ਸੱਤ ਦਹਾਕੇ ਪਹਿਲਾਂ ਵਿਦੇਸ਼ੀ ਲੋਕ ਵੀ ਸਨ ਪ੍ਰਸ਼ੰਸਕ | Black Salt
ਲਖਨਊ (ਏਜੰਸੀ)। Black Salt : ਉੱਤਰ ਪ੍ਰਦੇਸ਼ ਕਰੀਬ ਸੱਤ ਦਹਾਕਿਆਂ ਬਾਅਦ ਇੰਗਲੈਂਡ ਤੇ ਪਹਿਲੀ ਵਾਰ ਅਮਰੀਕਾ ਨੂੰ ਕਾਲਾ ਨਮਕ ਚੌਲ ਦੀ ਬਰਾਮਦਗੀ ਕਰੇਗਾ। ਇਸ ਤੋਂ ਪਹਿਲਾਂ ਨੇਪਾਲ, ਸਿੰਗਾਪੁਰ, ਜਰਮਨੀ, ਦੁਬਈ ਆਦਿ ਦੇਸ਼ਾਂ ਨੂੰ ਵੀ ਕਾਲਾ ਨਮਕ ਚੌਲ ਦਾ ਨਿਰਯਾਤ ਕੀਤਾ ਜਾ ਚੁੱਕਾ ਹੈ। ਇੰਗਲੈਂਡ ਤਾਂ ਕਾਲੇ ਨਮਕ ਦੇ ਸਵਾਦ ਤੇ ਸੁਗੰਧ ਦਾ ਮੁਰੀਦ ਰਹਿ ਚੁੱਕਾ ਹੈ। ਗੱਲ ਕਰੀਬ ਸੱਤ ਦਹਾਕੇ ਪੁਰਾਣੀ ਹੈ। ਉਦੋਂ ਗੁਲਾਮ ਭਾਰਤ ’ਚ ਦੇਸ਼ਭਰ ’ਚ ਅੰਗਰੇਜ਼ਾਂ ਦੇ ਵੱਡੇ-ਵੱਡੇ ਫਾਰਮ ਹਾਊਸ ਹੋਇਆ ਕਰਦੇ ਸਨ। ਇਹ ਐਨੇ ਵੱਡੇ ਹੁੰਦੇ ਸਨ ਕਿ ਇਨ੍ਹਾਂ ਦੇ ਨਾਂਅ ਨਾਲ ਉਸ ਇਲਾਕੇ ਦੀ ਪਹਿਚਾਣ ਜੁੜ ਜਾਂਦੀ ਸੀ।
ਉਦਾਹਰਨ ਲਈ ਬਰਡਘਾਟ, ਕੈਂਪੀਅਰਗੰਜ ਆਦਿ। ਸਿਦਾਰਥਨਗਰ ਵੀ ਇਸਦਾ ਅਪਵਾਦ ਨਹੀਂ ਸੀ। ਉਸ ਸਮੇਂ ਸਿਦਾਰਥ ਨਗਰ ’ਚ ਅੰਗਰੇਜ਼ਾਂ ਦੇ ਫਾਰਮ ਹਾਊਸੇਜ਼ ’ਚ ਕਾਲਾ ਨਮਕ ਝੋਨੇ ਦੀ ਵੱਡੇ ਪੈਮਾਨੇ ’ਤੇ ਖੇਤੀ ਹੁੰਦੀ ਸੀ। ਅੰਗਰੇਜ਼ ਕਾਲਾ ਨਮਕ ਦੇ ਸਵਾਦ ਤੇ ਸੁਗੰਧ ਤੋਂ ਵਾਕਿਫ ਸਨ। ਇਨ੍ਹਾਂ ਖੂਬੀਆਂ ਕਾਰਨ ਇੰਗਲੈਂਡ ’ਚ ਕਾਲੇ ਨਮਕ ਦੇ ਭਾਅ ਵੀ ਚੰਗੇ ਮਿਲ ਜਾਂਦੇ ਸਨ। ਉਦੋਂ ਜਹਾਜ਼ ਦੇ ਜਹਾਜ਼ ਚੌਲ ਇੰਗਲੈਂਡ ਨੂੰ ਜਾਂਦੇ ਸਨ। ਕਰੀਬ ਸੱਤ ਦਹਾਕੇ ਪਹਿਲਾਂ ਜਿੰਮੀਦਾਰ ਖ਼ਤਮ ਤੋਂ ਬਾਅਦ ਇਹ ਸਿਲਸਿਲਾ ਲੜੀਵਾਰ ਘੱਟ ਹੁੰਦਾ ਗਿਆ ਤੇ ਆਜ਼ਾਦੀ ਮਿਲਣ ਤੋਂ ਬਾਅਦ ਖ਼ਤਮ ਹੋ ਗਿਆ। ਇਸ ਸਾਲ ਪਹਿਲੀ ਵਾਰ ਇੰਗਲੈਂਡ ਨੂੰ 5 ਕੁਇੰਟਲ ਚੌਲ ਨਿਰਯਾਤ ਕੀਤਾ ਜਾਵੇਗਾ। ਇਸੇ ਲੜੀ ’ਚ ਪਹਿਲੀ ਵਾਰ ਅਮਰੀਕਾ ਨੂੰ ਵੀ 5 ਕੁਇੰਟਲ ਚਾਵਲਾਂ ਦਾ ਨਿਰਯਾਤ ਹੋਵੇਗਾ। (Black Salt)
ਯੂਪੀ ਦਾ ਸਿਦਾਰਥਨਗਰ ਹੁੰਦਾ ਸੀ ਮੁਖ ਕੇਂਦਰ | Black Salt
ਜ਼ਿਕਰਯੋਗ ਹੈ ਕਿ ਜਦੋਂ ਤੋਂ ਯੋਗੀ ਸਰਕਾਰ ਨੇ ਕਾਲਾ ਨਮਕ ਝੋਨੇ ਨੂੰ ਸਿਦਾਰਥ ਨਗਰ ਦਾ ਇੱਕ ਜ਼ਿਲ੍ਹਾ ਇੱਕ ਉਤਪਾਦ (ਓਡੀਓਪੀ) ਐਲਾਨ ਕੀਤਾ ਹੈ, ਉਦੋਂ ਤੋਂ ਦੇਸ਼ ਤੇ ਦੁਨੀਆਂ ’ਚ ਸਵਾਦ, ਸੁਗੰਧ ’ਚ ਬੇਮਿਸਾਲ ਤੇ ਪੌਸ਼ਟਿਕਤਾ ’ਚ ਪਰੰਪਰਾਗਤ ਚੌਲਾਂ ਤੋਂ ਬਿਹਤਰ ਕਾਲਾ ਨਮਕ ਝੋਨੇ ਦੇ ਚੌਲਾਂ ਦਾ ਕਰੇਜ਼ ਲਗਾਤਾਰ ਵਧ ਰਿਹਾ ਹੈ। ਜੀਆਈ ਮਿਲਣ ਨਾਲ ਇਸਦਾ ਦਾਇਰਾ ਵੀ ਵਧਿਆ ਹੈ।
Read Also : ਹਵਾ ’ਚ ਗਾਇਬ ਹੈ ਰਾਜਸਥਾਨ ਦੇ ਇਨ੍ਹਾਂ ਦੋ ਸ਼ਹਿਰਾਂ ਨੂੰ ਜੋੜਨ ਵਾਲਾ 40 ਕਿਲੋਮੀਟਰ ਲੰਬਾ ਹਾਈਵੇ, ਗੱਲ ਅਜੀਬ ਐ ਪਰ ਹੈ ਸੱਚ.. ਜਾਣੋ
ਡਾ. ਚੌਧਰੀ ਦੇ ਅਨੁਸਾਰ ਨਿਰਯਾਤ ਦੇ ਪਲੇਟਫਾਰਮ ਬਣ ਚੁੱਕਾ ਹੈ। ਆਉਣ ਵਾਲੇ ਸਮੇਂ ’ਚ ਇਹ ਹੋਰ ਵਧੇਗਾ। ਦੁਨੀਆਂ ਦਾ ਇੱਕ ਮਾਤਰ ਕੁਦਰਤੀ ਚਾਵਲ ਜਿਸ ’ਚ ਵੀਟਾ ਕੈਰੋਟਿਨ ਦੇ ਰੂਪ ’ਚ ਵਿਟਾਮਿਨ ‘ਏ’ ਉਪਲੱਬਧ ਹੈ। ਹੋਰ ਚੌਲਾਂ ਦੀ ਤੁਲਨਾ ’ਚ ਇਸ ’ਚ ਪ੍ਰੋਟੀਨ ਤੇ ਜਿੰਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜ਼ਿੰਕ ਦਿਮਾਗ ਲਈ ਤੇ ਪ੍ਰੋਟੀਨ ਹਰ ਉਮਰ ’ਚ ਸਰੀਰ ਦੇ ਵਿਕਾਸ ਲਈ ਜ਼ਰੂਰੀ ਹੁੰਦਾ।
ਉਸ ਸਮੇਂ ਸਿਦਾਰਥ ਨਗਰ ’ਚ ਅੰਗਰੇਜ਼ਾਂ ਦੇ ਫਾਰਮ ਹਾਊਸਜ਼ ’ਚ ਕਾਲਾ ਨਮਕ ਝੋਨੇ ਦੀ ਵੱਡੇ ਪੈਮਾਨੇ ’ਤੇ ਖੇਤੀ ਹੁੰਦੀ ਸੀ। ਅੰਗਰੇਜ਼ ਕਾਲੇ ਨਮਕ ਦੇ ਸਵਾਦ ਤੇ ਸੁਗੰਧ ਤੋਂ ਵਾਕਿਫ ਸਨ। ਇਨ੍ਹਾਂ ਖੂਬੀਆਂ ਕਾਰਨ ਇੰਗਲੈਂਡ ’ਚ ਕਾਲੇ ਨਮਕ ਦੇ ਭਾਅ ਵੀ ਚੰਗੇ ਮਿਲ ਜਾਂਦੇ ਸਨ। ਉਦੋਂ ਜਹਾਜ਼ ਦੇ ਜਹਾਜ਼ ਚੌਲ ਇੰਗਲੈਂਡ ਨੂੰ ਜਾਂਦੇ ਸਨ।