ਟੀਕਾਕਰਨ ਵਧਾਉਣ ’ਤੇ ਜ਼ੋਰ
ਕੇਂਦਰੀ ਮੰਤਰੀ ਮੰਡਲ ਨੇ ਸਰਕਾਰੀ ਕੇਂਦਰਾਂ ’ਤੇ 75 ਦਿਨਾਂ ਲਈ ਕੋਰੋਨਾ ਟੀਕੇ ਦੀ ਤੀਜੀ ਖੁਰਾਕ ਮੁਫਤ ਦੇਣ ਦਾ ਸ਼ਲਾਘਾਯੋਗ ਫੈਸਲਾ ਕੀਤਾ ਹੈ ਅਜੇ ਤੱਕ ਸਿਰਫ ਸਿਹਤ ਮੁਲਾਜ਼ਮਾਂ, ਅਗਲੇ ਮੋਰਚੇ ’ਤੇ ਕੰਮ ਕਰ ਰਹੇ ਲੋਕਾਂ ਅਤੇ ਸੱਠ ਸਾਲ ਦੀ ਉਮਰ ਤੋਂ ਜ਼ਿਆਦਾ ਦੇ ਬਜ਼ੁਰਗਾਂ ਨੂੰ ਹੀ ਸਰਕਾਰੀ ਕੇਂਦਰਾਂ ’ਤੇ ਤੀਜਾ ਟੀਕਾ ਮੁਫਤ ਦਿੱਤਾ ਜਾ ਰਿਹਾ ਸੀ ਕੁੱਝ ਦਿਨ ਪਹਿਲਾਂ ਦੂਜੀ ਅਤੇ ਤੀਜੀ ਡੋਜ ਦਰਮਿਆਨ ਦੇ ਸਮੇਂ ਨੂੰ ਘਟਾ ਕੇ 9 ਤੋਂ 6 ਮਹੀਨੇ ਕਰ ਦਿੱਤਾ ਗਿਆ ਸੀ
ਜ਼ਿਕਰਯੋਗ ਹੈ ਕਿ ਦੋ ਮਹੀਨੇ ਪਹਿਲਾਂ ਬਾਲਗਾਂ ਨੂੰ ਤੀਜੀ ਖੁਰਾਕ ਭਾਵ ਬੂਸਟਰ ਡੋਜ਼ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਤੀਜੀ ਖੁਰਾਕ ਨੂੰ ਮੁਫਤ ਦੇਣ ਦੀ ਮੰਗ ਕਈ ਦਿਨਾਂ ਤੋਂ ਹੋ ਰਹੀ ਸੀ ਜਦੋਂ ਦੂਜੀ ਅਤੇ ਤੀਜੀ ਖੁਰਾਕ ਦਰਮਿਆਨ 9 ਮਹੀਨਿਆਂ ਦਾ ਫਰਕ ਰੱਖਿਆ ਗਿਆ ਸੀ,
ਉਦੋਂ ਇਸ ਦੀ ਵੱਡੀ ਵਜ੍ਹਾ ਇਹ ਸੀ ਕਿ ਸਾਡੇ ਕੋਲ ਲੋੜੀਂਦੀ ਮਾਤਰਾ ’ਚ ਟੀਕਿਆਂ ਦੀ ਸਪਲਾਈ ਨਹੀਂ ਸੀ ਟੀਕੇ ਤੋਂ ਪ੍ਰਾਪਤ ਸੁਰੱਖਿਆ ਛੇ ਮਹੀਨਿਆਂ ਤੱਕ ਬਹੁਤ ਵਧੀਆ ਤਰੀਕੇ ਨਾਲ ਕਾਰਗਰ ਰਹਿੰਦੀ ਹੈ ਤੇ 6 ਤੋਂ 9 ਮਹੀਨੇ ਦਰਮਿਆਨ ਉਸ ਦੀ ਸਮਰੱਥਾ ’ਚ ਕਮੀ ਆਉਂਦੀ ਹੈ ਅਤੇ 9 ਮਹੀਨਿਆਂ ਤੋਂ ਬਾਅਦ ਉਹ ਮਾਮੂਲੀ ਰੂਪ ਨਾਲ ਕਾਰਗਰ ਰਹਿੰਦਾ ਹੈ
ਪਰ ਟੀਕਿਆਂ ਦਾ ਸਟਾਕ ਵਧਣ ਨਾਲ ਇਹ ਮੰਗ ਵੀ ਕੀਤੀ ਜਾ ਰਹੀ ਸੀ ਕਿ ਬੂਸਟਰ ਡੋਜ਼ ਲੈਣ ਦੀ ਸਮਾਂ ਸੀਮਾ ਵਿਚ ਵੀ ਕਮੀ ਕੀਤੀ ਜਾਵੇ ਕੁੱਝ ਸਮਾਂ ਪਹਿਲਾਂ ਆਈਆਂ ਸੂਚਨਾਵਾਂ ਤੋਂ ਪਤਾ ਲੱਗਾ ਸੀ ਕਿ ਜੁਲਾਈ ’ਚ ਵੈਕਸੀਨ ਦੀਆਂ 15 ਕਰੋੜ ਖੁਰਾਕਾਂ ਐਕਸਪਾਇਰ ਹੋ ਜਾਣਗੀਆਂ ਭਾਵ ਉਨ੍ਹਾਂ ਨੂੰ ਸੁੱਟਣਾ ਪਏਗਾ ਉਦੋਂ ਸਿਰਫ਼ ਇੱਕ ਹਫ਼ਤੇ ’ਚ ਸਿਰਫ਼ ਇੱਕ ਕਰੋੜ ਖੁਰਾਕ ਦੀ ਹੀ ਖਪਤ ਹੋ ਰਹੀ ਸੀ ਹੁਣ ਮਿਆਦ ਨੂੰ ਤਿੰਨ ਮਹੀਨੇ ਘੱਟ ਕਰਨ ਨਾਲ ਬਹੁਤ ਸਾਰੀਆਂ ਖੁਰਾਕਾਂ ਦਾ ਇਸਤੇਮਾਲ ਹੋ ਸਕੇਗਾ ਕੁੱਝ ਸੂਬਿਆਂ ਨੇ ਆਪਣੇ ਵੱਲੋਂ ਇਹ ਐਲਾਨ ਕੀਤਾ ਹੈ ਕਿ ਉਹ ਤੀਜੀ ਖੁਰਾਕ ਆਪਣੇ ਵੱਲੋਂ ਦੇਣਗੇ ਪਰ ਕਈ ਸੂਬੇ, ਜਿਵੇਂ ਮਹਾਂਰਾਸ਼ਟਰ, ਕੇਰਲ, ਕਰਨਾਟਕ, ਤਮਿਲਨਾਡੂ ਆਦਿ ’ਚ ਅਜਿਹਾ ਨਹੀਂ ਹੋਇਆ
ਇਨ੍ਹਾਂ ਸੂਬਿਆਂ ’ਚ 18 ਸਾਲ ਤੋਂ ਉੱਪਰ ਦੇ ਲੋਕਾਂ ’ਚ ਤੀਜੀ ਖੁਰਾਕ ਦੀ ਕਵਰੇਜ ਇੱਕ ਫੀਸਦੀ ਦੇ ਨੇੜੇ-ਤੇੜੇ ਹੋਈ ਜਦੋਂ ਕਿ 60 ਸਾਲ ਤੋਂ ਉੱਪਰ ਉਮਰ ਵਰਗ (ਜਿਨ੍ਹਾਂ ਨੂੰ ਮੁਫਤ ’ਚ ਤੀਜੀ ਖੁਰਾਕ ਦਿੱਤੀ ਜਾ ਰਹੀ ਹੈ) ’ਚ ਇਹ ਅੰਕੜਾ ਲਗਭਗ 26 ਫੀਸਦੀ ਹੈ ਹਾਲੇ ਇਹ ਸਮੱਸਿਆ ਆ ਰਹੀ ਹੈ ਕਿ ਜੋ ਲੋਕ ਕੋ-ਮਾਰਬੀਡਿਟੀ ਭਾਵ ਜਿਨ੍ਹਾਂ ਨੂੰ ਕੁਝ ਗੰਭੀਰ ਬਿਮਾਰੀਆਂ ਹਨ ਅਤੇ ਜਿਨ੍ਹਾਂ ਦੀ ਉਮਰ ਸੱਠ ਸਾਲ ਤੋਂ ਜ਼ਿਆਦਾ ਹੈ, ਉਨ੍ਹਾਂ ਨੂੰ ਸੰਕਰਮਣ ਹੋ ਰਿਹਾ ਹੈ ਇਸ ਉਮਰ ਵਰਗ ’ਚ ਮੌਤਾਂ ਵੀ ਹੋ ਰਹੀਆਂ ਹਨ ਹੁਣ ਜੋ ਵਾਇਰਸ ਓਮੀਕ੍ਰਾਨ ਜ਼ਿਆਦਾ ਸਰਗਰਮ ਹੈ, ਉਹ ਬਹੁਤ ਘੱਟ ਖਤਰਨਾਕ ਹੈ ਸਾਨੂੰ ਇਹ ਸਮਝਣਾ ਹੋਵੇਗਾ ਕਿ ਹੁਣ ਕੋਰੋਨਾ ਵਾਇਰਸ ਐਨੀ ਵੱਡੀ ਚੁਣੌਤੀ ਨਹੀਂ ਰਿਹਾ ਹੈ, ਪਰ ਸਾਨੂੰ ਬਚਾਅ ਸਬੰਧੀ ਗੰਭੀਰ ਬਣੇ ਰਹਿਣਾ ਹੋਵੇਗਾ ਜਿਨ੍ਹਾਂ ਲੋਕਾਂ ਨੇ ਦੋ ਖੁਰਾਕਾਂ ਲਈਆਂ ਹਨ,
ਉਨ੍ਹਾਂ ਨੂੰ ਤੀਜੀ ਖੁਰਾਕ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਪਹਿਲੀ ਜਾਂ ਦੂਜੀ ਖੁਰਾਕ ਹਾਲੇ ਤੱਕ ਨਹੀਂ ਲਈ ਹੈ, ਉਨ੍ਹਾਂ ਨੂੰ ਹੁਣ ਕੋਈ ਦੇਰ ਨਹੀਂ ਕਰਨੀ ਚਾਹੀਦੀ ਜੋ ਬੱਚੇ 12 ਤੋਂ 18 ਸਾਲ ਦੇ ਹਨ, ਉਨ੍ਹਾਂ ਦਾ ਟੀਕਾਕਰਨ ਵੀ ਹੋ ਜਾਣਾ ਚਾਹੀਦਾ ਹੈ ਤੇ ਜਦੋਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਨਜ਼ੂਰੀ ਮਿਲਦੀ ਹੈ, ਤਾਂ ਉਨ੍ਹਾਂ ਨੂੰ ਵੀ ਖੁਰਾਕ ਸਮੇਂ ਨਾਲ ਦਿੱਤੀ ਜਾਣੀ ਚਾਹੀਦੀ ਹੈ ਸਾਡੀ ਖੋਜ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਨੂੰ ਲਗਾਤਾਰ ਇਸ ਗੱਲ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਕਿਤੇ ਵਾਇਰਸ ਦਾ ਕੋਈ ਨਵਾਂ ਰੂਪ ਤਾਂ ਨਹੀਂ ਆ ਰਿਹਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ