ਸੱਚ ਕਹੂੰ ਨਿਊਜ਼, ਬਰਨਾਵਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਜ਼ਰੀਏ ਬੱਚਿਆਂ ਦੇ ਚੰਗੇ ਪਾਲਣ-ਪੋਸ਼ਣ ’ਚ ਆ ਰਹੀਆਂ ਦਿੱਕਤਾਂ ਸਮੇਤ ਵੱਖ-ਵੱਖ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ?ਦੇ ਮਾਪਿਆਂ ਦੀ ਜਗਿਆਸਾ ਨੂੰ ਸ਼ਾਂਤ ਕੀਤਾ। ਪੂਜਨੀਕ ਗੁਰੂ ਜੀ ਨੇ ਇਸ ਦੌਰਾਨ ਮਾਪਿਆਂ ਨੂੰ ਬਿਹਤਰੀਨ ਟਿਪਸ ਤੇ ਸੁਝਾਅ ਦਿੱਤੇ। ਇਸ ਦੌਰਾਨ ਆਨਲਾਈਨ ਸਵਾਲਾਂ ਨੂੰ ਆਦਰਯੋਗ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਪੜ੍ਹਿਆ।
ਸਵਾਲ। ਪੂਜਨੀਕ ਗੁਰੂ ਜੀ ਪਾਪਾ ਕਹਿੰਦੇ ਹਨ ਲੇਟ (ਦੇਰ ਨਾਲ) ਉੱਠਣਾ ਚਾਹੀਦਾ, ਇਹੀ ਦਿਨ ਹਨ ਸੌਂਣ ਦੇ ਤੇ ਮਾਂ ਕਹਿੰਦੀ ਹੈ ਛੇਤੀ ਉੱਠਣਾ ਚਾਹੀਦਾ। ਮੈਨੂੰ ਦੋਵੇਂ ਹੀ ਗਲਤ ਲੱਗਦੇ ਹਨ, ਜਦੋਂ ਨੀਂਦ ਖੁੱਲ੍ਹੇ ਉਦੋਂ ਉੱਠ ਜਾਓ। ਇਸ ’ਤੇ ਆਪ ਜੀ ਗਾਈਡ ਕਰੋ ਜੀ।
ਪੂਜਨੀਕ ਗੁਰੂ ਜੀ ਦਾ ਜਵਾਬ: ਛੇ ਘੰਟੇ ਤੁਸੀਂ ਨੀਂਦ ਪੂਰੀ ਕਰ ਲਓ। ਹੋ ਸਕੇ ਤਾਂ ਪੜ੍ਹਨ ਵਾਲੇ ਬੱਚੇ ਨੂੰ ਥੋੜ੍ਹਾ ਜਿਹਾ ਛੇਤੀ ਸੌਂਣਾ ਚਾਹੀਦਾ ਹੈ। ਛੇ ਤੋਂ ਅੱਠ ਘੰਟੇ ਨੀਂਦ ਕਾਫ਼ੀ ਹੈ ਜੇਕਰ ਤੁਸੀਂ ਲੈ ਲਓ ਤਾਂ ਅਤੇ ਉਸ ਤੋਂ ਬਾਅਦ ਉੱਠਣਾ ਚਾਹੀਦਾ ਹੈ। ਬਾਕੀ, ਜੋ ਬਹੁਤ ਲੇਟ ਸੌਂਦੇ ਹਨ, ਉਹ ਬਹੁਤ ਲੇਟ ਉੱਠਦੇ ਹਨ ਅਤੇ ਜੋ ਛੇਤੀ ਸੌਂਦੇ ਹਨ ਉਹ ਥੋੜ੍ਹਾ ਛੇਤੀ ਜਾਗ ਜਾਂਦੇ ਹਨ। ਘੱਟੋ-ਘੱਟ ਛੇ ਤੋਂ ਅੱਠ ਘੰਟੇ ਨੀਂਦ ਲੈਣੀ ਜ਼ਰੂਰੀ ਹੈ।
ਸਵਾਲ: ਪੂਜਨੀਕ ਗੁਰੂ ਜੀ ਮੈਂ ਇਟਲੀ ਤੋਂ ਹਾਂ। ਅਸੀਂ ਬੱਚੇ ਸਬੰਧੀ ਇੱਕ ਪ੍ਰੌਬਲਮ ਫੇਸ ਕਰ ਰਹੇ ਹਾਂ, ਕਿ ਬੱਚਾ ਜਦੋਂ ਸਕੂਲੋਂ ਆਉਂਦਾ ਹੈ ਜਾਂ ਛੁੱਟੀ ਵਾਲੇ ਦਿਨ ਇਸ ਨੂੰ ਖਾਣ ਲਈ ਜਦੋਂ ਬੁਲਾਉਂਦੇ ਹਾਂ ਤਾਂ ਇਹ ਰਸੋਈ ’ਚ ਨਹੀਂ ਆਉਂਦਾ। ਇਸ ਨੂੰ ਬੈੱਡ ’ਤੇ ਜਾਂ ਸੋਫ਼ੇ ’ਤੇ ਹੀ ਖਾਣਾ ਚਾਹੀਦਾ ਹੈ ਤੇ ਲੇਟ ਕੇ ਖਾਂਦਾ ਹੈ ਤੇ ਇਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਿੰਨਾ ਖਾ ਗਿਆ। ਪੂਜਨੀਕ ਗੁਰੂ ਜੀ ਇਸ ਬਾਰੇ ਕੋਈ ਸੋਲਿਊਸ਼ਨ ਦੱਸੋ।
ਪੂਜਨੀਕ ਗੁਰੂ ਜੀ ਦਾ ਜਵਾਬ: ਜੇਕਰ ਬੱਚਾ ਲੇਟ ਕੇ ਜਾਂ ਟੀ। ਵੀ। ਦੇਖਦੇ ਹੋਏ ਜਾਂ ਟੈਬ ਦੇਖਦੇ ਹੋਏ ਖਾਣਾ ਖਾਂਦਾ ਹੈ ਤਾਂ ਤੁਹਾਨੂੰ ਸ਼ੁਰੂਆਤ ਤੋਂ ਹੀ ਉਸ ਦੀ ਇਸ ਆਦਤ ਨੂੰ ਰੋਕਣਾ ਚਾਹੀਦਾ ਸੀ। ਇਹ ਜ਼ਰੂਰੀ ਹੈ ਕਿ ਤੁਸੀਂ ਇਸ ਆਦਤ ਨੂੰ ਰੋਕ ਦਿੰਦੇ। ਤਾਂ ਹੁਣ ਵੀ ਇਹ ਆਦਤ ਹਟਾਉਣ ਦੀ ਕੋਸ਼ਿਸ਼ ਕਰੋ। ਕਿਉਂਕਿ ਫਿਰ ਜਦੋਂ ਉਹ ਖਾਂਦਾ ਹੈ ਤਾਂ ਉਸ ਨੂੰ ਨਾ ਤਾਂ ਉਸ ਦੇ ਟੇਸਟ (ਸਵਾਦ) ਦਾ ਪਤਾ ਲੱਗਦਾ ਹੈ ਤੇ ਨਾ ਹੀ ਉਹ ਉਸ ਤਰ੍ਹਾਂ ਬਾਡੀ ’ਚ ਸਵਾਦ ਨਾਲ ਜਾਂਦਾ ਹੈ, ਤਾਂ ਲਾਰ ਵਗੈਰਾ ਨਾਲ ਨਹੀਂ ਜਾਂਦੀ ਤਾਂ ਕਾਫ਼ੀ ਪਰੇਸ਼ਾਨੀ ਵੀ ਆ ਸਕਦੀ ਹੈ ਸਿਹਤ ਨੂੰ। ਤਾਂ ਕੋਸ਼ਿਸ਼ ਕਰੋ ਪਿਆਰ ਨਾਲ, ਮੁਹੱਬਤ ਨਾਲ ਇਕੱਠਿਆਂ ਬੈਠ ਕੇ ਉਸ ਟਾਈਮ ਉਸ ਦਾ ਫੋਨ ਜਾਂ ਟੀ। ਵੀ। ਬੰਦ ਕਰਵਾ ਕੇ ਹੀ ਖਾਣਾ ਖੁਆਓ।
ਸਵਾਲ : ਪੂਜਨੀਕ ਗੁਰੂ ਜੀ ਅੱਜ-ਕੱਲ੍ਹ ਟਰੈਂਡ ਚੱਲਿਆ ਹੋਇਆ ਹੈ ਕਿ +2 ਹੁੰਦੀ ਹੈ, ਗ੍ਰੈਜੂਏਸ਼ਨ ਹੁੰਦੀ ਹੈ ਤਾਂ ਬੱਚਿਆਂ ਨੂੰ ਫਾੱਰੇਨ (ਵਿਦੇਸ਼) ਭੇਜਿਆ ਜਾਵੇ। ਜਿਵੇਂ ਸਾਡਾ ਇੱਕ ਹੀ ਬੱਚਾ ਹੈ ਤਾਂ ਅਸੀਂ ਥੋੜ੍ਹਾ ਜਿਹਾ ਕਨਫਿਊਜ਼ ਹਾਂ ਕਿ ਕੀ ਉੱਥੇ ਬੱਚੇ ਨੂੰ ਉਹ ਏਮ (ਟੀਚਾ) ਜਾਂ ਉਹ ਅਪਾਰਚਿਊਨਿਟੀ (ਮੌਕਾ) ਮਿਲ ਸਕੇਗਾ ਜੋ ਭਾਰਤ ’ਚ ਹੈ? ਪੂਜਨੀਕ ਗੁਰੂ ਜੀ ਸਾਨੂੰ ਗਾਈਡ ਕਰੋ।
ਪੂਜਨੀਕ ਗੁਰੂ ਜੀ ਦਾ ਜਵਾਬ: ਸਭ ਤੋਂ ਪਹਿਲਾਂ ਕਿ ਤੁਹਾਡਾ ਇੱਕ ਹੀ ਬੇਟਾ ਹੈ, ਸਾਡਾ ਕਲਚਰ ਤਾਂ ਇਹੀ ਕਹਿੰਦਾ ਹੈ ਕਿ ਜੇਕਰ ਇੱਥੇ ਚੰਗੀਆਂ ਸਹੂਲਤਾਂ ਹੋਣ, ਇੱਥੇ ਜੇਕਰ ਤੁਹਾਨੂੰ ਬਹੁਤ ਵਧੀਆ ਸਾਧਨ ਮਿਲਦੇ ਹਨ ਤਾਂ ਇੱਥੇ ਹੀ ਬੱਚੇ ਨੂੰ ਪੜ੍ਹਾਉਣਾ ਚਾਹੀਦਾ ਹੈ। ਕਿਉਂਕਿ ਇੱਕ ਹੀ ਬੇਟਾ ਹੈ ਪਰ ਜੇਕਰ ਅਜਿਹਾ ਲੱਗਦਾ ਹੈ ਕਿ ਇਹ ਬੱਚਾ ਬਹੁਤ ਇੰਟੈਲੀਜੈਂਟ ਹੈ, ਬਹੁਤ ਜ਼ਿਆਦਾ ਤਰੱਕੀ ਕਰੇਗਾ ਤੇ ਆਉਣ ਵਾਲੇ ਸਮੇਂ ’ਚ ਇਹ ਦੇਸ਼ ਲਈ ਕੁਝ ਹੋਰ ਵਧੀਆ ਕਰ ਸਕੇਗਾ ਤਾਂ ਬਾਹਰ ਭੇਜਣ ’ਚ ਹਰਜ਼ ਨਹੀਂ ਪਰ ਸਾਨੂੰ ਨਹੀਂ ਲੱਗਦਾ ਕਿ ਅੱਜ ਦੇ ਸਮੇਂ ’ਚ ਸਾਡੇ ਦੇਸ਼ ’ਚ ਵੀ ਕੋਈ ਕਮੀ ਹੈ। ਬਹੁਤ ਸਾਰੀਆਂ ਅਜਿਹੀਆਂ ਯੂਨੀਵਰਸਿਟੀਆਂ ਹਨ, ਅਜਿਹੀਆਂ ਥਾਵਾਂ ਹਨ, ਜਿੱਥੇ ਜਾ ਕੇ ਬੱਚੇ ਪੜ੍ਹ ਵੀ ਸਕਦੇ ਹਨ ਤੇ ਖੇਡ ਵੀ ਸਕਦੇ ਹਨ ਤੇ ਬਹੁਤ ਤਰੱਕੀ ਕਰ ਸਕਦੇ ਹਨ।
ਛੋਟੀ ਬੱਚੀ ਦਾ ਸਵਾਲ: ਪੂਜਨੀਕ ਗੁਰੂ ਜੀ ਜਦੋਂ ਤੋਂ ਮੇਰੇ ਛੋਟੇ ਭਰਾ-ਭੈਣ ਆਏ ਹਨ ਉਦੋਂ ਤੋਂ ਮੈਨੂੰ ਕੋਈ ਟਾਈਮ ਹੀ ਨਹੀਂ ਦੇ ਪਾਉਂਦਾ। ਮੈਂ ਬਹੁਤ ਲੋਨਲੀ (ਇਕੱਲਾਪਣ) ਮਹਿਸੂਸ ਕਰਦੀ ਹਾਂ, ਇਸ ਦਾ ਕੀ ਸੋਲਿਊਸ਼ਨ ਹੈ?
ਪੂਜਨੀਕ ਗੁਰੂ ਜੀ ਦਾ ਜਵਾਬ: ਇਹ ਤਾਂ ਹੁੰਦਾ ਹੀ ਹੈ ਕਿ ਜਦੋਂ ਛੋਟੇ ਬੱਚੇ ਆ ਜਾਂਦੇ ਹਨ ਤਾਂ ਵੱਡੇ ਨੂੰ ਥੋੜ੍ਹਾ ਜਿਹਾ ਘੱਟ ਟਾਈਮ ਮਿਲਦਾ ਹੈ ਪਰ ਤੁਸੀਂ ਆਪਣੇ ਛੋਟੇ ਭੈਣ-ਭਰਾ ਨਾਲ ਵੀ ਸਮਾਂ ਬਿਤਾਇਆ ਕਰੋ। ਫਿਰ ਤੁਸੀਂ ਆਪਣੇ-ਆਪ ਨੂੰ ਇਕੱਲੇ ਮਹਿਸੂਸ ਨਹੀਂ?ਕਰੋਗੇ, ਸਗੋਂ ਇਹ ਲੱਗੇਗਾ ਅਸੀਂ ਤਿੰਨ ਹਾਂ। ਪਹਿਲਾਂ ਤੁਹਾਨੂੰ ਦੋ ਸੰਭਾਲਣ ਵਾਲੇ ਸਨ ਹੁਣ ਦੋ ਹੋਰ ਆ ਗਏ। ਤਾਂ ਇਹ ਥੋੜ੍ਹਾ ਟਾਈਮ ਉਨ੍ਹਾਂ ਨੂੰ ਦਿਓਗੇ ਤਾਂ ਨੈਚੁਰਲੀ ਤੁਸੀਂ ਵੀ ਵਿਚਕਾਰ ਥੋੜ੍ਹਾ ਟਾਈਮ ਲੈ ਸਕਦੇ ਹੋ।
ਬੱਚੀ ਦੀ ਮਾਂ ਦਾ ਸਵਾਲ: ਪੂਜਨੀਕ ਗੁਰੂ ਜੀ ਘਰ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਤਾਂ ਮੈਂ ਬੱਚੀ ਨੂੰ ਟਾਈਮ ਨਹੀਂ ਦੇ ਸਕਦੀ ਸੀ। ਇਸ ਨੂੰ ਮੈਨੇਜ਼ ਕਰਕੇ ਕਿਵੇਂ ਚੱਲਾਂ, ਇਹ ਨਹੀਂ ਸਮਝ ਆਉਂਦਾ ਸੀ। ਇਸ ਲਈ ਮੈਨੂੰ ਕੋਈ ਉਪਾਅ ਦੱਸੋ।
ਪੂਜਨੀਕ ਗੁਰੂ ਜੀ ਦਾ ਜਵਾਬ: ਜਦੋਂ ਵੀ ਤੁਸੀਂ ਉਨ੍ਹਾਂ ਬੱਚਿਆਂ ਨੂੰ ਟਾਈਮ ਦਿੰਦੇ ਹੋ ਤਾਂ ਵੱਡੇ ਬੱਚੇ ਨੂੰ ਕੋਲ ਬਿਠਾਓ। ਤਾਂ ਨੈਚੁਰਲੀ ਉਨ੍ਹਾਂ ਨੂੰ ਤੁਸੀਂ ਟਾਈਮ ਦੇ ਰਹੇ ਹੋ ਤਾਂ ਨਾਲ ਹੀ ਇਸ ਨੂੰ ਟਾਈਮ ਆਪਣੇ-ਆਪ ਹੀ ਮਿਲ ਰਿਹਾ ਹੈ। ਤਾਂ ਇਹ ਬੱਚਾ ਉਸ ਵਿਚ ਇਨਵਾਲਵ ਹੋ ਜਾਵੇਗਾ। ਇਸ ਨੂੰ ਲੋਨਲੀ (ਇਕੱਲਾਪਣ) ਫੀਲ ਨਹੀਂ ਹੋਵੇਗਾ ਤੇ ਇਕੱਲਾਪਣ ਕਦੇ ਸਤਾਏਗਾ ਨਹੀਂ ਅਤੇ ਨਾਲ ਹੀ ਬੱਚਿਆਂ ਦਾ ਆਪਸ ’ਚ ਪਿਆਰ ਵੀ ਵਧਦਾ ਹੈ।
ਬੱਚੇ ਦਾ ਸਵਾਲ: ਪੂਜਨੀਕ ਗੁਰੂ ਜੀ ਮੈਂ ਆਪਣੇ ਪਾਪਾ ਦੀ ਸ਼ਿਕਾਇਤ ਲਾਉਣ ਜਾ ਰਿਹਾ ਹਾਂ ਕਿ ਮੇਰੇ ਪਾਪਾ ਮੈਨੂੰ ਬਿਲਕੁਲ ਟਾਈਮ ਨਹੀਂ ਦਿੰਦੇ, ਪਰ ਸਭ ਦੇ ਪਾਪਾ ਤਾਂ ਸਭ ਨੂੰ ਟਾਈਮ ਦਿੰਦੇ ਹਨ ਨਾ? ਇਸ ਦਾ ਕੀ ਸੋਲਿਊਸ਼ਨ ਹੈ?
ਪੂਜਨੀਕ ਗੁਰੂ ਜੀ ਦਾ ਜਵਾਬ: ਭਾਈ ਇਹ ਤਾਂ ਮਾੜੀ ਗੱਲ ਹੈ, ਪਾਪਾ ਨੂੰ ਹਰ ਹਾਲ ਟਾਈਮ ਦੇਣਾ ਚਾਹੀਦਾ ਹੈ। ਕਿਉਂਕਿ ਪਾਪਾ ਤੁਹਾਡੇ ਬਹੁਤ ਬਿਜ਼ੀ ਰਹਿੰਦੇ ਹੋਣਗੇ ਇਹ ਗੱਲ ਮੰਨੀ, ਬਹੁਤ ਕੰਮ-ਧੰਦੇ ’ਚ ਲੱਗੇ ਰਹਿੰਦੇ ਹੋਣਗੇ। ਤੁਹਾਡੇ ਪਾਪਾ ਤੋਂ ਪੁੱਛ ਲੈਂਦੇ ਹਾਂ।
ਬੱਚੇ ਦੇ ਪਾਪਾ ਕਹਿੰਦੇ ਹਨ: ਪੂਜਨੀਕ ਗੁਰੂ ਜੀ ਮੈਂ ਪ੍ਰੋਫੈਸ਼ਨ ਤੋਂ ਚਾਰਟਰਡ ਅਕਾਊਂਟੈਂਟ ਹਾਂ। ਅੱਜ-ਕੱਲ੍ਹ ਲਾਅ ਐਕਟ ਫ੍ਰੀਕੁਐਂਟਲੀ ਚੇਂਜਿਜ ਹੁੰਦੇ ਰਹਿੰਦੇ ਹਨ ਤਾਂ ਸਾਨੂੰ ਆਪਣੇ-ਆਪ ਨੂੰ ਅੱਪਡੇਟ ਰੱਖਣਾ ਪੈਂਦਾ ਹੈ। ਹੁਣ ਤਾਂ ਇਹ ਹੋ ਗਿਆ ਹੈ ਕਿ ਸਾਡੀ ਲਾਈਫ ਹੀ ਕਲਾਇੰਟਸ ਲਈ ਹੈ। ਖੁਦ ਦੀ ਪਰਸਨਲ ਲਾਈਫ ਹੀ ਖਤਮ ਹੋ ਗਈ ਹੈ ਅਤੇ ਜ਼ਿਆਦਾਤਰ ਮੈਟਰੋ ਸਿਟੀ ’ਚ ਸਾਰੇ ਸੀਏ ਦਾ ਇਹੀ ਹਾਲ ਹੈ। ਅਸੀਂ ਤਾਂ ਇਸ ਚੀਜ਼ ਤੋਂ ਖੁਦ ਪਰੇਸ਼ਾਨ ਹਾਂ। ਜੇਕਰ ਕਲਾਇੰਟ ਨੂੰ ਚੰਗੀ ਸਰਵਿਸ ਦੇਣੀ ਹੈ ਤਾਂ ਸਾਨੂੰ ਫੈਮਿਲੀ ਲਾਈਫ ਨਾਲ ਸਮਝੌਤਾ ਕਰਨਾ ਪੈਂਦਾ ਹੈ। ਕਿਰਪਾ ਕਰਕੇ ਇਸ ਸਬੰਧੀ ਕੁਝ ਗਾਈਡ ਕਰੋ ਜੀ।
ਪੂਜਨੀਕ ਗੁਰੂ ਜੀ ਦਾ ਜਵਾਬ: ਸਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਥਾਂ ਸਹੀ ਕਹਿ ਰਹੇ ਹੋ ਪਰ ਸ਼ਾਇਦ ਤੁਸੀਂ ਆਪਣੀ ਬਾਡੀ ਲਈ ਤਾਂ ਟਾਈਮ ਦਿੰਦੇ ਹੀ ਹੋਵੋਗੇ। ਨਹਾਉਂਦੇ ਹੋਵੋਗੇ, ਕੱਪੜੇ ਵਗੈਰਾ ਪਹਿਨਦੇ ਹੋਵੋਗੇ ਤਾਂ ਏਦਾਂ ਹੀ ਟਾਈਮ ਕੱਢ ਕੇ ਥੋੜ੍ਹਾ ਜਿਹਾ ਟਾਈਮ ਬੱਚਿਆਂ ਨੂੰ ਵੀ ਦਿਆ ਕਰੋ ਕਿਉਂਕਿ ਇਹ ਤੁਹਾਡਾ ਅਭਿੰਨ ਅੰਗ ਹਨ। ਜੇਕਰ ਤੁਸੀਂ ਸਿਰਫ਼ ਇਨ੍ਹਾਂ ਲਈ ਕਮਾ ਰਹੇ ਹੋ, ਪਰ ਇਨ੍ਹਾਂ ਨੂੰ ਨਹੀਂ ਸੰਭਾਲ ਰਹੇ ਤਾਂ ਇਹ ਜੇਕਰ ਕੋਈ ਹੋਰ ਰਸਤਾ ਫੜ ਗਏ ਤਾਂ ਫਿਰ ਤੁਹਾਡਾ ਉਹ ਕੀਤਾ-ਕਰਾਇਆ ਮਿੱਟੀ ’ਚ ਮਿਲ ਜਾਵੇਗਾ। ਤਾਂ ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਪੂਰਾ ਟਾਈਮ ਦਿਓ, ਪਰ ਵਿੱਚ-ਵਿੱਚ ਜਿਵੇਂ ਖਾਣ-ਪੀਣ, ਨਹਾਉਣ ਦਾ ਟਾਈਮ ਖੁਦ ਲਈ ਦਿੰਦੇ ਹੋ, ਉਂਜ ਹੀ ਬੱਚਿਆਂ ਲਈ ਵੀ ਇੱਕ ਟਾਈਮ ਫਿਕਸ ਕਰਕੇ ਜਾਂ ਥੋੜ੍ਹਾ ਅੱਗੇ-ਪਿੱਛੇ ਹੋ ਜਾਵੇ ਕੋਈ ਗੱਲ ਨਹੀਂ ਤਾਂ ਉਹ ਟਾਈਮ ਵੀ ਜ਼ਰੂਰ ਦੇਣਾ ਚਾਹੀਦਾ ਹੈ।
ਬੱਚੇ ਦਾ ਸਵਾਲ: ਪੂਜਨੀਕ ਗੁਰੂ ਜੀ ਮੇਰੇ ਮੰਮੀ-ਪਾਪਾ ਦੋਵੇਂ ਡਾਕਟਰ ਹਨ ਤੇ ਮੇਰੇ ਉੱਪਰ ਡਾਕਟਰੀ ਝਾੜਦੇ ਹਨ, ਕਹਿੰਦੇ ਹਨ ਕਿ ਤੂੰ ਟੈਬ ਦੇਖਦੀ ਰਹਿੰਦੀ ਹੈ ਤੇ ਆਈ ਸਾਈਟ ਵੀਕ (ਅੱਖਾਂ ਦੀ ਰੌਸ਼ਨੀ ਘੱਟ) ਹੋ ਜਾਵੇਗੀ। ਇਸ ’ਚ ਰੈਡੀਏਸ਼ਨ ਬਹੁਤ ਹੁੰਦਾ ਹੈ ਤੇ ਖੁਦ ਹਰ ਸਮੇਂ ਫੋਨ ’ਤੇ ਬਿਜ਼ੀ ਰਹਿੰਦੇ ਹਨ। ਤਾਂ ਮੈਂ ਕੀ ਕਰਾਂ?
ਪੂਜਨੀਕ ਗੁਰੂ ਜੀ ਦਾ ਜਵਾਬ: ਉਂਜ ਬਹੁਤ ਅਜ਼ੀਬੋ-ਗਰੀਬ ਗੱਲ ਹੈ ਕਿ ਤੁਹਾਨੂੰ ਸਮਝਾਉਂਦੇ ਹਨ ਤੇ ਖੁਦ ਫਾਲੋ ਨਹੀਂ ਕਰਦੇ। ਪਹਿਲਾਂ ਤਾਂ ਤੁਹਾਡੇ ਮੰਮੀ-ਪਾਪਾ ਨੂੰ ਇਹ ਕਹਿਣਾ ਚਾਹਾਂਗੇ ਕਿ ਉਹ ਇਸ ਚੀਜ਼ ਨੂੰ ਪਹਿਲਾਂ ਖੁਦ ਫਾਲੋ ਕਰਨ। ਇੱਕ ਉਦਾਹਰਨ ਬਣਨ ਆਪਣੇ ਬੱਚੇ ਸਾਹਮਣੇ, ਤਾਂ ਨੈਚੁਰਲੀ ਬੱਚਾ ਵੀ ਉਹੀ ਫਾਲੋ ਕਰੇਗਾ ਅਤੇ ਦੂਜੀ ਗੱਲ ਕਿ ਬੇਟਾ! ਇੱਕ ਫਿਕਸ ਟਾਈਮ ਹੋਣਾ ਚਾਹੀਦਾ ਹੈ। ਜਿਵੇਂ ਪੜ੍ਹਾਈ ਲਈ ਤੁਹਾਡਾ ਫਿਕਸ ਟਾਈਮ ਹੈ। ਖਾਣੇ ਦਾ ਫਿਕਸ ਟਾਈਮ ਹੈ। ਏਦਾਂ ਹੀ ਤੁਸੀਂ ਟੀ। ਵੀ। ਜਾਂ ਫੋਨ ਲਈ ਵੀ ਇੱਕ ਫਿਕਸ ਟਾਈਮ ਰੱਖ ਲਓ ਤਾਂ ਯਕੀਨ ਮੰਨੋ ਤੁਸੀਂ ਵੀ ਖੁਸ਼ ਰਹੋਗੇ ਤੇ ਮੰਮੀ-ਪਾਪਾ ਵੀ ਖੁਸ਼ ਰਹਿਣਗੇ। ਉਨ੍ਹਾਂ ਨੂੰ ਵੀ ਟਾਈਮ ਫਿਕਸ ਕਰਨਾ ਪਵੇਗਾ ਇਸ ਬਾਰੇ। ਤਾਂ ਇਹ ਜੇਕਰ ਤੁਸੀਂ ਤਾਲਮੇਲ ਬਿਠਾ ਲਓਗੇ ਤਾਂ ਦੋਵੇਂ ਖੁਸ਼ ਰਹੋਗੇ।
ਸਵਾਲ: ਜਦੋਂ ਬੱਚੇ ਆਪਣੀ ਉਮਰ ਤੋਂ ਵੱਡੇ ਹੋ ਕੇ ਸਵਾਲ ਕਰਦੇ ਹਨ ਤਾਂ ਉਨ੍ਹਾਂ ਨੂੰ ਕਿਵੇਂ ਹੈਂਡਲ ਕਰਨਾ ਚਾਹੀਦਾ ਹੈ?
ਪੂਜਨੀਕ ਗੁਰੂ ਜੀ ਦਾ ਜਵਾਬ: ਜਦੋਂ ਬੱਚੇ ਉਮਰ ਤੋਂ ਵੱਡੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਹੈਂਡਲ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਚੈੱਕ ਜ਼ਰੂਰ ਕਰੋ ਕਿ ਬੱਚਿਆਂ ਦਾ ਸੰਗ ਜਾਂ ਸੋਹਬਤ ਆਪਣੇ ਤੋਂ ਵੱਡੀ ਉਮਰ ਵਾਲਿਆਂ ਨਾਲ ਤਾਂ ਨਹੀਂ ਹੋ ਗਈ। ਕਿਉਂਕਿ ਜਦੋਂ ਤੱਕ ਤੁਸੀਂ ਇਹ ਚੈੱਕ ਨਹੀਂ ਕਰੋਗੇ ਤਾਂ ਮੁਸ਼ਕਲ ਹੋ ਜਾਵੇਗਾ ਉਨ੍ਹਾਂ ਉੱਪਰ ਕੰਟਰੋਲ ਕਰ ਸਕਣਾ। ਹੋ ਸਕਦਾ ਹੈ ਉਹ?ਵੱਡੇ ਬੱਚਿਆਂ ਦਾ ਸਾਥ ਕਰ ਰਹੇ ਹੋਣ, ਉਨ੍ਹਾਂ ਦੀ ਉਮਰ ਬਹੁਤ ਘੱਟ ਹੋਵੇ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦਾ ਜੋ ਫਰੈਂਡ ਸਰਕਲ ਹੈ ਉਹ ਆਪਣੀ ਉਮਰ ਦੇ ਬੱਚਿਆਂ ਨਾਲ ਹੋਣਾ ਚਾਹੀਦਾ ਹੈ। ਜੇਕਰ ਵੱਡਿਆਂ ਨਾਲ ਹੋਵੇਗਾ ਤਾਂ ਉਹ ਨੈਚੁਰਲੀ ਵੱਡੀ ਗੱਲ ਕਰਨਗੇ। ਤਾਂ ਪਹਿਲਾਂ ਉਨ੍ਹਾਂ?ਦੀ ਸੋਹਬਤ ਭਾਵ ਜਿੱਥੇ ਉਹ ਰਹਿੰਦੇ ਹਨ ਉਹ ਚੈੱਕ ਕਰਨਾ ਜ਼ਰੂਰੀ ਹੈ। ਇਸ ਦੀ ਵਜ੍ਹਾ ਹੈ ਕਿ ਮਾਂ-ਬਾਪ ਜ਼ਿਆਦਾ ਬਿਜ਼ੀ ਹੋ ਗਏ ਹਨ ਉਹ ਜਾ ਕੇ ਚੈੱਕ ਨਹੀਂ ਕਰਦੇ ਕਿ ਮੇਰਾ ਬੱਚਾ ਕਿਹੋ-ਜਿਹੇ ਲੋਕਾਂ ’ਚ ਬੈਠਦਾ ਹੈ? ਕਿਹੋ-ਜਿਹੇ ਬੱਚਿਆਂ ’ਚ ਬੈਠਦਾ ਹੈ? ਤਾਂ ਜਦੋਂ ਵੱਡੀ ਉਮਰ ਦੇ ਬੱਚਿਆਂ ’ਚ ਬੈਠਦੇ ਹਨ ਤਾਂ ਨੈਚੁਰਲੀ ਉਨ੍ਹਾਂ ਦੀਆਂ?ਗੱਲਾਂ ਵੱਡੀਆਂ ਹੋਣਗੀਆਂ। ਤਾਂ ਬੱਚਾ ਛੋਟਾ ਕੱਚੀ ਉਮਰ ਵਾਲਾ ਹੁੰਦਾ ਹੈ ਤਾਂ ਪਿੱਛੇ ਲੱਗੇਗਾ ਉਨ੍ਹਾਂ?ਦੇ। ਤਾਂ ਮਾਂ-ਬਾਪ ਨੂੰ ਇਹ ਚੈੱਕ ਕਰਨ ਲਈ ਟਾਈਮ ਦੇਣਾ ਚਾਹੀਦਾ ਹੈ।
ਸਵਾਲ: ਪੂਜਨੀਕ ਗੁਰੂ ਜੀ ਮੈਂ ਅਸਟਰੇਲੀਆ ਦੀ ਨਾਗਰਿਕ ਹਾਂ। ਮੇਰੀ ਬੇਟੀ ਉੱਥੇ ਹੀ ਪੈਦਾ ਹੋਈ ਹੈ ਤਾਂ ਇਹ ਬੇਸੀਕਲੀ ਵੈਸਟਰਨ ਕਲਚਰ (ਪੱਛਮੀ ਸੱਭਿਅਤਾ) ਨੂੰ ਲਾਈਕ ਕਰਦੀ ਹੈ, ਫਾਲੋ ਕਰਦੀ ਹੈ। ਜਿਵੇਂ ਅਸੀਂ ਭਾਰਤ ’ਚ ਪਲ਼ੇ ਹਾਂ। ਮੇਰੀ ਇੱਛਾ ਹੈ ਕਿ ਇਹ ਭਾਰਤੀ ਕਲਚਰ ਨਾਲ ਜੁੜੀ ਰਹੇ। ਤਾਂ ਭਾਰਤੀ ਤੇ ਵੈਸਟਰਨ ਕਲਚਰ ’ਚ ਕਿਵੇਂ ਤਾਲਮੇਲ ਬਿਠਾਈਏ?
ਪੂਜਨੀਕ ਗੁਰੂ ਜੀ ਦਾ ਜਵਾਬ: ਹਾਂ, ਅਜਿਹੀਆਂ ਕਾਫੀ ਸਮੱਸਿਆਵਾਂ ਆਉਦੀਆਂ ਹਨ ਕਿਉਂਕਿ ਤੁਸੀਂ ਇੱਥੇ ਜਨਮ ਲਿਆ ਤੇ ਇਸ ਬੱਚੇ ਨੇ ਉੱਥੇ ਜਨਮ ਲਿਆ ਤੇ ਪੜ੍ਹਨਾ, ਉਨ੍ਹਾਂ ’ਚ ਰਹਿਣਾ। ਤਾਂ ਸਾਨੂੰ ਲੱਗਦਾ ਹੈ ਕਿ ਜਦੋਂ ਘਰ ’ਚ ਇਹ ਬੱਚਾ ਆਉਂਦਾ ਹੈ ਤਾਂ ਘਰ ਦਾ ਮਾਹੌਲ ਇੰਡੀਅਨ (ਭਾਰਤੀ) ਰੱਖੋ, ਬਹੁਤ ਚੰਗਾ ਰਹੇਗਾ ਕਿ ਘਰ ’ਚ ਜਦੋਂ ਬੱਚਾ ਆਵੇ ਤਾਂ ਉਸ ਨੂੰ ਮਾਹੌਲ ਇੰਡੀਅਨ (ਭਾਰਤੀ) ਲੱਗੇ ਕਿ ਇਹ ਮੇਰਾ ਆਪਣਾ ਮਾਹੌਲ ਹੈ। ਜਦੋਂ ਉਹ ਬਾਹਰ ਜਾਂਦਾ ਹੈ, ਪੜ੍ਹਨ ਜਾਂਦਾ ਹੈ ਜਾਂ ਉਨ੍ਹਾਂ ਨਾਲ ਖੇਡਣ ਜਾਂਦਾ ਹੈ ਜਾਂ ਪਿਕਨਿਕ ’ਤੇ ਜਾਂਦਾ ਹੈ ਤਾਂ ਉਸ ਨੂੰ ਲੱਗੇ ਕਿ ਇਹ ਵੀ ਮੇਰਾ ਇੱਕ ਮਾਹੌਲ ਹੈ। ਜਦੋਂ ਓਰੀਜਨਲ ਮਾਹੌਲ ਘਰ ’ਚ ਇੰਡੀਅਨ ਮਿਲੇਗਾ ਤਾਂ ਨੈਚੁਰਲੀ ਬੱਚਾ ਵੀ ਜ਼ਰੂਰ ਤੁਹਾਡੇ ਵਰਗਾ ਹੀ ਹੋਵੇਗਾ।
ਸਵਾਲ: ਪੂਜਨੀਕ ਪਿਤਾ ਜੀ ਮੰਮੀ-ਪਾਪਾ ਲੜਾਈ ਕਰਦੇ ਹਨ।
ਪੂਜਨੀਕ ਗੁਰੂ ਜੀ ਦਾ ਜਵਾਬ: ਤੁਸੀਂ ਭਗਵਾਨ ਦੀ ਭਗਤੀ ਕਰਿਆ ਕਰੋ ਕਿ ਹੇ ਪ੍ਰਭੂ! ਮੇਰੇ ਮੰਮੀ-ਪਾਪਾ ਨੂੰ ਸਦਬੁੱਧੀ ਬਖਸ਼ੋ, ਸ਼ਾਂਤੀ ਬਖਸ਼ੋ, ਤਾਂ ਛੋਟੇ ਬੱਚੇ ਦੀ ਅਰਦਾਸ ਭਗਵਾਨ ਛੇਤੀ ਸੁਣ ਲੈਂਦੇ ਹਨ ਬੇਟਾ!
ਸਵਾਲ: ਪੂਜਨੀਕ ਗੁਰੂ ਜੀ ਮੇਰਾ ਬੇਟਾ ਬਾਹਰ ਵਾਲਿਆਂ ਨੂੰ ਜ਼ਿਆਦਾ ਅਟੈਂਸ਼ਨ ਦਿੰਦਾ ਹੈ ਤੇ ਆਪਣੇ ਪੇਰੈਂਟਸ ਨੂੰ ਘੱਟ ਪ੍ਰਓਰਿਟੀ ਦਿੰਦਾ ਹੈ। ਬਾਹਰ ਵਾਲਿਆਂ ਦੀ ਗੱਲ ਜ਼ਿਆਦਾ ਸੁਣਦਾ ਹੈ, ਸਾਡੀ ਗੱਲ ਨਹੀਂ ਸੁਣਦਾ ਹੈ। ਤਾਂ ਉਸ ਨੂੰ ਕੋਈ ਆ ਕੇ ਕਹੇ ਕਿ ਤੈਨੂੰ ਘੁਮਾਉਣ ਲੈ ਕੇ ਚੱਲਦੇ ਹਾਂ ਜਾਂ ਕਾਰ ’ਚ ਲੈ ਕੇ ਚੱਲਦੇ ਹਾਂ ਤਾਂ ਉਹ ਫਟਾਫਟ ਉਸ ਨਾਲ ਚਲਾ ਜਾਂਦਾ ਹੈ। ਇਸ ਵਜ੍ਹਾ ਨਾਲ ਉਹ ਕਈ ਵਾਰ ਗੁੰਮ ਵੀ ਹੋ ਚੁੱਕਾ ਹੈ, ਇਸ ਦਾ ਕੀ ਸੋਲਿਊਸ਼ਨ ਹੈ?
ਪੂਜਨੀਕ ਗੁਰੂ ਜੀ ਦਾ ਜਵਾਬ: ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਤੁਹਾਡੇ ਦੋਵਾਂ ’ਚੋਂ ਕੋਈ ਉਸ ਨੂੰ ਘੱਟ ਟਾਈਮ ਦੇ ਪਾਉਂਦਾ ਹੈ। ਕਿਉਂਕਿ ਬੱਚਾ ਪਿਆਰ ਦਾ ਭੁੱਖਾ ਹੁੰਦਾ ਹੈ। ਜਦੋਂ ਉਸ ਨੂੰ ਉਹ ਚੀਜ਼ ਘਰ ’ਚ ਨਹੀਂ ਮਿਲਦੀ ਤਾਂ ਉਹ ਉਸ ਨੂੰ ਬਾਹਰ ਲੱਭਦਾ ਹੈ। ਤਾਂ ਤੁਹਾਨੂੰ ਦੋਵਾਂ ਨੂੰ ਚਾਹੀਦਾ ਕਿ ਅਜੇ ਛੋਟਾ ਬੱਚਾ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਉਸ ਨੂੰ ਟਾਈਮ ਦਿਓ। ਜੋ ਚੀਜ਼ ਇਹ ਚਾਹੁੰਦਾ ਹੈ ਅਤੇ ਜਾਇਜ਼ ਹੈ ਉਹ ਜ਼ਰੂਰ ਪੂਰੀ ਕਰੋ ਤੇ ਨਜਾਇਜ਼ ਲਈ ਇਸ ਨੂੰ ਰੋਕੋ। ਜੇਕਰ ਤੁਹਾਡਾ ਦੋਵਾਂ ਦਾ ਪ੍ਰੋਫੈਸ਼ਨ ਹੈ ਤਾਂ ਇੱਕ ਤਾਂ ਘੱਟੋ-ਘੱਟ ਬੱਚੇ ਉੱਪਰ ਫੋਕਸ ਕਰੋ ਕਿ ਬੱਚਾ ਕਿਤੇ ਬਾਹਰ ਨਾ ਨਿੱਕਲ ਜਾਵੇ, ਕਿਉਂਕਿ ਵੱਡੇ ਸ਼ਹਿਰਾਂ ’ਚ ਕੁਝ ਪਤਾ ਨਹੀਂ ਲੱਗਦਾ। ਤਾਂ ਬਾਕੀ ਚੀਜ਼ਾਂ ਨੂੰ ਤੁਸੀਂ ਦੂਜੇ ਨੰਬਰ ’ਤੇ ਰੱਖੋ, ਬੱਚੇ ਨੂੰ ਪਹਿਲੇ ਨੰਬਰ ’ਤੇ ਰੱਖੋ। ਕਈ ਵਾਰ ਹੁੰਦਾ ਹੈ ਕਿ ਘਰ ’ਚ ਕੰਮ-ਧੰਦਾ ਹੁੰਦਾ ਹੈ ਜਾਂ ਚੱਲੋ ਮੈਂ ਥੋੜ੍ਹੇ ਜਿਹੇ ਕੱਪੜੇ ਮਸ਼ੀਨ ’ਚ ਪਾ ਲਵਾਂ, ਬੱਚੇ ਨੂੰ ਚੱਲੋ ਫਿਰ ਦੇਖ ਲਵਾਂਗੇ। ਕੱਪੜੇ ਬਾਅਦ ’ਚ ਮਸ਼ੀਨ ’ਚ ਪਾਓ, ਪਹਿਲਾਂ ਬੱਚੇ ਨੂੰ ਦੇਖੋ। ਉਸ ਨੂੰ ਅੰਦਰ ਲੈ ਆਓ, ਚਿਟਕਨੀ ਲਾ ਦਿੱਤੀ ਜਾਂ ਕੁੰਡਾ ਲਾ ਦਿੱਤਾ, ਫਿਰ ਤੁਸੀਂ ਚਾਹੇ ਕੋਈ ਕੰਮ ਕਰਦੇ ਰਹੋ। ਕਿਉਂਕਿ ਉਹ ਅੰਦਰ ਹੈ, ਸੇਫ ਹੈ। ਤਾਂ ਪਹਿਲਾਂ ਤੁਹਾਡੀ ਪ੍ਰਓਰਿਟੀ (ਪਹਿਲ) ਬੱਚਾ ਹੋਣਾ ਚਾਹੀਦਾ ਹੈ। ਅਜਿਹਾ ਕਰੋਗੇ ਤਾਂ ਠੀਕ ਹੋ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ