Sunam News: ਇਲਾਜ ‘ਚ ਮਦਦ ਲਈ ਸੌਂਪੀ 18 ਹਜਾਰ ਰੁਪਏ ਦੀ ਮਾਲੀ ਸਹਾਇਤਾ

Sunam News
Sunam News: ਇਲਾਜ 'ਚ ਮਦਦ ਲਈ ਸੌਂਪੀ 18 ਹਜਾਰ ਰੁਪਏ ਦੀ ਮਾਲੀ ਸਹਾਇਤਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਭਾਰਤ ਰਤਨ ਜਨ ਨਾਇਕ ਕਰਪੁਰੀ ਠਾਕੁਰ ਚੈਰੀਟੇਬਲ ਟਰੱਸਟ ਵੱਲੋਂ ਇੱਕ ਬਿਮਾਰੀ ਨਾਲ ਪੀੜਤ ਔਰਤ ਦੇ ਇਲਾਜ ਲਈ ਮਾਲੀ ਸਹਾਇਤਾ ਦੇ ਕੇ ਮਾਨਵਤਾ ਭਲਾਈ ਕਾਰਜਾਂ ‘ਚ ਇੱਕ ਪਲਾਂਗ ਪੁੱਟੀ ਹੈ। ਇਸ ਸਬੰਧੀ ਟਰੱਸਟ ਦੇ ਪ੍ਰਧਾਨ ਅਮਨਦੀਪ ਭਰਥ ਸੁਨਾਮ ਨੇ ਕਿਹਾ ਕਿ ਜ਼ਰੂਰਤ ਬੰਦ ਪਰਿਵਾਰਾਂ ਦੀ ਮੱਦਦ ਲਈ ਬਣਾਏ ਟਰੱਸਟ ਵੱਲੋਂ ਇੱਕ ਟੀ.ਬੀ ਦੀ ਬਿਮਾਰੀ ਨਾਲ ਪੀੜਤ ਭੈਣ ਦੇ ਇਲਾਜ ਲਈ ਮਾਲੀ ਸਹਾਇਤਾ ਕੀਤੀ ਗਈ ਹੈ।

Read Also : Ceasefire: ਜੰਗਬੰਦੀ ਸਮਝੌਤੇ ਦਾ ਇਮਾਨਦਾਰੀ ਨਾਲ ਪਾਲਣ ਜ਼ਰੂਰੀ

ਉਨ੍ਹਾਂ ਦੱਸਿਆ ਕਿ ਮਰੀਜ਼ ਭੈਣ ਜਗਜੀਤ ਕੌਰ ਪਤਨੀ ਚੋਬਰ ਸਿੰਘ ਭਰਥਲਾ ਜ਼ਿਲ੍ਹਾ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਟੀ.ਬੀ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ। ਜਿਸ ਦੇ ਹਾਰਟ, ਕਿਡਨੀ, ਦਿਮਾਗ ਉੱਤੇ ਵੀ ਟੀ.ਬੀ ਨੇ ਮਾੜਾ ਅਸਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਗਜੀਤ ਕੌਰ ਦੇ ਇਲਾਜ ਦੇ ਲਈ 18000 ਹਜ਼ਾਰ ਰੁਪਏ ਨਗਦ ਰਾਸ਼ੀ ਦੇ ਕੇ ਆਰਥਿਕ ਮੱਦਦ ਕੀਤੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਨਾਲ ਪ੍ਰੈਸ ਸਕੱਤਰ ਨੰਦ ਗੋਪਾਲ, ਮੈਂਬਰ ਰਾਜਬੀਰ ਸਿੰਘ ਨਾਭਾ, ਸ਼ਾਮ ਲਾਲ ਪਟਿਆਲਾ, ਸਤੀਸ਼ ਕੁਮਾਰ ਪਟਿਆਲਾ ਨੇ ਜਾ ਕੇ ਡਾਕਟਰ ਸਾਹਿਬ ਨਾ ਗੱਲਬਾਤ ਕਰਕੇ ਭੈਣ ਜਗਜੀਤ ਕੌਰ ਦੀ ਹਾਲਤ ਬਾਰੇ ਜਾਣਕਾਰੀ ਲਈ ਹੈ।

LEAVE A REPLY

Please enter your comment!
Please enter your name here