ਅਮਰੀਕਾ ਦੀ ਜਲਦਬਾਜ਼ੀ

China, Pak, Worries, Trump-Modi, Meet, Article, Editorial

ਅਮਰੀਕਾ ਦੀ ਜਲਦਬਾਜ਼ੀ

ਇੱਕ ਕਹਾਵਤ ਹੈ ਕਿ ‘ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ’ ਬਿਲਕੁਲ ਇਹੀ ਕੁਝ ਅੱਜ-ਕੱਲ੍ਹ ਕਰ ਰਿਹੈ ਸੰਯੁਕਤ ਰਾਜ ਅਮਰੀਕਾ ਅਮਰੀਕਾ ਨੇ ਸੰਸਾਰ ਸਿਹਤ ਸੰਗਠਨ ਨੂੰ ਫੰਡ ਦੇਣ ‘ਤੇ ਰੋਕ ਲਾ ਦਿੱਤੀ ਹੈ ਸਿਹਤ ਸੰਗਠਨ ਨੂੰ ਸਭ ਤੋਂ ਵਿੱਤੀ ਮੱਦਦ ਅਮਰੀਕਾ ਤੋਂ ਮਿਲ ਰਹੀ ਹੈ ਇਸ ਫੈਸਲੇ ਨਾਲ ਪੂਰੀ ਦੁਨੀਆਂ ਖਾਸਕਰ ਵਿਕਾਸਸ਼ੀਲ ਤੇ ਗਰੀਬ ਮੁਲਕਾਂ ਨੂੰ ਧੱਕਾ ਲੱਗੇਗਾ ਕੋਰੋਨਾ ਵਾਇਰਸ ਸਾਰੀ ਦੁਨੀਆਂ ਨੂੰ ਆਪਣੀ ਲਪੇਟ ‘ਚ ਲੈ ਰਿਹਾ ਹੈ

ਦੁਨੀਆਂ ਦੇ 19 ਲੱਖ ਤੋਂ ਵੱਧ ਲੋਕ ਇਸ ਵਾਇਰਸ ਤੋਂ ਪੀੜਤ ਹਨ ਤੇ ਸਵਾ ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਫੰਡ ਰੋਕਣ ਦਾ ਕਾਰਨ ਚੀਨ ਹੈ ਟਰੰਪ ਦਾ ਕਹਿਣਾ ਹੈ ਕਿ ਸਿਹਤ ਸੰਗਠਨ ਚੀਨ ‘ਤੇ ਜ਼ਿਆਦਾ ਧਿਆਨ ਦੇ ਰਿਹਾ ਹੈ ਚੀਨ ਨੂੰ ਸਬਕ ਸਿਖਾਉਣ ਲਈ 100 ਤੋਂ ਵੱਧ ਵਿਕਾਸਸ਼ੀਲ ਤੇ ਗਰੀਬ ਮੁਲਕਾਂ ਨੂੰ ਖਤਰੇ ‘ਚ ਪਾਉਣਾ ਕੋਈ ਇਨਸਾਨੀਅਤ ਨਹੀਂ

ਅਮਰੀਕਾ ਉਹ ਦੇਸ਼ ਹੈ ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ‘ਚ ਮੋਹਰੀ ਰਿਹਾ ਹੈ ਇੰਨਾਂ ਹੀ ਨਹੀਂ ਅੱਤਵਾਦ ਦੇ ਖਾਤਮੇ ਲਈ ਅਮਰੀਕਾ ਨੇ ਉਹਨਾਂ ਮੁਲਕਾਂ ਨੂੰ ਅੰਨ੍ਹੇਵਾਹ ਮੋਟੇ ਫੰਡ ਦਹਾਕਿਆਂ ਤੱਰ ਜਾਰੀ ਕੀਤੇ ਜਿਹੜੇ ਦੇਸ਼ ਅੱਤਵਾਦ ਨੂੰ ਰੋਕਣ ਦੀ ਬਜਾਇ ਅੱਤਵਾਦ ਨੂੰ ਹੱਲਾਸ਼ੇਰੀ ਦਿੰਦੇ ਹਨ ਅੱਜ ਜਦੋਂ ਮਨੁੱਖਤਾ ਨੂੰ ਬਚਾਉਣ ਦੀ ਜ਼ਰੂਰਤ ਹੈ ਤਾਂ ਅਮਰੀਕਾ ਨੂੰ ਚੀਨ ਦਾ ਬਹਾਨਾ ਲੱਭ ਗਿਆ  ਬਿਨਾ ਸ਼ੱਕ ਅਮਰੀਕਾ ਵੱਲੋਂ ਸੰਸਾਰ ਸਿਹਤ ਸੰਗਠਨ ਦੇ ਵਧੀਆ ਢੰਗ ਨਾਲ ਕੰਮ ਨਾ ਕਰਨ ਦੇ ਦੋਸ਼ਾਂ ਪਿੱਛੇ ਤਰਕ ਸਹੀ ਹੋ ਸਕਦਾ ਹੈ

ਪਰ ਫੰਡ ਰੋਕਣ ਦਾ ਨਾ ਤਾਂ ਹੁਣ ਇਹ ਢੁਕਵਾਂ ਵੇਲਾ ਸੀ ਤੇ ਨਾ ਹੀ ਇਸ ਵੇਲੇ ਸਿਹਤ ਸੰਗਠਨ ਦਾ ਕੋਈ ਬਦਲ ਹੈ ਪੂਰੇ ਸੰਸਾਰ ਲਈ ਕੋਈ ਵੱਡਾ ਸੰਗਠਨ ਕੁਝ ਘੰਟਿਆਂ ‘ਚ ਨਹੀਂ ਖੜ੍ਹਾ ਕੀਤਾ ਜਾ ਸਕਦਾ ਖੁਦ ਅਮਰੀਕੀ ਦਾਨੀਆਂ ਨੇ ਟਰੰਪ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ ਬਿਲ ਗੇਟਸ ਨੇ ਇਸ ਫੈਸਲੇ ਨੂੰ ਖਤਰਨਾਕ ਕਰਾਰ ਦਿੱਤਾ ਹੈ ਦਰਅਸਲ ਅਮਰੀਕਾ ਦੀ ਲੜਾਈ ਸਿਹਤ ਸੰਗਠਨ ਦੀਆਂ ਨੀਤੀਆਂ ਨਾਲੋਂ ਜ਼ਿਆਦਾ ਇਸ ਦੇ ਅਧਿਕਾਰੀਆਂ ਨਾਲ ਨਜ਼ਰ ਆਉਂਦੀ ਹੈ ਪਰ ਇਹ ਵੇਲਾ ਕਿੜਾਂ ਕੱਢਣ ਦੀ ਬਜਾਇ ਮਿਲ ਕੇ ਚੱਲਣ ਤੇ ਕਿਸੇ ਸੰਸਥਾ ‘ਚ ਸੁਧਾਰਾਂ ਨੂੰ ਇੱਕ ਵਾਰ ਟਾਲਣ ਦੀ ਸੀ

ਉਂਜ ਟਰੰਪ ਦੇ ਰਵੱਈਏ ਨੇ ਇੱਕ ਵਾਰ ਫਿਰ ਅਮਰੀਕਾ ਦੀਆਂ ਸਦੀ ਪੁਰਾਣੀ ਸਾਮਰਾਜੀ ਹੈਂਕੜ ਨੂੰ ਤਾਜ਼ਾ ਕਰਕੇ ਬਰਾਕ ਓਬਾਮਾ ਜਿਹੇ ਆਗੂਆਂ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ ਕੋਰੋਨਾ ਵਾਇਰਸ ਕਾਰਨ ਸਾਰੀ ਦੁਨੀਆ ਆਰਥਿਕ ਮੰਦੀ ਵੱਲ ਵਧ ਰਹੀ ਹੈ ਇਸ ਲਈ ਅਮਰੀਕੀ ਆਰਥਿਕਤਾ ਦਾ ਵੀ ਪਿੱਛੇ ਜਾਣਾ ਕੋਈ ਵੱਖਰੀ ਗੱਲ  ਨਹੀਂ ਅਮਰੀਕਾ ਦੇ ਜੀਡੀਪੀ ‘ਚ ਗਿਰਾਵਟ ਆਈ ਹੈ ਤੇ ਬੇਰੁਜ਼ਗਾਰੀ ਦੀ ਦਰ ਵੀ ਪਰ ਹੈ ਆਰਥਿਕ ਮੰਦੀ ਕਾਰਨ ਫੰਡ ਰੋਕਣ ਦੀ ਗੱਲ ਤਾਂ ਸਮਝ ਆਉਂਦੀ ਹੈ ਖਹਿਬਾਜ਼ੀ ਨਾਲ ਫੰਡ ਰੋਕਣਾ ਗੈਰ ਮਨੁੱਖੀ ਵਰਤਾਰਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।