ਮੁੰਬਈ: ਵਿਦੇਸ਼ ਕਰੰਸੀ ਵਿੱਚ ਵਾਧੇ ਦੇ ਜ਼ੋਰ ‘ਤੇ ਦੇਸ਼ ਦਾ ਵਿਦੇਸ਼ ਕਰੰਸੀ ਭੰਡਾਰ 23 ਜੂਨ ਨੂੰ ਖਤਮ ਹੋਏ ਹਫ਼ਤੇ ਵਿੱਚ 57.64 ਫੀਸਦੀ ਕਰੋੜ ਡਾਲਰ ਵਧ ਕੇ ਹੁਣ ਤੱਕ ਦੇ ਰਿਕਾਰਡ ਪੱਧਰ 382.53 ਅਰਬ ਡਾਲਰ ‘ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 16 ਜੂਨ ਨੂੰ ਖਤਮ ਹੋਏ ਹਫ਼ਤੇ ਵਿੱਚ ਇਹ 79.90 ਕਰੋੜ ਡਾਲਰ ਦੇ ਵਾਧੇ ਨਾਲ 381.96 ਅਰਬ ਡਾਲਰ ਸੀ।
ਸੋਨਾ ਭੰਡਾਰ 20.10 ਅਰਬ ਡਾਲਰ ‘ਤੇ ਸਥਿਰ
ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ 23 ਜੂਨ ਨੂੰ ਖਤਮ ਹੋਏ ਹਫ਼ਤੇ ਵਿੱਚ ਵਿਦੇਸ਼ ਕਰੰਸੀ ਭੰਡਾਰ ਦੇ ਸਭ ਤੋਂ ਵੱਧ ਸਹਿਯੋਗੀ ਵਿਦੇਸ਼ੀ ਕਰੰਸੀ ਸੰਪਤੀ ਵਿੱਚ 58.02 ਕਰੋੜ ਡਾਲਰ ਦਾ ਵਾਧਾ ਹੋਇਆ ਹੈ ਅਤੇ ਇਹ 358.66 ਅਰਬ ਡਾਲਰ ‘ਤੇ ਪਹੁੰਚ ਗਿਆ। ਸੋਨਾ ਭੰਡਾਰ 20.10 ਅਰਬ ਡਾਲਰ ‘ਤੇ ਸਥਿਰ ਰਿਹਾ।