ਹਰਸ਼ਰਨ ਸਿੰਘ ਸੋਢੀ ਦੇ ਸਦੀਵੀ ਵਿਛੋੜੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਹਰਸ਼ਰਨ ਸਿੰਘ ਸੋਢੀ ਦੇ ਸਦੀਵੀ ਵਿਛੋੜੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਕੋਟਕਪੂਰਾ , ( ਸੁਭਾਸ਼ ਸ਼ਰਮਾ ) |  ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ ਯੂਨੀਅਨ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਸਾਬਕਾ ਪ੍ਰਧਾਨ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਂ ਕਲਾਂ ਤੋਂ ਸੇਵਾ ਮੁਕਤ ਹੋਏ ਐਸ. ਐਨ. ਏ. ਹਰਸ਼ਰਨ ਸਿੰਘ ਸੋਢੀ ਪਿੰਡ ਢਿੱਲਵਾਂ ਕਲਾਂ ਅੱਜ ਸੰਖੇਪ ਬੀਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ । ਉਨ੍ਹਾਂ ਦਾ ਅੰਤਮਿ ਸਸਕਾਰ ਅੱਜ ਪਿੰਡ ਢਿੱਲਵਾਂ ਕਲਾਂ ਵਿਖੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ।

ਹਰਸੇਰਨ ਸਿੰਘ ਸੋਢੀ ਦੇ ਸਦੀਵੀ ਵਿਛੋੜਾ ਦੇ ਜਾਣ ‘ਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ , ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲਾ ਫਰੀਦਕੋਟ ਦੇ ਆਗੂ ਅਸੋਕ ਕੌਸ਼ਲ , ਕੁਲਵੰਤ ਸਿੰਘ ਚਾਨੀ , ਸੋਮ ਨਾਥ ਅਰੋਡ਼ਾ, ਇਕਬਾਲ ਸਿੰਘ ਮੰਘੇਡ਼ਾ ਤੇ ਤਰਸੇਮ ਨਰੂਲਾ , ਇੰਦਰਜੀਤ ਕੌਰ ਬਰਾਡ਼ ਤੇ ਅਮਰਜੀਤ ਸਿੰਘ ਖੋਖਰ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ , ਪ੍ਰਿੰਸੀਪਲ ਜਸਮਿੰਦਰ ਸਿੰਘ ਹਾਂਡਾ , ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਆਗੂ ਪਰਮਜੀਤ ਸਿੰਘ ਮੋਰਾਂਵਾਲੀ ,ਰਾਕੇਸ਼ ਸ਼ਰਮਾ ,ਮੇਜਰ ਸਿੰਘ ਢਿੱਲਵਾਂ ਕਲਾਂ ,ਜਸਵਿੰਦਰ ਸਿੰਘ ਖਾਲਸਾ ਅਤੇ ਜੱਥੇਬੰਦੀ ਦੇ ਸਾਬਕਾ ਆਗੂ ਜੱਗ ਸਿੰਘ ਬਰਾੜ , ਗੁਲਜ਼ਾਰ ਸਿੰਘ ਪੂਨੀਆ ਤੇ ਸੁਭਾਸ਼ ਚੰਦਰ ਸ਼ਰਮਾ ਨੇ ਸ. ਹਰਸ਼ਰਨ ਸਿੰਘ ਸੋਢੀ ਦੇ ਸਦੀਵੀ ਵਿਛੋੜੇ ‘ ਤੇ ਸਮੁ੍ੱਚੇ ਸੋਢੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ