ਕਾਂਗਰਸ ਨੇ ਰੱਖੀ ਕਿੱਲਿਆਂਵਾਲੀ ਵਿਖੇ ਰੈਲੀ ਤੇ ਅਕਾਲੀ ਕਰਨਗੇ ਪਟਿਆਲਾ ਵਿਖੇ
ਚੰਡੀਗੜ੍ਹ, ਅਸ਼ਵਨੀ ਚਾਵਲਾ
ਆਉੁਣ ਵਾਲੀ 7 ਅਕਤੂਬਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਇੱਕ ਦੂਜੇ ਦੇ ਹਲਕੇ ਵਿੱਚ ਦਹਾੜਨਗੇ। ਅਮਰਿੰਦਰ ਸਿੰਘ ਵੱਲੋਂ 7 ਅਕਤੂਬਰ ਨੂੰ ਲੰਬੀ ਹਲਕੇ ਦੇ ਪਿੰਡ ਕਿੱਲਿਆਂਵਾਲੀ ਵਿਖੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ ਤਾਂ ਸੁਖਬੀਰ ਬਾਦਲ ਨੇ 7 ਅਕਤੂਬਰ ਨੂੰ ਪਟਿਆਲਾ ਵਿਖੇ ਰੈਲੀ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ। ਇਨਾਂ ਦੋਵਾਂ ਦੀ ਹੁਣ 7 ਅਕਤੂਬਰ ਨੂੰ ਪ੍ਰੀਖਿਆ ਹੋਵੇਗੀ
ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਅੰਦਰ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਪਾਰਟੀ, ਸਰਕਾਰੀ ਮਸ਼ੀਨਰੀ ਅਤੇ ਪੰਜਾਬ ਚੋਣ ਕਮਿਸ਼ਨ ਤਿੰਨਾਂ ਵੱਲੋਂ ਬਦਮਾਸ਼ਾਂ ਦੇ ਟੋਲੇ ਵਾਂਗ ਰਲ ਕੇ ਬੇਰਹਿਮੀ ਨਾਲ ਕੀਤੇ ‘ਜਮਹੂਰੀਅਤ ਦੇ ਕਤਲ’ ਦਾ ਪਰਦਾਫਾਸ਼ ਕਰਨ ਲਈ 7 ਅਕਤੂਬਰ ਵਿੱਚ ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ‘ਜਬਰ-ਵਿਰੋਧੀ ਰੈਲੀ’ ਕਰੇਗਾ।
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਅੱਜ ਪਾਸ ਕੀਤੇ ਇੱਕ ਮਤੇ ਵਿਚ ਕਿਹਾ ਕਿ ਲੋਕਤੰਤਰ ਦਾ ਮਜ਼ਾਕ ਬਣਾਉਣ ਲਈ ਐਸਪੀਜ਼, ਡੀਸੀਜ਼, ਐਸਡੀਐਮਜ਼ ਅਤੇ ਤਹਿਸੀਲਦਾਰਾਂ ਨੇ ਇਨਾਂ ਚੋਣਾਂ ਵਿੱਚ ਕਾਂਗਰਸ ਦੇ ਚੋਣ ਵਰਕਰਾਂ ਵਾਂਗ ਕੰਮ ਕੀਤਾਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਬਹੁਤ ਉਡੀਕ ਕੀਤੀ ਕਿ ਉਹ ਲੰਬੀ ਵਿਖੇ ਰੈਲੀ ਵਾਲੀ ਵਾਸਤੇ ਤਾਰੀਕ ਦਾ ਐਲਾਨ ਕਰੇਗਾ ਪਰ ਲੱਗਦਾ ਹੈ ਕਿ ਉਸ ਦੀ ਫੂਕ ਨਿਕਲ ਗਈ ਹੈ। ਇਸ ਲਈ ਲੋਕ ਹੁਣ ਪਟਿਆਲਾ ਆ ਰਹੇ ਹਨ।
ਉਥੇ ਦੂਜੇ ਪਾਸੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਹਿਣ ‘ਤੇ ਕਾਂਗਰਸ ਪਾਰਟੀ ਦੇ ਕੁਝ ਵਿਧਾਇਕਾਂ ਨੇ ਲੰਬੀ ਹਲਕੇ ਵਿੱਚ ਦੌਰਾ ਕਰਨ ਤੋਂ ਬਾਅਦ ਕਿੱਲਿਆਵਾਲੀ ਵਿਖੇ ਰੈਲੀ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।