ਯੂਰਪੀਅਨ ਅਥਲੈਟਿਕਸ ਚੈਂਪੀਅਨਸ਼ਿਪ ਕੋਰੋਨਾ ਕਾਰਨ ਰੱਦ
ਪੈਰਿਸ। ਪੈਰਿਸ ‘ਚ 25 ਤੋਂ 30 ਅਗਸਤ ਤੱਕ ਹੋਣ ਵਾਲੀ ਯੂਰਪੀਅਨ ਅਥਲੈਟਿਕਸ ਚੈਂਪੀਅਨਸ਼ਿਪ ਨੂੰ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਰੱਦ ਕਰ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੇ ਖਤਰੇ ਕਾਰਨ ਦੁਨੀਆ ਭਰ ‘ਚ ਤਮਾਮ ਖੇਡ ਗਤੀਵਿਧੀਆਂ ਠੱਪ ਪਈਆਂ ਹੋਈਆਂ ਹੈ ਅਤੇ ਕਈ ਟੂਰਨਾਮੈਂਟਾਂ ‘ਚ ਮੁਲਤਵੀ ਕਰ ਦਿੱਤੇ ਗਏ ਹਨ।
ਆਯੋਜਨ ਸਮੀਤੀ ਅਤੇ ਫ੍ਰਾਂਸ ਅਥਲੈਟਿਕਸ ਮਹਾਸੰਘ ਨੇ ਸੰਯੁਕਤ ਰੂਪ ਨਾਲ ਬਿਆਨ ਜਾਰੀ ਕਰ ਕਿਹਾ, ”ਪਿਛਲੇ ਕਈ ਹਫ਼ਤਿਆਂ ਤੋਂ ਇਸ ਚੈਂਪੀਅਨਸ਼ਿਪ ਨੂੰ ਕਰਵਾਉਣ ਸਬੰਧੀ ਚਰਚਾ ਤੋਂ ਬਾਅਦ ਸਾਨੂੰ ਅਫਸੋਸ ਹੈ ਕਿ ਸਾਨੂੰ ਇਸ ਚੈਂਪੀਅਨਸ਼ਿਪ ਨੂੰ ਰੱਦ ਕਰਨ ਦਾ ਫੈਸਲਾ ਲੈਣਾ ਪਿਆ।”
ਬਿਆਨ ‘ਚ ਕਿਹਾ ”ਇਸ ਮਹਾਮਾਰੀ ਕਾਰਨ ਖਤਰੇ ਨੂੰ ਦੇਖਦਿਆਂ ਅਸੀਂ ਲੋਕਾਂ ਦੀ ਸਿਹਤ ਨੂੰ ਪਹਿਲ ਦਿੱਤੀ ਤੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੈਂਪੀਅਨਸ਼ਿਪ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।”
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।