ਕਿਹਾ, ਜਿਨ੍ਹਾਂ ਸੂਬਿਆਂ ਦੇ ਬਕਾਇਆ ਪੈਂਡਿੰਗ ਹਨ, ਉਹ ਇਸ ਦਾ ਛੇਤੀ ਨਿਪਟਾਰਾ ਕਰਨ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਵਰਤਮਾਨ ’ਚ ਕਈ ਸੂਬਿਆਂ ’ਚ ਊਰਜਾ ਖੇਤਰ ਭਾਰੀ ਸੰਕਟ ’ਚ ਹੈ ਤੇ ਜਦੋਂ ਅਜਿਰੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਸ ਦਾ ਅਸਰ ਪੂਰੇ ਦੇਸ਼ ’ਤੇੋ ਪੈਂਦਾ ਹੈ। ਮੋਦੀ ਨੇ ਊਰਜਾ ਮੰਤਰਾਲੇ ਦੇ ‘ਉਜੱਵਲ ਭਾਰਤ ਉੱਜਵਲ ਭਵਿੱਖ ਊਰਜਾ-2047’ ਪ੍ਰੋਗਰਾਮ ਨੂੰ ਵਰਚੁਅਲ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਊਰਜਾ ਉਤਪਾਦਨ ਖੇਤਰ ਦਾ ਨੁਕਸਾਨ ਦੁਨੀਆ ਦੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਕਿਤੇ ਜਿਆਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਹੀ ਕਿ ਸਾਡੇ ਇੱਥੇ ਬਿਜਲੀ ਦੀ ਬਰਬਾਦੀ ਬਹੁਤ ਹੈ ਤੇ ਇਸ ਦੀ ਮੰਗ ਪੂਰੀ ਕਰਨ ਲਈ ਸਾਨੂੰ ਲੋੜ ਤੋਂ ਵੱਧ ਬਿਜਲੀ ਉਤਪਾਦਨ ਕਰਨਾ ਪੈਂਦਾ ਹੈ। (Energy Sector)
ਊਰਜਾ ਉਤਪਾਦਨ ਤੇ ਸੰਚਾਰ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਸੂਬਿਆਂ ’ਚ ਜ਼ਰੂਰੀ ਨਿਵੇਸ਼ ਨਾ ਹੋਣ ਦਾ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਕਾਰਨ ਵਧੇਰੇ ਬਿਜਲੀ ਕੰਪਨੀਆਂ ਕੋਲ ਫੰਡ ਦੀ ਭਾਰੀ ਕਮੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ’ਚ ਕਈ-ਕਈ ਸਾਲ ਪੁਰਾਣੀ ਟ੍ਰਾਂਸਮਿਸ਼ਨ ਲਾਈਨਾਂ ਨਾਲ ਕੰਮ ਚਲਾਇਆ ਜਾਂਦਾ ਹੈ। ਜਿਸ ਨਾਲ ਨੁਕਸਾਨ ਵਧਦਾ ਜਾਂਦਾ ਹੈ ਤੇ ਜਨਤਾ ਨੂੰ ਮਹਿੰਗੀ ਬਿਜਲੀ ਮਿਲਦੀ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਬਿਜਲੀ ਕੰਪਨੀਆਂ ਲੋੜੀਂਦੀ ਬਿਜਲੀ ਪੈਦਾ ਕਰ ਰਹੀਆਂ ਹਨ। ਇਸ ਦੇ ਬਾਵਜੂ਼ਦ ਉਨ੍ਹਾਂ ਕੋਲ ਜ਼ਰੂਰੀ ਫੰਡ ਨਹੀਂ ਰਹਿੰਦਾ।
ਵੱਖ-ਵੱਖ ਸੂਬਿਆਂ ਦਾ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਬਕਾਇਆ
ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਨੂੰ ਇਹ ਜਾਣ ਕੈ ਹੈਰਾਨੀ ਹੋਵੇਗੀ ਕਿ ਵੱਖ-ਵੱਖ ਸੂਬਿਆਂ ਦਾ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ। ਇਹ ਪੈਸਾ ਉਨ੍ਹਾਂ ਪਾਵਰ ਜੇਨਰੇਸ਼ਨ ਕੰਪਨੀਆਂ ਨੂੰ ਦੇਣਾ ਹੈ। ਉੱਥੇ ਪਾਵਰ ਡਿਸਟ੍ਰਿਬਿਊਸ਼ਨ ਕੰਪਨੀਆਂ ਦਾ ਅਨੇਕ ਸਰਕਾਰੀ ਵਿਭਾਗਾਂ ’ਤੇ ਅਤੇ ਸਥਾਨਕ ਸੰਸਥਾਵਾਂ ’ਤੇ ਵੀ 60 ਹਜ਼ਾਰ ਕਰੋੜ ਰੁਪਏ ਤੋਂ ਵੱਧ ਬਕਾਇਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ ’ਚ ਬਿਜਲੀ ’ਤੇ ਜੋ ਸਬਸਿਡੀ ਦਿੱਤੀ ਜਾਂਦੀ ਹੈ, ਉਹ ਪੈਸਾ ਵੀ ਇਨ੍ਹਾਂ ਕੰਪਨੀਆਂ ਨੂੰ ਸਮੇਂ ’ਤੇ ਅਤੇ ਪੂਰਾ ਨਹੀੰ ਮਿਲ ਪਾਉਂਦਾ ਤੇ ਇਹ ਬਕਾਇਆ ਵੀ 75 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ।
ਉਨ੍ਹਾਂ ਸਵਾਲ ਕੀਤਾ ਕਿ ਅਜਿਰੀ ਸਥਿਤੀ ’ਚ ਇੰਫ੍ਰਾਸਟ੍ਰਕਚਰ ’ਤੇ ਕਿਵੇਂ ਨਿਵੇਸ਼ ਹੋ ਸਕੇਗਾ ਤੇ ਬਿਜਲੀ ਕੰਪਨੀਆਂ ਨੂੰ ਉਨ੍ਹਾਂ ਦੀ ਲਾਗਤ ਦਾ ਪੈਸਾ ਵੀ ਨਹੀਂ ਮਿਲੇਗਾ ਤਾਂ ਕਿਵੇਂ ਕੰਮ ਚੱਲੇਗਾ? ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਦਾ ਨਹੀਂ ਰਾਸ਼ਟਰਨੀਤੀ ਤੇ ਰਾਸ਼ਟਰ ਨਿਰਮਾਣ ਦੇ ਨਾਲ ਹੀ ਬਿਜਲੀ ਨਾਲ ਜੁੜੇ ਪੂਰੇ ਸਿਸਟਮ ਦੀ ਸੁਰੱਖਿਆ ਦਾ ਸਵਾਲ ਹੈ। ਜਿਨ੍ਹਾਂ ਸੂਬਿਆਂ ਦੇ ਬਕਾਇਆ ਪੈਂਡਿੰਗ ਹਨ, ਮੇਰੀ ਉਨ੍ਹਾਂ ਨੂੰ ਅਪੀਲ ਹੈ ਕਿ ਉਹ ਇਸ ਦਾ ਨਿਪਟਾਰਾ ਕਰਨ। ਉਨ੍ਹਾਂ ਜ਼ੋਰ ਦਿੱਤਾ ਕਿ ਜਦੋਂ ਲੋਕ ਇਮਾਨਦਾਰੀ ਨਾਲ ਆਪਣਾ ਬਿਜਲੀ ਬਿੱਲ ਚੁਕਾਉਂਦੇ ਹਨ ਉਦੋਂ ਵੀ ਕੁਝ ਸੂਬਿਆਂ ਦਾ ਵਾਰ-ਵਾਰ ਬਕਾਇਆ ਕਿਉਂ ਰਹਿੰਦਾ ਹੈ ਤੇ ਇਸ ਸਮੱਸਿਆ ਦਾ ਹੱਲ ਲੱਭਣਾ ਅੱਜ ਦੇ ਸਮੇਂ ਦੀ ਮੰਗ ਹੈ।
ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ