Kulgam Terrorist Encounter: ਜੰਮੂ-ਕਸ਼ਮੀਰ ਦੇ ਕੁਲਗਾਮ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, 5 ਅੱਤਵਾਦੀ ਢੇਰ, 2 ਜਵਾਨ ਸ਼ਹੀਦ

Kulgam Terrorist Encounter

2 ਥਾਵਾਂ ’ਤੇ ਪਿੱਛਲੇ 2 ਦਿਨਾਂ ਤੋਂ ਲਗਾਤਾਰ ਐਨਕਾਊਂਟਰ ਜਾਰੀ | Kulgam Terrorist Encounter

  • ਰਾਜੌਰੀ ’ਚ ਫੌਜੀ ਕੈਂਪ ’ਤੇ ਹਮਲਾ

ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕੁਲਗਾਮ ’ਚ ਐਤਵਾਰ (6 ਜੁਲਾਈ) ਨੂੰ ਲਗਾਤਾਰ ਦੂਜੇ ਦਿਨ ਵੀ ਮੁਕਾਬਲਾ ਜਾਰੀ ਹੈ। ਹੁਣ ਤੱਕ ਮੁਦਰਾਘਾਮ ਤੇ ਚਿੰਨੀਘਾਮ ਫਰਿਸਾਲ ’ਚ 5 ਅੱਤਵਾਦੀ ਮਾਰੇ ਜਾ ਚੁੱਕੇ ਹਨ। 2 ਜਵਾਨ ਵੀ ਸ਼ਹੀਦ ਹੋਏ ਹਨ। ਮੁਦਰਾਘਾਮ ’ਚ ਦੋ-ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ ਤੇ ਫ੍ਰਿਸਲ ’ਚ ਵੀ ਇੱਕ ਹੋਰ ਅੱਤਾਵਦੀ ਦੇ ਲੁਕੇ ਹੋਣ ਦੀ ਸੰਭਾਵਨਾ ਹੈ। ਦੋਵਾਂ ਥਾਵਾਂ ’ਤੇ ਆਪ੍ਰੇਸ਼ਨ ਚੱਲ ਰਿਹਾ ਹੈ। ਅੱਜ ਸਵੇਰੇ ਮੁਦਰਘਾਮ ’ਚ ਇੱਕ ਅੱਤਵਾਦੀ ਦੀ ਲਾਸ਼ ਮਿਲੀ ਹੈ। (Kulgam Terrorist Encounter)

ਇੱਥੇ ਸ਼ਨਿੱਚਰਵਾਰ (6 ਜੁਲਾਈ) ਦੁਪਹਿਰ ਨੂੰ ਅੱਤਵਾਦੀਆਂ ਨਾਲ ਲੜਦੇ ਹੋਏ ਇੱਕ ਜਵਾਨ ਸ਼ਹੀਦ ਹੋ ਗਿਆ। ਕੁਲਗਾਮ ਦੇ ਚਿੰਨੀਗਾਮ ਫਰੀਸਲ ’ਚ ਕੱਲ੍ਹ 4 ਅੱਤਵਾਦੀ ਮਾਰੇ ਗਏ ਸਨ। ਇੱਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਇਲਾਕੇ ’ਚ ਐਤਵਾਰ ਸਵੇਰੇ ਅੱਤਵਾਦੀਆਂ ਨੇ ਫੌਜ ਦੇ ਕੈਂਪ ’ਤੇ ਹਮਲਾ ਕਰ ਦਿੱਤਾ। ਇਸ ’ਚ ਇੱਕ ਜਵਾਨ ਜ਼ਖਮੀ ਹੋਇਆ ਹੈ। ਜਵਾਨਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਅੱਤਵਾਦੀ ਸੰਘਣੇ ਜੰਗਲ ’ਚੋਂ ਭੱਜ ਗਏ। ਫੌਜ ਤੇ ਪੁਲਿਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। (Kulgam Terrorist Encounter)

ਇਹ ਵੀ ਪੜ੍ਹੋ : ਮੋਹਾਲੀ ’ਚ ਦੋ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਕੁਲਗਾਮ ’ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਪਹਿਲਾਂ ਕੀਤੀ ਸੀ ਗੋਲੀਬਾਰੀ | Kulgam Terrorist Encounter

ਫੌਜ ਤੇ ਜੰਮੂ-ਕਸ਼ਮੀਰ ਪੁਲਿਸ ਨੇ ਕੁਲਗਾਮ ਦੇ ਮੁਦਰਗਾਮ ’ਚ ਇੱਕ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕੀਤੀ ਸੀ, ਜਿਸ ’ਚ ਲਾਂਸ ਨਾਇਕ ਪ੍ਰਦੀਪ ਨੈਨ ਸ਼ਹੀਦ ਹੋ ਗਏ ਸਨ। ਉਥੇ ਹੀ, ਚਿਨੀਗਾਮ ’ਚ ਸ਼ਨਿੱਚਰਵਾਰ ਦੁਪਹਿਰ ਨੂੰ ਮੁਕਾਬਲਾ ਸ਼ੁਰੂ ਹੋਇਆ। ਸ਼ਾਮ ਤੱਕ ਜਵਾਨਾਂ ਨੇ 4 ਅੱਤਵਾਦੀਆਂ ਦਾ ਸਾਹਮਣਾ ਕੀਤਾ। ਡਰੋਨ ਕੈਮਰੇ ’ਚ ਸਾਰਿਆਂ ਦੀਆਂ ਲਾਸ਼ਾਂ ਦਿਖਾਈ ਦੇ ਰਹੀਆਂ ਸਨ। ਫਿਲਹਾਲ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਪਿਛਲੇ ਇੱਕ ਮਹੀਨੇ (ਜੂਨ ਤੋਂ 6 ਜੁਲਾਈ ਤੱਕ) ’ਚ ਸੁਰੱਖਿਆ ਬਲਾਂ ਨੇ 10 ਅੱਤਵਾਦੀਆਂ ਨੂੰ ਖਤਮ ਕੀਤਾ ਹੈ। ਇਨ੍ਹਾਂ ’ਚ ਡੋਡਾ ’ਚ 11-12 ਜੂਨ ਨੂੰ ਲਗਾਤਾਰ ਦੋ ਦਿਨ ਦੋ ਹਮਲੇ ਕਰਨ ਵਾਲੇ ਅੱਤਵਾਦੀਆਂ ਦਾ ਮੁਕਾਬਲਾ ਤੇ ਉੜੀ ’ਚ ਘੁਸਪੈਠ ਕਰਨ ਵਾਲੇ ਅੱਤਵਾਦੀ ਸ਼ਾਮਲ ਹਨ। (Kulgam Terrorist Encounter)

LEAVE A REPLY

Please enter your comment!
Please enter your name here