ਕਰੀਬ 10-12 ਦਿਨਾਂ ਤੋਂ ਖਨੋਰੀ ਬਾਰਡਰ ’ਤੇ ਸੀ ਕਿਸਾਨ | Farmer Sad News
Farmer Sad News: (ਰਾਜ ਸਿੰਗਲਾ) ਲਹਿਰਾਗਾਗਾ। ਕਿਸਾਨੀ ਮੰਗਾਂ ਸਬੰਧੀ ਖਨੌਰੀ ਬਾਰਡਰ ’ਤੇ ਚੱਲ ਰਹੇ ਪੱਕੇ ਮੋਰਚੇ ’ਤੇ ਡਟੇ ਪਿੰਡ ਆਲਮਪੁਰ (ਹਲਕਾ ਲਹਿਰਾਗਾਗਾ) ਦੇ ਇੱਕ ਕਿਸਾਨ ਦੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕ ਦੇ ਬੇਟੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਸੁਰਿੰਦਰਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਆਲਮਪੁਰ ਉਮਰ ਕਰੀਬ 58 ਸਾਲ ਜੋ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਕਰੀਬ 10-12 ਦਿਨਾਂ ਤੋਂ ਖਨੋਰੀ ਬਾਰਡਰ ’ਤੇ ਕਿਸਾਨ ਮੰਗਾਂ ਲਈ ਚੱਲ ਰਹੇ ਧਰਨੇ ਵਿੱਚ ਗਿਆ ਹੋਇਆ ਸੀ ਇੱਕ ਦੋ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਸੀ ਤੇ ਉਥੇ ਹੀ ਦਵਾਈ ਲੈ ਰਹੇ ਸੀ ।
ਇਹ ਵੀ ਪੜ੍ਹੋ: Lehragaga News: ‘ਐੱਫਸੀਆਈ ਕੋਲ ਚੌਲ ਲਵਾਉਣ ਲਈ ਨਹੀਂ ਜਗ੍ਹਾ, ਸ਼ੈੱਲਰ ਮਾਲਕ ਪ੍ਰੇਸ਼ਾਨ’
ਜਿਸ ਨੂੰ ਅਸੀ ਬੀਤੇ ਕੱਲ੍ਹ ਕਿਸਾਨ ਯੂਨੀਅਨ ਦੀ ਐਬੂਲੈਸ ਰਾਹੀਂ ਖਨੋਰੀ ਬਾਰਡਰ ਤੋਂ ਆਪਣੇ ਘਰ ਪਿੰਡ ਆਲਮਪੁਰ ਲੈ ਆਏ ਸੀ ,ਕੱਲ੍ਹ ਸ਼ਾਮ ਕਰੀਬ 7 ਕੁ ਵਜੇ ਉਨ੍ਹਾਂ ਦੀ ਸਿਹਤ ਜਿਆਦਾ ਵਿਗੜਨ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪੁੱਤਰ, ਪੁੱਤਰੀ ਤੇ ਪਤਨੀ ਨੂੰ ਛੱਡ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜਰਨਲ ਸਕੱਤਰ ਰਾਮਫਲ ਸਿੰਘ ਜਲੂਰ ਤੇ ਮਨਿੰਦਰ ਸਿੰਘ ਲਦਾਲ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਖਨੌਰੀ ਸ਼ੰਭੂ ਬਾਰਡਰ ’ਤੇ ਕਿਸਾਨੀ ਮੰਗਾਂ ਲਈ ਚੱਲ ਰਹੇ ਮੋਰਚਿਆਂ ’ਤੇ 40 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ । ਭਾਕਿਯੂ ਸਿੱਧੂਪੁਰ ਦਾ ਸਰਗਰਮ ਵਰਕਰ ਸੁਰਿੰਦਰਜੀਤ ਸਿੰਘ ਆਲਮਪੁਰ ਵੀ ਕਿਸਾਨ ਸੰਘਰਸ਼ ਦਾ ਸ਼ਹੀਦ ਹੈ ।
ਉਨ੍ਹਾਂ ਕਿਹਾ ਕਿ ਸ਼ਹੀਦ ਕਿਸਾਨ ਸੁਰਿੰਦਰਜੀਤ ਸਿੰਘ 6 ਏਕੜ ਜ਼ਮੀਨ ਦਾ ਮਾਲਕ ਸੀ ਜਿਸ ਵਿੱਚੋਂ ਕੁੱਝ ਜ਼ਮੀਨ ਗਹਿਣੇ ਹੈ ਅਤੇ 6 ਲੱਖ ਰੁਪਏ ਕਿਸਾਨ ਦੇ ਸਿਰ ਉੱਪਰ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮ੍ਰਿਤਕ ਕਿਸਾਨ ਦਾ ਕਰਜ਼ਾ ਮੁਆਫ ਕਰਨ ਦੇ ਨਾਲ ਨਾਲ ਵਿੱਤੀ ਸਹਾਇਤਾ ਵੀ ਦੇਵੇ। Farmer Sad News