Crime News: ਫਾਜ਼ਿਲਕਾ ਪੁਲਿਸ ਦੀ ਸਾਈਬਰ ਠੱਗਾਂ ’ਤੇ ਵੱਡੀ ਕਾਰਵਾਈ, ਠੱਗ ਕੀਤੇ ਕਾਬੂ

Crime News
ਫਾਜਿਲਕਾ: ਗ੍ਰਿਫਤਾਰ ਕੀਤਾ ਵਿਅਕਤੀ ਪੁਲਿਸ ਪਾਰਟੀ ਨਾਲ। ਤਸਲਵੀਰ : ਰਜਨੀਸ਼ ਰਵੀ

ਗੁਜਰਾਤ ਸਟੇਟ ਤੋਂ ਦੋ ਸਾਈਬਰ ਠੱਗ ਕੀਤੇ ਕਾਬੂ | Crime News

  • 15,50,000/- ਰੁਪਏ ਦੀ ਰਕਮ ਬਰਾਮਦ ਕਰਕੇ ਮੁੱਦਈ ਮੁੱਕਦਮਾ ਨੂੰ ਕਰਵਾਈ ਗਈ ਵਾਪਸ

Crime News: (ਰਜਨੀਸ਼ ਰਵੀ) ਫਾਜ਼ਿਲਕਾ। ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੀ ਅਗਵਾਈ ਹੇਠ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕਰਾਈਮ ਫਾਜਿ਼ਲਕਾ ਦੀ ਨਿਗਰਾਨੀ ਹੇਠ ਥਾਣਾ ਸਾਈਬਰ ਕਰਾਈਮ ਦੀ ਟੀਮ ਵੱਲੋਂ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮੁੱਕਦਮਾ ਨੰਬਰ 03 ਮਿਤੀ 18-09-2024 ਜੁਰਮ 316,318,61 (2) BNS ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਬਰ ਬਿਆਨ ਕ੍ਰਿਸ਼ਨ ਲਾਲ ਨਾਗਪਾਲ ਵਾਸੀ ਸਰਕੂਲਰ ਰੋਡ ਅਬੋਹਰ ਬਰਖਿਲਾਫ ਯਸ਼ਪਾਲ ਵਗੈਰਾ ਜੋ ਕਿ ਮੁੱਦਈ ਮੁਕੱਦਮਾ ਨਾਲ 60,23000/- ਰੂਪੈ ਦੀ ਧੋਖਾਧੜੀ ਕਰਨ ਸੰਬੰਧੀ ਇੰਸਪੈਕਟਰ ਐਸ ਐਚ ਓ ਮਨਜੀਤ ਸਿੰਘ ਵੱਲੋ ਦਰਜ ਰਜਿਸਟਰ ਕੀਤਾ ਗਿਆ ਸੀ ।

ਦੌਰਾਨੇ ਤਫਤੀਸ਼ ਮੁਕੱਦਮਾ ਉਕਤ ਦੇ ਦੋਸ਼ੀ ਨਾਇਕ ਰਾਹੁਲ ਕੁਮਾਰ ਉਰਫ ਯਸ਼ਪਾਲ ਪੁੱਤਰ ਜਸਵੰਤ ਭਾਈ ਪੁੱਤਰ ਨਟਵਰ ਲਾਲ ਵਾਸੀ ਨਿਊ ਕ੍ਰਿਸ਼ਨਾਪਾਰੂ, ਜਵੇਰੀਆਪਾਰੂ ਤਹਿਸੀਲ ਉਨਜਾਂ ਜਿਲਾ ਮਹਿਸਾਨਾ ਸਟੇਟ ਗੁਜਰਾਤ ਨੂੰ ਮਿਤੀ 27.10.2024 ਨੂੰ ਏਐਸ ਆਈ ਸੁਖਪਾਲ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਗ੍ਰਿਫਤਾਰ ਕਰਕੇ ਮਿਤੀ 28.10.2024 ਨੂੰ ਮਾਨਯੋਗ ਅਦਾਲਤ ਸਟੇਟ ਗੁਜਰਾਤ ਦੇ ਪੇਸ਼ ਕਰਕੇ ਮਿਤੀ 31.10.2024 ਤੱਕ ਟਰਾਂਜਿਟ ਰਿਮਾਂਡ ਹਾਸਿਲ ਕੀਤਾ ਗਿਆ ਸੀ ।

ਇਹ ਵੀ ਪੜ੍ਹੋ: Jagjit Singh Dallewal: ਕਿਸਾਨਾਂ ਤੇ ਪ੍ਰਸ਼ਾਸਨ ਦੀ ਮੀਟਿੰਗ ’ਚ ਬਣੀ ਸਹਿਮਤੀ, ਥੋਡ਼੍ਹੀ ਦੇਰ ’ਚ ਹਸਪਤਾਲ ਤੋਂ ਡਿਸਚਾਰਜ…

ਦੌਰਾਨੇ ਰਿਮਾਂਡ ਮੁਸੱਮੀ ਨਾਇਕ ਰਾਹੁਲ ਕੁਮਾਰ ਉਰਫ ਯਸ਼ਪਾਲ ਉਕਤ ਨੇ ਆਪਣਾ ਬਿਆਨ ਅ/ਧ 23(2) ਬੀਐਸਏ ਕੀਤਾ ਕਿ “ਮੇਰਾ ਇੱਕ ਦੋਸਤ ਰਾਵਲ ਅੰਕਿਤ ਪੁੱਤਰ ਬਾਬੂ ਲਾਲ ਵਾਸੀ ਸਾਸ਼ਤਰੀ ਨਗਰ ਉੜਕਾ ਵੀਸਟ ਚੌਕੜੀ ਤਹਿਸੀਲ ਉਨਜਾਂ ਜ਼ਿਲ੍ਹਾ ਮਹਿਸਾਨਾ ਹੈ, ਜਿਸਨੇ ਮੈਨੂੰ ਦੱਸਿਆ ਕਿ ਅੱਜ-ਕੱਲ ਲੋਕ ਟ੍ਰੇਡਿੰਗ ਦਾ ਕੰਮਕਾਰ ਕਰਕੇ ਕਾਫੀ ਪੈਸੇ ਕਮਾ ਰਹੇ ਹਨ ਅਤੇ ਆਪਾ ਵੀ ਮਿਲ ਕੇ ਟ੍ਰੈਡਿੰਗ ਦਾ ਕੰਮਕਾਰ ਕਰਦੇ ਹਾਂ। ਮੈਂ ਆਪਣੇ ਦੋਸਤ ਦੀ ਗੱਲਬਾਤ ਸੁਣ ਕੇ ਲਾਲਚ ਵਿੱਚ ਆ ਕੇ ਸਹਿਮਤੀ ਦੇ ਦਿੱਤੀ ਤੇ ਬੈਂਕ ਖਾਤਾ ਖੋਲ੍ਹਣ ਲਈ ਮੈਂ ਆਪਣਾ ਅਧਾਰ ਕਾਰਡ ਤੇ ਪੈੱਨ ਕਾਰਡ ਆਪਣੇ ਦੋਸਤ ਰਾਵਲ ਅੰਕਿਤ ਨੂੰ ਦੇ ਦਿੱਤਾ ਸੀ। Crime News

ਜਿਸਨੇ ਇੰਡੀਅਨ ਬੈਂਕ ਮੇਰੇ ਨਾਂਅ ’ਤੇ ਖਾਤਾ ਨੰਬਰ 7772992802 ਖੁਲ੍ਹਵਾ ਦਿੱਤਾ ਤੇ ਅੰਕਿਤ ਰਾਵਲ ਨੇ ਮੇਰੇ ਨਾਂਅ ’ਤੇ ਖੋਹਲੇ ਬੈਂਕ ਖਾਤੇ ਦੀ ਚੈੱਕ ਬੁੱਕ ’ਤੇ ਮੇਰੇ ਦਸਤਖਤ ਕਰਵਾ ਲਏ ਸੀ ਤੇ ਚੈੱਕ ਬੁੱਕ ਆਪਣੇ ਕੋਲ ਰੱਖ ਲਈ ਤੇ ਮੈਨੂੰ ਬੋਲਿਆ ਕਿ ਮੈਂ ਤੈਨੂੰ 10,000/- ਰੁਪਏ ਮਹੀਨਾ ਦੇ ਦਿਆ ਕਰਾਂਗਾਂ। ਜਿਸ ’ਤੇ ਰਾਵਲ ਅੰਕਿਤ ਉਕਤ ਮੈਨੂੰ ਮਹੀਨੇ ਬਾਅਦ ਦਸ ਹਾਜ਼ਰ ਰੁਪਏ ਦੇ ਦਿੰਦਾ ਸੀ ਤੇ ਹੁਣ ਤੱਕ 3,07,70,175/- ਰੁਪਏ ਦਾ ਲੈਣ-ਦੇਣ ਮੇਰੇ ਖਾਤੇ ਵਿੱਚ ਹੋਇਆ ਹੈ, ਉਸ ਲੈਣ ਦੇਣ ਬਾਰੇ ਮੇਰੇ ਦੋਸਤ ਅੰਕਿਤ ਰਾਵਲ ਨੂੰ ਹੀ ਪਤਾ ਹੈ।” ਜਿਸਤੇ ਮੁਕੱਦਮਾ ਵਿੱਚ ਅੰਕਿਤ ਰਾਵਲ ਉਕਤ ਨੂੰ ਮਿਤੀ 01.11.2024 ਅੰਕਿਤ ਰਾਵਲ ਉਕਤ ਦੋਸੀ ਨਾਮਜ਼ਦ ਕੀਤਾ ਗਿਆ ਸੀ ।

ਮੁਕੱਦਮਾ ਦੀ ਤਫਤੀਸ਼ ਜਾਰੀ, ਹੋ ਸਕਦੇ ਹਨ ਵੱਡੇ ਖੁਲਾਸੇ

ਦੋਰਾਨੇ ਤਫਤੀਸ਼ ਦੋਸ਼ੀ ਅੰਕਿਤ ਰਾਵਲ ਨੂੰ ਮਿਤੀ 24-11-2024 ਨੂੰ ਊਂਝਾ ਗੁਜਰਾਤ ਸਟੇਟ ਤੋਂ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕਰਾਈਮ ਸਮੇਤ ਪੁਲਿਸ ਪਾਰਟੀ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚੋਂ 04 ਦਿਨ ਦਾ ਰਿਮਾਂਡ ਹਾਸਲ ਕਰਕੇ ਮਿਤੀ 28-11-2024 ਨੂੰ ਮਾਨਯੋਗ ਅਦਾਲਤ ਫਾਜਿਲਕਾ ਵਿਖੇ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਤਫਤੀਸ਼ ਮੁਦਈ ਮੁੱਕਦਮਾ ਸੁਸ਼ਾਤ ਨਾਗਪਾਲ ਉਕਤ ਨੂੰ 15,50,000/- ਰੁਪਏ ਦੀ ਰਕਮ ਉਸਦੇ ਖਾਤੇ ਵਿੱਚ ਆਰਟੀਜੀਐਸ ਰਾਹੀਂ ਵਾਪਸ ਕਰਵਾਈ ਗਈ ਹੈ। ਇਸ ਤੋਂ ਇਲਾਵਾ ਦੋਸ਼ੀ ਦੇ ਖਾਤੇ ਵਿੱਚ ਪਈ ਰਕਮ ਕਰੀਬ 5,50,000 ਰੁਪਏ ਫਰੀਜ ਕਰਵਾਈ ਗਈ ਹੈ, ਜੋ ਜਲਦ ਅਨਫਰੀਜ ਰਕਵਾ ਕੇ ਮੁਦਈ ਮੁਕੱਦਮਾ ਨੂੰ ਵਾਪਸ ਕਰਵਾਈ ਜਾਵੇਗੀ । ਮੁਕੱਦਮਾ ਦੀ ਤਫਤੀਸ਼ ਜਾਰੀ ਹੈ।