ਥੋੜ੍ਹੀ ਜਿਹੀ ਢਿੱਲ ਵੀ ਕੰਮ ਵਿਗਾੜ ਦੇਵੇਗੀ
ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਰੁਕਦੀ ਦਿਖਾਈ ਦੇ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਰਾਸ਼ਟਰੀ ਪੱਧਰ ’ਤੇ ਪੀੜਤਾਂ ਦਾ ਅੰਕੜਾ ਇੱਕ ਅਤੇ ਸਵਾ ਲੱਖ ਦੇ ਆਸ-ਪਾਸ ਹੈ ਰਿਕਵਰੀ ਰੇਟ ਵਧ ਰਿਹਾ ਹੈ ਕੋਰੋਨਾ ਦਾ ਅਸਰ ਘੱਟ ਹੁੰਦਿਆਂ ਹੀ ਵੱਖ-ਵੱਖ ਸੁੂਬਿਆਂ ’ਚ ਲਾਕਡਾਊਨ ਅਤੇ ਕਰਫ਼ਿਊ ’ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਅਰਥਵਿਵਸਥਾ ਨੂੰ ਗਤੀ ਦੇਣ ਅਤੇ ਜਨ-ਜੀਵਨ ਨੂੰ ਆਮ ਕਰਨ ਲਈ ਇਹ ਢਿੱਲ ਜ਼ਰੂਰੀ ਹੈ ਪਰ ਢਿੱਲ ਮਿਲਣ ਦੇ ਨਾਲ ਹੀ ਨਾਗਰਿਕਾਂ ਦੀ ਜਿੰਮੇਵਾਰੀ ਵਧ ਗਈ ਹੈ। ਇਹ ਖੁੱਲ੍ਹਾ ਤੱਥ ਹੈ ਕਿ ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਦਾ ਜ਼ਿਆਦਾ ਖਤਰਨਾਕ ਹੋਣਾ ਸਾਡੀ ਸਭ ਦੀ ਲਾਪਰਵਾਹੀ ਅਤੇ ਕੋਵਿਡ ਪ੍ਰੋਟੋਕਾਲ ਦੀ ਅਣਦੇਖੀ ਦਾ ਹੀ ਨਤੀਜਾ ਸੀ ਚੰਗੀ ਗੱਲ ਹੈ ਕਿ ਦੇਸ਼ ਦੇ ਕਈ ਰਾਜਾਂ ’ਚ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਪਰ ਇਸ ਦੇ ਨਾਲ ਸਾਡੀ ਜਿੰਮੇਵਾਰੀ ਵਧ ਗਈ ਹੈ ਇਸ ਵਿਚਕਾਰ ਸਭ ਤੋਂ ਚਿੰਤਾ ਦੀ ਖਬਰ ਵੀਰਵਾਰ ਨੂੰ ਸੁਣਨ ਨੂੰ ਮਿਲੀ, ਜਦੋਂ ਦੇਸ਼ ਭਰ ’ਚ ਪਿਛਲੇ 24 ਘੰਟਿਆਂ ’ਚ 6168 ਲੋਕਾਂ ਦੀ ਮੌਤ ਹੋਈ।
ਰਾਜਧਾਨੀ ਦਿੱੱਲੀ, ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਸਮੇਤ ਕਈ ਦੂਜੇ ਰਾਜਾਂ ’ਚ ਲਾਕਡਾਊਨ ਕੁਝ ਸ਼ਰਤਾਂ ਦੇ ਨਾਲ ਸੀਮਤ ਆਧਾਰ ’ਤੇ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਇਹ ਬੇਹੱਦ ਜ਼ਰੂਰੀ ਹੈ, ਕਿਉਂਕਿ ਕੋਰੋਨਾ ਵਾਇਰਸ ਸਾਡੀ ਜ਼ਿੰਦਗੀ ਦਾ ਹਿੱਸਾ ਪਿਛਲੇ ਦੋ ਸਾਲ ਤੋਂ ਬਣਿਆ ਹੋਇਆ ਹੈ ਅਤੇ ਇਹ ਕਦੋਂ ਤੱਕ ਜਿਉਂਦਾ ਰਹੇਗਾ ਇਸ ਦਾ ਜਵਾਬ ਹਾਲ ਦੀ ਘੜੀ ਕਿਸੇ ਕੋਲ ਨਹੀਂ ਹੈ ਇਹ ਵਾਇਰਸ ਦੁਨੀਆ ਭਰ ’ਚ ਫੈਲਿਆ ਹੋਇਆ ਹੈ ਜਦੋਂ ਤੱਕ ਇਸ ਦਾ ਪੂਰੀ ਦੁਨੀਆ ’ਚ ਅੰਤ ਨਹੀਂ ਹੋਵੇਗਾ, ਉਦੋਂ ਤੱਕ ਕੋਰੋਨਾ ਸਮਾਪਤ ਹੋਣ ਦਾ ਵਹਿਮ ਪਾਲਣਾ ਫ਼ਿਜੂਲ ਹੈ ਹਾਲਾਂਕਿ ਕੁਝ ਮਾਹਿਰ ਮੰਨ ਰਹੇ ਹਨ ਕਿ ਅਨਲਾਕ ਕਰਨਾ ਜ਼ਲਦਬਾਜ਼ੀ ਹੈ ਚੀਨ, ਮਲੇਸ਼ੀਆ, ਸਿੰਗਾਪੁਰ, ਬਿ੍ਰਟੇਨ, ਜਰਮਨੀ, ਇਟਲੀ ਆਦਿ ਦੇਸ਼ਾਂ ’ਚ ਵਾਇਰਸ ਨਵੇਂ ਸਿਰੇ ਤੋਂ ਫੈਲਿਆ ਹੈ, ਲਿਹਾਜ਼ਾ ਉੱਥੇ ਦੁਬਾਰਾ ਲਾਕਡਾਊਨ ਲਾਉਣ ਦੀ ਨੌਬਤ ਆ ਗਈ ਹੈ।
ਯਾਦ ਕਰੋ ਜਦੋਂ ਪਿਛਲੇ ਸਾਲ ਕੋਰੋਨਾ ਵਾਇਰਸ ਨੇ ਭਾਰਤ ’ਚ ਤਾਲਾ ਲਾ ਦਿੱਤਾ ਸੀ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਦੇਸ਼ ਭਰ ’ਚ ਕੰਮ ਬੰਦ ਹੋ ਗਿਆ ਲੋਕ ਆਪਣੇ ਘਰਾਂ ’ਚ ਕੈਦ ਹੋ ਗਏ, ਹਜ਼ਾਰਾਂ ਮਜ਼ਦੂਰਾਂ ਨੇ ਪੈਦਲ ਹੀ ਆਪਣੇ ਘਰਾਂ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਕੁਝ ਤਾਂ ਹਜ਼ਾਰਾਂ ਕਿਲੋਮੀਟਰ ਪੈਦਲ ਤੁਰ ਕੇ ਆਪਣੇ ਘਰ ਪਹੰੁਚੇ ਪਹਿਲੀ ਲਹਿਰ ਸ਼ਾਂਤ ਹੋਣ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਦਾ ਧਿਆਨ ਚੌਕਸੀ ਤੋਂ ਹਟ ਗਿਆ ਦੇਸ਼ਵਾਸੀਆਂ ਨੇ ਸਵਦੇਸ਼ੀ ਵੈਕਸੀਨ ਦੇ ਬਣਨ ਅਤੇ ਟੀਕਾਕਰਨ ਤੋਂ ਬਾਅਦ ਇਹ ਮੰਨ ਲਿਆ ਕਿ ਹੁਣ ਕੋਰੋਨਾ ਵਾਇਰਸ ਉਨ੍ਹਾਂ ਦਾ ਕੁਝ ਵਿਗਾੜ ਨਹੀਂ ਸਕਦਾ ਪਰ ਨਤੀਜਾ ਸਭ ਦੇ ਸਾਹਮਣੇ ਹੈ।
ਬੀਤੇ ਅਪਰੈਲ ’ਚ ਕੋਰੋਨਾ ਦੀ ਦੂਜੀ ਲਹਿਰ ਨੇ ਜਿੰਨਾ ਜਾਨ-ਮਾਲ ਦਾ ਨੁਕਸਾਨ ਕੀਤਾ ਹੈ, ਉਸ ਦਾ ਨਿਸ਼ਚਿਤ ਅੰਕੜਾ ਕਿਸੇ ਕੋਲ ਨਹੀਂ ਹੈ। ਘਰ ਦੇ ਘਰ ਬਰਬਾਦ ਹੋ ਗਏ ਹਨ ਸਿਹਤ ਸੇਵਾਵਾਂ ਦੀ ਹਾਲਤ ਵੀ ਫ਼ਿਲਹਾਲ ਕਿਸੇ ਤੋਂ ਲੁਕੀ ਨਹੀਂ ਰਹੀ ਅਜਿਹੇ ’ਚ ਸਾਡਾ ਖੁਦ ਦਾ ਅਨੁਸ਼ਾਸਨ ਅਤੇ ਸੰਯਮ ਹੀ ਸਾਨੂੰ ਬਚਾ ਸਕਦਾ ਹੈ ਮਾਹਿਰਾਂ ਦਾ ਇੱਕ ਤਬਕਾ ਅਜਿਹਾ ਹੈ, ਜੋ ਆਰਥਿਕ ਸਥਿਤੀਆਂ ਨੂੰ ਬੇਹੱਦ ਗੰਭੀਰ ਮੰਨਦਾ ਰਿਹਾ ਹੈ ਅਤੇ ਲਗਾਤਾਰ ਲਾਕਡਾਊਨ ਦੇ ਪੱਖ ’ਚ ਨਹੀਂ ਹੈ ਉਹ ਲਾਕਡਾਊਨ ਨੂੰ ਕੋਰੋਨਾ ਦਾ ਇਲਾਜ ਮੰਨਦਾ ਹੀ ਨਹੀਂ ਸਿਰਫ਼ ਵਿਆਪਕ ਟੀਕਾਕਰਨ ਹੀ ਕੋਵਿਡ ਦਾ ਇਲਾਜ ਹੈ ਉਸ ਤਬਕੇ ਦਾ ਸਵਾਲ ਹੈ ਕਿ ਕੋਰੋਨਾ ਹੀ ਮੌਜ਼ੂਦਗੀ ਦੇ ਮੱਦੇਨਜ਼ਰ ਕਦੋਂ ਤੱਕ ਤਾਲਾਬੰਦੀ ਜਾਰੀ ਰੱਖੀ ਜਾ ਸਕਦੀ ਹੈ? ਜੀਵਨ ਦੇ ਨਾਲ-ਨਾਲ ਆਮਦਨ ਵੀ ਬੇਹੱਦ ਮਹੱਤਵਪੂਰਨ ਹੈ ਲਾਕਡਾਊਨ ਦੇ ਬਜਾਏ ਕੰਟੇਨਮੈਂਟ ਇਲਾਕਿਆਂ ’ਤੇ ਫ਼ੋਕਸ ਹੋਣਾ ਚਾਹੀਦਾ ਹੈ, ਤਾਂ ਕਿ ਵਾਇਰਸ ਦਾ ਪ੍ਰਸਾਰ ਸੀਮਤ ਰੱਖਿਆ ਜਾ ਸਕੇ।
ਅਨਲਾਕ ’ਚ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਾਉਣ ’ਚ ਦੁਕਾਨਦਾਰਾਂ ਦੀ ਪ੍ਰਮੁੱਖ ਭੂਮਿਕਾ ਰਹੇਗੀ ਦੁਕਾਨਦਾਰਾਂ ਨੂੰ ਦੁਕਾਨ ’ਤੇ ਭੀੜ ਜੁੜਨ ਤੋਂ ਰੋਕਣਾ ਹੋਵੇਗਾ ਕੋਰੋਨਾ ਦੀ ਰੋਕਥਾਮ ਲਈ ਬਾਕੀ ਪ੍ਰਬੰਧ ਵੀ ਕਰਨੇ ਹੋਣਗੇ ਇਹ ਸਾਰਿਆਂ ਦੀ ਜਿੰਮੇਵਾਰੀ ਹੈ ਉੱਥੇ ਇਹ ਵੀ ਮੰਨ ਲਓ ਕਿ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋਣ ਦਾ ਇਹ ਮਤਲਬ ਨਹੀਂ ਕਿ ਸਾਨੂੰ ਪੂਰੀ ਛੋਟ ਮਿਲ ਗਈ ਹੈ ਸਾਨੂੰ ਸਾਵਧਾਨੀ ਹਰ ਹਾਲ ’ਚ ਵਰਤਣੀ ਹੋਵੇਗੀ ਹਾਲੇ ਸਕੂਲ ਬੰਦ ਹਨ ਲਿਹਾਜ਼ਾ ਬੇਹੱਦ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਬਾਹਰ ਨਿੱਕਲੋ ਬਾਹਰ ਨਿੱਕਲਦੇ ਸਮੇਂ ਵੀ ਮਾਸਕ ਦਾ ਪ੍ਰਯੋਗ ਜ਼ਰੂਰ ਕਰੋ ਹੋ ਸਕੇ ਤਾਂ ਕੁਝ ਦਿਨ ਕਲੋਨੀਆਂ ਦੀਆਂ ਪਾਰਕਾਂ ’ਚ ਵੀ ਨਾ ਜਾਓ ਸੀਨੀਅਰ ਡਾਕਟਰਜ਼ ਕਹਿੰਦੇ ਹਨ ਕਿ, ਹਾਲੇ ਤੱਕ ਕੋਰੋਨਾ ਵਾਇਰਸ ਖਿਲਾਫ਼ ਹੱਲ ਬਾਇਓਸਾਇੰਸ ਵਿਚ ਦੇਖੇ ਜਾ ਰਹੇ ਹਨ, ਬਾਇਓਮੈਡੀਕਲ ਐਪ੍ਰੋਚ ਨਾਲ ਸੋਚਿਆ ਜਾ ਰਿਹਾ ਹੈ ਪਰ ਲੱਗਦਾ ਹੈ ਕਿ ਸਾਨੂੰ ਸਮਾਜਿਕ ਨਜ਼ਰੀਏ ਨਾਲ ਵੀ ਸੋਚਣਾ ਹੋਵੇਗਾ ਮਾਸਕ ਪ੍ਰਤੀ ਨਜ਼ਰੀਆ ਬਦਲਣ ਨਾਲ ਵੀ ਵਾਇਰਸ ਖਿਲਾਫ਼ ਲੜਾਈ ਮਜ਼ਬੁੂਤ ਹੋਈ ਹੈ ਲੋਕਾਂ ਦਾ ਵਿਹਾਰ ਬਦਲਣ ’ਤੇ ਵੀ ਜ਼ੋਰ ਦੇਣਾ ਹੋਵੇਗਾ ਇਹ ਦੇਖਿਆ ਗਿਆ ਹੈ ਕਿ ਲੋਕਾਂ ਦਾ ਵਿਹਾਰ ਬਦਲਣ ਨਾਲ ਵੀ ਕੋਰੋਨਾ ਖਿਲਾਫ਼ ਲੜਾਈ ਮਜ਼ਬੂਤ ਹੋਈ ਹੈ।
ਭਾਰਤ ’ਚ ਲੋਕ-ਭਾਈਵਾਲੀ ਕੋਰੋਨਾ ਖਿਲਾਫ਼ ਲੜਾਈ ’ਚ ਅਹਿਮ ਸਾਬਤ ਹੋਈ ਹੈ ਅਮਰੀਕਾ ਵਰਗੇ ਦੇਸ਼ਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਭਾਰਤ ਦੇ ਲੋਕਾਂ ਦੀ ਭਾਈਵਾਲੀ ਲੜਾਈ ’ਚ ਬਿਹਤਰ ਰਹੀ ਹੈ ਸਾਨੂੰ ਇਹ ਵੀ ਕਹਿਣਾ ਹੋਵੇਗਾ ਕਿ ਜਿੰਮੇਵਾਰ ਲੋਕਾਂ ਨੇ ਇਸ ਲੜਾਈ ’ਚ ਅਹਿਮ ਭੂਮਿਕਾ ਨਿਭਾਈ ਹੈ ਪਰ ਇਸ ਸਭ ਦੇ ਬਾਵਜ਼ੂਦ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ’ਚ ਮਹਾਂਮਾਰੀ ਰੋਗ ਮਾਹਿਰ ਭ੍ਰਮਰ ਮੁਖਰਜੀ ਦੇ ਉਸ ਬਿਆਨ ਨੂੰ ਸਾਨੂੰ ਯਾਦ ਰੱਖਣਾ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ, ਇਸ ਵਾਇਰਸ ਦੇ ਨਾਲ ਖ਼ਤਰੇ ਦੀ ਗੱਲ ਇਹੀ ਹੈ ਕਿ ਸ਼ੁਰੂਆਤ ’ਚ ਇਸ ਦੀ ਜ਼ਿਆਦਾ ਗ੍ਰੋਥ ਹੁੰਦੀ ਨਹੀਂ ਦਿਸਦੀ ਰੋਜ਼ਾਨਾ ਥੋੜ੍ਹਾ ਫੈਲਾਅ ਹੁੰਦਾ ਹੈ ਇਹ ਬਹੁਤ ਖਾਮੋਸ਼ੀ ਨਾਲ ਕਦਮ ਅੱਗੇ ਵਧਾਉਦਾ ਹੈ ਉਸ ਤੋਂ ਬਾਅਦ ਫੁੱਟ ਪੈਂਦਾ ਹੈ ਤੁਹਾਨੂੰ ਖਾਮੋਸ਼ੀ ਨਾਲ ਅੱਗੇ ਵਧਦੀ ਪੈੜ ਨੂੰ ਸੁਣਨਾ ਅਤੇ ਪਛਾਨਣਾ ਹੋਵੇਗਾ।
ਮਾਹਿਰਾਂ ਮੁਤਾਬਿਕ ਯੂਰਪੀ ਦੇਸ਼ਾਂ ਅਤੇ ਅਮਰੀਕਾ ਤੋਂ ਸਾਨੂੰ ਇਹ ਤਜ਼ਰਬਾ ਮਿਲਿਆ ਹੈ ਕਿ ਇਹ ਵਾਇਰਸ ਖਾਸ ਪੈਟਰਨ ’ਤੇ ਚੱਲਦਾ ਹੈ ਕਿ ਜੇਕਰ ਇਸ ਖਿਲਾਫ਼ ਲੜਾਈ ’ਚ ਥੋੜ੍ਹੀ ਜਿਹੀ ਢਿੱਲ ਦਿੱਤੀ ਜਾਵੇ ਤਾਂ ਇਹ ਫ਼ਿਰ ਤੋਂ ਪਰਤ ਆਉਂਦਾ ਹੈ ਹਾਲੇ ਅਸੀਂ ਮਹਾਂਮਾਰੀ ਵਿਚ ਹਾਂ ਅਤੇ ਜਦੋਂ ਤੱਕ ਆਖਰੀ ਮਾਮਲਾ ਸਮਾਪਤ ਨਹੀਂ ਹੋਵੇਗਾ ਉਦੋਂ ਤੱਕ ਅਸੀਂ ਇਹ ਨਹੀਂ ਕਹਿ ਸਕਦੇ ਹਾਂ ਕਿ ਅਸੀਂ ਜਿੱਤ ਗਏ ਹਾਂ ਦੂਜੀ ਲਹਿਰ ਦੇ ਕਹਿਰ ਤੋਂ ਬਾਅਦ ਇਸ ਵਾਰ ਸਾਨੂੰ ਛੋਟ ਮਿਲਣੀ ਸ਼ੁਰੂ ਹੋਈ, ਅਜਿਹੇ ’ਚ ਅਜ਼ਾਦੀ ਦੀ ਵਰਤੋ ਅਨੁਸ਼ਾਸਿਤ ਤਰੀਕੇ ਨਾਲ ਕਰਾਂਗੇ ਮਾਹਿਰ ਤੀਜੀ ਲਹਿਰ ਦੀ ਚਿਤਾਵਨੀ ਤਾਂ ਦੇ ਹੀ ਰਹੇ ਹਨ।
ਅਸ਼ੀਸ਼ ਵਸ਼ਿਸ਼ਠ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।