ਦੇਹ ਵਪਾਰ ‘ਚ ਸ਼ਾਮਲ ਦੋ ਅੋਰਤਾਂ ਸਣੇ ਪੰਜ ਕਾਬੂ
ਨਾਭਾ, (ਤਰੁਣ ਕੁਮਾਰ ਸ਼ਰਮਾ) ਜਿੱਥੇ ਕਰਫਿਊ ਦੌਰਾਨ ਪੰਜਾਬ ਪੁਲਿਸ ਵੱਲੋਂ ਚੱਪੇ-ਚੱਪੇ ‘ਤੇ ਨਜਰ ਰੱਖੀ ਜਾ ਰਹੀ ਹੈ ਉਥੇ ਅੱਜ ਵੀ ਕਈ ਸਮਾਜ ਵਿਰੋਧੀ ਅਨਸਰਾਂ ਨੇ ਆਪਣੀਆਂ ਗਤੀਵਿਧੀਆਂ ਨੂੰ ਚਾਲੂ ਰੱਖਿਆ ਹੋਇਆ ਹੈ। ਇਸੇ ਕ੍ਰਮ ਵਿੱਚ ਨਾਭਾ ਕੋਤਵਾਲੀ ਪੁਲਿਸ ਵੱਲੋਂ ਸਥਾਨਕ ਇੱਕ ਮੁਹੱਲੇ ਦੇ ਇੱਕ ਘਰ ‘ਤੇ ਰੇਡ ਮਾਰ ਕੇ ਦੋ ਅੋਰਤਾਂ ਸਣੇ ਪੰਜ ਵਿਅਕਤੀਆਂ ਨੂੰ ਦੇਹ ਵਪਾਰ ਦੇ ਕਥਿਤ ਦੋਸ਼ਾਂ ਅਧੀਨ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮਹੁੱਲੇ ਵਾਸੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਘਰ ਵਿੱਚ ਪਿਛਲੇ 10 ਸਾਲਾਂ ਤੋਂ ਇਹ ਘਿਨੋਣਾ ਕਰਮ ਬਿਨਾ ਕਿਸੇ ਡਰ ਤੋਂ ਕੀਤਾ ਜਾ ਰਿਹਾ ਸੀ। ਮਹੁੱਲੇ ਵਾਲਿਆਂ ਦੇ ਇਤਰਾਜ ਕਰਨ ‘ਤੇ ਇਨ੍ਹਾਂ ਵੱਲੋਂ ਉਪਰ ਤੱਕ ਪਹੁੰਚ ਹੋਣ ਦਾ ਹਵਾਲਾ ਦੇ ਕੇ ਮਹੁੱਲੇ ਵਾਲਿਆਂ ਨੂੰ ਹੀ ਧਮਕੀਆਂ ਦਿੱਤੀਆਂ ਜਾਂਦੀਆਂ ਸਨ।
ਕਰਫਿਊ ਦੌਰਾਨ ਵੀ ਇਸ ਚੱਲ ਰਹੇ ਘਿਨੋਣੇ ਕੰਮ ਤੋਂ ਅੱਕੇ ਮਹੁੱਲੇ ਵਾਲਿਆਂ ਨੇ ਪੁਲਿਸ ਦੇ 100 ਨੰਬਰ ‘ਤੇ ਫੋਨ ਕਰ ਦਿੱਤਾ। ਇਸ ‘ਤੇ ਕਾਰਵਾਈ ਕਰਦਿਆਂ ਕੋਤਵਾਲੀ ਪੁਲਿਸ ਨੇ ਇਸ ਘਰ ‘ਤੇ ਜਦੋਂ ਰੇਡ ਕੀਤੀ ਤਾਂ ਦੋ ਔਰਤਾਂ ਅਤੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦੀ ਪੁਸ਼ਟੀ ਕਰਦਿਆਂ ਕੋਤਵਾਲੀ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਦੋ ਔਰਤਾਂ ਸਣੇ ਕੁੱਲ ਪੰਜ ਵਿਅਕਤੀਆਂ ਨੂੰ ਇਮੋਰਲ ਐਕਟ ਦੀ ਧਾਰਾ 3, 4, 5 ਅਤੇ ਕਰਫਿਊ ਦੀ ਉਲੰਘਣਾ ਕਰਨ ਦੀ ਧਾਰਾ 188 ਆਈ ਪੀ ਸੀ ਅਧੀਨ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।