
ਵਿਧਾਇਕ ਗੈਰੀ ਬੜਿੰਗ ਨੇ ਸੀਵਰੇਜ ਦੀ ਸਫ਼ਾਈ ਲਈ ਨਗਰ ਕੌਂਸਲ ਅਮਲੋਹ ਨੂੰ ਸੌਂਪੀਆਂ ਦੋ ਨਵੀਆਂ ਮਸ਼ੀਨਾਂ | Amloh News
Amloh News: (ਅਨਿਲ ਲੁਟਾਵਾ) ਅਮਲੋਹ। ਨਗਰ ਕੌਂਸਲ ਅਮਲੋਹ ਨੂੰ ਸ਼ਹਿਰ ਦੇ ਵਿਕਾਸ ਲਈ ਆਪ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਕਿ ਅਮਲੋਹ ਸ਼ਹਿਰ ਦਾ ਹਰ ਇੱਕ ਵਾਰਡ ਦਾ ਵਿਕਾਸ ਹੋ ਸਕੇ ਉੱਥੇ ਹੀ ਆਪ ਦੀ ਸਰਕਾਰ ਵੱਲੋਂ ਜਿੱਥੇ ਬਿਨਾਂ ਪੱਖਪਾਤ ਵਿਕਾਸ ਕਰਵਾਉਣ ਨੂੰ ਪਹਿਲ ਕੀਤੀ ਜਾ ਰਹੀ ਹੈ ਉਥੇ ਹੀ ਸੂਬੇ ਦੇ ਲੋਕਾਂ ਲਈ ਵੱਖ-ਵੱਖ ਭਲਾਈ ਸਕੀਮਾਂ ਵੀ ਚਲਾਈਆਂ ਜਾ ਰਹੀਆਂ ਹਨ ਜਿਹੜੀਆਂ ਕਿ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀਆਂ ਹਨ।
ਇਹ ਵੀ ਪੜ੍ਹੋ:Punjab: ਕਾਰਵਾਈ ਤੋਂ ਬਾਅਦ ਮਾਨ ਸਰਕਾਰ ਦਾ ਰੁਖ਼ ਨਰਮ, ਕਿਸਾਨਾਂ ਦੀ ਮੀਟਿੰਗ ਬੁਲਾਈ
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਪੰਜਾਬ ਸਰਕਾਰ ਵੱਲੋਂ ਸੀਵਰੇਜ਼ ਦੀ ਸਫ਼ਾਈ ਲਈ ਭੇਜੀਆਂ ਦੋ ਮਸ਼ੀਨਾਂ ਨਗਰ ਕੌਂਸਲ ਅਮਲੋਹ ਨੂੰ ਸਪੂਰਦ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ’ਤੇ ਸ਼ਹਿਰ ਦੇ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਦੇ ਆਉਣ ਨਾਲ ਹੁਣ ਆਉਣ ਵਾਲੇ ਦਿਨਾਂ ਵਿੱਚ ਸੀਵਰੇਜ਼ ਦੀ ਜਿਹੜੀ ਥੋੜੀ ਬਹੁਤੀ ਸਮੱਸਿਆ ਆ ਜਾਂਦੀ ਸੀ ਉਸਦਾ ਹੱਲ ਹੋਵੇਗਾ ਕਿਉਂਕਿ ਇਹ ਮਸ਼ੀਨਾਂ ਨਾਲ ਛੋਟੀਆਂ ਗਲੀਆਂ ਵਿੱਚ ਵੀ ਸੀਵਰੇਜ਼ ਦੀ ਸਫ਼ਾਈ ਕੀਤੀ ਜਾ ਸਕਦੀ ਹੈ ਅਤੇ ਪਹਿਲਾਂ ਨਗਰ ਕੌਂਸਲ ਅਮਲੋਹ ਕੋਲ ਵੱਡੀ ਮਸੀਨ ਹੈ ਜ਼ਿਹੜੀ ਕਿ ਛੋਟੀਆਂ ਥਾਵਾਂ ’ਤੇ ਨਹੀਂ ਲਿਜਾਈ ਜਾ ਸਕਦੀ ਸੀ ਜਿਸਨੂੰ ਦੇਖਦਿਆਂ ਇਹ ਦੋ ਮਸ਼ੀਨਾਂ ਪੰਜਾਬ ਸਰਕਾਰ ਪਾਸੋਂ ਮੰਗਵਾਈਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਸਹਿਯੋਗ ਦਿੰਦੇ ਰਹਾਂਗੇ ਤਾਂ ਕਿ ਸ਼ਹਿਰ ਵਾਸੀਆਂ ਦੀ ਹਰ ਸਮੱਸਿਆ ਦਾ ਹੱਲ ਹੋ ਸਕੇ।
ਇਸ ਮੌਕੇ ਗੱਲਬਾਤ ਕਰਦਿਆਂ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ ਨੇ ਦੱਸਿਆ ਕਿ ਅੱਜ ਵਿਧਾਇਕ ਗੈਰੀ ਬੜਿੰਗ ਵੱਲੋਂ ਦੋ ਮਸ਼ੀਨਾਂ ਮਿੰਨੀ ਜੈਟਿੰਗ ਮਸ਼ੀਨ,ਗਰੇਵ ਵਕਟ ਮਸ਼ੀਨ ਸ਼ਹਿਰ ਦੇ ਸੀਵਰੇਜ ਦੀ ਸਫ਼ਾਈ ਲਈ ਨਗਰ ਕੌਂਸਲ ਅਮਲੋਹ ਨੂੰ ਸੌਂਪੀ ਗਈ ਹੈ ਜਿਹੜੀ ਕਿ ਸੀਵਰੇਜ ਦੀ ਸਫ਼ਾਈ ਲਈ ਵਰਤੀਆਂ ਜਾਣਗੀਆਂ ਉਥੇ ਹੀ ਹਰ ਸਹਿਯੋਗ ਦਾ ਭਰੋਸਾ ਵੀ ਦਿੱਤਾ ਗਿਆ ਹੈ। ਉੱਥੇ ਹੀ ਵਿਧਾਇਕ ਗੈਰੀ ਬੜਿੰਗ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ, ਮੀਤ ਪ੍ਰਧਾਨ ਜਗਤਾਰ ਸਿੰਘ, ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ, ਕੌਂਸਲਰ ਲਵਪ੍ਰੀਤ ਸਿੰਘ ਲਵੀ, ਸਨੀ ਮਾਹੀ, ਬੰਤ ਸਿੰਘ, ਭਾਗ ਸਿੰਘ, ਜਸਵੀਰ ਸਿੰਘ ਫੌਜੀ, ਮੋਨੀ ਪੰਡਿਤ, ਕੁਲਦੀਪ ਦੀਪਾ, ਦਵਿੰਦਰ ਅਰੋੜਾ ਆਦਿ ਮੌਜੂਦ ਸਨ। Amloh News