Delhi Hospital Fire Tragedy: ਅੱਗ ਦੀਆਂ ਘਟਨਾਵਾਂ ਨੇ ਹਰ ਭਾਰਤੀ ਦਾ ਦਿਲ ਵਲੂੰਧਰਿਆ

Delhi Hospital Fire Tragedy

Delhi Hospital Fire Tragedy : ਗੁਜਰਾਤ ਦੇ ਰਾਜਕੋਟ ’ਚ ਇੱਕ ਐਮਿਊਜ਼ਮੈਂਟ ਪਾਰਕ ਅੰਦਰ ਗੇਮਿੰੰਗ ਜੋਨ ’ਚ ਲੱਗੀ ਅੱਗ ਦੀਆਂ ਲਪਟਾਂ ਹਾਲੇ ਚੰਗੀ ਤਰ੍ਹਾਂ ਬੁਝੀਆਂ ਵੀ ਨਹੀਂ ਸਨ ਕਿ ਸ਼ਨਿੱਚਰਵਾਰ ਦੇਰ ਰਾਤ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਬੱਚਿਆਂ ਦੇ ਇੱਕ ਨਿੱਜੀ ਹਸਪਤਾਲ ’ਚ ਅੱਗ ਲੱਗਣ ਨਾਲ ਸੱਤ ਨਵਜਾਤ ਬੱਚਿਆਂ ਦੀ ਜਾਨ ਚਲੀ ਗਈ ਪਹਿਲੀ ਹਰਿਆਣਾ ਦੇ ਸੋਨੀਪਤ ’ਚ ਰਬੜ ਦੀ ਫੈਕਟਰੀ ਨੂੰ ਲੱਗਾ ਅੱਗ ਕਾਰਨ ਗੈਸ ਸÇਲੰਡਰ ਫਟ ਗਏ ਤੇ ਕੰਮ ਕਰਦੇ ਕਰਮਚਾਰੀ ਬੁਰੀ ਤਰ੍ਹਾਂ ਝੁਲਸੇ ਗਏ ਦੋਵਾਂ ਹੀ ਘਟਨਾਵਾਂ ’ਚ ਮਰਨ ਵਾਲਿਆਂ ’ਚ ਜ਼ਿਆਦਾਤਰ ਛੋਟੇ ਬੱਚੇ ਹਨ ਨਿਸ਼ਚਿਤ ਤੌਰ ’ਤੇ ਇਹ ਹਾਦਸੇ ਪ੍ਰਸ਼ਾਸਨਿਕ ਲਾਪਰਵਾਹੀ ਦੀ ਉਪਜ ਹਨ। (Delhi Hospital Fire Tragedy)

ਇਹੀ ਕਾਰਨ ਹੈ ਕਿ ਸਿਸਟਮ ’ਚ ਖਾਮੀਆਂ ਤੇ ਅਜਿਹੀਆਂ ਆਫਤਾਂ ਨੂੰ ਰੋਕਣ ’ਚ ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਦੀ ਨਿੰਦਾ ਕੀਤੀ ਜਾ ਰਹੀ ਹੈ ਇਹ ਯਾਦ ਰੱਖਣਯੋਗ ਹੈ ਕਿ ਨਿਯਮਿਤ ਵਕਫ਼ੇ ’ਤੇ ਮਨੁੱਖੀ ਜਿੰਮੇਵਾਰੀ ਵਾਲੇ ਪਹਿਲੂ ਦੀ ਅਣਦੇਖੀ ਨਾਲ ਅਜਿਹੀਆਂ ਗੰਭੀਰ ਘਟਨਾਵਾਂ ਵਾਪਰਨ ਦੇ ਬਾਵਜ਼ੂਦ ਅਧਿਕਾਰੀਆਂ ਦੀ ਉਦਾਸੀਨਤਾ ਅਤੇ ਲਾਪਰਵਾਹੀ ਘੱਟ ਹੁੰਦੀ ਨਹੀਂ ਦਿਸ ਰਹੀ ਹੈ ਅਗਨੀਕਾਂਡ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਪੜ੍ਹਦਿਆਂ ਹੀ ਕੁਝ ਦ੍ਰਿਸ਼ ਅੱਖਾਂ ਸਾਹਮਣੇ ਆ ਜਾਂਦੇ ਹਨ, ਜੋ ਭਿਆਨਕ ਹੁੰੰਦੇ ਹਨ, ਡਰਾਉਣੇ ਹੁੰਦੇ ਹਨ ਇਨ੍ਹਾਂ ਦੋਵਾਂ ਮਾਮਲਿਆਂ ’ਚ ਸ਼ੁਰੂਆਤੀ ਸੂਚਨਾਵਾਂ ਹੀ ਸ਼ੱਕ ਦਾ ਪੁਖਤਾ ਆਧਾਰ ਪ੍ਰਦਾਨ ਕਰ ਰਹੀਆਂ ਹਨ। (Delhi Hospital Fire Tragedy)

ਇਹ ਵੀ ਪੜ੍ਹੋ : High Court: ਸੱਚ ਦੀ ਹੋਈ ਜਿੱਤ, ਪੂਜਨੀਕ ਗੁਰੂ ਜੀ ਬੇਦਾਗ, ਹਾਈਕੋਰਟ ਨੇ ਪੂਜਨੀਕ ਗੁਰੂ ਜੀ ਖਿਲਾਫ਼ ਰਣਜੀਤ ਕਤਲ ਕੇਸ ਨੂੰ…

ਭਾਵ, ਇਹ ਦੱਸਿਆ ਗਿਆ ਹੈ ਕਿ ਰਾਜਕੋਟ ਦੇ ਪ੍ਰਾਈਵੇਟ ਐਮਿਊਜਮੈਂਟ ਪਾਰਕ ’ਚ ਚੱਲ ਰਹੇ ਗੇਮਿੰਗ ਜੋਨ ਨੂੰ ਫਾਇਰ ਐਨਓਸੀ ਨਹੀਂ ਮਿਲੀ ਸੀ ਇਸ ਦੇ ਬਾਵਜ਼ੂਦ ਇਸ ਗੇਮਿੰਗ ਜੋਨ ਧੜੱਲੇ ਨਾਲ ਚੱਲ ਰਿਹਾ ਸੀ ਅਤੇ ਬੱਚੇ ਇੱਥੇ ਮਹਿੰਗੀਆਂ ਟਿਕਟਾਂ ਲੈ ਕੇ ਆ ਰਹੇ ਸਨ ਤੇ ਜੇਕਰ ਅੱਗ ਲੱਗਣ ਦੀ ਇਹ ਘਟਨਾ ਨਾ ਹੁੰਦੀ ਤਾਂ ਪਤਾ ਨਹੀਂ ਕਦੋਂ ਤੱਕ ਸਭ ਕੁਝ ਇਸੇ ਤਰ੍ਹਾਂ ਚੱਲਦਾ ਰਹਿੰਦਾ ਠੀਕ ਇਸੇ ਤਰ੍ਹਾਂ ਦਿੱਲੀ ਦੇ ਬੇਬੀ ਕੇਅਰ ਸੈਂਟਰ ਦੀ ਅੱਗ ਦੀ ਘਟਨਾ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ 5 ਬੈੱਡ ਦੀ ਸਮਰੱਥਾ ਵਾਲੇ ਹਸਪਤਾਲ ’ਚ 12 ਬੱਚਿਆਂ ਦਾ ਇਲਾਜ ਹੋ ਰਿਹਾ ਸੀ ਜ਼ਾਹਿਰ ਹੈ। ਇੱਕ ਬੈੱਡ ’ਤੇ ਦੋ ਜਾਂ ਤਿੰਨ ਬੱਚੇ ਸਨ ਸਵਾਲ ਹੈ ਕਿ ਇਨ੍ਹਾਂ ਵਧਦੇ ਹਾਦਸਿਆਂ ਦੀਆਂ ਭਿਆਨਕ ਚੁਣੌਤੀਆਂ ਦਾ ਕੀ ਅੰਤ ਹੈ? ਇਨ੍ਹਾਂ ਦੋਵਾਂ ਅਗਨੀਕਾਂਡਾਂ ’ਚ ਪੀੜਤ ਤਾਂ ਸ਼ਰਧਾਂਜਲੀ ਦੇ ਪਾਤਰ ਹਨ ਹੀ।

ਇਨ੍ਹਾਂ ਘਟਨਾਵਾਂ ਲਈ ਸ਼ਰਧਾਂਜਲੀ ਦੀ ਪਾਤਰ ਦੇਸ਼ ਦੀ ਜਨਤਾ ਵੀ ਹੈ

ਪਰ ਇਨ੍ਹਾਂ ਘਟਨਾਵਾਂ ਲਈ ਸ਼ਰਧਾਂਜਲੀ ਦੀ ਪਾਤਰ ਦੇਸ਼ ਦੀ ਜਨਤਾ ਵੀ ਹੈ, ਜੋ ਭ੍ਰਿਸ਼ਟ, ਲਾਪਰਵਾਹ ਅਤੇ ਲਾਲਚੀ ਪ੍ਰਸ਼ਾਸਨਿਕ ਚਰਿੱਤਰਾਂ ਨੂੰ ਝੱਲ ਰਹੀ ਹੈ ਮਨੁੱਖ ਆਪਣੇ ਸਵਾਰਥ ਅਤੇ ਰੁਪਏ ਲਈ ਇਸ ਹੱਦ ਤੱਕ ਬੇਈਮਾਨ ਅਤੇ ਬਦਮਾਸ਼ ਹੋ ਜਾਂਦਾ ਹੈ ਕਿ ਹਜ਼ਾਰਾਂ ਦੇ ਜੀਵਨ ਅਤੇ ਸੁਰੱਖਿਆ ਨਾਲ ਖੇਡਦਾ ਹੈ ਦੋ-ਚਾਰ ਪਰਿਵਾਰਾਂ ਦੀ ਖੁਸ਼ਹਾਲੀ ਲਈ ਕਈ ਘਰ-ਪਰਿਵਾਰ ਉਜਾੜ ਦਿੰਦਾ ਹੈ ਰਾਜਕੋਟ ਹੋਵੇ ਜਾਂ ਰਾਜਧਾਨੀ ’ਚ ਪ੍ਰਾਈਵੇਟ ਸੰਸਥਾਵਾਂ ’ਚ ਅੱਗ ਲੱਗਣਾ, ਬੇਕਸੂਰ ਲੋਕਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਕੋਈ ਨਵੀਆਂ ਜਾਂ ਹੈਰਾਨੀ ਵਾਲੀ ਗੱਲ ਨਹੀਂ ਹਨ ਕਦੇ ਕੋਈ ਫੈਕਟਰੀ ਇਸ ਵਜ੍ਹਾ ਨਾਲ ਸੁਰਖੀਆਂ ’ਚ ਆਉਂਦੀ ਹੈ ਤੇ ਕਦੇ ਕੋਚਿੰਗ ਸੰਸਥਾਨ ਕਦੇ ਕੋਈ ਹਸਪਤਾਲ ਤੇ ਕਦੇ ਐਮਿਊਜਮੈਂਟ ਪਾਰਕ ਘਟਨਾ ਤੋਂ ਬਾਅਦ ਪਤਾ ਲੱਗਦਾ ਹੈ। (Delhi Hospital Fire Tragedy)

ਦੋਵਾਂ ਹੀ ਮਾਮਲਿਆਂ ’ਚ ਤੁਰੰਤ ਜਾਂਚ ਦੇ ਆਦੇਸ਼ ਦੇ ਦਿੱਤੇ ਗਏ

ਕਿ ਉਹ ਸੰਸਥਾਨ ਤਮਾਮ ਕਾਨੂੰਨੀ ਪ੍ਰਕਿਰਿਆਵਾਂ ਨੂੰ ਤਾਕ ’ਤੇ ਰੱਖਦਿਆਂ ਚਲਾਏ ਜਾ ਰਹੇ ਸਨ ਇਹੀ ਵਜ੍ਹਾ ਹੈ ਕਿ ਦੋਵਾਂ ਹੀ ਮਾਮਲਿਆਂ ’ਚ ਤੁਰੰਤ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਪਰ ਆਮ ਤੌਰ ’ਤੇ ਅਜਿਹੇ ਆਦੇਸ਼ ਘਟਨਾ ਤੋਂ ਉਪਜੇ ਅਸੁਵਿਧਾਜਨਕ ਅਤੇ ਚੱਲਦਿਆਂ ਸਵਾਲਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਮਾਤਰ ਦਾ ਕੰਮ ਕਰਦੇ ਹਨ ਅਸਮਾਨ ਤੋਂ ਵਰ੍ਹਦੀ ਅੱਗ ਵਿਚਕਾਰ ਸਨਿੱਚਰਵਾਰ ਨੂੰ ਹੋਏ ਇਨ੍ਹਾਂ ਦੋਵਾਂ ਅਗਨੀਕਾਂਡਾਂ ’ਚ ਮਾਸੂਮਾਂ ਅਤੇ ਬੱਚਿਆਂ ਦੀ ਮੌਤ ਨੇ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਝੰਜੋੜਿਆ ਹੈ ਤੰਤਰ ਦੀ ਕਾਹਲੀ ਅਤੇ ਅਪਰਾਧਿਕ ਲਾਪਰਵਾਹੀ ਦੇ ਚੱਲਦਿਆਂ ਅਜਿਹੇ ਹਾਦਸੇ ਹੁੰਦੇ ਹਨ ਜਿਨ੍ਹਾਂ ’ਚ ਭ੍ਰਿਸ਼ਟਾਚਾਰ ਪੱਸਰਿਆ ਹੁੰਦਾ ਹੈ, ਜਦੋਂ ਅਫਸਰਸ਼ਾਹ ਲਾਪਰਵਾਹੀ ਕਰਦੇ ਹਨ, ਜਦੋਂ ਸਵਾਰਥ ਅਤੇ ਪੈਸੇ ਦੇ ਲਾਲਚ ’ਚ ਮੁੱਲ ਬੌਣੇ ਹੋ ਜਾਂਦੇ ਹਨ। (Delhi Hospital Fire Tragedy)

ਤਾਂ ਨਿਯਮਾਂ ਅਤੇ ਕਾਇਦੇ-ਕਾਨੂੰਨਾਂ ਦਾ ਉਲੰਘਣ ਹੁੰਦਾ ਹੈ ਅੱਗ ਕਿਉਂ ਅਤੇ ਕਿਵੇਂ ਲੱਗੀ, ਇਹ ਤਾਂ ਜਾਂਚ ਦਾ ਵਿਸ਼ਾ ਹੈ ਹੀ ਪਰ ਇਨ੍ਹਾਂ ਕਾਰੋਬਾਰੀ ਇਕਾਈਆਂ ਨੂੰ ਉਸ ਦੇ ਮਾਲਿਕਾਂ ਨੇ ਮੌਤ ਦਾ ਖੂਹ ਬਣਾ ਰੱਖਿਆ ਹੈ ਆਖਰ ਕੀ ਵਜ੍ਹਾ ਹੈ ਕਿ ਜਿੱਥੇ ਹਾਦਸਿਆਂ ਦੀ ਜਿਆਦਾ ਸੰਭਾਵਨਾ ਹੁੰਦੀ ਹੈ, ਉੁਥੇ ਸਾਰੇ ਪ੍ਰਬੰਧ ਨਾਕਾਮ ਦਿਖਾਈ ਦਿੰੰਦੇ ਹਨ, ਸਾਰੇ ਕਾਨੂੰਨ-ਕਾਇਦਿਆਂ ਦਾ ਉੱਥੇ ਉਲੰਘਣ ਹੁੰਦਾ ਹੈ ਹਰ ਹਾਦਸੇ ’ਚ ਗਲਤੀ ਭ੍ਰਿਸ਼ਟ ਆਦਮੀ ਭਾਵ ਅਧਿਕਾਰੀ ਅਤੇ ਕਾਰੋਬਾਰੀ ਦੀ ਹੀ ਹੁੰਦੀ ਹੈ ਪਰ ਕਾਰਨ ਬਣਾ ਦਿੱਤਾ ਜਾਂਦਾ ਹੈ ਪੁਰਜਿਆਂ ਅਤੇ ਯੰਤਰਾਂ ਦੀ ਖਰਾਬੀ ਨੂੰ ਜਿਵੇਂ-ਜਿਵੇਂ ਜੀਵਨ ਤੇਜ਼ ਹੁੰਦਾ ਜਾ ਰਿਹਾ ਹੈ। ਸੁਰੱਖਿਆ ਓਨੀ ਹੀ ਘੱਟ ਹੋ ਰਹੀ ਹੈ ਜਿਵੇਂ-ਜਿਵੇਂ ਪ੍ਰਸ਼ਾਸਨਿਕ ਚੌਕਸੀ ਦੀ ਗੱਲ ਸੁਣਾਈ ਦਿੰਦੀ ਹੈ, ਉਂਜ-ਉਂਜ ਪ੍ਰਸ਼ਾਸਨਿਕ ਕੋਤਾਹੀ ਦੇ ਸਬੂਤ ਸਾਹਮਣੇ ਆਉਂਦੇ ਹਨ। (Delhi Hospital Fire Tragedy)

ਹਰ ਵੱਡਾ ਹਾਦਸਾ ਕੁਝ ਰੌਲੇ-ਰੱਪੇ ਤੋਂ ਬਾਅਦ ਇੱਕ ਹੋਰ ਨਵੇਂ ਹਾਦਸੇ ਦਾ ਰਸਤਾ ਦੇਖਣ ਲੱਗਦਾ ਹੈ

ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ, ਪਰ ਹਰ ਵੱਡਾ ਹਾਦਸਾ ਕੁਝ ਰੌਲੇ-ਰੱਪੇ ਤੋਂ ਬਾਅਦ ਇੱਕ ਹੋਰ ਨਵੇਂ ਹਾਦਸੇ ਦਾ ਰਸਤਾ ਦੇਖਣ ਲੱਗਦਾ ਹੈ। ਸਰਕਾਰ ਅਤੇ ਸਰਕਾਰੀ ਵਿਭਾਗ ਜਿੰਨੀ ਤੇਜ਼ੀ ਮੁਆਵਜ਼ਾ ਦੇਣ ’ਚ ਅਤੇ ਜਾਂਚ ਕਮੇਟੀ ਬਣਾਉਣ ’ਚ ਦਿਖਾਉਂਦੇ ਹਨ, ਜੇਕਰ ਸੁਰੱਖਿਆ ਪ੍ਰਬੰਧਾਂ ’ਚ ਐਨੀ ਤੇਜ਼ੀ ਦਿਖਾਉਣ ਤਾਂ ਹਾਦਸਿਆਂ ਦੀ ਗਿਣਤੀ ਘਟ ਸਕਦੀ ਹੈ। ਪਰ ਅਜਿਹਾ ਨਹੀਂ ਹੋ ਰਿਹਾ ਹੈ, ਕਿਉਂ ਨਹੀਂ ਹੋ ਰਿਹਾ ਹੈ, ਇਹ ਮੰਥਨ ਦਾ ਵਿਸ਼ਾ ਹੈ ਰਾਜਧਾਨੀ ਦਿੱਲੀ ਹੀ ਨਹੀਂ, ਦੇਸ਼ ’ਚ ਹਰ ਥਾਂ ਕਾਨੂੰਨਾਂ ਅਤੇ ਪ੍ਰਬੰਧਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਇਨਸਾਨ ਦਾ ਜੀਵਨ ਕਿੰਨਾ ਸਸਤਾ ਹੋ ਗਿਆ ਹੈ। (Delhi Hospital Fire Tragedy)

ਆਪਣੇ ਲਾਭ ਲਈ ਕਿੰਨੇ ਇਨਸਾਨਾਂ ਦੇ ਜੀਵਨ ਨੂੰ ਦਾਅ ’ਤੇ ਲਾ ਦਿੰਦੇ ਹਨ

ਆਪਣੇ ਲਾਭ ਲਈ ਕਿੰਨੇ ਇਨਸਾਨਾਂ ਦੇ ਜੀਵਨ ਨੂੰ ਦਾਅ ’ਤੇ ਲਾ ਦਿੰਦੇ ਹਨ ਮਾਲਕਾਂ ਤੋਂ ਜਿਆਦਾ ਦੋਸ਼ੀ ਇਹ ਅਧਿਕਾਰੀ ਅਤੇ ਕਰਮਚਾਰੀ ਹਨ ਜੇਕਰ ਇਹ ਆਪਣੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਤਾਂ ਉਪਹਾਰ ਸਿਨੇਮਾ ਅਗਨੀਕਾਂਡ ਨਹੀਂ ਹੁੰਦਾ, ਨੰਦਨਗਰੀ ਦੇ ਸਮੁਦਾਇਕ ਭਵਨ ਨੂੰ ਅੱਗ ਨਹੀਂ ਲੱਗਦੀ, ਪੀਰਾਗੜੀ ਉਦਯੋਗ ਨਗਰ ਦੀ ਅੱਗ ਵੀ ਉਨ੍ਹਾਂ ਦੀ ਲਾਪਰਵਾਹੀ ਦਾ ਹੀ ਨਤੀਜਾ ਸੀ ਗੱਲ ਚਾਹੇ ਪਬ ਦੀ ਹੋਵੇ ਜਾਂ ਰੇਲ ਦੀ, ਪ੍ਰਦੂਸ਼ਣ ਦੀ ਹੋਵੇ ਜਾਂ ਖੁਰਾਕੀ ਪਦਾਰਥਾਂ ’ਚ ਮਿਲਾਵਟ ਦੀ ਸਾਨੂੰ ਹਾਦਸਿਆਂ ਦੀਆਂ ਸਥਿਤੀਆਂ ’ਤੇ ਕੰਟਰੋਲ ਦੇ ਠੋਸ ਉਪਾਅ ਕਰਨੇ ਹੀ ਹੋਣਗੇ। (Delhi Hospital Fire Tragedy)

ਤੇਜ਼ੀ ਨਾਲ ਵਧਦੇ ਹਾਦਸਿਆਂ ਦਾ ਹਿੰਸਕ ਅਤੇ ਡਰਾਉਣਾ ਦੌਰ ਕਿਸੇ ਇੱਕ ਖਿੱਤੇ ਜਾਂ ਵਿਅਕਤੀ ਦਾ ਦਰਦ ਨਹੀਂ ਰਿਹਾ ਇਸ ਨੇ ਹਰ ਭਾਰਤੀ ਦਿਲ ਨੂੰ ਜ਼ਖ਼ਮੀ ਕੀਤਾ ਹੈ। ਇਨਸਾਨਾਂ ਦੇ ਜੀਵਨ ’ਤੇ ਮੰਡਰਾ ਰਹੇ ਮੌਤ ਦੇ ਤਰ੍ਹਾਂ-ਤਰ੍ਹਾਂ ਦੇ ਡਰਾਉਣੇ ਹਾਦਸਿਆਂ ’ਤੇ ਕਾਬੂ ਪਾਉਣ ਲਈ ਪ੍ਰੀਖਿਆ ਨਹੀਂ, ਪ੍ਰਕਿਰਿਆ ਜ਼ਰੂਰੀ ਹੈ ਸਥਾਨਕ ਨਿਗਮ ਹੋਵੇ ਜਾਂ ਸਰਕਾਰਾਂ, ਲਾਇਸੈਂਸਿੰਗ ਵਿਭਾਗ ਹੋਵੇ ਜਾਂ ਕਾਨੂੰਨ ਦੇ ਰਖਵਾਲੇ ਜੇਕਰ ਮਨੁੱਖੀ ਜੀਵਨ ਦੀ ਰੱਖਿਆ ਨਹੀਂ ਕੀਤੀ ਜਾ ਸਕਦੀ ਤਾਂ ਫਿਰ ਇਨ੍ਹਾਂ ਵਿਭਾਗਾਂ ਦਾ ਫਾਇਦਾ ਹੀ ਕੀ? ਕੌਣ ਨਹੀਂ ਜਾਣਦਾ ਕਿ ਇਹ ਵਿਭਾਗ ਕਿਵੇਂ ਕੰਮ ਕਰਦੇ ਹਨ ਸਾਰੇ ਜਾਣਦੇ ਹਨ ਕਿ ਪ੍ਰਦੂਸ਼ਣ ਕੰਟਰੋਲ ਦੇ ਨਾਂਅ ’ਤੇ ਇਸੰਪੈਕਟਰ ਆਉਂਦੇ ਹਨ ਤੇ ਬੱਝੀ ਰਾਸ਼ੀ ਲੈ ਕੇ ਪਰਤ ਜਾਂਦੇ ਹਨ। (Delhi Hospital Fire Tragedy)

ਲਲਿਤ ਗਰਗ
(ਇਹ ਲੇਖਕ ਦੇ ਆਪਣੇ ਵਿਚਾਰ ਹਨ)