ਕਣਕ ਦੇ ਨਾੜ ਨੂੰ ਅੱਗ
ਪਿਛਲੇ ਦਿਨੀਂ ਕਣਕ ਦੇ ਨਾੜ ਨੂੰ ਅੱਗ ਲਾਉਣ ਕਾਰਨ ਇੱਕ ਸਕੂਲੀ ਬੱਸ ਪਲਟ ਗਈ ਤੇ ਇਸ ਦੌਰਾਨ ਬੱਸ ਅੱਗ ਫੜ ਗਈ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਬੱਸ ’ਚੋਂ ਕੱਢਿਆ ਗਿਆ ਫ਼ਿਰ ਵੀ ਕਈ ਬੱਚੇ ਝੁਲਸ ਗਏ ਨਾੜ ਦੀ ਅੱਗ ਦਾ ਧੂੰਆਂ ਡਰਾਇਵਰ ਦੀਆਂ ਅੱਖਾਂ ’ਚ ਪੈ ਗਿਆ ਜਿਸ ਕਾਰਨ ਬੱਸ ਬੇਕਾਬੂ ਹੋ ਕੇ ਪਲਟ ਗਈ ਪੁਲਿਸ ਨੇ ਡਰਾਇਵਰ ਤੇ ਕਿਸਾਨ ਖਿਲਾਫ਼ ਮਾਮਲਾ ਦਰਜ ਕੀਤਾ ਹੈ ਇਸ ਤੋਂ ਇਲਾਵਾ ਕਈ ਹੋਰ ਵੀ ਘਟਨਾਵਾਂ ਵਾਪਰ ਚੁੱਕੀਆਂ ਹਨ ਇਸ ਤੋਂ ਪਹਿਲਾਂ ਵੀ ਹਰ ਸਾਲ ਪਰਾਲੀ ਤੇ ਨਾੜ ਨੂੰ ਅੱਗ ਲਾਉਣ ਕਾਰਨ ਜਾਨੀ ਤੇ ਮਾਲੀ ਨੁਕਸਾਨ ਦੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ ਪਰ ਇਸ ਤੋਂ ਸਬਕ ਲੈਣ ਲਈ ਕੋਈ ਵੀ ਤਿਆਰ ਨਹੀਂ ਸਿਆਸੀ ਨਫ਼ੇ-ਨੁਕਸਾਨ ਕਾਰਨ ਸਰਕਾਰਾਂ ਵੀ ਕਾਰਵਾਈ ਕਰਨ ਤੋਂ ਪਾਸਾ ਵੱਟਦੀਆਂ ਹਨ ਦੂਜੇ ਪਾਸੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ’ਤੇ ਕੋਈ ਮੁਹਿੰਮ ਨਜ਼ਰ ਨਹੀਂ ਆਉਂਦੀ ਜਿੱਥੋਂ ਤੱਕ ਜਾਨੀ ਨੁਕਸਾਨ ਦਾ ਸਬੰਧ ਹੈ।
ਇਹ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਹੋਣਾ ਚਾਹੀਦਾ ਇਸ ਮਾਮਲੇ ’ਚ ਕਿਸਾਨ ਜਥੇਬੰਦੀਆਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਪਰਾਲੀ ਨੂੰ ਅੱਗ ਲਾਉਣ ਦੀ ਕਿਸਾਨਾਂ ਦੀ ਮਜ਼ਬੂਰੀ ਸਮਝ ਆਉਂਦੀ ਹੈ ਪਰ ਕਣਕ ਦੇ ਨਾੜ ਨੂੰ ਅੱਗ ਲਾਉਣੀ ਮਨੁੱਖਤਾ ਤੇ ਵਾਤਾਵਰਨ ਨਾਲ ਧੱਕਾ ਹੀ ਹੈ ਪਰਾਲੀ ਨੂੰ ਵੱਢਣਾ, ਸਾਂਭਣਾ ਜਾਂ ਵੇਚਣਾ ਬੇਹੱਦ ਔਖਾ ਹੈ ਪਰਾਲੀ ਸੰਭਾਲਣਾ ਕਿਸਾਨਾਂ ਲਈ ਆਰਥਿਕ ਬੋਝ ਬਣਦਾ ਹੈ ਪਰ ਕਣਕ ਦਾ ਨਾੜ ਤਾਂ ਬੇਹੱਦ ਫਾਇਦੇਮੰਦ ਹੈ ਤੂੜੀ ਇਸ ਵਾਰ ਘੱਟ ਬਣਨ ਕਰਕੇ ਨਾੜ ਦੀ ਪੂਰੀ ਕੀਮਤ ਪਵੇਗੀ ਨਾੜ ਦੀ ਤੂੜੀ ਬਣਾ ਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਤਾਂ ਕਿ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਤੇ ਹੋਰ ਸੰਦ ਛੋਟੇ ਕਿਸਾਨਾਂ ਨੂੰ ਸਸਤੇ ਮੁਹੱਈਆ ਕਰਵਾਏ ਜਾਣ ਡੀਜ਼ਲ ਦਾ ਭਾਅ ਵਧਣ ਕਾਰਨ ਵੀ ਕਿਸਾਨ ਮਾਚਿਸ ’ਤੇ ਇੱਕ ਰੁਪਇਆ ਖਰਚ ਕੇ ਨਾੜ ਦਾ ਕੰਮ ਤਮਾਮ ਕਰ ਦਿੰਦਾ ਹੈ ਦੂਜੇ ਪਾਸੇ ਨਾੜ ਨਾਲ ਸਿਰਫ਼ ਜਾਨੀ ਨੁਕਸਾਨ ਨਹੀਂ ਹੋ ਰਿਹਾ ਸਗੋਂ ਅਰਬਾਂ ਰੁਪਏ ਦਾ ਹਰਾ ਸੋਨਾ ਵੀ ਬਰਬਾਦ ਹੋ ਰਿਹਾ ਹੈ ਇਸ ਸਾਲ ਖੇਤਾਂ ਦੀ ਅੱਗ ਕਾਰਨ ਜੰਗਲਾਤ ਵਿਭਾਗ ਦੇ ਕਰੋੜਾਂ ਦਰੱਖਤਾਂ ਨੂੰ ਨੁਕਸਾਨ ਪਹੁੰਚਿਆ ਰੁੱਖਾਂ ਦੇ ਸੜਨ ਕਾਰਨ ਪੰਛੀਆਂ ਲਈ ਵੀ ਸੰਕਟ ਬਣ ਗਿਆ ਹੈ।
ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਦਰੱਖਤਾਂ ਦੀ ਹਰਿਆਲੀ ਅਲੋਪ ਹੋ ਜਾਵੇਗੀ ਦਰੱਖਤਾਂ ਨੂੰ ਬਚਾਉਣ ਲਈ ਪਰਾਲੀ ਤੇ ਨਾੜ ਨੂੰ ਅੱਗ ਲਾਉਣ ਤੋਂ ਰੋਕਣਾ ਪਵੇਗਾ ਇਹ ਮਾਮਲਾ ਸਿਰਫ ਕਾਨੂੰਨੀ ਸਖਤੀ ਨਾਲ ਨਿਪਟਣ ਵਾਲਾ ਨਹੀਂ ਸਗੋਂ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਹੈ ਰੁੱਖਾਂ ਤੇ ਹਰਿਆਲੀ ਨਾਲ ਪਿਆਰ ਦਾ ਜ਼ਜ਼ਬਾ ਪੈਦਾ ਕਰਨਾ ਪਵੇਗਾ ਰੁੱਖਾਂ ਦਾ ਨੁਕਸਾਨ ਕਿਸਾਨਾਂ ਦਾ ਨੁਕਸਾਨ ਹੈ ਰੁੱਖਾਂ ਤੇ ਮਨੁੱਖਾਂ ਦੀ ਸਾਂਝ ਹੀ ਇਸ ਰਿਸ਼ਤੇ ਨੂੰ ਮਜ਼ਬੂਤ ਕਰੇਗੀ ਸੜਦੇ ਬਲਦੇ ਖੇਤ ਸਾਡੀ ਸਿਰਫ਼ ਮਜ਼ਬੂਰੀ ਨਹੀਂ ਸਗੋਂ ਅਗਿਆਨਤਾ ਦੀ ਨਿਸ਼ਾਨੀ ਹੈ ਪੜ੍ਹਾਈ ਤੇ ਆਧੁਨਿਕਤਾ ਦੇ ਯੁੱਗ ’ਚ ਕਿਸਾਨਾਂ ਨੂੰ ਵਿਗਿਆਨਕ ਤੇ ਵਾਤਾਵਰਨ ਪੱਖੀ ਸੋਚ ਅਪਣਾਉਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ