ਸਵਿੱਟਜ਼ਰਲੈਂਡ ਦੇ ਬ੍ਰਗੇਨਸਟਾਕ ’ਚ ਹੋਏ ਯੂਕਰੇਨ ਸ਼ਾਂਤੀ ਸੰਮੇਲਨ ’ਚ ਭਾਰਤ ਨੇ ਐਲਾਨ ’ਤੇ ਦਸਤਖਤ ਨਹੀਂ ਕੀਤੇ
ਸਵਿੱਟਜ਼ਰਲੈਂਡ ਦੇ ਬ੍ਰਗੇਨਸਟਾਕ ’ਚ ਹੋਏ ਯੂਕਰੇਨ ਸ਼ਾਂਤੀ ਸੰਮੇਲਨ ’ਚ ਭਾਰਤ ਨੇ ਐਲਾਨ ’ਤੇ ਦਸਤਖਤ ਨਹੀਂ ਕੀਤੇ ਵਿਦੇਸ਼ ਮੰਤਰਾਲੇ ਨੇ ਵੀ ਇੱਕ ਅਜਿਹੇ ਹੀ ਬਿਆਨ ’ਚ ਇਸ ਗੱਲ ਨੂੰ ਦੁਹਰਾਇਆ ਕਿ ਭਾਰਤ ਗੱਲਬਾਤ ਅਤੇ ਕੂਟਨੀਤੀ ਦੇ ਜ਼ਰੀਏ ਇਸ ਸੰਘਰਸ਼ ਦੇ ਦੀਰਘਕਾਲੀ ਅਤੇ ਸ਼ਾਂਤੀਪੂਰਨ ਹੱਲ ਲਈ ਵਚਨਬੱਧ ਹੈ ਭਾਰਤ ਵੱਲੋਂ ਇਸ ਐਲਾਨ ’ਤੇ ਦਸਤਖ਼ਤ ਕਰਨ ਲਈ ਕੀਤੇ ਗਏ ਇਤਰਾਜ਼ ਦੋ ਕਾਰਨਾਂ ’ਤੇ ਨਿਰਭਰ ਹਨ ਪਹਿਲੀ ਇਸ ਸੰਮੇਲਨ ’ਚ ਰੂਸ ਨੂੰ ਇੱਕ ਪੱਖ ਦੇ ਰੂਪ ’ਚ ਸੱਦਾ ਨਹੀਂ ਦਿੱਤਾ ਗਿਆ ਤੇ ਦੂਜੀ, ਜੋ ਪਹਿਲੇ ਕਾਰਕ ਦਾ ਹੀ ਦੁਹਰਾਅ ਹੈ ਉਹ ਇਹ ਹੈ ਕਿ ਦੋਵਾਂ ਪੱਖਾਂ ਨੂੰ ਇਕੱਠਾ ਕਰਕੇ ਗੱਲਬਾਤ ਕਰਕੇ ਕੂਟਨੀਤੀ ਜ਼ਰੀਏ ਸੰਘਰਸ਼ ਦਾ ਸ਼ਾਂਤੀਪੂਰਨ ਹੱਲ ਕਰਦੇ ਸਵਿੱਟਜ਼ਰਲੈਂਡ ਸੰਮੇਲਨ ਉਂਜ ਇਸ ਵਿਸ਼ੇ ’ਤੇ ਚਰਚਾ ਅਤੇ ਕੂਟਨੀਤਿਕ ਯਤਨਾਂ ਦੀ ਕਵਾਇਦ ਸੀ। (Ukraine Peace Conference)
ਇਸ ਸੰਮੇਲਨ ’ਚ ਲਗਭਗ ਸੌ ਦੇਸ਼ਾਂ ਦੇ ਵਫ਼ਦ ਹਾਜ਼ਰ ਸਨ
ਹਾਲਾਂਕਿ ਅਸਲ ਮਾਇਨਿਆਂ ’ਚ ਗੱਲਬਾਤ ਨਹੀਂ ਹੋਈ ਇਸ ਸੰਮੇਲਨ ’ਚ ਲਗਭਗ ਸੌ ਦੇਸ਼ਾਂ ਦੇ ਵਫ਼ਦ ਹਾਜ਼ਰ ਸਨ 56 ਦੇਸ਼ਾਂ ਦੀ ਅਗਵਾਈ ਉੁਥੋਂ ਦੇ ਆਗੂਆਂ ਨੇ ਕੀਤੀ ਜਦੋਂਕਿ 80 ਦੇਸ਼ਾਂ ਨੇ ਸਾਂਝੇ ਬਿਆਨ ’ਤੇ ਦਸਤਖਤ ਕੀਤੇ ਅਤੇ 20 ਦੇਸ਼ਾਂ ਨੇ ਇਸ ’ਤੇ ਦਸਤਖ਼ਤ ਨਹੀਂ ਕੀਤੇ ਸਾਂਝੇ ਬਿਆਨ ’ਚ ਪਰਮਾਣੂ ਸੁਰੱਖਿਆ, ਖੁਰਾਕ ਸੁਰੱਖਿਆ ਅਤੇ ਜੰਗ ਬੰਦੀਆਂ ਦੇ ਅਦਾਨ-ਪ੍ਰਦਾਨ ਨੂੰ ਸ਼ਾਮਲ ਕੀਤਾ ਗਿਆ ਅਤੇ ਇਸ ’ਚ ਖੁਦਮੁਖਤਿਆਰੀ, ਸੂਬਾਈ ਅਖੰਡਤਾ ਅਤੇ ਕੌਮਾਂਤਰੀ ਕਾਨੂੰਨਾਂ ਦੇ ਪਾਲਣ ’ਤੇ ਜ਼ੋਰ ਦਿੱਤਾ ਗਿਆ ਬਿਨਾਂ ਸ਼ੱਕ ਭਾਰਤ ਜਾਣਦਾ ਸੀ ਕਿ ਇਸ ਸੰਮੇਲਨ ’ਚ ਰੂਸ ਨੂੰ ਸੱਦਾ ਨਹੀਂ ਦਿੱਤਾ ਗਿਆ ਭਾਰਤ ਨੂੰ ਇਹ ਵੀ ਅਗਾਊਂ ਪਤਾ ਸੀ। (Ukraine Peace Conference)
ਇਸ ਲਈ ਇਹ ਪਹਿਲਾਂ ਤੈਅ ਸੀ ਕਿ ਭਾਰਤ ਕਿਸੇ ਬਿਆਨ ’ਤੇ ਦਸਤਖਤ ਨਹੀਂ ਕਰੇਗਾ
ਕਿ ਸੰਮੇਲਨ ਦੇ ਆਖ਼ਰ ’ਚ ਇੱਕ ਸਾਂਝਾ ਬਿਆਨ ਆਵੇਗਾ ਇਸ ਲਈ ਇਹ ਪਹਿਲਾਂ ਤੈਅ ਸੀ ਕਿ ਭਾਰਤ ਕਿਸੇ ਬਿਆਨ ’ਤੇ ਦਸਤਖਤ ਨਹੀਂ ਕਰੇਗਾ ਕੀ ਇਹ ਗੁੱਟਨਿਰਲੇਪ ਨੀਤੀ ਦਾ ਪੁਰਨਜੀਵਨ ਹੈ ਭਾਰਤ ਨੂੰ ਸੰਮੇਲਨ ’ਚ ਭਾਗ ਲੈਣਾ ਚਾਹੀਦਾ ਸੀ ਤਾਂ ਕਿ ਉਹ ਹੋਰ ਦੇਸ਼ਾਂ ਨਾਲ ਖੜ੍ਹਾ ਦਿਸੇ ਅਤੇ ਨਾਲ ਹੀ ਉਸਨੇ ਕਿਸੇ ਦਸਤਾਵੇਜ਼ ’ਤੇ ਦਸਤਖ਼ਤ ਨਹੀਂ ਕੀਤੇ ਕਿਉਂਕਿ ਰੂਸ ਇਸ ’ਚ ਪੱਖਕਾਰ ਨਹੀਂ ਸੀ ਪਵਨ ਕਪੂਰ ਨੇ ਕਿਹਾ ਕਿ ਭਾਰਤ ਨੇੇ ਇੱਕ ਬਹੁਤ ਹੀ ਗੁੰਝਲਦਾਰ ਅਤੇ ਭਖ਼ਦੇ ਮੁੱਦੇ ਦਾ ਗੱਲਬਾਤ ਨਾਲ ਹੱਲ ਦੇ ਉਪਾਅ ਲੱਭਣ ਲਈ ਇਸ ਸੰਮੇਲਨ ’ਚ ਭਾਗ ਲਿਆ ਸਾਂਝੇ ਬਿਆਨ ’ਚ ਕੀ ਸੀ। (Ukraine Peace Conference)
ਅੰਤਰਰਾਸ਼ਟਰੀ ਕਾਨੂੰਨਾਂ ਦਾ ਇੱਕ ਐਲਾਨਿਆ ਸਿਧਾਂਤ ਹੈ ਕਿ ਸੰਯੁਕਤ ਰਾਸ਼ਟਰ ਸੰਘ ਦੇ ਕਿਸੇ ਵੀ ਮੈਂਬਰ ਦੇਸ਼ ਦੀ ਖੁਦਮੁਖਤਿਆਰੀ ਅਤੇ ਸੂਬਾਈ ਅਖੰਡਤਾ ਦਾ ਸਨਮਾਨ ਕੀਤਾ ਜਾਵੇ
ਉਪਰੋਕਤ ਗੱਲਾਂ ਤੋਂ ਇਲਾਵਾ ਬਿਆਨ ’ਚ ਕਿਹਾ ਗਿਆ ਕਿ ਯੂਕਰੇਨ ’ਚ ਵਿਆਪਕ ਨਿਆਂਪੂਰਨ ਅਤੇ ਦੀਰਘਕਾਲੀ ਸ਼ਾਂਤੀ ਨੂੰ ਪ੍ਰਾਪਤ ਕਰਨ ਦਾ ਆਧਾਰ ਸੰਯੁਕਤ ਰਾਸ਼ਟਰ ਚਾਰਟਰ ਅਤੇ ਸੂਬਾਈ ਅਖੰਡਤਾ ਅਤੇ ਖੁਦਮੁਖਤਿਆਰੀ ਹੋਣੀ ਚਾਹੀਦੀ ਹੈ ਸਿਧਾਂਤ ਅਨੁਸਾਰ ਇਸ ’ਤੇ ਕਿਸੇ ਵੀ ਦੇਸ਼ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਅੰਤਰਰਾਸ਼ਟਰੀ ਕਾਨੂੰਨਾਂ ਦਾ ਇੱਕ ਐਲਾਨਿਆ ਸਿਧਾਂਤ ਹੈ ਕਿ ਸੰਯੁਕਤ ਰਾਸ਼ਟਰ ਸੰਘ ਦੇ ਕਿਸੇ ਵੀ ਮੈਂਬਰ ਦੇਸ਼ ਦੀ ਖੁਦਮੁਖਤਿਆਰੀ ਅਤੇ ਸੂਬਾਈ ਅਖੰਡਤਾ ਦਾ ਸਨਮਾਨ ਕੀਤਾ ਜਾਵੇ ਇਹ ਵੱਖਰੀ ਗੱਲ ਹੈ ਕਿ ਰੂਸ ਵੱਲੋਂ ਕਬਜ਼ਾਏ ਯੂਕਰੇਨ ਦੇ ਹਿੱਸੇ ਬਾਰੇ ਸਹਿਮਤੀ ਬਣੇ ਰੂਸ ਦੇ ਜੰਗ ਦੇ ਉਦੇਸ਼ਾਂ ’ਤੇ ਨਜ਼ਰ ਮਾਰਨ ਨਾਲ ਸਪੱਸ਼ਟ ਹੈ ਕਿ ਰੂਸ ਨੇ ਯੂਕਰੇਨ ਦੇ ਹਿੱਸੇ ’ਤੇ ਕਬਜ਼ਾ ਕਰਨ ਲਈ ਹਮਲਾ ਨਹੀਂ ਕੀਤਾ ਉਸ ਨੇ ਪੂਰੇ ਯੂਕਰੇਨ ’ਤੇ ਕਬਜ਼ਾ ਕਰਨ ਲਈ ਹਮਲਾ ਕੀਤਾ।
ਤਾਂ ਕਿ ਉਹ ਵਿਆਪਕ ਰੂਸ ਦਾ ਹਿੱਸਾ ਬਣੇ ਅਤੇ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਨ ਤੋਂ ਰੋਕਣ ਲਈ ਅਜਿਹਾ ਕੀਤਾ ਜੇਕਰ ਇਸ ਸੰਕਟ ਦਾ ਗੱਲਬਾਤ ਨਾਲ ਹੱਲ ਲੱਭਣਾ ਹੈ ਤਾਂ ਭਾਰਤ ਨੂੰ ਦੋਵਾਂ ਦੇਸ਼ਾਂ ਨੂੰ ਇਕੱਠੇ ਲਿਆਉਣਾ ਹੋਵੇਗਾ ਰੂਸ ਅਤੇ ਯੂਕਰੇਨ ਨੂੰ ਗੱਲਬਾਤ ਲਈ ਤਿਆਰ ਕਰਨ ਲਈ ਭਾਰਤ ਨੂੰ ਅਗਵਾਈ ਕਰਨੀ ਚਾਹੀਦੀ ਹੈ ਅਤੇ ਇਹ ਭਾਰਤ ਦੇ ਵਿਸ਼ਵ ਆਗੂ, ਵਿਸ਼ਵ ਗੁਰੂ ਅਤੇ ਵਿਸ਼ਵ ਬੰਧੂ ਦੀਆਂ ਇੱਛਾਵਾਂ ਦੇ ਅਨੁਸਾਰ ਹੈ ਅਤੇ ਇਹ ਭਾਰਤ ਦੇ ਹਿੱਤ ’ਚ ਵੀ ਹੈ ਭਾਰਤ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਤੇ ਅੰਤਰਰਾਸ਼ਟਰੀ ਹਿੱਤਾਂ ਦੇ ਦ੍ਰਿਸ਼ਟੀਕੋਣ ਨਾਲ ਹੋਰ ਦੇਸ਼ਾਂ ਵੱਲੋਂ ਚੁੱਕੇ ਗਏ ਪਹਿਲੂਆਂ ’ਤੇ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ ਫਿਲਹਾਲ ਭਾਰਤ ਗਲੋਬਲ ਸਾਊਥ ਦੀ ਅਵਾਜ਼ ਬਣ ਰਿਹਾ ਹੈ ਨਹਿਰੂ ਵੀ ਭਾਰਤ ਦੀ ਇਹ ਛਵੀ ਚਾਹੁੰਦੇ ਸਨ। (Ukraine Peace Conference)
ਇਸ ਲਈ ਉਨ੍ਹਾਂ ਨੇ ਗੁੱਟਨਿਰਲੇਪਤਾ ਦੀ ਨੀਤੀ ਅਪਣਾਈ ਮੋਦੀ ਸਰਕਾਰ ਨਹਿਰੂ ਦੀ ਵਿਦੇਸ਼ ਨੀਤੀ ਦੀ ਅਲੋਚਕ ਰਹੀ ਹੈ
ਇਸ ਲਈ ਉਨ੍ਹਾਂ ਨੇ ਗੁੱਟਨਿਰਲੇਪਤਾ ਦੀ ਨੀਤੀ ਅਪਣਾਈ ਮੋਦੀ ਸਰਕਾਰ ਨਹਿਰੂ ਦੀ ਵਿਦੇਸ਼ ਨੀਤੀ ਦੀ ਅਲੋਚਕ ਰਹੀ ਹੈ ਪਰ ਉਹ ਵੀ ਉਸੇ ਮਾਰਗ ਦਾ ਪਾਲਣ ਕਰ ਰਹੀ ਹੈ ਨਹਿਰੂ ਦਾ ਗੁਟਨਿਰਲੇਪ ਸਫਲ ਨਹੀਂ ਹੋਇਆ ਉਂਜ ਇਸ ਨਾਲ ਉਸ ਨੂੰ ਆਪਣੀ ਰੱਖਿਆ ਪ੍ਰਣਾਲੀ ਬਣਾਈ ਰੱਖਣ ਦੀ ਭਾਰੀ ਲਾਗਤ ਅਦਾ ਕਰਨੀ ਪਈ ਭਾਰਤ ਅਜ਼ਾਦ ਅਤੇ ਆਤਮ-ਨਿਰਭਰ ਰਹਿਣਾ ਚਾਹੁੰਦਾ ਸੀ ਪਰ ਸਮੇਂ ਦੀ ਲੋੜ ਹੈ ਕਿ ਉਹ ਗਠਜੋੜ, ਸਾਂਝੀਦਾਰ ਅਤੇ ਸਹਿਯੋਗੀ ਬਣਾਵੇ ਅਤੇ ਕੁਝ ਹੱਦ ਤੱਕ ਭਾਰਤ ਵੱਲੋਂ ਪੱਛਮੀ ਸ਼ਕਤੀਆਂ ਨਾਲ ਸਹਿਯੋਗੀ ਬਣਨ ਦੀ ਅਣਇੱਛਾ ਸਮਝੀ ਜਾ ਸਕਦੀ ਹੈ ਕਿਉਂਕਿ ਭਾਰਤ ਉਨ੍ਹਾਂ ਦੇ ਬਸਤੀਵਾਦ ਤੋਂ ਮੁਕਤ ਹੋਇਆ ਸੀ ਉਸ ਸਮੇਂ ਨੂੰ ਧਿਆਨ ’ਚ ਰੱਖਦਿਆਂ ਬਸਤੀਵਾਦ ਲੋਕਾਂ ਦੇ ਮਨ ’ਚੋਂ ਨਿੱਕਲਿਆ ਨਹੀਂ ਸੀ। (Ukraine Peace Conference)
ਭਾਰਤ ਰਾਸ਼ਟਰਮੰਡਲ ਦਾ ਮੈਂਬਰ ਵੀ ਬਣਿਆ ਰਿਹਾ
ਨਾਲ ਹੀ ਭਾਰਤ ਰਾਸ਼ਟਰਮੰਡਲ ਦਾ ਮੈਂਬਰ ਵੀ ਬਣਿਆ ਰਿਹਾ ਅਤੇ ਇਹ ਵੀ ਬਸਤੀਵਾਦ ਦੀ ਯਾਦ ਦਿਵਾਉਂਦਾ ਹੈ ਭਾਰਤ ਇਸ ’ਤੇ ਕਿਸ ਤਰ੍ਹਾਂ ਪ੍ਰਤੀਕਿਰਿਆ ਕਰੇ ਜਾਂ ਪ੍ਰਤੀਕਿਰਿਆ ਨਾ ਕਰੇ ਪ੍ਰਤੀਕਿਰਿਆ ਨਾ ਕਰਨ ਦਾ ਬਦਲ ਨਹੀਂ ਹੈ ਕਿਉਂਕਿ ਭਾਰਤ ਵਿਸ਼ਵ ਸ਼ਕਤੀ ਬਣਨ ਦੀ ਇੱਛਾ ਰੱਖਦਾ ਹੈ ਹੁਣ ਤੱਕ ਭਾਰਤ ਨੇ ਇਸ ਸਬੰਧ ’ਚ ਨਿਰਲੇਪਤਾ ਅਪਣਾਈ ਜਾਂ ਕਿਸੇ ਦਾ ਪੱਖ ਨਹੀਂ ਲਿਆ ਕੀ ਇਹ ਭਾਰਤ ਦੇ ਦੀਰਘਕਾਲੀ ਹਿੱਤ ’ਚ ਹੈ ਸੰਯੁਕਤ ਰਾਸ਼ਟਰ ਚਾਰਟਰ ਦੇ ਪੱਖ ’ਚ ਨਾ ਬੋਲਣਾ ਵਿਸ਼ਵ ਲਈ ਤਬਾਹਕਾਰੀ ਹੋਵੇਗਾ ਵਿਸ਼ਵ ਕੇ ਕੁਝ ਦੇਸ਼ ਆਪਣੀ ਵਿਦੇਸ਼ ਨੀਤੀ ’ਚ ਵਿਸਥਾਰਵਾਦ ਨੂੰ ਅਪਣਾ ਰਹੇ ਹਨ ਇਸ ਲਈ ਕਈ ਦੇਸ਼ ਇਨ੍ਹਾਂ ਦਾ ਸ਼ਿਕਾਰ ਬਣ ਸਕਦੇ ਹਨ। (Ukraine Peace Conference)
ਤਾਈਵਾਨ ’ਚ ਅਜਿਹਾ ਹੋ ਸਕਦਾ ਹੈ ਭਾਰਤ ਦੇ ਹਿੱਸਿਆਂ ਦੀ ਮੰਗ ਚੁੱਕੀ ਜਾ ਸਕਦੀ ਹੈ ਅਤੇ ਇਸ ਸਬੰਧੀ ਚੀਨ ਅਤੇ ਪਾਕਿਸਤਾਨ ਪਹਿਲਾਂ ਹੀ ਕਬਜ਼ੇ ਕਰ ਰਹੇ ਹਨ ਵਿਸ਼ਵ ’ਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਅੰਤਰਰਾਸ਼ਟਰੀ ਸੰਗਠਨਾਂ, ਦੁਵੱਲੇ ਅਤੇ ਅੰਤਰਰਾਸ਼ਟਰੀ ਸੰਮੇਲਨਾਂ ਦੁਆਰਾ ਰਿਕਾਰਡਿਡ ਅਤੇ ਮਾਨਤਾ ਪ੍ਰਾਪਤ ਸੂਬਾਈ ਅਖੰਡਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਰੂਸ ਅਤੇ ਚੀਨ ਵੱਲੋਂ ਅਪਣਾਈ ਗਈ ਵਿਸਥਾਰਵਾਦੀ ਨੀਤੀ ਦੀ ਇੱਕ ਸੀਮਾ ਹੈ ਜੇਕਰ ਕਿਸੇ ਰਾਸ਼ਟਰ ਜਾਂ ਦੇਸ਼ ਦੀ ਖੁਦਮੁਖਤਿਆਰੀ ਲਈ ਕੋਈ ਇਤਿਹਾਸਕ ਸਮਾਂ ਸੀਮਾ ਨਹੀਂ ਹੈ ਤਾਂ ਕੋਈ ਵੀ ਦੇਸ਼ ਕਿਸੇ ਵੀ ਦੇਸ਼ ’ਤੇ ਦਾਅਵਾ ਕਰ ਸਕਦਾ ਹੈ ਬ੍ਰਿਤਾਨੀ ਸਮਰਾਜ ਦਾ ਅੱਧੀ ਦੁਨੀਆ ’ਤੇ ਅਧਿਕਾਰ ਸੀ ਤਾਂ ਕੀ ਉਨ੍ਹਾਂ ਨੂੰ ਇਸ ’ਤੇ ਮੁੜ ਦਾਅਵਾ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। (Ukraine Peace Conference)
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਡੀ. ਕੇ. ਗਿਰੀ