ਸਾਡੇ ਨਾਲ ਸ਼ਾਮਲ

Follow us

26.9 C
Chandigarh
Friday, February 27, 2026
More
    Home Breaking News ਆਰਥਿਕ ਤੰਗੀ ਤੇ...

    ਆਰਥਿਕ ਤੰਗੀ ਤੇ ਬਿਮਾਰੀ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਵੱਲੋਂ ਖੁਦਕੁਸ਼ੀ

    ਆਰਥਿਕ ਤੰਗੀ ਤੇ ਬਿਮਾਰੀ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਵੱਲੋਂ ਖੁਦਕੁਸ਼ੀ

    ਖਨੌਰੀ (ਬਲਕਾਰ ਸਿੰਘ) ਨਜਦੀਕੀ ਪਿੰਡ ਭੁੱਲਣ ਵਿੱਚ ਇੱਕ ਕਿਸਾਨ ਨੇ ਆਰਥਿਕ ਤੰਗੀ ਤੇ ਬਿਮਾਰੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਬਾਰੇ ਦੁਖਦਾਈ ਸਮਾਚਾਰ ਹੈ। ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਰਨੈਲ ਸਿੰਘ (30) ਪੁੱਤਰ ਸਵ: ਰਾਜਾ ਰਾਮ (ਰਾਮਦਾਸੀਆ) ਵਾਸੀ ਪਿੰਡ ਭੁੱਲਣ ਜੋ ਆਪਣੀ ਇੱਕ ਏਕੜ ਜ਼ਮੀਨ ਤੇ ਖੇਤੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਉਹ ਅਚਾਨਕ ਬਿਮਾਰ ਹੋ ਗਿਆ। ਪੀ.ਜੀ.ਆਈ. ਚੰਡੀਗੜ੍ਹ ਤੋਂ ਇਲਾਜ ਦੇ ਚਲਦਿਆਂ ਉਸ ਨੂੰ ਪਤਾ ਚਲਿਆ ਕਿ ਉਸ ਨੂੰ ਗਠੀਆ ਬਾਅ ਦੀ ਬਿਮਾਰੀ ਹੈ। ਜਿਸ ਕਾਰਨ ਉਸ ਦਾ ਖੂਨ ਖਰਾਬ ਹੋ ਗਿਆ ਤੇ ਸਰੀਰ ਦੇ ਹੱਥਾਂ ਪੈਰਾਂ ਦੇ ਜੋੜ ਸੁੱਕ ਗਏ।

    ਜਿਸ ਕਾਰਨ ਉਹ ਆਪਣਾ ਖੇਤੀ ਦਾ ਕੰਮ ਸੰਭਾਲਣ ਤੋਂ ਅਸਮਰੱਥ ਹੋ ਗਿਆ। ਕਰਨੈਲ ਸਿੰਘ ਦੇ ਚਾਚਾ ਸਾਬਕਾ ਪੰਚ ਅੰਮ੍ਰਿਤ ਲਾਲ ਅਤੇ ਉਸ ਦੇ ਭਰਾ ਰਾਮਨਿਵਾਸ ਭੂਲਣ ਨੇ ਦੱਸਿਆ ਕਿ ਤਿੰਨ ਸਾਲ ਦੇ ਕਰੀਬ ਚੱਲੀ ਇਸ ਬਿਮਾਰੀ ਕਾਰਨ ਉਹ ਆਰਥਿਕ ਤੇ ਸਰੀਰਕ ਰੂਪ ਵਿੱਚ ਕਾਫੀ ਕਮਜ਼ੋਰ ਹੋ ਗਿਆ। ਜਿਸ ਕਾਰਨ ਅੱਜ ਦੁਪਿਹਰ ਨੂੰ ਉਸ ਨੇ ਪਸ਼ੂਆਂ ਦੇ ਵਾੜੇ ’ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਹ ਆਪਣੇ ਪਿੱਛੇ ਆਪਣੀ ਪਤਨੀ ਤੇ ਛੋਟੇ ਛੋਟੇ ਬੱਚਿਆਂ ਨੂੰ ਰੋਂਦਾ ਕੁਰਲਾਉਂਦਾ ਛੱਡ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ