ਨਵੀਂ ਦਿੱਲੀ (ਏਜੰਸੀ)। ਕੇਂਦਰੀ ਖੇਡ ਮੰਤਰਾਲਾ ਆਸਟਰੇਲੀਆ ‘ਚ ਹਾਦਸੇ ਦਾ ਸ਼ਿਕਾਰ ਹੋ ਕੇ ਜਾਨ ਗੁਆਉਣ ਵਾਲੀ ਫੁੱਟਬਾਲ ਦੀ ਨੌਜਵਾਨ ਖਿਡਾਰਨ ਨਿਤੀਸ਼ਾ ਨੇਗੀ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਵੇਗਾ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਅੱਜ ਇਹ ਰਾਸ਼ੀ ਜਾਰੀ ਕੀਤੀ ਉਨ੍ਹਾਂ ਦੱਸਿਆ ਕਿ ਸਰਕਾਰ ਨਿਤੀਸ਼ਾ ਦੇ ਪਰਿਵਾਰਕ ਮੈਂਬਰਾਂ ਨੂੰ ਪੰਡਿਤ ਦੀਨ ਦਿਆਨ ਉਪਾਧਿਆਏ ਰਾਸ਼ਟਰੀ ਖਿਡਾਰੀ ਕਲਿਆਣ ਫੰਡ ‘ਚੋਂ ਪੰਜ ਲੱਖ ਰੁਪਏ ਦੀ ਸਹਾਇਤਾ ਦੇਵੇਗੀ। ਪੂਰਬੀ ਦਿੱਲੀ ਦੇ ਖਿਚੜੀਪੁਰ ਦੀ ਰਹਿਣ ਵਾਲੀ ਫੁਟਬਾਲ ਖਿਡਾਰਨ ਨਿਤੀਸ਼ਾ ਦੀ ਇਸੇ ਸਾਲ 10 ਸਤੰਬਰ ਨੂੰ ਆਸਟਰੇਲੀਆ ਦੇ ਏਡਿਲੇਡ ‘ਚ ਗਲੇਨੇਲਗ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਜੇਕਰ ਬੱਚੇ ਹਨ ਮੋਬਾਇਲ ਦੀ ਆਦਤ ਤੋਂ ਮਜ਼ਬੂਰ, ਕਿਵੇਂ ਰੱਖਣ ਮਾਪੇ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ? ਜਾਣੋ ਪ੍ਰਭਾਵਸ਼ਾਲੀ ਟਿਪ…
ਸਰਕਾਰ ਦੀ ਇਸ ਯੋਜਨ ਤਹਿਤ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਆਰਥਿਕ ਮੱਦਦ ਜਾਂ ਖਿਡਾਰੀਆਂ ਨੂੰ ਟਰੇਨਿੰਗ ਜਾਂ ਟੂਰਨਾਮੈਂਟ ਦੌਰਾਨ ਸੱਟ ਵੱਜਣ ਜਾਂ ਕਿਸੇ ਹਾਦਸੇ ਦਾ ਸ਼ਿਕਾਰ ਹੋਣ ‘ਤੇ ਉਨ੍ਹਾਂ ‘ਤੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਵੱਧ ਤੋਂ ਵੱਧ ਪੰਜ ਲੱਖ ਰੁਪਏ ਤੱਕ ਦੀ ਸਹਾਇਤਾ ਰਾਸ਼ੀ ਮੁਹੱਈਆ ਕਰਾਈ ਜਾਂਦੀ ਹੈ। ਗੌਰਤਲਬ ਹੈ ਕਿ ਆਸਟਰੇਲੀਆ ‘ਚ ਹੋਈਆਂ ਪੈਸੇਫਿਕ ਸਕੂਲ ਖੇਡਾਂ ‘ਚ ਹਿੱਸਾ ਲੈਣ ਗਈ ਭਾਰਤੀ ਟੀਮ ਦਾ ਹਿੱਸਾ ਰਹੀ ਨਿਤੀਸ਼ਾ ਪੰਜ ਹੋਰ ਫੁਟਬਾਲ ਖਿਡਾਰਨਾਂ ਨਾਲ ਸਮੁੰਦਰ ਤੱਟ ‘ਤੇ ਗਈ ਸੀ ਇਸੇ ਦੌਰਾਨ ਸਮੁੰਦਰ ਵਿੱਚ ਡੁੱਬ ਗਈ ਬਚਾਅ ਟੀਮ ਨੇ ਚਾਰ ਖਿਡਾਰਨਾਂ ਨੂੰ ਤਾਂ ਸਹੀ ਸਲਾਮਤ ਕੱਢ ਲਿਆ ਪਰ ਨਿਤੀਸ਼ਾ ਦੀ ਲਾਸ਼ ਅਗਲੇ ਦਿਨ ਮਿਲੀ ਸੀ। (New Delhi News)
‘ਸੱਚ ਕਹੂੰ’ ਨੇ ਗੰਭੀਰਤਾ ਨਾਲ ਉਠਾਈ ਸੀ ਅਵਾਜ਼ | New Delhi News
ਦੱਸ ਦਈਏ ਕਿ ਉਭਰਦੀ ਹੋਈ ਫੁਟਬਾਲ ਦੀ ਖਿਡਾਰਨ ਨਿਤੀਸ਼ਾ ਦੀ ਮੌਤ ਮਾਮਲੇ ਨੂੰ ‘ਸੱਚ ਕਹੂੰ’ ਦੀ ਇਸ ਖ਼ਬਰ ਨੂੰ ਸੋਸ਼ਲ ਮੀਡੀਆ ‘ਤੇ ਭਾਰੀ ਰਿਸਪੌਂਸ ਮਿਲਿਆ ਅਤੇ ਲੋਕਾਂ ਨੇ ਇਸ ਨੂੰ ਅੱਗੇ ਦੀ ਅੱਗੇ ਸ਼ੇਅਰ ਵੀ ਕੀਤਾ ‘ਸੱਚ ਕਹੂੰ’ ਦਾ ਇਸ ਉਪਰਾਲਾ ਰੰਗ ਲਿਆਇਆ ਅਤੇ ਆਸਟਰੇਲੀਆ ‘ਚ ਹਾਦਸੇ ਦਾ ਸ਼ਿਕਾਰ ਹੋਈ ਹੋਣਹਾਰ ਫੁਟਬਾਲ ਖਿਡਾਰਨ ਨਿਤੀਸ਼ਾ ਨੇਗੀ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਕੇਂਦਰੀ ਖੇਡ ਮੰਤਰਾਲੇ ਵੱਲੋਂ ਜਾਰੀ ਹੋਈ ਹੈ। (New Delhi News)