ਧੁੰਦ ਨੇ ਰੋਕੀ ਜ਼ਿੰਦਗੀ ਦੀ ਰਫਤਾਰ, ਕਈ ਥਾਈਂ ਹੋਏ ਹਾਦਸੇ

ਧੁੰਦ ਨੇ ਰੋਕੀ ਜ਼ਿੰਦਗੀ ਦੀ ਰਫਤਾਰ, ਕਈ ਥਾਈਂ ਹੋਏ ਹਾਦਸੇ

ਬਠਿੰਡਾ, (ਸੁਖਜੀਤ ਮਾਨ)। ਅੱਜ ਪਈ ਸੰਘਣੀ ਧੁੰਦ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਕੁਝ ਵੀ ਦਿਖਾਈ ਨਾ ਦੇਣ ਕਾਰਨ ਸੜਕਾਂ ਤੇ ਵਾਹਨ ਕੀੜੀ ਦੀ ਰਫਤਾਰ ਨਾਲ ਚੱਲੇ। ਕਈ ਥਾਈਂ ਇਸ ਸੰਘਣੀ ਧੁੰਦ ਕਾਰਨ ਹਾਦਸੇ ਵੀ ਹੋਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਵੇਰਵਿਆਂ ਮੁਤਾਬਿਕ ਅੱਜ ਪਈ ਸੰਘਣੀ ਧੁੰਦ ਕਾਰਨ ਸਵੇਰ ਵੇਲੇ ਸੜਕਾਂ ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਬੱਸਾਂ, ਰੇਲਾਂ ਆਮ ਦਿਨਾਂ ਦੇ ਮੁਕਾਬਲੇ ਕਾਫੀ ਦੇਰੀ ਨਾਲ ਮੰਜਿਲ ਤੇ ਪੁੱਜੀਆਂ।

ਇਸ ਸੰਘਣੀ ਧੁੰਦ ਕਾਰਨ ਵਿਦਿਆਰਥੀ ਤੇ ਨੌਕਰੀ ਪੇਸ਼ਾ ਵਿਅਕਤੀ ਵੀ ਲੇਟ ਹੋ ਗਏ। ਬਠਿੰਡਾ ਦਾ ਘੱਟੋ-ਘੱਟ ਤਾਪਮਾਨ ਅੱਜ 2.6 ਡਿਗਰੀ ਹੋਣ ਕਾਰਨ ਲੋਕ ਠੁਰ-ਠੁਰ ਕਰਦੇ ਰਹੇ। ਠੰਢ ਤੋਂ ਬਚਣ ਲਈ ਲੋਕਾਂ ਨੇ ਅੱਗ ਸੇਕ ਕੇ ਰਾਹਤ ਮਹਿਸੂਸ ਕਰਨ ਦੇ ਯਤਨ ਕੀਤੇ। ਖੇਤੀਬਾੜੀ ਮਾਹਿਰਾਂ ਨੇ ਇਸ ਧੁੰਦ ਤੇ ਠੰਢ ਨੂੰ ਕਣਕ ਦੀ ਫਸਲ ਲਈ ਲਾਹੇਵੰਦ ਦੱਸਿਆ ਹੈ। ਮੌਸਮ ਮਾਹਿਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਰੀਬ ਇੱਕ ਹਫਤੇ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ