2-3 ਅੱਤਵਾਦੀ ਲੁਕ ਕੇ ਕਰ ਰਹੇ ਹਨ ਗੋਲੀਬਾਰੀ | Poonch Encounter
- ਕੱਲ੍ਹ ਫੌਜ ਨੇ 3 ਅੱਤਵਾਦੀਆਂ ਨੂੰ ਕੀਤਾ ਸੀ ਢੇਰ
ਸ਼੍ਰੀਨਗਰ (ਏਜੰਸੀ)। Poonch Encounter: ਜੰਮੂ-ਕਸ਼ਮੀਰ ਦੇ ਪੁੰਛ ’ਚ ਐਤਵਾਰ (15 ਸਤੰਬਰ) ਸਵੇਰੇ ਫੌਜ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ। ਫੌਜ ਨੂੰ ਮੇਂਢਰ ਦੇ ਗੁਰਸਾਈ ਟਾਪ ਨੇੜੇ ਪਥੰਤੀਰ ਇਲਾਕੇ ’ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਫੌਜ ਤੇ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬ ’ਚ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ। ਫਿਲਹਾਲ ਦੋਵਾਂ ਪਾਸਿਆਂ ਤੋਂ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਫੌਜ ਨੇ ਦੱਸਿਆ ਕਿ 2-3 ਅੱਤਵਾਦੀ ਲੁਕੇ ਹੋਏ ਸਨ ਤੇ ਗੋਲੀਬਾਰੀ ਕਰ ਰਹੇ ਸਨ।
Read This : Baramulla Encounter : ਬਾਰਾਮੂਲਾ ਮੁਕਾਬਲੇ ‘ਚ ਤਿੰਨ ਅੱਤਵਾਦੀ ਢੇਰ
ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹੋਰ ਜਵਾਨਾਂ ਨੂੰ ਵੀ ਮੁਕਾਬਲੇ ਵਾਲੀ ਥਾਂ ’ਤੇ ਭੇਜਿਆ ਜਾ ਰਿਹਾ ਹੈ। ਜੰਮੂ-ਕਸ਼ਮੀਰ ’ਚ 3 ਦਿਨਾਂ ’ਚ ਇਹ 5ਵਾਂ ਮੁਕਾਬਲਾ ਹੈ। ਇਸ ਤੋਂ ਪਹਿਲਾਂ 13 ਸਤੰਬਰ ਨੂੰ ਕਿਸ਼ਤਵਾੜ ’ਚ ਹੋਏ ਮੁਕਾਬਲੇ ’ਚ ਦੋ ਜਵਾਨ ਸ਼ਹੀਦ ਹੋ ਗਏ ਸਨ। ਉਸੇ ਦਿਨ ਕਠੂਆ ’ਚ ਦੋ ਅੱਤਵਾਦੀ ਮਾਰੇ ਗਏ ਸਨ। ਕੱਲ੍ਹ ਭਾਵ (14 ਸਤੰਬਰ) ਨੂੰ ਬਾਰਾਮੂਲਾ ਮੁਕਾਬਲੇ ’ਚ 3 ਅੱਤਵਾਦੀ ਮਾਰੇ ਗਏ ਸਨ। 14 ਸਤੰਬਰ ਨੂੰ ਹੀ ਨੌਸਹਿਰਾ ਸੈਕਟਰ ’ਚ ਐਲਓਸੀ ਨੇੜੇ ਅੱਤਵਾਦੀਆਂ ਨੇ ਘੁਸਪੈਠ ਕੀਤੀ ਸੀ ਤੇ ਉਹ ਗੋਲੀਬਾਰੀ ’ਚ ਇੱਕ ਫੌਜ ਦਾ ਜਵਾਨ ਜ਼ਖਮੀ ਵੀ ਹੋ ਗਿਆ ਸੀ। Poonch Encounter