ਮੂਣਕ ਸ਼ਹਿਰ ਦੇ ਨੀਵੇਂ ਹਿੱਸਿਆਂ ‘ਚ ਭਰਿਆ ਪਾਣੀ

Filled Water, Part, Moonak City

ਆਬਾਦੀਆਂ ਤੇ ਨਵੇਂ ਇਲਾਕੇ ਆਏ ਲਪੇਟ ਵਿੱਚ

ਦੁਰਗਾ ਸਿੰਗਲਾ/ਮੋਹਨ ਸਿੰਘ, ਮੂਣਕ

ਖਨੌਰੀ ਵਿਖੇ ਆਰ. ਡੀ. 460 ‘ਤੇ ਲੱਗੇ ਮਾਪ ਅਨੁਸਾਰ ਭਾਵੇਂ ਪਿਛਲੇ ਚੌਵੀ ਘੰਟਿਆਂ ਵਿੱਚ ਪਾਣੀ ਦਾ ਪੱਧਰ ਇੱਕ ਫੁੱਟ ਘਟ ਗਿਆ ਹੈ ਪਰ ਮੂਣਕ ਇਲਾਕੇ ਵਿੱਚ ਘੱਗਰ ਦਰਿਆ ਦੇ ਹੜ੍ਹਾਂ ਦੀ ਸਥਿਤੀ ਹੋਰ ਵੀ ਗੁੰਝਲਦਾਰ ਬਣ ਗਈ ਹੈ ਘੱਗਰ ਦਰਿਆ ‘ਤੇ ਪਏ ਪਾੜ ਨੂੰ ਪੂਰਨ ਦਾ ਕੰਮ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਹੋਇਆ ਹੈ ਪਰ 70 ਫੁੱਟ ਦੇ ਕਰੀਬ ਪਾੜ ‘ਚੋਂ ਪਾਣੀ ਤੇਜ਼ੀ ਨਾਲ ਨਿੱਕਲ ਕੇ ਖੇਤਾਂ ਵੱਲ ਜਾ ਰਿਹਾ ਹੈ ਤੇ ਹੋਰ ਨਵੇਂ ਇਲਾਕਿਆਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ ਮੌਜ਼ੂਦਾ ਸਥਿਤੀ ਇੰਨੀ ਭਿਆਨਕ ਹੋ ਗਈ ਹੈ ਕਿ ਘੱਗਰ ਦਰਿਆ ਦਾ ਪਾਣੀ ਮੂਣਕ ਤੇ ਹਮੀਰਗੜ੍ਹ ਵਗੈਰਾ ਦੇ ਖੇਤਾਂ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਇਸ ਪਾਣੀ ਦੀ ਪਿੰਡ ਭਾਠੂਆਂ ਤੋਂ ਮੂਣਕ ਜਾਂ ਰਜਵਾਹੇ ਨਾਲ ਡਾਫ ਲਾ ਕੇ ਉਪਰੋਕਤ ਤਿੰਨ ਪਿੰਡਾਂ ਦੇ ਖੇਤਾਂ ਤੋਂ ਇਲਾਵਾ ਆਬਾਦੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ

ਘੱਗਰ ਦਰਿਆ ਦੇ ਪਾਣੀ ਦਾ ਪੱਧਰ ਜਦੋਂ ਤੱਕ 745 ਫੁੱਟ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਇਲਾਕੇ ਦੇ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਸਕਦੀ ਕਿਉਂਕਿ ਘੱਗਰ ਦਰਿਆ ਦੇ ਨਾਲ ਲੱਗਦੇ ਖੇਤਾਂ ਦੀ ਧਰਤੀ ਦੇ ਪੱਧਰ ਤੋਂ ਤਕਰੀਬਨ ਚਾਰ ਫੁੱਟ ਉੱਚਾ ਪਾਣੀ ਚੱਲ ਰਿਹਾ ਹੈ ਘੱਗਰ ਦਰਿਆ ਦੇ ਪਾਣੀ ਨਾਲ ਕਿਸੇ ਸਮੇਂ ਵੀ ਪਾਤੜਾਂ ਮੂਣਕ ਸੜਕ ਬੰਦ ਹੋ ਸਕਦੀ ਹੈ ਮੂਣਕ ਵਿਖੇ ਘੱਗਰ ਦਰਿਆ ਦੇ ਪਾਣੀ ਨੇ ਇੱਕ ਦਰਜ਼ਨ ਤੋਂ ਵੱਧ ਲੋਕਾਂ ਦੇ ਘਰਾਂ, ਨਵੇਂ ਬੱਸ ਸਟੈਂਡ, ਟਰੱਕ ਯੂਨੀਅਨ ਤੇ ਯੂਨੀਵਰਸਿਟੀ ਕਾਲਜ ਮੂਣਕ ਆਦਿ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਇਸੇ ਤਰ੍ਹਾਂ ਹਮੀਰਗੜ੍ਹ ਵਿਖੇ ਬਚਪਨ ਪਬਲਿਕ ਸਕੂਲ ਤੇ ਭੂੰਦੜ ਭੈਣੀ ਵਿਖੇ ਬਿਆਸ ਸਤਿਸੰਗ ਭਵਨ ‘ਚ ਵੀ ਘੱਗਰ ਦਾ ਪਾਣੀ ਦਾਖ਼ਲ ਹੋ ਚੁੱਕਿਆ ਹੈ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਵੱਡੇ ਪੱਧਰ ‘ਤੇ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਤਹਿਤ ਟੋਹਾਣਾ ਰੋਡ ‘ਤੇ ਸਥਿਤ 50 ਪੁਲੀਆਂ ‘ਚੋਂ ਪਾਣੀ ਵਾਲੀ ਬੂਟੀ ਕੱਟਣ ਲਈ ਜੇਸੀਬੀ ਮਸ਼ੀਨਾਂ ਚੱਲ ਰਹੀਆਂ ਹਨ ਇਸੇ ਤਰ੍ਹਾਂ ਅਣ ਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਇਲਾਕੇ ‘ਚ ਥਾਂ-ਥਾਂ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ

ਖਨੌਰੀ ਤੋਂ ਪਿੱਛੇ ਘੱਗਰ ਦਰਿਆ ਦੇ ਪੁਲ ਨੇੜੇ ਪੈਂਦੀਆਂ 32 ਦਰਾਂ ਵਿੱਚੋਂ ਵੀ ਮੂਣਕ ਵੱਲ ਪਾਣੀ ਚੱਲ ਪਿਆ ਹੈ ਇਹ ਪਾਣੀ ਇਸ ਇਲਾਕੇ ਲਈ ਹੋਰ ਵੀ ਮੁਸ਼ਕਲਾਂ ਦਾ ਸਬੱਬ ਬਣ ਸਕਦਾ ਹੈ ਪਿੰਡ ਬੁਸਹਿਰਾ ਦੇ ਕਿਸਾਨਾਂ ਜੱਗੀ ਸਿੰਘ ਅਤੇ ਦਰਸ਼ਨ ਸਿੰਘ ਨੇ ਦੱਸਿਆ ਕਿ 32 ਦਰਾਂ ਦਾ ਪਾਣੀ ਨਵਾਂ ਗਾਊਂ ਤੇ ਹੋਤੀਪੁਰ ਪਿੰਡਾਂ ਦੇ ਖੇਤਾਂ ਵਿੱਚ ਪੁੱਜ ਚੁੱਕਿਆ ਹੈ ਤੇ ਅੱਗੇ ਇਹ ਪਾਣੀ ਬੰਗਾ, ਬੁਸਹਿਰਾ ਹੁੰਦਾ ਹੋਇਆ ਮੂਣਕ ਵੱਲ ਆਵੇਗਾ ਇਹ ਪਾਣੀ ਕੱਲ੍ਹ ਤੱਕ ਮੂਣਕ ਨੇੜੇ ਪੈਂਦੇ ਪਿੰਡਾਂ ਮੰਡਵੀ, ਹਮੀਰਗੜ੍ਹ ਤੱਕ ਪੁੱਜਣ ਦੀ ਉਮੀਦ ਹੈ ਉਨ੍ਹਾਂ ਹੋਰ ਦੱਸਿਆ ਕਿ ਚੰਬੋ ਚੌਅ ਦੇ ਪਾਣੀ ਲਾਲ ਪਿੰਡ ਬੰਗਾ ਤੇ ਬੁਸਹਿਰਾ ਦੀ ਇੱਕ ਹਜ਼ਾਰ ਏਕੜ ਦੇ ਕਰੀਬ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ

ਘੱਗਰ ਨਾਲ ਪ੍ਰਭਾਵਿਤ ਦੋ ਦਰਜ਼ਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਿੱਚ ਹਫੜਾ ਦਫ਼ੜੀ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਘੱਗਰ ਦਰਿਆ ਦੇ ਪਾਣੀ ਨਾਲ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਸਬੰਧੀ ਅਜੇ ਕੋਈ ਵੀ ਅਧਿਕਾਰੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ ਪਰ ਇੱਕ ਅੰਦਾਜੇ ਮੁਤਾਬਕ ਅੱਠ ਤੋਂ ਦਸ ਹਜ਼ਾਰ ਏਕੜ ‘ਚ ਖੜ੍ਹੀ ਫਸਲ ਜਾਂ ਤਾਂ ਪਾਣੀ ਵਿੱਚ ਡੁੱਬ ਗਈ ਹੈ ਜਾਂ ਫੇਰ ਘੱਗਰ ਦਰਿਆ ਦਾ ਪਾਣੀ ਇਨ੍ਹਾਂ ਫਸਲਾਂ ‘ਚ ਖੜ੍ਹਾ ਹੈ ਘੱਗਰ ਦਰਿਆ ‘ਚੋਂ ਨਿੱਕਲੇ ਪਾਣੀ ਦੀ ਨਿਕਾਸੀ ਸਿਰਫ਼ ਘੱਗਰ ਦਰਿਆ ‘ਚ ਹੀ ਹੋ ਸਕਦੀ ਹੈ ਜਿੰਨਾ ਚਿਰ ਘੱਗਰ ਦਰਿਆ ‘ਚ ਪਾਣੀ ਦਾ ਪੱਧਰ 745 ਫੁੱਟ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਇਸ ਇਲਾਕੇ ਦੇ ਲੋਕਾਂ ਨੂੰ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।