ਜੰਤਰ-ਮੰਤਰ ’ਤੇ ਭਲਵਾਨਾਂ ਦੇ ਸਮਰਥਨ ’ਚ ਆਏ ਕਿਸਾਨਾਂ ਨੇ ਤੋੜੇ ਬੈਰੀਕੇਡ

ਨਵੀਂ ਦਿੱਲੀ। ਕਿਸਾਨਾਂ ਨੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੇ ਧਰਨੇ ਵਾਲੀ ਥਾਂ ਨੇੜੇ ਪੁਲਿਸ ਬੈਰੀਕੇਡਾਂ ਨੂੰ ਪਾਰ ਕਰਦੇ ਹੋਏ ਮਾਰਚ ਕੀਤਾ।

ਨਵੀਂ ਦਿੱਲੀ। ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਬਿ੍ਰਜ ਭੂਸ਼ਣ ਸਿੰਘ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ ਵਿੱਚ ਪਹਿਲਵਾਨਾਂ ਦੇ ਧਰਨੇ ਦਾ ਅੱਜ 16ਵਾਂ ਦਿਨ ਹੈ। ਅੱਜ ਕਿਸਾਨਾਂ ਦਾ ਵੱਡਾ ਇਕੱਠ ਭਲਵਾਨਾਂ ਦਾ ਸਮੱਰਥਨ ਕਰਨ ਲਈ ਜੰਤਰ-ਮੰਤਰ (Jantar Mantar) ਪਹੁੰਚਿਆ। ਇੱਥੇ ਧਰਨਾ ਦੇਣ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਪੁਲੀਸ ਵੱਲੋਂ ਭਾਰੀ ਬੈਰੀਕੇਡਿੰਗ ਕੀਤੀ ਗਈ ਹੈ, ਜਿਸ ਨੂੰ ਤੋੜਦਿਆਂ ਕਿਸਾਨ ਅੱਗੇ ਜਾ ਕੇ ਖਿਡਾਰੀਆਂ ਨੂੰ ਮਿਲੇ। ਪੁਲਿਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਦੀਆਂ ਖਬਰਾਂ ਸੋਸਲ ਮੀਡੀਆ ’ਤੇ ਘੁੰਮਣ ਲੱਗ ਪਈਆਂ ਹਨ। ਜਿਸ ਤੋਂ ਬਾਅਦ ਦਿੱਲੀ ਪੁਲਿਸ ਦੇ ਡੀਸੀਪੀ ਨੇ ਟਵੀਟ ਕੀਤਾ।

Jantar Manta
ਨਵੀਂ ਦਿੱਲੀ। ਜੰਤਰ-ਮੰਤਰ ਵਿਖੇ ਬੈਰੀਕੇਡ ਹਟਾਉਂਦੇ ਹੋਏ ਪਹਿਲਵਾਨਾਂ ਦੇ ਸਮਰਥਨ ਵਿੱਚ ਆਏ ਕਿਸਾਨ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇੱਕ ਜੱਥੇ ਨੂੰ ਜੰਤਰ-ਮੰਤਰ ਲਿਜਾਇਆ ਗਿਆ। ਉਹ ਪਿੱਕੇਟ ਵਾਲੀ ਥਾਂ ’ਤੇ ਪਹੁੰਚਣ ਦੀ ਕਾਹਲੀ ਵਿੱਚ ਸਨ, ਉਨ੍ਹਾਂ ਵਿੱਚੋਂ ਕੁਝ ਬੈਰੀਕੇਡਾਂ ’ਤੇ ਚੜ੍ਹ ਗਏ। ਇਸ ਕਾਰਨ ਬੈਰੀਕੇਡ ਡਿੱਗ ਪਏ ਅਤੇ ਫਿਰ ਕਿਸਾਨਾਂ ਨੇ ਉਨ੍ਹਾਂ ਨੂੰ ਹਟਾ ਦਿੱਤਾ।

ਸਰਕਾਰ ਨੂੰ 20 ਮਈ ਤੱਕ ਦਾ ਅਲਟੀਮੇਟਮ | Jantar Mantar

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਜੰਤਰ-ਮੰਤਰ ’ਤੇ ਹੋਈ ਹਰਿਆਣਾ, ਪੱਛਮੀ ਯੂਪੀ ਅਤੇ ਰਾਜਸਥਾਨ ਦੇ ਖਾਪ ਨੇਤਾਵਾਂ ਦੀ ਮਹਾਪੰਚਾਇਤ ’ਚ ਪਹਿਲਵਾਨਾਂ ਦੇ ਧਰਨੇ ਦਾ ਸਮੱਰਥਨ ਕੀਤਾ ਗਿਆ ਸੀ। ਇਸ ਮਹਾਂਪੰਚਾਇਤ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਖਾਪ ਮਹਾਪੰਚਾਇਤ ’ਚ ਸਰਕਾਰ ਨੂੰ ਬਿ੍ਰਜਭੂਸ਼ਣ ਸਿੰਘ ਖਿਲਾਫ਼ ਕਾਰਵਾਈ ਕਰਨ ਲਈ 20 ਮਈ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ। ਅਜਿਹਾ ਨਾ ਹੋਣ ’ਤੇ 21 ਮਈ ਨੂੰ ਮੁੜ ਮਹਾਂਪੰਚਾਇਤ ਬੁਲਾ ਕੇ ਵੱਡਾ ਫੈਸਲਾ ਲਿਆ ਜਾਵੇਗਾ। ਮਹਾਪੰਚਾਇਤ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੱਸਿਆ ਸੀ ਕਿ ਇਹ ਅੰਦੋਲਨ ਖਿਡਾਰੀ ਕਮੇਟੀ ਵੱਲੋਂ ਚਲਾਇਆ ਜਾਵੇਗਾ ਪਰ ਹਰ ਖਾਪ ਪਹਿਲਵਾਨਾਂ ਦੇ ਸਮੱਰਥਨ ਵਿੱਚ ਰੋਜ਼ਾਨਾ 11-11 ਮੈਂਬਰ ਜੰਤਰ-ਮੰਤਰ ਭੇਜੇਗੀ। ਇਹ ਲੋਕ ਸਵੇਰ ਤੋਂ ਸ਼ਾਮ ਤੱਕ ਖਿਡਾਰੀਆਂ ਦੇ ਨਾਲ ਰਹਿਣਗੇ।

ਨਵੀਂ ਦਿੱਲੀ। ਕਿਸਾਨਾਂ ਨੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੇ ਧਰਨੇ ਵਾਲੀ ਥਾਂ ਨੇੜੇ ਪੁਲਿਸ ਬੈਰੀਕੇਡਾਂ ਨੂੰ ਪਾਰ ਕਰਦੇ ਹੋਏ ਮਾਰਚ ਕੀਤਾ।

ਇਹ ਵੀ ਪੜ੍ਹੋ : ਕਾਂਗਰਸ ਦਾ ਦਾਅਵਾ : ਮੂਸੇਵਾਲਾ ਦੇ ਮਾਤਾ-ਪਿਤਾ ਨਜਰਬੰਦ : ਬੇਰੀ ਨੇ ਕਿਹਾ- ਜਿਮਨੀ ਚੋਣ ਪ੍ਰਚਾਰ ਦੇ ਆਖਰੀ ਦਿਨ ਜਲੰਧਰ ਆਉਂਦੇ ਸਮੇਂ ਪੁਲਿਸ ਉਨ੍ਹਾਂ ਨੂੰ ਕਿਤੇ ਲੈ ਗਈ

LEAVE A REPLY

Please enter your comment!
Please enter your name here