ਹਜ਼ਾਰਾ ਭਾਈਚਾਰੇ ਦੇ ਮੈਂਬਰਾਂ ਨੂੰ ਬਣਾਇਆ ਗਿਆ ਨਿਸ਼ਾਨਾ
ਕਵੇਟਾ, ਏਜੰਸੀ। ਪਾਕਿਸਤਾਨ ‘ਚ ਕਵੇਟਾ ਸ਼ਹਿਰ ਦੇ ਹਜ਼ਾਰ ਗਾਂਜੀ ਇਲਾਕੇ ‘ਚ ਸ਼ੁੱਕਰਵਾਰ ਸਵੇਰੇ ਹੋਏ ਧਮਾਕੇ ‘ਚ ਘੱਟੋ ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਬੋਲਣ ਮੈਡੀਕਲ ਕੰਪਲੈਕਸ ਅਤੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੁਰੱਖਿਆ ਕਰਮਚਾਰੀਆਂ ਨੇ ਧਮਾਕੇ ਵਾਲੀ ਜਗ੍ਹਾ ਦੀ ਘੇਰਾਬੰਦੀ ਕਰ ਦਿੱਤੀ ਹੈ। ਡੀਆਈਜੀ ਅਬਦੁਲ ਰੱਜਕ ਚੀਮਾ ਨੇ ਧਮਾਕੇ ‘ਚ 16 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਇਹ ਧਮਾਕਾ ਹਜ਼ਾਰਾ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਪੀੜਤਾਂ ‘ਚ ਜ਼ਿਆਦਾਤਰ ਸਬਜੀ ਵਿਕਰੇਤਾ ਹਨ। ਡੀਆਈਜੀ ਚੀਮਾ ਨੇ ਕਿਹਾ ਕਿ ਧਮਾਕੇ ‘ਚ ਮਾਰੇ ਗਏ ਲੋਕਾਂ ‘ਚ ਜ਼ਿਆਦਾਤਰ ਹਜਾਰਾ ਭਾਈਚਾਰੇ ਦੇ ਮੈਂਬਰ ਹਨ। ਬੰਬ ਧਮਾਕੇ ‘ਚ ਫਰੰਟੀਅਰ ਕੋਰ ਦੇ ਇੱਕ ਜਵਾਨ ਦੀ ਵੀ ਮੌਤ ਹੋ ਗਈ।
ਪੁਲਿਸ ਨੇ ਮ੍ਰਿਤਕਾਂ ਦੀ ਗਿਣਤੀ ‘ਚ ਵਾਧੇ ਦੀ ਸੰਭਾਵਨਾ ਪ੍ਰਗਟਾਈ ਹੈ। ਧਮਾਕੇ ਵਾਲੀ ਜਗ੍ਹਾ ਲਈ ਬਚਾਅ ਟੀਮ, ਪੁਲਿਸ ਅਤੇ ਫਰੰਟੀਅਰ ਕੋਰ ਦੇ ਜਵਾਨ ਪਹੁੰਚ ਗਏ ਹਨ। ਇਲਾਕੇ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ ਹੈ ਅਤੇ ਘਟਨਾ ਸਥਾਨ ‘ਤੇ ਬਾਹਰੋਂ ਆਉਣ ਵਾਲੇ ਲੋਕਾਂ ‘ਤੇ ਰੋਕ ਲਗਾ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।