Sehat Bima Yojana: ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਲਈ ਵਧੀਆ ਕੰਮ ਕਰਨ ’ਤੇ ਡਾ. ਸੁਰਿੰਦਰ ਸਿੰਘ ਦਾ ਸਨਮਾਨ

Sehat Bima Yojana
ਫ਼ਤਹਿਗੜ੍ਹ ਸਾਹਿਬ : ਡਿਪਟੀ ਕਮਿਸ਼ਨਰ ਸ੍ਰੀਮਤੀ ਡਾ. ਸੋਨਾ ਥਿੰਦ ਵਲੋ ਡਾ. ਸੁਰਿੰਦਰ ਸਿੰਘ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਜਾਣ ਦਾ ਦ੍ਰਿਸ਼। ਤਸਵੀਰ: ਅਨਿਲ ਲੁਟਾਵਾ

ਡਾ. ਸੁਰਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਚਰਨਾਥਲ ਕਲਾਂ ਨੂੰ ਡਿਪਟੀ ਕਮਿਸ਼ਨਰ ਨੇ ਪ੍ਰਸ਼ੰਸਾ ਪੱਤਰ ਦਿੱਤਾ

Sehat Bima Yojana: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਡਿਪਟੀ ਕਮਿਸ਼ਨਰ ਸ੍ਰੀਮਤੀ ਡਾ. ਸੋਨਾ ਥਿੰਦ ਵੱਲੋ ਡਾ. ਸੁਰਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ, ਮੁੱਢਲਾ ਸਿਹਤ ਕੇਂਦਰ ਚਰਨਾਥਲ ਕਲਾਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਦੇ ਸੁਚੱਜੇ ਅਮਲ ਲਈ ਪ੍ਰਸ਼ੰਸਾ ਪੱਤਰ ਦਿੱਤਾ ਹੈ। ਇਸ ਮੌਕੇ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਅਤੇ ਡੀ.ਐਮ.ਸੀ ਡਾ. ਸਰੀਤਾ ਹਾਜ਼ਰ ਸਨ।

ਇਹ ਵੀ ਪੜ੍ਹੋ: Punjab Sarpanch Elections: ਸਰਪੰਚ ਗੁਰਪ੍ਰੀਤ ਸਿੰਘ ਗਰੇਵਾਲ ਨੇ ਮਿਹਨਤ ਨਾਲ ਬਦਲੀ ਪਿੰਡ ਦੀ ਨੁਹਾਰ

ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਯੋਜਨਾ ਦੇ ਲਾਭਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਮੱਦਦ ਮਿਲੀ। ਇਸ ਯੋਜਨਾ ਦੇ ਤਹਿਤ ਸਿਹਤ ਸੇਵਾਵਾਂ ਦਾ ਸੁਗਮ ਪ੍ਰਬੰਧਨ ਅਤੇ ਮਰੀਜ਼ਾਂ ਦੀ ਚੰਗੀ ਦੇਖਭਾਲ ਨੂੰ ਯਕੀਨੀ ਬਣਾਉਣਾ ਇੱਕ ਮਹੱਤਵਪੂਰਨ ਕਦਮ ਹੈ। Sehat Bima Yojana

ਡਾ. ਸੁਰਿੰਦਰ ਸਿੰਘ ਨੇ ਇਸ ਪ੍ਰਸ਼ੰਸਾ ਨੂੰ ਆਪਣੇ ਟੀਮ ਦੇ ਸਾਥੀ ਸਟਾਫ ਅਤੇ ਮਰੀਜ਼ਾਂ ਦੇ ਸਹਿਯੋਗ ਦਾ ਨਤੀਜਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਸਾਡੀ ਟੀਮ ਦੇ ਮੈਂਬਰਾਂ ਦੇ ਸਹਿਯੋਗ ਅਤੇ ਲੋਕਾਂ ਦੀ ਸਮਰਥਾ ਦਾ ਨਤੀਜਾ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸਾਡਾ ਮੁੱਖ ਉਦੇਸ਼ ਹੈ। ਇਸ ਮੌਕੇ ’ਤੇ ਡਿਪਟੀ ਕਮਿਸ਼ਨਰ ਨੇ ਯੋਜਨਾ ਦੀ ਸਫਲਤਾ ਲਈ ਸਾਰੀਆਂ ਸਿਹਤ ਸੰਸਥਾਵਾਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਹਰ ਇੱਕ ਨਾਗਰਿਕ ਤੰਦਰੁਸਤ ਜੀਵਨ ਜੀ ਸਕੇ।

LEAVE A REPLY

Please enter your comment!
Please enter your name here