-ਸ਼ਿਵਸੈਨਾ ਦਾ ਅਮਰ ਪ੍ਰੇਮ ਖਿੰਡ ਕੇ ਕਟੀ ਪਤੰਗ ਬਣ ਗਿਆ ਤਾਂ ਫਿਰ ਭਾਜਪਾ-ਰਾਕਾਂਪਾ ਦਾ 80 ਘੰਟਿਆਂ ਤੱਕ ਚੱਲਿਆ ਪ੍ਰੇਮ ਦੇਖਣ ਨੂੰ ਮਿਲਿਆ ਅਤੇ ਹੁਣ ਸ਼ਿਵਸੈਨਾ-ਰਾਕਾਂਪਾ-ਕਾਂਗਰਸ ਗੁਣਗੁਣਾ ਰਹੇ ਹਨ ਹਮ ਸਾਥ-ਸਾਥ ਹੈਂ ਸਵਾਲ ਉੱਠਦਾ ਹੈ ਕਿ ਕੀ ਕੋਈ ਵੀ ਆਸ਼ਾਵਾਦੀ ਇਸ ਗੱਲ ਦੀ ਕਲਪਨਾ ਕਰ ਸਕਦਾ ਹੈ ਕਿ ਧਰਮ ਨਿਰਪੱਖ ਰਾਕਾਂਪਾ-ਕਾਂਗਰਸ ਅਤੇ ਫਿਰਕਾਪ੍ਰਸਤੀ ਦੇ ਦੋਸ਼ਾਂ ਦਾ ਸਾਹਮਣਾ ਕਰਦੀ ਆ ਰਹੀ ਸ਼ਿਵਸੈਨਾ ਮਹਾਂਰਾਸ਼ਟਰ ‘ਚ ਸਰਕਾਰ ਬਣਾ ਦੇਣਗੇ?  ਇਸ ਖਿਚੜੀ ‘ਚ ਕੀ ਸਰਕਾਰ ਇੱਕ ਸੰਗਠਿਤ ਸਰਕਾਰ ਦੀ ਛਵੀ ਪੇਸ਼ ਕਰ ਸਕੇਗੀ ਜਦੋਂਕਿ ਗਠਜੋੜ ਦੀਆਂ ਸਹਿਯੋਗੀ ਪਾਰਟੀਆਂ ‘ਚ ਕਈ ਵਿਵਾਦਿਤ ਮੁੱਦੇ ਹਨ ਅਤੇ ਵਿਚਾਰਕ ਤੌਰ ‘ਤੇ ਉਹ ਇੱਕ-ਦੂਜੇ ਦੇ ਧੁਰ ਵਿਰੋਧੀ ਹਨ।

ਜ਼ਰਾ ਦੇਖੋ, ਧਰਮ ਨਿਰਪੱਖ ਕਾਂਗਰਸ ਨੂੰ ਫਿਰਕੂਵਾਦੀ ਸ਼ਿਵਸੈਨਾ ਨਾਲ ਗਠਜੋੜ ਕਰਨਾ ਪਿਆ ਹੈ ਦੋਵੇ ਵਿਚਾਰਕ ਤੌਰ ‘ਤੇ ਇੱਕ-ਦੂਜੇ ਦੇ ਘੋਰ ਵਿਰੋਧੀ ਹਨ ਅਤੇ ਉਨ੍ਹਾਂ ਨੂੰ ਕਈ ਸਿਧਾਂਤਾਂ ਨੂੰ ਤਿਆਗਣਾ ਪਏਗਾ ਇਹ ਸੱਚ ਹੈ ਕਿ ਅਤੀਤ ‘ਚ ਕਾਂਗਰਸ ਨੇ ਧਰਮ ਨਿਰਪੱਖ ਗੌੜਾ, ਗੁਜਰਾਲ ਦੇ ਰਾਸ਼ਟਰੀ ਮੋਰਚਾ, ਪੱਛਮੀ ਬੰਗਾਲ ‘ਚ ਮਮਤਾ ਦੀ ਤ੍ਰਿਣਮੂਲ, ਬਿਹਾਰ ‘ਚ ਜਦ (ਯੂ) ਦੇ ਨਿਤੀਸ਼ ਦੇ ਨਾਲ ਗਠਜੋੜ ਕੀਤਾ ਅਤੇ ਇਸਦਾ ਮਕਸਦ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣਾ ਸੀ ਪਰੰਤੂ ਅੱਜ ਕਾਂਗਰਸ ਹਿੰਦੂਤਵ ਸੰਗਠਨ ਸ਼ਿਵਸੈਨਾ ਦੇ ਨਾਲ ਗਠਜੋੜ ਕਰ ਚੁੱਕੀ ਹੈ ਅਤੇ ਇਸ ਦਾ ਮਕਸਦ ਵੀ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣਾ ਹੈ ਜਦੋਂ ਧਰਮ ਨਿਰਪੱਖ ਮਿੱਤਰ ਭਾਜਪਾ ਦਾ ਸਾਥ ਦਿੰਦੇ ਹਨ ਤਾਂ ਉਹ  ਦੁਸ਼ਮਣ ਬਣ ਜਾਂਦੇ ਹਨ ਅਤੇ ਜਦੋਂ ਫਿਰਕੂਵਾਦੀ ਦੁਸ਼ਮਣ ਭਾਜਪਾ ਦਾ ਸਾਥ ਦਿੰਦੇ ਹਨ ਤਾਂ Àਹੁ ਧਰਮ ਨਿਰਪੱਖ ਮਿੱਤਰ ਬਣ ਜਾਂਦੇ ਹਨ।

ਕਾਂਗਰਸ ਦੇ ਇਸ ਕਦਮ ਨਾਲ ਉਸਦੇ ਆਧਾਰ ਦਾ ਇੱਕ ਮੁੱਖ ਹਿੱਸਾ ਮੁਸਲਿਮ ਭਾਈਚਾਰਾ ਉਸ ਤੋਂ ਦੂਰ ਹੋ ਸਕਦਾ ਹੈ ਕਾਂਗਰਸ ਨੇ ਪਹਿਲਾਂ ਹੀ ਕੇਰਲ ‘ਚ ਆਈਯੂਐਮਐਲ ਨਾਲ ਗਠਜੋੜ ਰੱਖਿਆ ਹੈ ਅਤੇ ਉਸ ਨੇ ਸੈਨਾ ਦੇ ਨਾਲ ਗਠਜੋੜ ਵਿਰੋਧ ਕੀਤਾ ਹੈ ਇਸ ਗੱਲ ਦੀ ਵੀ ਕੋਈ ਗਾਰੰਟੀ ਨਹੀਂ ਹੈ ਕਿ ਦੱਖਣਪੰਥੀ ਸ਼ਿਵਸੈਨਾ ਦੇ ਨਾਲ ਉਸ ਦਾ ਗਠਜੋੜ ਕਦੋਂ ਤੱਕ ਚੱਲੇਗਾ! ਮਹਾਂਰਾਸ਼ਟਰ ‘ਚ ਸੱਤਾ ‘ਚ ਭਾਗੀਦਾਰ ਬਣਨ ਨਾਲ ਉਸ ਦੀ ਇਹ ਆਸ ਜਾਗੀ ਹੈ ਕਿ ਪਾਰਟੀ ਨੇ ਹਾਲੇ ਸਭ ਕੁਝ ਗੁਆਇਆ ਨਹੀਂ ਹੈ ਅਤੇ ਝਾਰਖੰਡ ਅਤੇ ਦਿੱਲੀ ‘ਚ ਉਸ ਦੇ ਵਰਕਰਾਂ ਦਾ ਮਨੋਬਲ ਵਧ ਸਕਦਾ ਹੈ ਕਾਂਗਰਸ ਅਤੇ ਰਾਕਾਂਪਾ ਵੱਲੋਂ ਸ਼ਿਵਸੈਨਾ ਸਰਕਾਰ ਨੂੰ ਹਮਾਇਤ ਦੇਣਾ ਇੱਕ ਵਿਚਾਰਕ ਵਿਰੋਧ ਹੈ ਤਾਂ ਇਸ ਵਿਚ ਜੋੜਨ ਦਾ ਕੰਮ ਤਿੰਨਾਂ ਪਾਰਟੀਆਂ ਦਾ ਇਹ ਡਰ ਹੈ ਕਿ ਭਾਜਪਾ ਉਨ੍ਹਾਂ ਨੂੰ ਖ਼ਤਮ ਕਰ ਦੇਵੇਗੀ ਭਾਜਪਾ ਵਿਰੋਧ ਇੱਕ ਨਵਾਂ ਸਿਧਾਂਤ ਬਣ ਗਿਆ ਹੈ ਅਤੇ ਇਸ ਕਾਰਨ ਗੈਰ-ਭਾਜਪਾ ਪਾਰਟੀਆਂ ਇੱਕਜੁੱਟ ਹੋ ਰਹੀਆਂ ਹਨ ਕਿਉਂਕਿ ਮਿੱਤਰ ਅਤੇ ਦੁਸ਼ਮਣ ਦੋਵੇਂ ਹੀ ਮੋਦੀ ਅਤੇ ਸ਼ਾਹ ‘ਤੇ ਵਿਸ਼ਵਾਸ ਨਹੀਂ ਕਰ ਰਹੇ ਹਨ ਇਸ ਲਈ ਨਵਾਂ ਧਰੁਵੀਕਰਨ ਹਿੰਦੂਤਵ ਬਨਾਮ ਧਰਮ ਨਿਰਪੱਖ ਨਹੀਂ ਹੈ ਕਿਉਂਕਿ ਕਾਂਗਰਸ, ਰਾਕਾਂਪਾ ਅਤੇ ਜਦ (ਯੂ) ਨੇ ਭਗਵਾ ਨਾਲ ਗਠਜੋੜ ਕੀਤਾ ਹੈ ਅੱਜ ਰਾਜਨੀਤੀ ਮੋਦੀ-ਸ਼ਾਹ ਦੇ ਵਿਰੁੱਧ ਸਮੱਰਪਣ ਕਰਨ ਵਾਲਿਆਂ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਵਾਲਿਆਂ ਵਿਚਕਾਰ ਵੰਡੀ ਗਈ ਹੈ।

ਵਿਡੰਬਨਾ ਦੇਖੋ, ਅੱਜ ਸ਼ਿਵਸੈਨਾ ਉਦਾਰਵਾਦੀਆਂ ਦੀ ਹਰਮਨਪਿਆਰੀ ਬਣ ਗਈ ਹੈ ਅੱਜ ਵਿਰੋਧੀਆਂ ਦੇ ਨਾਲ ਪ੍ਰੇਮ ਕਰਨਾ ਸਿਆਸੀ ਕਾਰਜ ਸਾਧਕਤਾ ਬਣ ਗਿਆ ਹੈ ਇਹ ਕਾਂਗਰਸ ਦੀ ਹੀ ਦੇਣ ਹੈ ਜਿਸ ਨੇ ਖੱਬੇਪੱਖੀਆਂ ਦਾ ਵਿਰੋਧ ਕਰਨ ਲਈ ਸ਼ਿਵਸੈਨਾ ਦੇ ਬੀਜ ਬੀਜੇ ਸਨ ਸਭ ਤੋਂ ਪਹਿਲਾਂ ਉਸਨੇ ਦੱਖਣ ਭਾਰਤੀਆਂ ਨੂੰ ਮਰਾਠੀ ਮਨੁੱਖ ਦੇ ਦੁਸ਼ਮਣ ਦੇ ਰੂਪ ‘ਚ ਦੇਖਿਆ ਫ਼ਿਰ ਖੱਬੇਪੱਖੀਆਂ, ਬਿਹਾਰੀਆਂ, ਮੁਸਲਮਾਨਾਂ ਆਦਿ ਦਾ ਨੰਬਰ ਆਇਆ ਉਦਾਰਵਾਦੀਆਂ ਦਾ ਮੰਨਣਾ ਹੈ ਕਿ ਸੱਤਾ ‘ਚ ਬਣੇ ਰਹਿਣ ਲਈ ਸੈਨਾ ਗਿਰਗਿਟ ਵਾਂਗ ਰੰਗ ਬਦਲ ਲਵੇਗੀ ਪਰੰਤੂ ਇਹ ਐਨਾ ਸੌਖਾ ਨਹੀਂ ਹੈ।

ਸੈਨਾ ਕਾਂਗਰਸ ਅਤੇ ਰਾਕਾਂਪਾ ਵੱਲੋਂ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ ‘ਚ 5 ਫੀਸਦੀ ਰਾਖਵਾਂਕਰਨ ਦੇਣ ਦੇ ਮਤੇ ਤੋਂ ਖੁਸ਼ ਨਹੀਂ ਹੈ ਸ਼ਿਵਸੈਨਾ ਨੇ ਰਾਮ ਮੰਦਰ, ਰਾਸ਼ਟਰੀ ਨਾਗਰਿਕਤਾ ਰਜਿਸਟਰ ਅਤੇ ਹਿੰਦੂ ਮਹਾਂਸਭਾ ਦੇ ਸੰਸਥਾਪਕ ਵਿਚਾਰਕ ਸਾਵਰਕਰ ਨੂੰ ਭਾਰਤ ਰਤਨ ਦੇਣ ਦੇ ਮੁੱਦੇ ‘ਤੇ ਭਾਜਪਾ ਤੋਂ ਜ਼ਿਆਦਾ ਤੱਤਪਰਤਾ ਦਿਖਾਈ ਹੈ ਪਰੰਤੂ ਹੁਣ ਸੈਨਾ ਧਰਮ ਨਿਰਪੱਖਤਾ ਪ੍ਰਤੀ ਵਚਨਬੱਧ ਹੋ ਗਈ ਹੈ ਹੁਣ ਉਸ ਨੂੰ ਸਿਰਫ਼ 17 ਮਿੰਟਾਂ ‘ਚ ਬਾਬਰੀ ਮਸਜਿਦ ਤਬਾਹ ਕਰਨ ਦੀਆਂ ਗੱਲਾਂ ਭੁੱਲਣੀਆਂ ਹੋਣਗੀਆਂ, ਬਿਹਾਰੀਆਂ ਦਾ ਮੁੰਬਈ ‘ਚ ਸਵਾਗਤ ਕਰਨਾ ਹੋਵੇਗਾ ਹੁਣ ਉਹ ਗੋਡਸੇ ਨੂੰ ਦੇਸ਼ ਭਗਤ ਨਹੀਂ ਕਹਿ ਸਕਦੀ ਹੈ ਇਸ ਦਿਸ਼ਾ ‘ਚ ਠਾਕਰੇ ਨੇ ਪਹਿਲਾਂ ਹੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਉਨ੍ਹਾਂ ਨੇ ਆਪਣਾ ਅਯੁੱਧਿਆ ਦੌਰਾ ਰੱਦ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਪਾਰਟੀ ਨਾਗਰਿਕਤਾ ਬਿੱਲ ਦਾ ਵਿਰੋਧ ਵੀ ਕਰ ਸਕਦੀ ਹੈ ਘੱਟ ਸਮੇਂ ਲਈ ਉਸ ਲਈ ਲਾਭਦਾਇਕ ਸਥਿਤੀ ਹੋ ਸਕਦੀ ਹੈ ਕਿਉਂਕਿ ਉਹ ਆਪਣੇ ਪੁਰਾਣੇ ਸਹਿਯੋਗੀ ਭਾਜਪਾ ਤੋਂ ਵੱਖ ਹੋਈ ਹੈ ਅਤੇ ਉਸਨੇ ਭਾਜਪਾ ਤੋਂ ਮੁੰਬਈ ‘ਚ ਆਪਣੇ ਇੱਕ ਨੰਬਰ ਦਾ ਦਰਜਾ ਖੋਹਣ ਦਾ ਬਦਲਾ ਲੈ ਲਿਆ ਹੈ ਸ਼ੁਰੂਆਤੀ ਸਾਲਾਂ ‘ਚ ਭਾਜਪਾ ਸ਼ਿਵਸੈਨਾ ਦੀ ਜੂਨੀਅਰ ਬਣ ਕੇ ਰਹੀ ਪਰੂੰਤ ਬਾਅਦ ‘ਚ ਉਸ ਨੇ ਸਪੱਸ਼ਟ ਕਰ ਦਿੱਤਾ ਕਿ ਗਠਜੋੜ ਕਾਰਜ ਸਾਧਕਤਾ ‘ਤੇ ਆਧਾਰਿਤ ਹੋਵੇਗਾ ਅਤੇ ਹੁਣ ਸ਼ਿਵ ਸੈਨਾ ਭਾਜਪਾ ਤੋਂ ਬਦਲਾ ਲੈਣ ‘ਤੇ ਖੁਸ਼ ਹੈ ਪਰੰਤੂ ਲੰਮੇ ਸਮੇਂ ‘ਚ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ  ਭਾਜਪਾ ਨੂੰ ਰੋਕਣ ਲਈ ਮੁੱਖਧਾਰਾ ‘ਚ ਆਉਣ ਦਾ ਯਤਨ ਕਰਨ ਨਾਲ ਇਹ ਦੁਵਿਧਾ ਦੀ ਸਥਿਤੀ ‘ਚ ਫਸ ਸਕਦੀ ਹੈ ਵੇਖਣ ਨੂੰ ਇਹ ਮੁਲਾਕਾਤ ਕਿਸਾਨਾਂ ਦੀ ਸਮੱਸਿਆ ਬਾਰੇ ਸੀ।

ਪਰੰਤੂ ਚੋਣਾਂ ਤੋਂ ਪਹਿਲਾਂ ਈਡੀ ਨੇ ਉਨ੍ਹਾਂ ਨੂੰ ਇੱਕ ਘਪਲੇ ‘ਚ ਨਾਮਜ਼ਦ ਕਰ ਦਿੱਤਾ ਸੀ ਭਰਮ ਦੀ ਸਥਿਤੀ ਇਸ ਲਈ ਵੀ ਵਧੀ ਕਿ ਕੁਝ ਸਮਾਂ ਪਹਿਲਾਂ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਪਦਮ ਵਿਭੂਸ਼ਣ ਵੀ ਦਿੱਤਾ ਠਾਕਰੇ ਅਤੇ ਪਵਾਰ ਵਿਚਕਾਰ ਸਿਆਸੀ ਅਤੇ ਪਰਿਵਾਰਕ ਸਬੰਧ ਵਪਾਰਕ ਸਬੰਧਾਂ ਵਾਂਗ ਹਨ ਇਹ ਮੰਨਣਾ ਸਹੀ ਨਹੀਂ ਹੋਵੇਗਾ ਕਿ ਮੋਦੀ ਅਤੇ ਸ਼ਾਹ ਨੇ ਹਾਰ ਮੰਨ ਲਈ ਹੈ ਉਹ ਇਸ ਦਾ ਤੋੜ ਲੱਭਣਗੇ ਇੱਕ ਸੰਭਾਵਨਾ ਇਹ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਵੱਖ-ਵੱਖ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੀ ਬੇਮੇਲ ਸਰਕਾਰ ਜ਼ਿਆਦਾ ਦਿਨ ਨਹੀਂ ਚੱਲੇਗੀ ਦੂਜਾ, ਉਹ ਹਿੰਦੂਤਵ ਵਿਚਾਰਧਾਰਾ ਤਿਆਗਣ ਅਤੇ ਹਿੰਦੂ ਵਿਰੋਧੀ ਪਾਰਟੀਆਂ ਦੇ ਨਾਲ ਸਹਿਯੋਗ ਕਰਨ ਲਈ ਸ਼ਿਵਸੈਨਾ ਨੂੰ ਬਦਨਾਮ ਕਰ ਸਕਦੀ ਹੈ ਜਿਸ ਨਾਲ ਉਹ ਹਿੰਦੂਤਵ ਦੇ ਇੱਕੋ-ਇੱਕ ਰੱਖਿਅਕ ਦੇ ਰੂਪ ‘ਚ ਉੱਭਰੇਗੀ ਅਤੇ ਉਸ ਨੂੰ ਲਾਭ ਮਿਲੇਗਾ ਦੂਜੇ ਪਾਸੇ ਮਹਾਂਰਾਸ਼ਟਰ ‘ਚ ਸੱਤਾ ਗਵਾਉਣਾ ਨਾ ਸਿਰਫ਼ ਭਾਜਪਾ ਲਈ ਇੱਕ ਵੱਡਾ ਝਟਕਾ ਹੈ ਸਗੋਂ ਲੋਕ ਸਭਾ ਚੋਣਾਂ ਦੇ ਛੇ ਮਹੀਨਿਆਂ ਬਾਅਦ ਇਹ ਉਸ ਦੀ ਅਜਿੱਤ ਸਥਿਤੀ ‘ਤੇ ਵੀ ਇੱਕ ਸਵਾਲੀਆ ਨਿਸ਼ਾਨ ਲਾ ਦਿੰਦਾ ਹੈ ਹਰਿਆਣਾ ਵਾਂਗ ਮਹਾਂਰਾਸ਼ਟਰ ‘ਚ ਵੀ ਪਾਰਟੀ ਪੂਰਨ ਬਹੁਮਤ ਹਾਸਲ ਨਹੀਂ ਕਰ ਸਕੀ ਇਹ ਪਾਰਟੀ ਦੇ ਪ੍ਰਸਾਰ ਦੀ ਹੌਲੀ ਰਫ਼ਤਾਰ ਦਾ ਸੂਚਕ ਹੈ ਹੁਣ ਸਭ ਦੀਆਂ ਨਜ਼ਰਾਂ ਝਾਰਖੰਡ ‘ਤੇ ਲੱਗੀਆਂ ਹੋਈਆਂ ਹਨ ਜਿੱਥੇ ਭਾਜਪਾ ਲਈ ਜਿੱਤ ਜ਼ਰੂਰੀ ਬਣ ਗਈ ਹੈ ਮਹਾਂਰਾਸ਼ਟਰ ਦੇ ਸਬਕ ਕੀ ਹਨ? ਪਾਰਟੀਆਂ ਨੂੰ ਸੱਤਾ ਨਾਲ ਚਿੰਬੜੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਅਜਿਹੇ ਵਿਅਕਤੀ ਨੂੰ ਧੱਕਾ ਦੇਵੋਗੇ ਜਿਸ ਕੋਲ ਖਾਣ ਲਈ ਕੁਝ ਨਹੀਂ ਹੈ ਤਾਂ ਉਹ ਆਪਣੀ ਹੋਂਦ ਲਈ ਕੋਈ ਕਦਮ ਚੁੱਕੇਗਾ ਜਿੱਤ ਦਾ ਸਿਹਰਾ ਲੈਣ ਵਾਲੇ ਕਈ ਲੋਕ ਹੁੰਦੇ ਹਨ ਪਰੰਤੂ ਹਾਰ ਅਨਾਥ ਹੁੰਦੀ ਹੈ ਦੇਖਣਾ ਇਹ ਵੀ ਹੈ ਕਿ ਕੀ ਸਵਾਰਥੀ, ਬੇਮੇਲ ਪਾਰਟੀਆਂ ਦੀ ਸੱਤਾ-ਮੋਹ ਦੀ ਏਕਤਾ ਬਣੀ ਰਹਿੰਦੀ ਹੈ ਜਾਂ ਨਹੀਂ ਸਾਡੇ ਸਿਆਸੀ ਆਗੂਆਂ ਨੂੰ ਇਸ ਗੱਲ ਨੂੰ ਧਿਆਨ ‘ਚ ਰੱਖਣਾ ਹੋਵੇਗਾ ਕਿ ਸਿਆਸੀ ਫੈਵੀਕੋਲ ਰਾਸ਼ਟਰ ਦੇ ਨੈਤਿਕ ਅਤੇ ਵਿਚਾਰਕ ਤਾਣੇ-ਬਾਣੇ ਨੂੰ ਨਹੀਂ ਜੋੜ ਸਕਦਾ ਹੈ ਅਤੇ ਨਾ ਹੀ ਚੱਲਦੇ-ਫਿਰਦੇ ਤਰੀਕੇ ਨਾਲ ਕੋਈ ਰਾਹਤ ਮਿਲਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here