Sirsa News: ਜਾਂਦੇ-ਜਾਂਦੇ ਵੀ ਮਾਨਵਤਾ ਲੇਖੇ ਲਾਈ ਦੇਹ

Sirsa News
Sirsa News: ਜਾਂਦੇ-ਜਾਂਦੇ ਵੀ ਮਾਨਵਤਾ ਲੇਖੇ ਲਾਈ ਦੇਹ

Sirsa News: ਉਪਕਾਰ ਕਲੌਨੀ ਨਿਵਾਸੀ ਤੇਜਪਾਲ ਕੌਰ ਇੰਸਾਂ ਦਾ ਦੇਹਾਂਤ ਉਪਰੰਤ ਪਰਿਵਾਰ ਨੇ ਕੀਤਾ ਮੈਡੀਕਲ ਖੋਜਾਂ ਲਈ ਸਰੀਰ ਦਾਨ

Sirsa News: ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਕੀਤੇ ਜਾ ਰਹੇ 167 ਮਾਨਵਤਾ ਭਲਾਈ ਕਾਰਜ ਮਿਸਾਲ ਬਣੇ ਹੋਏ ਹਨ, ਇਨ੍ਹਾਂ ਕਾਰਜਾਂ ’ਚੋਂ ਇੱਕ ਕਾਰਜ ਹੈ ‘ਅਮਰ ਸੇਵਾ ਮੁਹਿੰਮ’ ਜਿਸ ਤਹਿਤ ਸਰਸਾ ਦੀ ਸ਼ਾਹ ਸਤਿਨਾਮ ਜੀ ਪੁਰਾ ਗ੍ਰਾਮ ਪੰਚਾਇਤ ਦੀ ਉਪਕਾਰ ਕਲੋਨੀ ’ਚ ਰਹਿਣ ਵਾਲੇ 65 ਸਾਲ ਦੇ ਤੇਜਪਾਲ ਕੌਰ ਇੰਸਾਂ ਦੀ ਮਰਨ ਉਪਰੰਤ ਦੇਹ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਅਲ ਫਲਾਹ ਸਕੂਲ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ ਫਰੀਦਾਬਾਦ ਦੀ ਟੀਮ ਮ੍ਰਿਤਕ ਸਰੀਰ ਲੈਣ ਪਹੁੰਚੀ।

ਤੇਜਪਾਲ ਕੌਰ ਇੰਸਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਬਲਾਕ ਦੀ ਸਾਧ-ਸੰਗਤ ਨੇ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਰਵਾਨਾ ਕੀਤਾ। ਮਾਤਾ ਤੇਜਪਾਲ ਕੌਰ ਇੰਸਾਂ ਨੂੰ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’, ‘ਸਰੀਰਦਾਨੀ ਮਾਤਾ ਤੇਜਪਾਲ ਕੌਰ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਦੀ ਗੂੰਜ ਨਾਲ ਵਿਦਾਈ ਦਿੱਤੀ ਗਈ। ਪੂਜਨੀਕ ਗੁਰੂ ਜੀ ਵੱਲੋਂ ਚਲਾਈ ਗਈ ਮੁਹਿੰਮ ਪੁੱਤਰ-ਧੀ ਇੱਕ ਸਮਾਨ ਤਹਿਤ ਮਾਤਾ ਤੇਜਪਾਲ ਕੌਰ ਇੰਸਾਂ ਦੀਆਂ ਧੀਆਂ ਕਰਮਜੀਤ ਇੰਸਾਂ, ਅਮਨਦੀਪ ਇੰਸਾਂ ਤੇ ਰਾਜਪਾਲ ਕੌਰ ਤੇ ਪੁੱਤਰ ਅਮਰਜੀਤ ਇੰਸਾਂ, ਭਰਾ ਜੀਐੱਸਐੱਮ ਗੁਰਜੰਟ ਇੰਸਾਂ, ਭਾਣਜਾ ਜਸਪ੍ਰੀਤ ਸਿੰਘ ਇੰਸਾਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ। Sirsa News

Read Also : Lemon Water Side Effects: ਜੇਕਰ ਤੁਸੀਂ ਰੋਜ਼ ਸਵੇਰੇ ਨਿੰਬੂ ਪਾਣੀ ਪੀਂਦੇ ਹੋ

ਸੱਚਖੰਡ ਵਾਸੀ ਤੇਜਪਾਲ ਕੌਰ ਇੰਸਾਂ ਮੂਲ ਰੂਪ ’ਚ ਰਾਜਸਥਾਨ ਦੇ ਸ੍ਰੀਗੰਗਾਨਗਰ ਦੇ ਘੜਸਾਣਾ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਵਰਤਮਾਨ ’ਚ ਆਪਣੇ ਦਾਮਾਦ ਸੁਖਤੇਜ ਲਾਲ ਇੰਸਾਂ ਕੋਲ ਉਪਕਾਰ ਕਲੋਨੀ ’ਚ ਰਹਿ ਰਹੇ ਸਨ। ਉਨ੍ਹਾਂ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਬਲਾਕ ਪ੍ਰੇਮੀ ਸੇਵਕ ਪਰਮਜੀਤ ਇੰਸਾਂ ਨੇ ਆਖਿਆ ਕਿ ਮਾਤਾ ਤੇਜਪਾਲ ਕੌਰ ਜਿਉਂਦੇ ਜੀ ਵੀ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ’ਚ ਮੋਹਰੀ ਰਹਿੰਦੇ ਸਨ ਅਤੇ ਇਸ ਸੰਸਾਰ ਤੋਂ ਜਾਂਦੇ-ਜਾਂਦੇ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਕੇੇ ਮਾਨਵਤਾ ਦੇ ਲੇਖੇ ਲਾ ਗਏ।