ਇੱਕ ਪੁਲਿਸ ਮੁਲਾਜ਼ਮ ਦੀ ਮੌਤ, ਤਿੰਨ ਜ਼ਖ਼ਮੀ
ਗੁਆਂਢੀਆਂ ਨਾਲ ਝਗੜਾ ਰੋਕਣ ਆਈ ਸੀ ਪੁਲਿਸ
ਮੋਗਾ (ਵਿੱਕੀ ਕੁਮਾਰ, ਭੁਪਿੰਦਰ ਸਿੰਘ): ਸੋਮਵਾਰ ਰਾਤ ਮੋਗਾ (Moga Police) ਦੇ ਬਿਲਕੁੱਲ ਨਾਲ ਲਗਦੇ ਪਿੰਡ ਖੋਸਾ ਪਾਂਡੋ ਰੱਤੀਆਂ ਰੋਡ ‘ਤੇ ਇਕ ਵਿਅਕਤੀ ਵਲੋਂ ਪੁਲਿਸ ਦਸਤੇ ‘ਤੇ ਗੋਲ਼ੀਆਂ ਚਲਾ ਕੇ ਇਕ ਪੁਲਿਸ ਮੁਲਾਜ਼ਮ ਨੂੰ ਮਾਰ ਦਿੱਤਾ ਗਿਆ। ਇਸ ਦੌਰਾਨ ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਖੋਸਾ ਪਾਂਡੋ ਵਾਸੀ ਇੱਕ ਵਿਅਕਤੀ ਜਿਸਦਾ ਨਾਮ ਗੁਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਹੈ ਜਿਸਦਾ ਕਿ ਪਹਿਲਾ ਤੋਂ ਹੀ ਆਪਣੇ ਗੁਆਂਢੀਆਂ ਨਾਲ ਜਮੀਨ ਨੂੰ ਲੈ ਕੇ ਝਗੜਾ ਸੀ। ਬੀਤੀ ਰਾਤ ਤਕਰੀਬਨ 1 ਵਜੇ ਉਹ ਆਪਣੇ ਗੁਆਂਢੀਆਂ ਨਾਲ ਕਾਫੀ ਝਗੜ ਰਿਹਾ ਸੀ ਉਸਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਛੱਤ ਤੇ ਚੜ੍ਹ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸਤੇ ਥਾਣਾ ਸਦਰ ਦੀ ਪੁਲਿਸ ਉਸ ਵਿਅਕਤੀ ਨੂੰ ਫੜਨ ਪਿੰਡ ਖੋਸਾ ਪਾਂਡੋ ਗਈ ਤਾਂ ਅੱਗੋਂ ਉਸ ਨੇ ਪੁਲਿਸ ਉਤੇ ਤਾਬੜ੍ਹ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਇਸ ਦੌਰਾਨ ਹੈਡ ਕਾਂਸਟੇਬਲ ਜਗਮੋਹਨ ਸਿੰਘ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ।
ਪਤਾ ਲੱਗਣ ‘ਤੇ ਸੀਆਈਏ ਸਟਾਫ ਦੇ ਇੰਚਾਰਜ ਤਰਲੋਚਨ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪਹੁੰਚੇ ਤਾਂ ਗੁਰਵਿੰਦਰ ਸਿੰਘ ਰਾਤ ਨੂੰ ਹਨੇਰੇ ਦਾ ਫਾਇਦਾ ਉਠਾ ਕੇ ਆਪਣੀ ਮਾਂ ਨਾਲ ਗੱਡੀ ‘ਤੇ ਫਰਾਰ ਹੋ ਗਿਆ। ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਪਿੰਡ ਦੌਲਤਪੁਰਾ ਨਜ਼ਦੀਕ ਗੱਡੀ ਦਾ ਐਕਸੀਡੈਂਟ ਹੋ ਗਿਆ।
- ਐਂਬੂਲੈਸ ਰਾਹੀਂ ਦੋਵਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।
- ਉਸ ਵੇਲੇ ਪਤਾ ਲੱਗਾ ਕਿ ਇਹ ਜ਼ਖ਼ਮੀ ਵਿਅਕਤੀ ਉਹੀ ਹੈ ਜਿਸ ਨੇ ਪੁਲਿਸ ਪਾਰਟੀ ‘ਤੇ ਹਮਲਾ ਕੀਤਾ ਸੀ।
- ਪੁਲਿਸ ਵਲੋਂ ਤੁਰੰਤ ਸਿਵਲ ਹਸਪਤਲ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ।
- ਮੌਕੇ ‘ਤੇ ਪਹੁੰਚੇ ਆਈਜੀ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।