ਮਲੋਟ, (ਮਨੋਜ)। ਐਕਸਾਈਜ਼ ਵਿਭਾਗ ਦੇ ਏ.ਈ.ਟੀ.ਸੀ. ਸੁਖਦੇਵ ਸਿੰਘ, ਈ.ਟੀ.ਓ. ਵਿਕਰਮ ਠਾਕੁਰ ਦੀ ਅਗਵਾਈ ਵਿੱਚ ਐਕਸਾਈਜ਼ ਵਿਭਾਗ ਅਤੇ ਪੁਲਿਸ ਕਰਮਚਾਰੀਆਂ ਵੱਲੋਂ ਸੰਯੁਕਤ ਰੂਪ ਵਿੱਚ ਕੱਚੀ ਸ਼ਰਾਬ (ਲਾਹਣ) ਬਣਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸਰਚ ਆਪ੍ਰੇਸ਼ਨ ਚਲਾ ਕੇ ਮੌਕੇ ’ਤੇ ਬਰਾਮਦ ਹੋਈ 3 ਹਜ਼ਾਰ ਲੀਟਰ ਲਾਹਣ ਨੂੰ ਨਸ਼ਟ ਕਰਵਾ ਦਿੱਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਜਸਵਿੰਦਰ ਸਿੰਘ ਜੱਸੀ ਅਤੇ ਪੁਲਿਸ ਵਿਭਾਗ ਦੇ ਐਸ.ਆਈ. ਸ਼ਾਮ ਸੁੰਦਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਐਕਸਾਈਜ਼ ਵਿਭਾਗ ਅਤੇ ਪੁਲਿਸ ਦੀ ਟੀਮ ਵੱਲੋਂ ਪਿੰਡ ਕੱਟਿਆਂਵਾਲੀ ਕੋਲੋਂ ਗੁਜ਼ਰਦੀ ਨਹਿਰ ਦੀ ਪੱਟੜੀ ਦੇ ਆਲੇ ਦੁਆਲੇ ਸੰਯੁਕਤ ਰੂਪ ਵਿਚ ਸਰਚ ਆਪ੍ਰੇਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੱਚੀ ਸ਼ਰਾਬ ਬਣਾਉਣ ਵਾਲੇ ਤਸਕਰ ਨਹਿਰ ਦੀ ਪੱਟੜੀ ਦੇ ਆਲੇ ਦੁਆਲੇ ਉੱਗੀਆਂ ਝਾੜੀਆਂ ਦਾ ਫ਼ਾਇਦਾ ਉਠਾਉਂਦੇ ਹੋਏ ਇਸ ਵਿੱਚ ਜਗ੍ਹਾਂ ਦੀ ਖੁਦਾਈ ਕਰਕੇ ਪਲਾਸਟਿਕ ਦੇ ਵੱਡੇ ਲਿਫ਼ਾਫੇ ਜ਼ਮੀਨ ਵਿਚ ਦੱਬ ਕੇ ਇਹ ਕੱਚੀ ਸ਼ਰਾਬ ਤਿਆਰ ਕਰਦੇ ਹਨ।
ਇਸ ਸਰਚ ਆਪ੍ਰੇਸ਼ਨ ਦੌਰਾਨ ਕਰੀਬ 3 ਹਜ਼ਾਰ ਲੀਟਰ ਕੱਚੀ ਸ਼ਰਾਬ (ਲਾਹਣ) ਬਰਾਮਦ ਹੋਈ, ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਇਸ ਦੌਰਾਨ ਜਦੋਂ ਐਕਸਾਈਜ਼ ਵਿਭਾਗ ਅਤੇ ਪੁਲਿਸ ਕਰਮਚਾਰੀਆਂ ਵੱਲੋਂ ਸੰਯੁਕਤ ਰੂਪ ਵਿਚ ਇਹ ਟੀਮ ਸਰਚ ਆਪ੍ਰੇਸ਼ਨ ਕਰ ਰਹੀ ਸੀ ਤਾਂ ਵੇਖਣ ਵਿਚ ਆਇਆ ਕਿ ਇੱਕ ਜਗ੍ਹਾਂ ’ਤੇ ਜਿੱਥੇ ਜ਼ਮੀਨ ਵਿਚ ਕੱਚੀ ਸ਼ਰਾਬ (ਲਾਹਣ) ਵਿੱਚ ਚੱਪਲਾਂ ਵੀ ਨਿਕਲੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














