ਸਕੂਲ ਦੇ ਵਿਹੜੇ ਤੇ ਮੈਦਾਨ ਵਿੱਚ ਪੌਦੇ ਲਗਾਏ | Fazilka News
ਜਲਾਲਾਬਾਦ (ਰਜਨੀਸ਼ ਰਵੀ) ਭਾਰਤ ਵਿਕਾਸ ਪ੍ਰੀਸ਼ਦ ਜਲਾਲਾਬਾਦ (ਪੱ) ਵੱਲੋਂ ਸੁਰੂ ਕੀਤੀ ਹੋਈ ਪੌਦੇ ਲਗਾਉਣ ਦੀ ਮੁਹਿੰਮ ਨੂੰ ਨਿਰੰਤਰਤਾ ਜਾਰੀ ਰੱਖਦੇ ਹੋਏ ਸਰਕਾਰੀ ਮਿਡਲ ਸਕੂਲ ਬੂਰ ਵਾਲਾ ਵਿਖੇ ਸਕੂਲ ਦੇ ਵਿਹੜੇ ਅਤੇ ਮੈਦਾਨ ਵਿੱਚ ਪੌਦੇ ਲਗਾਏ ਗਏ।ਇਸ ਸਮੇਂ ਸਕੂਲ ਦਾ ਸਟਾਫ ਅਤੇ ਬੱਚੇ ਹਾਜ਼ਰ ਸਨ। ਇਸ ਮੌਕੇ ਬਰਾਂਂਚ ਪ੍ਰਧਾਨ ਪ੍ਰਵੇਸ਼ ਖੰਨਾ ਅਤੇ ਰੋਸ਼ਨ ਲਾਲ ਅਸੀਜਾ ਨੇ ਦੱਸਿਆ ਕਿ ਦੋ ਸਾਲ ਪਹਿਲਾ ਵੀ ਇਸ ਸਕੂਲ ਵਿੱਚ ਪੌਦੇ ਲਗਾਏ ਗਏ ਸਨ ਜੋ ਕਿ ਇਸ ਵਕਤ ਵੱਡੇ ਹੋ ਕੇ ਵਾਤਾਵਰਣ ਨੂੰ ਸ਼ੁੱਧ ਕਰਨ ਵਿੱਚ ਸਹਾਈ ਹੋ ਰਹੇ ਹਨ। (Fazilka News)
ਇਸ ਕਾਰਜ ਦੇ ਪ੍ਰੋਜੈਕਟ ਇੰਚਾਰਜ ਸ਼੍ਰੀ ਰਾਜੇਸ਼ ਪਰੂਥੀ ਨੇ ਬਹੁਤ ਵਧੀਆ ਉਪਰਾਲਾ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ।ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਅਰਚਨਾ ਗਾਬਾ ਨੇ ਜਿੱਥੇ ਭਾਰਤ ਵਿਕਾਸ ਪ੍ਰੀਸ਼ਦ ਜਲਾਲਾਬਾਦ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਅਤੇ ਸਮੁੱਚੇ ਸਟਾਫ ਨੇ ਇਹਨਾਂ ਪੌਦਿਆਂ ਦੀ ਸਾਂਭ-ਸੰਭਾਲ ਕਰਨ ਲਈ ਵੀ ਪੂਰਨ ਵਿਸ਼ਵਾਸ ਦਿਵਾਇਆ।
ਇਸ ਦੌਰਾਨ ਜ਼ਿਲਾ ਪ੍ਰਧਾਨ ਦਵਿੰਦਰ ਕੁੱਕੜ, ਬਰਾਂਂਚ ਪ੍ਰਧਾਨ ਪ੍ਰਵੇਸ਼ ਖੰਨਾ,ਸਕੱਤਰ ਰੋਸ਼ਨ ਲਾਲ ਅਸੀਜਾ,ਖਜਾਨਚੀ ਰਮੇਸ਼ ਸਿਡਾਨਾ,ਪ੍ਰੋਜੈਕਟ ਇੰਚਾਰਜ ਰਾਜੇਸ਼ ਪਰੂਥੀ,ਪ੍ਰਕਾਸ਼ ਦੋਸ਼ੀ,ਰਾਜਨ ਦੂਮੜਾ ਵਲੰਟੀਅਰ, ਮੁੱਖ ਅਧਿਆਪਕਾ ਅਰਚਨਾ ਗਾਬਾ,ਜਸਮੀਨ ਕੌਰ ਗੁੰਬਰ, ਪੂਨਮ ਦੂਮੜਾ,ਸੁਖਪਾਲ ਕੌਰ ਪਰੂਥੀ,ਸੰਤੋਸ਼ ਰਾਣੀ,ਅਜੇ ਬੱਬਰ ਸਾਰੇ ਅਧਿਆਪਕ ਅਤੇ ਸਕੂਲ ਦੇ ਬੱਚੇ ਹਾਜ਼ਰ ਸਨ।