ਪਹਿਲਾ ਲੁਕਣਮੀਟੀ ਅਦਾਲਤ ’ਚ ਦੋ-ਦੋ ਹੱਥ

Mehul Choksi Sachkahoon

ਪਹਿਲਾ ਲੁਕਣਮੀਟੀ ਅਦਾਲਤ ’ਚ ਦੋ-ਦੋ ਹੱਥ

ਦਾਣਾ ਚੁਗਣ ਤੋਂ ਬਾਅਦ ਕੈਦ ਦੇ ਡਰ ਤੋਂ ਸਰਹੱਦੋਂ ਪਾਰ ਜਾ ਚੁੱਕੀ ਚਿੜੀ, ਫੜ ਤਾਂ ਲਈ ਗਈ ਪਰ ਉਸ ਨੂੰ ਆਪਣੇ ਪਿੰਜਰੇ ’ਚ ਕੈਦ ਕਰਨ ਦੀ ਹਸਰਤ ਅਧੂਰੀ ਰਹਿ ਗਈ, ਜਿਸ ਨਾਲ ਕਾਸ਼! ਦੂਸਰੀਆਂ ਚਿੜੀਆਂ ਨੂੰ ਵੀ ਨਸੀਹਤ ਮਿਲ ਸਕਦੀ ਸਾਰੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਲੱਗਦਾ ਹੈ । ਬਸ ਅਜਿਹਾ ਜਾਪਦਾ ਸੀ ਕਿ ਧੋਖਾ ਦੇ ਕੇ ਫੁਰਰ ਹੋਈ ਚਿੜੀ ਹੁਣ ਹੱਥ ਆਈ ਕਿ ਆਈ! ਪਰ ਇਸ ਤਰ੍ਹਾਂ ਹੋ ਨਹੀ ਸਕਿਆ ਇਹ ਸਹੀ ਵੀ ਹੈ ਤੇ ਅਪਵਾਦ ਵੀ ਨਹੀਂ ਕਿ ਕਾਨੂੰਨੀ ਪੇਚੀਦਗੀਆਂ ਸਿਰਫ ਸਾਡੇ ਦੇਸ਼ ’ਚ ਹੀ ਹੁੰਦੀਆਂ ਹੋਣ ਡੋਮੀਨਿਕਾ ’ਚ ਵੀ ਉਸ ਨੂੰ ਇਹੀ ਫਾਇਦਾ ਮਿਲਿਆ ਉਸ ਦੇ ਵਕੀਲਾਂ ਨੇ ਹਾਈ ਕੋਰਟ ’ਚ ਬੰਦੀ ਕਾਰਪਸ ਪਟੀਸ਼ਨ ਦਾਇਰ ਕੀਤੀ ਤਾਂ ਹੇਠਲੀ ਅਦਾਲਤ ਤੋਂ ਡਾਮੀਨਿਕਨ ਕਾਨੂੰਨ ’ਚ ਗ੍ਰਿਫਤਾਰ ਵਿਅਕਤੀ ਨੂੰ ਕਾਨੂੰਨੀ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ’ਚ ਬੰਦੀ ਬਣਾਉਣ ਤੇ ਅਦਾਲਤ ’ਚ ਪੇਸ਼ ਕਰਨ ਤੇ ਜ਼ਮਾਨਤ ਦੇਣ ਦੀ ਅਪੀਲ ਕੀਤੀ ਮਕਸਦ ਪੂਰਾ ਹੋਇਆ ਕਾਨੂੰਨੀ ਉਲਝਣ ਤੇ ਤੁਰੰਤ ਭਾਰਤ ਆਉਣ ਤੋਂ ਬਚਣਾ ਸੀ।

ਭਾਰਤੀ ਬੈਂਕ ਘਪਲੇ ਦੇ ਸਭ ਤੋਂ ਵੱਡੇ ਘਪਲੇਬਾਜ਼ ਮੇਹੁਲ ਚੋਕਸੀ ਤੇ ਉਸ ਦੇ ਭਾਣਜੇ ਨੀਰਵ ਮੋਦੀ ’ਤੇ 13,578 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਦੋਸ਼ ਹਨ ਜਿਸ ਵਿੱਚ 11,380 ਕਰੋੜ ਦੇ ਫਰਜ਼ੀ ਤੇ ਬੇਜਾ ਲੈਣ-ਦੇਣ ਹੈ ਪੀਐਨਬੀ ਬੈਂਕ ਘਪਲਾ 7 ਸਾਲ ਚੱਲਦਾ ਰਿਹਾ ਕਿਸੀ ਨੂੰ ਭਿਣਕ ਤਕ ਨਹੀਂ ਪਈ ਭੱਜਣ ਤੋਂ ਪਹਿਲਾਂ ਹੀ ਮੇਹੁਲ ਨੇ 2017 ’ਚ ਪੂਰੀ ਰਣਨੀਤੀ ਬਣਾ ਲਈ ਸੀ ਪਹਿਲਾਂ ਆਪਣੇ ਕਥਿਤ ਪਾਸਪੋਰਟ ਨੰਬਰ ਜੈਡ 3396732 ਨੂੰ ਕੈਂਸਿਲਡ ਬੁਕਸ ਨਾਲ ਜਮ੍ਹਾ ਕਰਾ ਨਾਗਰਿਕਤਾ ਛੱਡਣ ਦੇ ਲਈ 177 ਅਮਰੀਕੀ ਡਾਲਰ ਦਾ ਡਰਾਫਟ ਵੀ ਜਮ੍ਹਾ ਕਰਾਇਆ ਤੇ ਨਾਗਰਿਕਤਾ ਛੱਡਣ ਵਾਲੇ ਫਾਰਮ ’ਚ ਨਵਾਂ ਪਤਾ ਮੇਹੁਲ ਚੋਕਸੀ, ਜੋਲੀ ਹਾਰਬਰ ਸੇਂਟ ਮਾਰਕਸ ਐਂਟੀਗੂਆ ਲਿਖਵਾਇਆ। ਉਸ ਸਮੇਂ ਸਾਡੇ ਕੰਨ ’ਤੇ ਜੂੰ ਨਹੀਂ ਸਰਕੀ ਜਿਓਂ ਹੀ ਘਪਲੇ ਦੀ ਪਰਤ ਖੁੱਲ੍ਹਣ ਨੂੰ ਆਈ ਉਸ ਦੇ ਚੁੱਪਚਾਪ 4 ਜਨਵਰੀ 2018 ਐਂਟੀਗੂਆ ਫੁਰਰ ਹੋਣ ਦੀ ਗੱਲ ਸਾਹਮਣੇ ਆਈ।  ਹੁਣ ਕੂਟਨੀਤਿਕ ਕੋਸ਼ਿਸ਼ ਜਾਂ ਹੋਰ ਜੋ ਵੀ ਕਾਰਨ ਹੋਵੇ ਪਤਾ ਨਹੀਂ ਐਂਟੀਗੂਆ ਤੋਂ 72,000 ਦੀ ਅਬਾਦੀ ਵਾਲੇ ਇੱਕ ਛੋਟੇ ਜਿਹੇ ਦੀਪ ਡੋਮੀਨਿਕਾ ਮਈ ਦੇ ਆਖੀਰਲੇ ਹਫਤੇ ਕਿਵੇਂ ਤੇ ਕਿਉਂ ਪਹੁੰਚਿਆ ਭੇਤ ਹੀ ਹੈ ਕਹਿੰਦੇ ਹਨ ਇੱਥੋਂ ਕਊਬਾ ਜਾਣ ਦੀ ਫਿਰਾਕ ’ਚ ਸੀ ਸਰੀਰ ’ਤੇ ਸੱਟ, ਮਿਸਟਰੀ ਗਰਲ ਦਾ ਨਾਂਅ, ਭਜਾਉਣ ਦੇ ਦੋਸ਼ ਦੇ ਨਾਲ ਕਈ ਕਿੱਸੇ ਤੇ ਪੇਚ ਹਨ।

ਦਰਅਸਲ ਐਂਟੀਗੂਆ ਤੇ ਭਾਰਤ ਵਿੱਚਕਾਰ ਹਵਾਲਗੀ ਸੰਧੀ ਨਹੀਂ ਹੈ, ਪਰ ਸੰਯੁਕਤ ਰਾਸ਼ਟਰ ਯੂਨੀਅਨ ਦੀ ਭ੍ਰਿਸ਼ਟਾਚਾਰ ਵਿਰੋਧੀ ਸੰਧੀ ’ਤੇ ਭਾਰਤ ਅਤੇ ਐਂਟੀਗੂਆ ਨੇ ਸਹਿਮਤੀ ਦਿੰਦੇ ਹੋਏ ਦਸਤਖਤ ਕੀਤੇ ਹਨ ਸ਼ਾਇਦ ਇਸੇ ਕਰਕੇ ਭਾਰਤ ਵਾਪਸੀ ਦਾ ਡਰ ਹੋਵੇ ਜਦੋਂਕਿ ਡੋਮੀਨਿਕਾ ਦੇ ਨਾਲ ਭਾਰਤ ਦੀ ਹਵਾਲਗੀ ਸੰਧੀ ਨਹੀਂ ਹੈਡੋਮੀਨਿਕਾ ’ਚ ਮੇਹੁਲ ’ਤੇ ਦੋ ਮਾਮਲੇ ਚਲ ਰਹੇ ਹਨ ਪਹਿਲਾ ਉਸ ਦੀ ਜ਼ਮਾਨਤ ਨੂੰ ਲੈ ਕੇ ਮਜਿਸਟਰੇਟ ਦੀ ਅਦਾਲਤ ’ਚ ਹੈ ਜਿਸ ਨੂੰ ਬੀਤੀ 3 ਜੂਨ ਨੂੰ ਖਾਰਿਜ ਕੀਤਾ ਗਿਆ। ਜਿਸ ਦੀ ਅਗਲੀ ਸੁਣਵਾਈ 14 ਜੂਨ ਨੂੰ ਹੋਵੇਗੀ ਇਸ ’ਚ ਉਹ ਜ਼ਮਾਨਤ ਲਈ ਨਿਯਮਾਂ ਅਨੁਸਾਰ ਜ਼ੁਰਮਾਨਾ ਵੀ ਅਦਾ ਕਰਨ ਲਈ ਤਿਆਰ ਸੀ ਦਲੀਲ ਸੀ ਕਿ ਉਸ ਨੂੰ ਜ਼ਬਰਦਸਤੀ ਅਗਵਾ ਕੀਤਾ ਗਿਆ ਹੈ । ਉੱਥੇ ਹੀ ਦੂਜਾ ਮਾਮਲਾ ਹਾਈ ਕੋਰਟ ’ਚ ਹੈ ਜਿਥੇ ਫੈਸਲਾ ਹੋਵੇਗਾ ਕਿ ਉਹ ਡੋਮੀਨਿਕਾ ਕਾਨੂੰਨੀ ਜਾਂ ਗੈਰ-ਕਾਨੂੰਨੀ ਤੌਰ ’ਤੇ ਕਿਵੇ ਪਹੁੰਚਿਆ, ਕਿਸ ’ਤੇ ਫੈਸਲਾ ਪਹਿਲਾਂ ਆਉਂਦਾ ਹੈ ਇਹ ਤਾਂ ਜੱਜ ’ਤੇ ਨਿਰਭਰ ਹੈ ਭਾਵੇ ਹੇਠਲੀ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕੀਤੇ ਬਿਨਾ ਫੈਸਲਾ ਦੇਣ ਜਾਂ ਉਸ ਦਾ ਇੰਤਜ਼ਾਰ ਕਰਨ ਜਾਣਕਾਰ ਮੰਨਦੇ ਹਨ ਕਿ ਇਸੇ ਦਾਅ-ਪੇਚ ’ਚ ਮੇਹੁਲ ਚੋਕਸੀ ਕਰੀਬ ਇੱਕ ਮਹੀਨਾ ਉੱਥੇ ਪੁਲਿਸ ਹਿਰਾਸਤ ’ਚ ਰਹੇਗਾ।

ਮੇਹੁਲ ਨੇ 2017 ’ਚ ਹੀ ਕੈਰੇਬਿਆਈ ਦੇਸ਼ ਐਂਟੀਗੂਆ ਤੇ ਬਾਰਬੁਡਾ ਦੀ ਨਾਗਰਿਕਤਾ ਲੈ ਲਈ ਸੀ ਆਰਥਿਕ ਤੌਰ ’ਤੇ ਕਮਜ਼ੋੋਰ ਕੁਝ ਦੇਸ਼ ਨਾਗਰਿਕਤਾ ਵੇਚਦੇ ਹਨ ਮੇਹੁਲ ਵਰਗੇ ਮੁਲਜ਼ਮ ਨੇ ਇਸ ਦਾ ਫਾਇਦਾ ਉਠਾਇਆ ਐਂਟੀਗੂਆ, ਗ੍ਰੇਨੇਡਾ, ਮਾਲਟਾ, ਨੀਦਰਲੈਂਡਸ ਤੇ ਸਪੇਨ ਇਸ ਲਈ ਅਮੀਰ ਨਿਵੇਸ਼ਕਾਂ ਦੇ ਆਕਰਸ਼ਣ ਦਾ ਕੇਂਦਰ ਹੈ ਅਤੇ ਸਿੱਧੇ ਨਿਵੇਸ਼ ਦੁਆਰਾ ਨਾਗਰਿਕਤਾ ਵੇਚ ਰਹੇ ਹਨ। ਬਾਹਰੀ ਅਮੀਰ ਨਿਵੇਸ਼ਕਾਂ ਲਈ ਕਈ ਪ੍ਰਸਤਾਵ ਬਣਾ ਰੱਖੇ ਹਨ ਐਂਟੀਗੂਆ ’ਚ 2013 ’ਚ ਨਾਗਰਿਕਤਾ ਨਿਵੇਸ਼ ਪ੍ਰੋਗਰਾਮ (ਸੀਆਈਪੀ) ਦੀ ਸ਼ੁਰੂਆਤ ਹੋਈ ਨਾਗਰਿਕਤਾ ਹਾਸਲ ਕਰਨ ਲਈ ਐਂਟੀਗੂਆ ਦੇ ਨੈਸ਼ਨਲ ਡੇਵਲਪਮੈਂਟ ਫੰਡ ’ਚ ਇੱਕ ਲੱਖ ਅਮਰੀਕੀ ਡਾਲਰ ਦਾ ਦਾਨ ਦੂਜਾ, ਯੂਨੀਵਰਸਿਟੀ ਆਫ ਵੇਸਟਇੰਡੀਜ ’ਚ 1.5 ਲੱਖ ਅਮਰੀਕੀ ਡਾਲਰ ਦਾ ਦਾਨ ਤੀਜਾ, ਸਰਕਾਰੀ ਇਜਾਜਤ ਵਾਲੇ ਰੀਅਲ ਏਸਟੇਟ ’ਚ ਦੋ ਲੱਖ ਅਮਰੀਕੀ ਡਾਲਰ ਦਾ ਨਿਵੇਸ਼ ਚੌਥਾ, ਨਾਗਰਿਕਤਾ ਲੈਣ ਲਈ ਸਥਿਰ ਕਿਸੇ ਕਾਰੋਬਾਰ ’ਚ 1.5 ਲੱਖ ਅਮਰੀਕੀ ਡਾਲਰ ਦਾ ਨਿਵੇਸ਼ ਜਰੂਰੀ ਹੋਵੇਗਾ ਮੇਹੁਲ ਨੇ ਸਾਰੇ ਪੂਰਾ ਕਰਦੇ ਹੋਏ 2017 ’ਚ ਹੀ ਨਾਗਰਿਕਤਾ ਲੈ ਲਈ ਸੀ। ਇਹੋ ਜਿਹੇ ਦੇਸ਼ ਬਾਰੇ ਅੰਤਰ ਰਾਸ਼ਟਰੀ ਬਰਾਦਰੀ ਨੂੰ ਸੋਚਣਾ ਹੋਵੇਗਾਆਰਥਿਕ ਅਪਰਾਧੀਆਂ ਨੂੰ ਸਖਤੀ ਨਾਲ ਰੋਕਣ, ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ, ਸਜ਼ਾ ਦੇਣ ਦੇ ਲਿਹਾਜ਼ ਨਾਲ ਵੀ ਭਾਰਤੀ ਭਗੌੜਾ ਆਰਥਿਕ ਅਪਰਾਧੀ ਕਾਨੂੰਨ 2018 ਵੀ ਬਣਿਆ ਪਰ ਉਸ ਤੋਂ ਬਾਅਦ ਵੀ ਅਪਰਾਧ ਰੁਕ ਨਹੀਂ ਰਿਹਾ।

ਜਦੋਂਕਿ ਦੂਸਰੇ ਪਾਸੇ ਰਿਜ਼ਰਵ ਬੈਂਕ ਦੇ ਕੋਲ ਧੋਖਾਧੜੀ ਤੋਂ ਬਚਣ ਲਈ ਸ਼ੁਰੂਆਤੀ ਚਿਤਾਵਨੀ ਇਸ਼ਾਰਾ ਭਾਵ ਈਡਬਲੂਐਸ ਸ਼੍ਰੇਣੀ ਮੌਜੂਦ ਹੈ ਪਰ ਜਿਵੇ ਕਿ ਨੀਰਵ ਮੋਦੀ ਮਾਮਲੇ ’ਚ ਹੋਇਆ, ਬੈਂਕ ਹਮੇਸ਼ਾ ਇਸ ਦਾ ਫਾਇਦਾ ਨਹੀਂ ਲੈ ਸਕੇ ਜ਼ਿਆਦਾਤਰ ਮਾਮਲੇ ਸਰਕਾਰ ਦੀ ਮਲਕੀਅਤ ਵਾਲੇ ਬੈਂਕਾਂ ’ਚ ਜੋਖਮ ਨੂੰ ਨਿਪਟਾਉਣ ਦੀ ਨੁਕਸਦਾਰ ਕਾਰਜ ਪ੍ਰਣਾਲੀ, ਗਲਤ ਜਾਣਕਾਰੀ ਤੇ ਬੇਅਸਰ ਇੰਟਰਨਲ ਆਡਿਟ ਕਰਕੇ ਹੁੰਦਾ ਹੈ ਵੱਡੀਆਂ-ਵੱਡੀਆਂ ਕੰਪਨੀਆਂ ਤੇ ਬੈਂਕ ਲੋਨ ਵਿਭਾਗ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਵੀ ਹੁੰਦੀ ਹੈ ਸਪਸ਼ੱਟ ਹੈ ਅੰਕੜਿਆਂ ’ਚ ਧੋਖਾਧੜੀ ਕਰਨ ਵਾਲੀ ਤੀਜੀ ਧਿਰ ਜਿਵੇਂ ਚਾਰਟਰਡ ਅਕਾਊਂਟੇਂਟ, ਵਕੀਲ, ਆਡੀਟਰ ਤੇ ਰੇਟਿੰਗ ਏਜੰਸੀ ’ਤੇ ਵੀ ਸਖ਼ਤ ਨਿਗਰਾਨੀ ਤੇ ਸ਼ਮੂਲੀਅਤ ’ਤੇ ਕਠੋਰ ਤੋਂ ਕਠੋਰ ਸਜ਼ਾ ਜਰੂਰੀ ਹੈ ਆਖ ਸਕਦੇ ਹਾਂ ਕਿ ਸਾਜ਼ਿਸ਼ਨ ਆਰਥਿਕ ਅਪਰਾਧ ਰੋਕਣ ਦੇ ਲਈ ਪੂਰੇ ਤੰਤਰ ਨੂੰ ਨੱਥ ਪਾਉਣੀ ਪਵੇਗੀ ਤੇ ਕਾਨੂੰਨ ਦਾ ਕਾਗਜ਼ ’ਤੇ ਹੀ ਹੋਣਾ ਨਹੀਂ ਅਸਲ ’ਚ ਅਸਰ ਵੀ ਦਿੱਸਣਾ ਚਾਹੀਦਾ ਹੈ ਫਿਰ ਹੀ ਇਹ ਸਾਰਾ ਕੁਝ ਰੁਕ ਸਕੇਗਾ।

ਰਿਤੂਪਰਨ ਦਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।