ਇੱਕ ਸ਼ਹਿਰ ਸੀ, ਜਿੱਥੇ ਇੱਕ ਬਹੁਤ ਅਮੀਰ ਵਿਅਕਤੀ ਰਹਿੰਦਾ ਸੀ। ਉਸ ਦੇ ਕਈ ਵਪਾਰ ਦੂਰ ਦੇਸ਼ਾਂ ਵਿਚ ਚੱਲਦੇ ਸਨ। ਉਸ ਦੇ ਕਈ ਬਗੀਚੇ ਵੀ ਸਨ, ਜਿੱਥੇ ਕਈ ਤਰ੍ਹਾਂ ਦੇ ਫ਼ਲ ਲੱਗਦੇ ਸਨ। ਜਿਸ ਵਿਚ ਅਨਾਰ ਦੇ ਬੂਟੇ ਬਹੁਤ ਜ਼ਿਆਦਾ ਸਨ। ਜਿਨ੍ਹਾਂ ਨੂੰ ਨਿਯਮਿਤ ਖਾਦ-ਪਾਣੀ ਉਸ ਦੇ ਮਾਲੀ ਦਿੰਦੇ ਰਹਿੰਦੇ ਸਨ। (Expensive Thing)
ਇਸ ਤਰ੍ਹਾਂ ਉਸ ਦੀ ਆਮਦਨ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਹੁੰਦੀ ਗਈ। ਉਸ ਅਮੀਰ ਆਦਮੀ ਦੀ ਇੱਕ ਖਾਸ ਗੱਲ ਇਹ ਸੀ ਕਿ ਪੱਤਝੜ ਰੁੱਤ ਆਉਦਿਆਂ ਹੀ ਉਹ ਆਪਣੇ ਬਗੀਚੇ ਦੇ ਅਨਾਰਾਂ ਨੂੰ ਚਾਂਦੀ ਦੇ ਥਾਲ ਵਿਚ ਰੱਖ ਦਿਆ ਕਰਦਾ ਸੀ ਅਤੇ ਸਾਹਮਣੇ ਇੱਕ ਤਖ਼ਤੀ ਲੱਗੀ ਹੁੰਦੀ ਸੀ, ਜਿਸ ’ਤੇ ਲਿਖਿਆ ਹੰੁਦਾ ਸੀ, ‘‘ਤੁਸੀਂ ਘੱਟੋ-ਘੱਟ ਇੱਕ ਅਨਾਰ ਲੈ ਕੇ ਹੀ ਜਾਓ।’’ ਲੋਕ ਤਖ਼ਤੀ ’ਤੇ ਲਿਖੇ ਵਾਕ ਨੂੰ ਪੜ੍ਹਦੇ, ਇੱਧਰ-ਉੱਧਰ ਦੇਖਦੇ ਤੇ ਫਿਰ ਚਲੇ ਜਾਂਦੇ।
ਸਸਤੀ ਚੀਜ਼ ਵੀ ਕੀਮਤੀ ਚੀਜ਼ ਤੋਂ ਬਿਹਤਰ ਹੋ ਸਕਦੀ ਹੈ
ਕੋਈ ਵੀ ਵਿਅਕਤੀ ਉਨ੍ਹਾਂ ਚਾਂਦੀ ਦੇ ਥਾਲ ਵਿਚ ਰੱਖੇ ਅਨਾਰਾਂ ਨੂੰ ਚੁੱਕਣ ਦੀ ਹਿੰਮਤ ਨਾ ਕਰਦਾ। ਉਦੋਂ ਉਸ ਅਮੀਰ ਵਿਅਕਤੀ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਤੀਜਾ ਕੱਢਿਆ ਅਤੇ ਫਿਰ ਅਗਲੀ ਪੱਤਝੜ ਰੁੱਤ ਵਿਚ ਉਸ ਨੇ ਆਪਣੇ ਘਰ ਦੇ ਦੁਆਰ ’ਤੇ ਉਨ੍ਹਾਂ ਚਾਂਦੀ ਦੇ ਥਾਲਾਂ ਵਿਚ ਇੱਕ ਵੀ ਅਨਾਰ ਨਹੀਂ ਰੱਖਿਆ। ਸਗੋਂ ਉਨ੍ਹਾਂ ਥਾਲਾਂ ’ਤੇ ਉਸ ਨੇ ਵੱਡੇ-ਵੱਡੇ ਅੱਖਰਾਂ ਵਿਚ ਲਿਖਵਾਇਆ, ‘‘ਸਾਡੇ ਤੋਂ ਇਲਾਵਾ ਹੋਰ ਥਾਵਾਂ ’ਤੇ ਚੰਗੇ ਅਨਾਰ ਮਿਲਣਗੇ। ਪਰ ਉਨ੍ਹਾਂ ਦਾ ਮੁੱਲ ਵੀ ਦੂਜੇ ਅਨਾਰਾਂ ਤੋਂ ਜ਼ਿਆਦਾ ਲੱਗੇਗਾ।’’
ਹੋਇਆ ਇੱਦਾਂ ਕਿ ਉਸ ਅਮੀਰ ਵਿਅਕਤੀ ਦੇ ਅਨਾਰ ਲੈਣ ਭੀੜ ਉੱਥੇ ਪਹੁੰਚ ਗਈ। ਇੱਥੋਂ ਤੱਕ ਕਿ ਲੋਕ ਦੂਰੋਂ-ਦੂਰੋਂ ਅਨਾਰ ਲੈਣ ਉੱਥੇ ਪਹੁੰਚਣ ਲੱਗੇ। ਇਸ ਪ੍ਰਸੰਗ ਦਾ ਮਤਲਬ ਹੈ ਕਿ, ਭਾਵਨਾ ਨਾਲ ਦਿੱਤੀਆਂ ਜਾਣ ਵਾਲੀਆਂ ਚੰਗੀਆਂ ਚੀਜ਼ਾਂ ਨੂੰ ਹੀਣ ਦਿ੍ਰਸ਼ਟੀ ਨਾਲ ਦੇਖਣ ਦੀ ਮਾਨਸਿਕਤਾ ਗਲਤ ਹੈ। ਅਜਿਹਾ ਬਿਲਕੁਲ ਨਹੀਂ ਹੈ ਕਿ ਸਸਤੀਆਂ ਚੀਜ਼ਾਂ ਖਰਾਬ ਹੀ ਹੋਣ, ਉਹ ਵੀ ਕੀਮਤੀ ਚੀਜ਼ਾਂ ਤੋਂ ਬਿਹਤਰ ਹੋ ਸਕਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ