ਯੂਰੋ ਕੱਪ : ਬੈਲਜ਼ੀਅਮ ਨੇ ਡੇਨਮਾਰਕ ਨੂੰ 2-1 ਨਾਲ ਹਰਾਇਆ
ਏਂਸਟਰਡਮ। ਬੈਲਜ਼ੀਅਮ ਨੇ ਇੱਥੇ ਖੇਡੇ ਗਏ ਯੂਰੋ ਕੱਪ ਮੁਕਾਬਲੇ ’ਚ ਡੇਲਮਾਰਕ ਨੂੰ 2-1 ਨਾਲ ਹਰਾ ਦਿੱਤਾ ਬੈਲਜ਼ੀਅਮ ਦੀ ਟੀਮ ਨੇ ਇਸ ਜਿੱਤ ਨੂੰ ਆਪਣੇ ਸਟਾਰ ਡਿਫੈਂਡਰ ਕ੍ਰਿਸਟੀਅਨ ਏਰੀਕਸਨ ਨੂੰ ਸਮਰਪਿਤ ਕੀਤਾ ਏਰੀਕਸਨ ਫਿਨਲੈਂਡ ਦੇ ਨਾਲ ਹੋਏ ਪਹਿਲੇ ਮੈਚ ’ਚ ਮੈਦਾਨ ’ਤੇ ਡਿੱਗ ਪਏ ਸਨ ਮੈਚ ਰੋਕ ਦਿੱਤਾ ਗਿਆ ਸੀ ਤੇ ਏਰੀਕਸਨ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ ਯੂਸੁਫ ਪਾਲਸੇਨ ਨੇ ਦੂਜੇ ਮਿੰਟ ’ਚ ਹੀ ਗੋਲ ਕਰਦਿਆਂ ਡੇਨਮਾਰਕ ਨੂੰ ਅੱਗੇ ਕਰ ਦਿੱਤਾ ਸੀ।
ਡੇਨਿਸ਼ ਟੀਮ ਇਸ ਗੋਲ ਨੂੰ 53ਵੇਂ ਮਿੰਟ ਤੱਕ ਬਰਕਰਾਰ ਰੱਖਣ ’ਚ ਸਫ਼ਲ ਰਹੀ ਪਰ 54ਵੇਂ ਮਿੰਟ ’ਚ ਗੋਲ ਕਰਕੇ ਥਾਰਗਨ ਹਾਜਾਰਡ ਨੇ ਸਕੋਰ ਬਰਾਬਰ ਕਰ ਦਿੱਤਾ ਇਸ ਤੋਂ ਬਾਅਦ ਬੈਲਜੀਅਮ ਦੀ ਟੀਮ ਨੇ ਅੱਗੇ ਨਿਕਲਣ ਦੀ ਕੋਸ਼ਿਸ਼ ਜਾਰੀ ਰੱਖੀ 70ਵੇਂ ਮਿੰਟ ’ਚ ਆਖਰਕਾਰ ਉਸ ਨੂੰ ਸਫ਼ਲਤਾ ਮਿਲ ਹੀ ਗਈ ਮੈਨੇਚੇਸਟਰ ਸਿਟੀ ਲਈ ਖੇਡਣ ਵਾਲੇ ਕੇਵਿਨ ਦੇ ਬਰੂਏਨ ਨੇ ਇਸ ਗੋਲ ਨਾਲ ਆਪਣੀ ਟੀਮ ਨੂੰ ਅੱਗੇ ਕਰ ਦਿੱਤਾ ਬੈਲਜ਼ੀਅਮ ਆਪਣੇ ਗਰੁੱਪ ’ਚ ਟਾਪ ’ਤੇ ਹੈ ਡੇਨਮਾਰਕ ਦਾ ਹਾਲੇ ਜਿੱਤ ਦਾ ਖਾਤਾ ਨਹੀਂ ਖੁੱਲ੍ਹਿਆ ਹੈ।
ਅਸਟਰੀਆ ਨੂੰ ਹਰਾ ਕੇ ਨੀਦਰਲੈਂਡ ਅੰਤਿਮ 16 ’ਚ ਪੁੱਜਾ
ਏਂਸਟਰਡਮ ਨੀਦਰਲੈਂਡ ਨੇ ਗਰੁੱਪ ਸੀ ਦੇ ਮੁਕਾਬਲੇ ’ਚ ਅਸਟਰੀਆ ਨੂੰ ਹਰਾ ਕੇ ਅੰਤਿਮ 16 ’ਚ ਜਗ੍ਹਾ ਬਣਾ ਲਈ ਹੈ ਨੀਦਰਲੈਂਡ ਵੱਲੋਂ 11ਵੇਂ ਮਿੰਟ ’ਚ ਹੀ ਮੇਮਫਿਸ ਡੀਪੇ ਨੇ ਗੋਲ ਕਰਕੇ ਟੀਮ ਨੂੰ ਸ਼ੁਰੂਆਤੀ ਵਾਧਾ ਦਿਵਾਇਆ ਨੀਦਰਲੈਂਡ ਨੇ ਇਸ ਵਾਧੇ ਨੂੰ ਪਹਿਲੇ ਹਾਫ਼ ਤੱਕ ਬਰਕਰਾਰ ਰੱਖਿਆ ਤੇ ਅਸਟਰੀਆ ਨੂੰ ਬਰਾਬਰੀ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ।
ਦੂਜੇ ਹਾਫ਼ ’ਚ ਡੇਨਜੇਲ ਡਮਫ੍ਰਾਈਸ ਨੇ 67ਵੇਂ ਮਿੰਟ ’ਚ ਗੋਲ ਕਰਕੇ ਟੀਮ ਦਾ ਵਾਧਾ 2-0 ਕਰ ਦਿੱਤਾ ਇਸ ਤੋਂ ਬਾਅਦ ਅਸਟਰੀਆ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੀ ਤੈਅ ਸਮੇਂ ਤੱਕ ਅਸਟਰੀਆ ਬਰਾਬਰੀ ਜਾਂ ਵਾਧਾ ਹਾਸਲ ਨਹੀਂ ਕਰ ਸਕਿਆ ਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਨੀਦਰਲੈਂਡ ਦੀ ਇਸ ਜਿੱਤ ਨਾਲ ਹੀ ਛੇ ਅੰਕ ਹੋ ਗਏ ਹਨ ਤੇ ਉਹ ਗਰੁੱਪ ਸੀ ’ਚ ਪਹਿਲੇ ਸਥਾਨ ’ਤੇ ਹੈ ਯੂਕ੍ਰੇਨ ਤੇ ਅਸਟਰੀਆ ਤਿੰਨ-ਤਿੰਨ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।