Faridkot In Firing: ਫਰੀਦਕੋਟ ’ਚ ਆਂਮ ਆਦਮੀਂ ਪਾਰਟੀ ਦੇ ਸਰਪੰਚ ’ਤੇ ਹੋਈ ਫਾਇਰਿੰਗ, ਹਾਲਤ ਗੰਭੀਰ

Faridkot In Firing
Faridkot In Firing: ਫਰੀਦਕੋਟ ’ਚ ਆਂਮ ਆਦਮੀਂ ਪਾਰਟੀ ਦੇ ਸਰਪੰਚ ’ਤੇ ਹੋਈ ਫਾਇਰਿੰਗ, ਹਾਲਤ ਗੰਭੀਰ

ਗੰਭੀਰ ਹਾਲਤ ਵਿਚ ਕਰਵਾਇਆ ਗਿਆ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ | Faridkot In Firing

Faridkot In Firing: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਜ਼ਿਲ੍ਹਾ ਫ਼ਰੀਦਕੋਟ ਵਿਚ ਅੱਜ ਦਿਨ ਚੜ੍ਹਦੇ ਹੀ ਵੱਡੀ ਵਾਰਦਾਤ ਸਾਹਮਣੇ ਆਈ ਜਦੋਂ ਪਿੰਡ ਦੇ ਸਰਪੰਚ ਨੂੰ ਉਸ ਦੇ ਘਰ ਮੂਹਰੇ ਹੀ ਗੋਲੀਆਂ ਮਾਰ ਕੇ ਗੰਭੀਰ ਜਖਮੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਜਿਲ੍ਹੇ ਦੇ ਪਿੰਡ ਪਹਿਲੂਵਾਲਾ ਦੇ ਸਰਪੰਚ ਜਸਵੰਤ ਸਿੰਘ ਸੰਧੂ ਉਰਫ ਸੋਢੀ ਉੱਪਰ ਅੱਜ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਇਕ ਗੋਲੀ ਜਸਵੰਤ ਸਿੰਘ ਸੋਢੀ ਦੇ ਪੇਟ ਵਿਚ ਲੱਗੀ ਹੈ ਜਿਸ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਜਾਣਕਾਰੀ ਦਿੰਦਿਆਂ ਪੀੜਤ ਸਰਪੰਚ ਦੇ ਚਚੇਰੇ ਭਰਾ ਅਤੇ ਪਿੰਡ ਦੇ ਸਬਾਕਾ ਸਰਪੰਚ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਜਸਵੰਤ ਸਿੰਘ ’ਤੇ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਆਂਪਣੇ ਪਿਸਟਲ ਨਾਲ ਗੋਲੀਆਂ ਚਲਾ ਕੇ ਉਸ ਨੂੰ ਗੰਭੀਰ ਜਖਮੀ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਹਮਲਾਵਰ ਨੇ ਪਹਿਲਾਂ ਉਹਨਾਂ ਦੇ ਭਰਾ ਦੇ ਘਰ ਬਾਹਰ ਆ ਕੇ ਹਾਰਨ ਮਾਰੇ ਅਤੇ ਜਦੋਂ ਉਸ ਦਾ ਭਰਾ ਘਰੋਂ ਬਾਹਰ ਨਿਕਲਿਆ ਤਾਂ ਹਮਲਾਵਰ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਉਹਨਾਂ ਦੱਸਿਆ ਕਿ ਹਮਲਾਵਰ ਨੇ ਕਰੀਬ 4-5 ਰਾਊਂਡ ਫਾਇਰ ਕੀਤੇ ਹਨ।  ਇਸ ਦੌਰਾਨ ਸਰਪੰਚ ਦੇ ਗੋਲੀ ਵੱਜੀ ਤੇ ਉਹ ਜਖਮੀ ਹੋ ਗਏ। ਉਹਨਾਂ ਕਿਹਾ ਕਿ ਅਸੀਂ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਆਏ ਹਾਂ ਜਿੱਥੇ ਉਸ ਦਾ ਇਲਾਜ ਚੱਲ ਰਿਹਾ। ਉਹਨਾਂ ਮੰਗ ਕੀਤੀ ਕਿ ਦੋਸੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਬਣਦੀ ਸਜ਼ਾ ਦਿੱਤੀ ਜਾਵੇ।

ਇਹ ਵੀ ਪੜ੍ਹੋ: Jammu And Kashmir: ਜੰਮੂ-ਕਸ਼ਮੀਰ ਵਿੱਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਜੇਸੀਓ ਸ਼ਹੀਦ

ਇਸ ਮੌਕੇ ਗੱਲਬਾਤ ਕਰਦਿਆਂ ਮੌਕਾਪ੍ਰਸਤੀ ਨੇ ਕਿਹਾ ਕਿ ਸ੍ਰੀ ਗੁਰਦੁਆਰਾ ਸਾਹਿਬ ਵਿੱਚ ਸੇਵਾ ਚੱਲ ਰਹੀ ਸੀ ਅਤੇ ਜਸਵੰਤ ਸਿੰਘ ਵੀ ਸੇਵਾ ਕਰ ਰਿਹਾ ਸੀ ਤਾਂ ਅਚਾਨਕ ਪਿੰਡ ਦਾ ਇਕ ਸਖਸ ਮੌਕੇ ਤੇ ਆਇਆ ਅਤੇ ਜਸਵੰਤ ਸਿੰਘ ਨਾਲ ਉਲਝ ਪਿਆ । ਉਹਨਾਂ ਦੱਸਿਆ ਕਿਜਦੋਂ ਉਹਨਾਂ ਨੇ ਵਿਚ ਪੈ ਕੇ ਦੋਹਾਂ ਨੂੰ ਲੜਨ ਤੋਂ ਹਟਾਇਆ ਤਾਂ ਇਕ ਦਮ ਫਾਇਰਿੰਗ ਹੋ ਗਈ ਜਿਸ ਤੋਂ ਬਾਅਦ ਅਸੀਂ ਦੋਵਾਂ ਨੂੰ ਵੱਖੋ-ਵੱਖ ਕਰ ਦਿੱਤਾ ਅਤੇ ਬਾਅਦ ਵਿਚ ਪਤਾ ਲੱਗਾ ਕਿ ਜਸਵੰਤ ਸਿੰਘ ਨੂੰ ਗੋਲੀ ਲੱਗ ਗਈ ਹੈ। ਉਹਨਾਂ ਦੱਸਿਆ ਕਿ ਪਹਿਲਾ ਵੀ ਇਹਨਾਂ ਦੋਵਾਂ ਵਿਚਕਾਰ ਕੋਈ ਪੁਰਾਣੀ ਰੰਜਿਸ਼ ਹੈ। Faridkot In Firing

ਪੀੜਤ ਸਰਪੰਚ ਦਾ ਹਾਲ ਜਾਣਨ ਲਈ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਹਸਪਤਾਲ ਪਹੁੰਚੇ

 ਇਸ ਮੌਕੇ ਪੀੜਤ ਸਰਪੰਚ ਦਾ ਹਾਲ ਜਾਣਨ ਲਈ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਪਹੁੰਚੇ ਅਤੇ ਉਹਨਾਂ ਨੇ ਪੀੜਤ ਸਰਪੰਚ ਦਾ ਹਾਲ ਜਾਣਿਆ। ਇਸ ਮੌਕੇ ਗੱਲਬਾਤ ਕਰਦਿਆ ਉਹਨਾਂ ਕਿਹਾ ਕਿ ਇਹਨਾਂ ਦੋਹਾਂ ਵਿਚਕਾਰ ਪਹਿਲਾਂ ਕੋਈ ਮਾਮੂਲੀ ਤਕਰਾਰ ਹੋਈ ਸੀ ਪਰ ਅੱਜ ਸਾਡੇ ਸਰਪੰਚ ਸਾਹਿਬ ਉੱਪਰ ਉਦੋਂ ਗੋਲੀ ਚਲਾਈ ਗਈ ਜਦੋਂ ਉਹ ਸ੍ਰੀ ਗੁਰਦੁਆਰਾ ਸਾਹਿਬ ਆਏ ਸਨ। ਉਹਨਾਂ ਕਿਹਾ ਕਿ ਮੁਲਜ਼ਮ ਨੂੰ ਪੁਲਿਸ ਨੇ ਤੁਰੰਤ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਹਥਿਆਰ ਵੀ ਬ੍ਰਾਮਦ ਕਰ ਲਿਆ ਹੈ।

ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਰੀਦਕੋਟ ਰਾਜ ਕੁਮਾਰ ਨੇ ਦੱਸਿਆ ਕਿ ਘਟਨਾ ਸੰਬੰਧੀ ਜਾਣਕਾਰੀ ਮਿਲਣ ’ਤੇ ਤੁਰੰਤ ਪੁਲਿਸ ਵੱਲੋਂ ਟੀਮ ਗਠਿਤ ਕਰ ਉਕਤ ਮਾਮਲੇ ਚਿ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਕੁਝ ਹੀ ਘੰਟਿਆ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਵੱਲੋਂ ਘਟਨਾਂ ਸਮੇਂ ਵਰਤਿਆ ਗਿਆ ਪਿਸਤੌਲ ਵੀ ਬ੍ਰਾਮਦ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। Faridkot In Firing