ਇੱਕ ਵਾਰ ਪਿੰਡ ਵਿਚ ਇੱਕ ਬਜ਼ੁਰਗ ਫ਼ਕੀਰ ਆਇਆ ਉਸਨੇ ਪਿੰਡ ਦੇ ਬਾਹਰ ਆਪਣਾ ਆਸਣ ਲਾ ਲਿਆ ਉਹ ਬੜਾ ਹੁਸ਼ਿਆਰ ਫ਼ਕੀਰ ਸੀ ਉਹ ਲੋਕਾਂ ਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੱਸਦਾ ਸੀ ਥੋੜ੍ਹੇ ਹੀ ਦਿਨਾਂ ਵਿਚ ਉਹ ਮਸ਼ਹੂਰ ਹੋ ਗਿਆ ਸਾਰੇ ਲੋਕ ਉਸ ਕੋਲ ਕੁਝ ਨਾ ਕੁਝ ਪੁੱਛਣ ਲਈ ਪਹੁੰਚਦੇ ਸਨ ਉਹ ਸਭ ਨੂੰ ਚੰਗੀ ਸਿੱਖਿਆ ਦਿੰਦਾ ਸੀ। ਉਸੇ ਪਿੰਡ ਵਿਚ ਇੱਕ ਕਿਸਾਨ ਰਹਿੰਦਾ ਸੀ ਉਸ ਦਾ ਨਾਂਅ ਰਾਮਗੁਲਾਮ ਸੀ ਉਸ ਕੋਲ ਜ਼ਮੀਨ ਤਾਂ ਬਹੁਤ ਸੀ, ਪਰ ਫਿਰ ਵੀ ਰਾਮਗੁਲਾਮ ਸਦਾ ਗਰੀਬ ਹੀ ਰਹਿੰਦਾ ਸੀ ਉਸ ਦੀ ਖੇਤੀ ਕਦੇ ਚੰਗੀ ਨਹੀਂ ਹੁੰਦੀ ਸੀ ਹੌਲੀ-ਹੌਲੀ ਰਾਮਗੁਲਾਮ ਸਿਰ ਬਹੁਤ ਕਰਜ਼ਾ ਚੜ੍ਹ ਗਿਆ ਰੋਜ਼ ਮਹਾਜਨ ਉਸ ਨੂੰ ਪੈਸਿਆਂ ਲਈ ਤੰਗ ਕਰਨ ਲੱਗਾ ਪਰ ਖੇਤਾਂ ਵਿਚ ਹੁਣ ਵੀ ਕੁਝ ਪੈਦਾ ਨਹੀਂ ਹੁੰਦਾ ਸੀ ਰਾਮਗੁਲਾਮ ਖੁਦ ਤਾਂ ਖੇਤਾਂ ਵਿਚ ਬਹੁਤ ਘੱਟ ਜਾਂਦਾ ਸੀ ਉਹ ਸਾਰਾ ਕੰਮ ਨੌਕਰਾਂ ਤੋਂ ਲੈਂਦਾ ਸੀ ਉਸਦੇ ਇੱਥੇ ਦੋ ਨੌਕਰ ਸਨ ਉਹ ਜਿਵੇਂ ਚਾਹੁੰਦੇ, ਉਵੇਂ ਕੰਮ ਕਰਦੇ ਸਨ।
ਆਖ਼ਰ ਮਹਾਜਨ ਤੋਂ ਤੰਗ ਆ ਕੇ ਰਾਮਗੁਲਾਮ ਨੇ ਆਪਣੀ ਅੱਧੀ ਜ਼ਮੀਨ ਵੇਚ ਦਿੱਤੀ ਹੁਣ ਅੱਧੀ ਜਮੀਨ ਹੀ ਉਸ ਕੋਲ ਰਹਿ ਗਈ | Sermon
ਜਿਨ੍ਹਾਂ ਖੇਤਾਂ ਵਿਚ ਬਹੁਤ ਘੱਟ ਪੈਦਾਵਾਰ ਹੁੰਦੀ ਸੀ ਉਹ ਰਾਮਗੁਲਾਮ ਨੇ ਵੇਚ ਦਿੱਤੇ ਸਨ ਜਿਸ ਕਿਸਾਨ ਨੇ ਉਸਦੀ ਜ਼ਮੀਨ ਲਈ ਸੀ ਉਹ ਬੜਾ ਮਿਹਨਤੀ ਸੀ ਉਹ ਆਪਣਾ ਸਾਰਾ ਕੰਮ ਆਪਣੇ ਹੱਥੀਂ ਕਰਨ ਦੀ ਹਿੰਮਤ ਰੱਖਦਾ ਸੀ ਜੋ ਕੰਮ ਉਸ ਤੋਂ ਨਾ ਹੁੰਦਾ ਉਹ ਮਜ਼ਦੂਰਾਂ ਤੋਂ ਕਰਵਾਉਂਦਾ, ਪਰ ਰਹਿੰਦਾ ਸਦਾ ਉਨ੍ਹਾਂ ਦੇ ਨਾਲ ਹੀ ਸੀ ਉਹ ਕਦੇ ਆਪਣਾ ਕੰਮ ’ਕੱਲੇ ਮਜ਼ਦੂਰਾਂ ਦੇ ਭਰੋਸੇ ਨਹੀਂ ਛੱਡਦਾ ਸੀ ਪਹਿਲੀ ਹੀ ਫ਼ਸਲ ਵਿਚ ਉਸ ਕਿਸਾਨ ਨੇ ਉਨ੍ਹਾਂ ਖੇਤਾਂ ਨੂੰ ਇੰਨਾ ਵਧੀਆ ਬਣਾ ਦਿੱਤਾ ਕਿ ਉਨ੍ਹਾਂ ਵਿਚ ਚੌਗੁਣੀ ਫ਼ਸਲ ਹੋਈ ਰਾਮਗੁਲਾਮ ਨੇ ਜਦੋਂ ਇਹ ਦੇਖਿਆ ਤਾਂ ਉਹ ਆਪਣੀ ਕਿਸਮਤ ਨੂੰ ਕੋਸਣ ਲੱਗਾ ਏਧਰ ਉਸ ’ਤੇ ਹੋਰ ਵੀ ਕਰਜ਼ਾ ਹੋ ਗਿਆ ਅਤੇ ਉਸਨੂੰ ਬੜੀ ਚਿੰਤਾ ਰਹਿਣ ਲੱਗੀ ਆਖ਼ਰ ਇੱਕ ਦਿਨ ਉਹ ਵੀ ਫ਼ਕੀਰ ਕੋਲ ਗਿਆ ਉਸਨੇ ਬੜੇ ਦੁੱਖ ਨਾਲ ਆਪਣੀ ਮਾੜੀ ਕਿਸਮਤ ਦੀ ਸਾਰੀ ਕਹਾਣੀ ਫ਼ਕੀਰ ਨੂੰ ਕਹਿ ਸੁਣਾਈ ਫ਼ਕੀਰ ਨੇ ਸੁਣ ਕੇ ਕਿਹਾ, ‘‘ਚੰਗੀ ਗੱਲ ਹੈ, ਕੱਲ੍ਹ ਅਸੀਂ ਤੈਨੂੰ ਇਸ ਦਾ ਹੱਲ ਦੱਸਾਂਗੇ’’।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ ਦੀ ਹੜਤਾਲ ‘ਤੇ ਨਵਾਂ ਅਪਡੇਟ, ਹੁਣੇ ਵੇਖੋ
ਰਾਮਗੁਲਾਮ ਵਾਪਸ ਆ ਗਿਆ ਉਸੇ ਸ਼ਾਮ ਨੂੰ ਫ਼ਕੀਰ ਨੇ ਪਿੰਡ ਵਿਚ ਜਾ ਕੇ ਰਾਮਗੁਲਾਮ ਦੀ ਹਾਲਤ ਦਾ ਸਭ ਪਤਾ ਲਾ ਲਿਆ ਦੂਜੇ ਦਿਨ ਉਸਨੇ ਰਾਮਗੁਲਾਮ ਦੇ ਪਹੁੰਚਣ ’ਤੇ ਕਿਹਾ, ‘‘ਤੇਰੀ ਕਿਸਮਤ ਦਾ ਭੇਤ ਸਿਰਫ਼ ‘ਜਾਓ ਅਤੇ ਆਓ’ ਵਿਚ ਹੈ ਉਹ ਕਿਸਾਨ ‘ਆਓ’ ਕਹਿੰਦਾ ਅਤੇ ਤੂੰ ‘ਜਾਓ’ ਕਹਿੰਦਾ ਹੈਂ ਇਸੇ ਕਾਰਨ ਉਸਦੀ ਖੂਬ ਪੈਦਾਵਾਰ ਹੁੰਦੀ ਹੈ, ਤੇ ਤੇਰੀ ਕੁਝ ਨਹੀਂ ਰਾਮਗੁਲਾਮ ਕੁਝ ਵੀ ਨਾ ਸਮਝਿਆ ਉਦੋਂ ਫ਼ਕੀਰ ਨੇ ਫ਼ਿਰ ਕਿਹਾ, ‘‘ਤੂੰ ਖੇਤੀ ਦਾ ਸਾਰਾ ਕੰਮ ਮਜ਼ਦੂਰਾਂ ਦੇ ਛੱਡ ਦੇਂਦਾ ਹੈਂ ਤੂੰ ਉਨ੍ਹਾਂ ਨੂੰ ਕਹਿੰਦਾ ਹੈਂ।
ਜਾਓ ਏਦਾਂ ਕਰੋ, ਜਾਓ ਓਦਾਂ ਕਰੋ ਪਰ ਖੁਦ ਨਾ ਉਨ੍ਹਾਂ ਨਾਲ ਜਾਨਾ ਏਂ ਨਾ ਕੰਮ ਕਰਦਾ ਏਂ ਪਰ ਉਹ ਕਿਸਾਨ ਮਜ਼ਦੂਰਾਂ ਨੂੰ ਕਹਿੰਦਾ ਹੈ, ਆਓ, ਖੇਤ ਚੱਲੀਏ ਉਨ੍ਹਾਂ ਦੇ ਨਾਲ ਜਾਂਦਾ ਹੈ ਅਤੇ ਨਾਲ ਮਿਹਨਤ ਕਰਦਾ ਹੈ ਮਜ਼ਦੂਰ ਵੀ ਉਸਦੇ ਡਰੋਂ ਖੂਬ ਮਿਹਨਤ ਕਰਦੇ ਹਨ ਤੇਰੇ ਮਜ਼ਦੂਰਾਂ ਵਾਂਗ ਉਹ ਮਨਮਰਜ਼ੀ ਨਹੀਂ ਕਰਦੇ ਇਸ ਲਈ ਜੇਕਰ ਤੂੰ ਚਾਹੁੰਦਾ ਹੈਂ ਕਿ ਤੇਰੇ ਖੇਤਾਂ ਵਿਚ ਖੂਬ ਪੈਦਾਵਾਰ ਹੋਵੇ ਤਾਂ ‘ਜਾਓ’ ਛੱਡ ਕੇ ‘ਆਓ’ ਦੇ ਅਨੁਸਾਰ ਚੱਲਣਾ ਸਿੱਖ’’ ਰਾਮਗੁਲਾਮ ਨੇ ਫ਼ਕੀਰ ਦੀ ਗੱਲ ਮੰਨ ਲਈ ਉਸ ਦਿਨ ਤੋਂ ਆਲਸ ਤਿਆਗ ਕੇ ਉਹ ਆਪਣੇ ਖੇਤਾਂ ਵਿਚ ਮਜ਼ਦੂਰਾਂ ਦੇ ਨਾਲ ਸਖ਼ਤ ਮਿਹਨਤ ਕਰਨ ਲੱਗਾ ਹੁਣ ਉਸਦੇ ਉਨ੍ਹਾਂ ਹੀ ਖੇਤਾਂ ਵਿਚ ਖੂਬ ਫ਼ਸਲ ਹੋਣ ਲੱਗੀ।