ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 6, 2026
More
    Home Breaking News Delhi ‘...

    Delhi ‘ਚ ਪੀਰਾਗੜੀ ਇਲਾਕੇ ‘ਚ ਫੈਕਟਰੀ ‘ਚ ਲੱਗੀ ਅੱਗ

    Fire, Factory, Peeragarhi, Delhi

    Delhi ‘ਚ ਪੀਰਾਗੜੀ ਇਲਾਕੇ ‘ਚ ਫੈਕਟਰੀ ‘ਚ ਲੱਗੀ ਅੱਗ
    ਰਾਹਤ ਤੇ ਬਚਾਅ ਅਭਿਆਨ ਅਜੇ ਵੀ ਜਾਰੀ

    ਨਵੀਂ ਦਿੱਲੀ, ਏਜੰਸੀ। ਰਾਜਧਾਨੀ ਦਿੱਲੀ (Delhi) ‘ਚ ਪੀਰਾਗੜੀ ਖੇਤਰ ‘ਚ ਉਦਯੋਗ ਨਗਰ ਦੀ ਇੱਕ ਫੈਕਟਰੀ ‘ਚ ਵੀਰਵਾਰ ਸਵੇਰੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਚਾਰ ਵੱਜ ਕੇ 12 ਮਿੰਟ ‘ਤੇ ਪੀਰਾਗੜੀ, ਉਦਯੋਗ ਨਗਰ ਦੇ ਡੀ-7 ‘ਚ ਇੱਕ ਫੈਕਟਰੀ ‘ਚ ਅੱਗ ਲੱਗਣ ਦੀ ਜਾਣਕਾਰੀ ਮਿਲੀ। ਅੱਗ ਲੱਗਣ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਨੂੰ ਘਟਨਾ ਸਥਾਨ ਵੱਲ ਤੁਰੰਤ ਰਵਾਨਾ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਅਭਿਆਨ ਦੌਰਾਨ ਅਚਾਨਕ ਇੱਕ ਧਮਾਕਾ ਹੋਇਆ ਜਿਸ ਕਾਰਨ ਫੈਕਟਰੀ ਦੀ ਇਮਾਰਤ ਦੀ ਇੱਕ ਦੀਵਾਰ ਢਹਿ ਗਈ ਜਿਸ ‘ਚ ਫਾਇਰ ਬ੍ਰਿਗੇਡ ਕਰਮਚਾਰੀਆਂ ਸਮੇਤ ਕਈ ਹੋਰ ਲੋਕ ਫਸੇ ਹੋਏ ਹਨ। ਰਾਹਤ ਅਤੇ ਬਚਾਅ ਅਭਿਆਨ ਅਜੇ ਵੀ ਜਾਰੀ ਹੈ। ਹਾਦਸੇ ‘ਚ ਹੁਣ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here