ਰਾਜ ਸਭਾ ਦਿਨ ਭਰ ਲਈ ਮੁਲਤਵੀ
ਨਵੀਂ ਦਿੱਲੀ| ਪੱਛਮੀ ਬੰਗਾਲ ‘ਚ ਸ਼ਾਰਦਾ ਚਿਟਫੰਡ ਘਪਲੇ ਦੇ ਮਾਮਲੇ ‘ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਕਾਰਵਾਈ ਸਬੰਧੀ ਅੱਜ ਸੰਸਦ ‘ਚ ਜ਼ਬਰਦਸਤ ਹੰਗਾਮਾ ਹੋਇਆ, ਜਿਸ ਕਾਰਨ ਦੋਵੇਂ ਸਦਨਾਂ ‘ਚ ਕੋਈ ਕੰਮਕਾਜ ਨਹੀਂ ਹੋਇਆ ਲੋਕ ਸਭਾ ‘ਚ ਹੱਥੋ-ਪਾਈ ਤੱਕ ਨੌਬਤ ਪਹੁੰਚ ਗਈ ਵਿਵਾਦ ਤੋਂ ਬਾਅਦ ਪੱਛਮੀ ਬੰਗਾਲ ਦੀ ਸੀਐੱਮ ਮਮਤਾ ਬੈਨਰਜੀ ਲਗਤਾਰ ਧਰਨੇ ‘ਤੇ ਹਨ ਪੂਰੇ ਪੱਛਮੀ ਬੰਗਾਲ ‘ਚ ਭਾਜਪਾ ਵਿਰੋਧੀ ਪ੍ਰਦਰਸ਼ਨ ਜਾਰੀ ਹੈ ਸੰਸਦ ‘ਚ ਵੀ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਆਗੂਆਂ ਦਰਮਿਆਨ ਹੱਥੋ-ਪਾਈ ਦੀ ਨੌਬਤ ਆ ਗਈ ਸੀਬੀਆਈ ਮਾਮਲੇ ਸਬੰਧੀ ਸੁਪਰੀਮ ਕੋਰਟ ਪਹੁੰਚ ਗਈ, ਜਿਸ ਦੀ ਸੁਣਵਾਈ ਅੱਜ ਹੋਵੇਗੀ ਪੂਰੀ ਵਿਰੋਧੀ ਧਿਰ ਮੋਦੀ ਵਿਰੋਧ ‘ਚ ਮਮਤਾ ਦੇ ਪੱਖ ‘ਚ ਖੜ੍ਹੀ ਨਜ਼ਰ ਆਈ ਜ਼ਿਕਰਯੋਗ ਹੈ ਕਿ ਲੋਕ ਸਭਾ ਤੇ ਰਾਜ ਸਭਾ ‘ਚ ਇਸ ਮੁੱਦੇ ਸਬੰਧੀ ਨਾ ਤਾਂ ਪ੍ਰਸ਼ਨਕਾਲ ਹੋਇਆ ਤੇ ਨਾ ਹੀ ਸਿਫ਼ਰ ਕਾਲ ਹੋਇਆ ਲੰਚ ਤੋਂ ਬਾਅਦ ਦੋਵੇਂ ਸਦਨਾਂ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਸ਼ੁਰੂ ਹੋਣੀ ਸੀ ਪਰ ਵਿਰੋਧੀਆਂ ਦੇ ਹੰਗਾਮੇ ਕਾਰਨ ਚਰਚਾ ਸ਼ੁਰੂ ਨਹੀਂ ਹੋ ਸਕੀ ਤੇ ਕਾਰਜਕਾਰੀ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਜ਼ਿਕਰਯੋਗ ਹੈ ਕਿ ਅੱਜ ਲੋਕ ਸਭਾ ‘ਚ ਸਿਫ਼ਰ ਕਾਲ ਦੌਰਾਨ ਤ੍ਰਿਣਮੂਲ ਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਦਰਮਿਆਨ ਉਸ ਸਮੇਂ ਹੱਥੋਪਾਈ ਦੀ ਸਥਿਤੀ ਪੈਦਾ ਹੋ ਗਈ ਜਦੋਂ ਹਾਲ ‘ਚ ਹੀ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਪੱਛਮੀ ਬੰਗਾਲ ਦੀ ਵਿਸ਼ਣੁਪੁਰ ਲੋਕ ਸਭਾ ਸੀਟ ਦੇ ਨੁਮਾਇੰਦੇ ਸੌਮਿੱਤਰ ਖਾਨ ਆਪਣੀ ਗੱਲ ਰੱਖ ਰਹੇ ਸਨ ਖਾਨ ਨੇ ਆਪਣੇ ਪੁਰਾਣੇ ਸਥਾਨ ਤੋਂ ਹੀ ਮਮਤਾ ਬੈਨਰਜੀ ਦੇ ਧਰਨੇ ਦਾ ਵਿਰੋਧ ਕੀਤਾ ਤੇ ਦੋਸ਼ ਲਾਇਆ ਕਿ ਉਹ ਇੱਕ ਪੁਲਿਸ ਅਧਿਕਾਰੀ ਦੇ ਪੱਖ ‘ਚ ਖੜਾ ਹੋ ਕੇ ਗਲਤ ਕਰ ਰਹੀ ਹੈ ਇਸ ਨਾਲ ਤ੍ਰਿਣਮੂਲ ਕਾਂਗਰਸ ਦੇ ਖੇਮੇ ‘ਚ ਖਲਬਲੀ ਮੱਚ ਗਈ ਹੰਗਾਮੇ ਦਰਮਿਆਨ ਿਤ੍ਰਿਣਮੂਲ ਕਾਂਗਰਸ ਦੀ ਕਾਕੋਲੀ ਘੋਸ਼ ਦਸਤੀਦਾਰ ਅਚਾਨਕ ਖਾਨ ਦੇ ਮਾਈਕ ਦੇ ਕੋਲ ਪਹੁੰਚ ਗਈ ਤੇ ਹੱਥੋਪਾਈ ਕਰਨ ਦੀ ਪੁਜ਼ੀਸਨ ‘ਚ ਦਿਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।