ਸਿੱਖਿਆ ਮੰਤਰੀ ਦਾ ਜ਼ਿਲ੍ਹਾ ਬਾਰਵੀਂ ਦੇ ਨਤੀਜ਼ਿਆਂ ‘ਚ ਬੁਰੀ ਤਰ੍ਹਾਂ ਪਛੜਿਆ

Education

ਪਿਛਲੇ ਸਾਲ ਸੀ 6ਵੇਂ ਸਥਾਨ ‘ਤੇ, ਇਸ ਵਾਰ 19ਵੇਂ ਸਥਾਨ ‘ਤੇ ਖਿਸਕਿਆ

ਮੁੱਖ ਮੰਤਰੀ ਦਾ ਜ਼ਿਲ੍ਹਾ ਪੰਜਵੇਂ ਸਥਾਨ ਤੋਂ ਅੱਠਵੇਂ ਸਥਾਨ ‘ਤੇ ਖਿਸਕਿਆ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਜ਼ਿਲ੍ਹਾ ਸੰਗਰੂਰ ਇਸ ਵਾਰ ਬਾਰ੍ਹਵੀਂ ਤੇ ਨਤੀਜ਼ਿਆਂ ਵਿੱਚ ਬੁਰੀ ਤਰ੍ਹਾਂ ਪਸੜ ਕੇ ਰਹਿ ਕੇ ਗਿਆ। ਪਿਛਲੇ ਸਾਲ 2019 ਦੇ ਨਤੀਜਿਆਂ ਵਿੱਚ 6ਵੇਂ ਸਥਾਨ ‘ਤੇ ਆਇਆ ਜ਼ਿਲ੍ਹਾ ਸੰਗਰੂਰ ਇਸ ਵਾਰ 19ਵੇਂ ਸਥਾਨ ‘ਤੇ ਪੁੱਜ ਗਿਆ। ਇਸੇ ਤਰ੍ਹਾਂ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਜ਼ਿਲ੍ਹਾ ਪਟਿਆਲਾ ਪੰਜਵੇਂ ਸਥਾਨ ਤੋਂ ਖਿਸਕ ਕੇ ਅੱਠਵੇਂ ਸਥਾਨ ‘ਤੇ ਪੁੱਜ ਗਿਆ ਹੈ। ਜੇਕਰ ਕਾਂਗਰਸ ਸਰਕਾਰ ਦੇ ਰਾਜ ਵਿਚਲੇ ਰਹੇ ਸਾਬਕਾ ਸਿੱਖਿਆ ਮੰਤਰੀਆਂ ਓਪੀ ਸੋਨੀ ਅਤੇ ਸ੍ਰੀਮਤੀ ਅਰੁਣਾ ਚੌਧਰੀ ਦੇ ਜ਼ਿਲ੍ਹਿਆ ਨੂੰ ਦੇਖਿਆ ਜਾਵੇ ਤਾਂ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ ਵਿੱਚ ਪਿਛਲੇ ਸਾਲਾਂ ਨਾਲੋਂ ਕੁਝ ਸੁਧਾਰ ਹੋਇਆ ਹੈ। ਇਸ ਵਾਰ ਗੁਰਦਾਸਪੁਰ 14ਵੇਂ ਜਦਕਿ ਅੰਮ੍ਰਿਤਸਰ ਜ਼ਿਲ੍ਹਾ 15ਵੇਂ ਸਥਾਨ ‘ਤੇ ਆਇਆ ਹੈ।

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਦੇ ਨਤੀਜਿਆਂ ‘ਚ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਜ਼ਿਲ੍ਹਾ ਸੰਗਰੂਰ ਪਿਛਲੇ ਫਾਡੀ ਸਥਾਨਾਂ ‘ਤੇ ਪੁੱਜਿਆ ਹੈ।

ਸੰਗਰੂਰ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 91.17 ਰਹੀ ਹੈ। ਸੰਗਰੂਰ ਜ਼ਿਲ੍ਹੇ ਦੇ 19379 ਵਿਦਿਆਰਥੀਆਂ ਨੇ ਬਾਰ੍ਹਵੀਂ ਦੇ ਪੇਪਰ ਦਿੱਤੇ ਸਨ ਜਦਕਿ ਇਸ ਵਿੱਚੋਂ 14933 ਵਿਦਿਆਰਥੀ ਪਾਸ ਹੋਏ ਹਨ। ਇਸ ਤਰ੍ਹਾਂ ਸਿੱਖਿਆ ਮੰਤਰੀ ਦਾ ਜ਼ਿਲ੍ਹਾ 19ਵੇਂ ਸਥਾਨ ‘ਤੇ ਰਿਹਾ ਹੈ।

ਜਦਕਿ ਪਿਛਲੇ ਸਾਲ ਪਾਸ ਪ੍ਰਤੀਸ਼ਤਤਾ ਵਿੱਚ ਸੰਗਰੂਰ ਜ਼ਿਲ੍ਹੇ ਦਾ ਛੇਵਾਂ ਸਥਾਨ ਸੀ। ਜਦਕਿ ਸਾਲ 2018 ਵਿੱਚ ਸੰਗਰੂਰ ਜ਼ਿਲ੍ਹਾ ਪੰਜਵੇਂ ਸਥਾਨ ‘ਤੇ ਸੀ। ਇਸ ਤਰ੍ਹਾਂ ਇਸ ਵਾਰ ਸਿੱਖਿਆ ਮੰਤਰੀ ਦਾ ਜ਼ਿਲ੍ਹਾ ਆਪਣੇ ਪਿਛਲੇ ਸਥਾਨਾਂ ਤੋਂ ਬੁਰੀ ਤਰ੍ਹਾਂ ਉਖੜਿਆ ਹੈ। ਜ਼ਿਲ੍ਹਾ ਸੰਗਰੂਰ ਅੰਦਰ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਨੂੰ ਇਨ੍ਹਾਂ ਨਤੀਜ਼ਿਆਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਜੇਕਰ ਮੁੱਖ ਮੰਤਰੀ ਦੇ ਜ਼ਿਲ੍ਹਾ ਪਟਿਆਲਾ ਵੱਲ ਦੇਖਿਆ ਜਾਵੇ ਤਾਂ ਜ਼ਿਲ੍ਹਾ ਪਟਿਆਲਾ ਪਿਛਲੇ ਸਾਲ ਪੰਜਵੇਂ ਸਥਾਨ ‘ਤੇ ਸੀ ਜਦਕਿ ਇਸ ਵਾਰ ਇਹ ਜ਼ਿਲ੍ਹਾ ਵੀ ਪਛੜ ਕੇ ਅੱਠਵੇਂ ਸਥਾਨ ‘ਤੇ ਪੁੱਜ ਗਿਆ ਹੈ। ਜ਼ਿਲ੍ਹੇ ਦੀ ਇਸ ਵਾਰ ਪਾਸ ਪ੍ਰਤੀਸ਼ਤਤਾ 93.87 ਰਹੀ ਹੈ। ਜ਼ਿਲ੍ਹੇ ਅੰਦਰ 17,703 ਬੱਚਿਆਂ ਵੱਲੋਂ ਪੇਪਰ ਦਿੱਤੇ ਗਏ ਸਨ ਅਤੇ 16618 ਵਿਦਿਆਰਥੀ ਪਾਸ ਹੋਏ ਹਨ। ਸਾਲ 2018 ਦੇ ਨਤੀਜ਼ਿਆਂ ਵਿੱਚ ਵੀ ਪਟਿਆਲਾ ਜ਼ਿਲ੍ਹਾ 8ਵੇਂ ਸਥਾਨ ‘ਤੇ ਕਾਬਜ਼ ਸੀ। ਇਸੇ ਤਰ੍ਹਾਂ ਹੀ ਜੇਕਰ ਕਾਂਗਰਸ ਸਰਕਾਰ ਦੇ ਚੱਲ ਰਹੇ ਕਾਰਜਕਾਲ ਦੇ ਪਹਿਲੇ ਸਿੱਖਿਆ ਮੰਤਰੀ ਰਹੀ ਸ਼੍ਰੀਮਤੀ ਅਰੁਣਾ ਚੌਧਰੀ ਦੇ ਜ਼ਿਲ੍ਹੇ ਗੁਰਦਾਸਪੁਰ ਨੂੰ ਦੇਖਿਆ ਜਾਵੇ ਤਾਂ ਇਸ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ ਵਿੱਚ ਕੁਝ ਸੁਧਾਰ ਹੋਇਆ ਹੈ। ਸਿੱਖਿਆ ਮੰਤਰੀ ਮੌਕੇ ਤਾਂ ਇਨ੍ਹਾਂ ਦੇ ਜ਼ਿਲ੍ਹੇ ਦਾ ਵੀ ਬੁਰਾ ਹਾਲ ਹੀ ਰਿਹਾ ਹੈ।

ਇਸ ਵਾਰ ਇਸ ਜ਼ਿਲ੍ਹੇ ਨੇ ਸੱਤ ਸਥਾਨਾਂ ਦੀ ਛਾਲ ਲਗਾਈ ਹੈ। ਪਾਸ ਪ੍ਰਤੀਸ਼ਤਤਾ ਵਿੱਚ ਗੁਰਦਾਸਪੁਰ ਜ਼ਿਲ੍ਹਾ 14ਵੇਂ ਸਥਾਨ ‘ਤੇ ਰਿਹਾ ਹੈ। ਇੱਥੇ 20373 ਵਿਦਿਆਥਰੀਆਂ ਵੱਲੋਂ ਪੇਪਰ ਦਿੱਤੇ ਗਏ ਸਨ, ਜਿਨ੍ਹਾਂ ਵਿੱਚੋਂ 18805 ਵਿਦਿਆਰਥੀ ਪਾਸ ਹੋਏ ਹਨ। ਇਸ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 92.30 ਰਹੀ ਹੈ। ਸਾਲ 2019 ‘ਚ ਇਹ ਜ਼ਿਲ੍ਹਾ 21ਵੇਂ ਸਥਾਨ ‘ਤੇ ਸੀ ਜਦਕਿ ਸਾਲ 2018 ਵਿੱਚ ਇਹ ਜ਼ਿਲ੍ਹਾ 21ਵੇਂ ਸਥਾਨ ‘ਤੇ ਹੀ ਰਿਹਾ ਸੀ।

OP Soni said The state's progress is in dire need of quality education

ਇਸੇ ਤਰ੍ਹਾਂ ਹੀ ਜੇਕਰ ਦੂਸਰੇ ਸਿੱਖਿਆ ਮੰਤਰੀ ਓਪੀ ਸੋਨੀ ਦੇ ਜ਼ਿਲ੍ਹੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਇਹ ਜ਼ਿਲ੍ਹਾ 15ਵੇਂ ਸਥਾਨ ‘ਤੇ ਰਿਹਾ ਹੈ। ਇਸ ਜ਼ਿਲ੍ਹੇ ਅੰਦਰ 22919 ਵਿਦਿਆਰਥੀ ਪੇਪਰ ‘ਚ ਬੈਠੇ ਸਨ, ਇਨ੍ਹਾਂ ਵਿੱਚੋਂ 21135 ਵਿਦਿਆਰਥੀ ਪਾਸ ਹੋਏ ਹਨ। ਇਸ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 92.22 ਰਹੀ ਹੈ। ਪਿਛਲੇ ਸਾਲ 2019 ਵਿੱਚ ਅੰਮ੍ਰਿਤਸਰ ਜ਼ਿਲ੍ਹਾ ਪਾਸ ਪ੍ਰਤੀਸ਼ਤਤਾ ਵਿੱਚ 20ਵੇਂ ਸਥਾਨ ‘ਤੇ ਕਾਬਜ ਸੀ। ਸਾਲ 2018 ਵਿੱਚ ਅੰਮ੍ਰਿਤਸਰ ਜ਼ਿਲ੍ਹਾ 19ਵੇਂ ਸਥਾਨ ‘ਤੇ ਰਿਹਾ ਸੀ। ਦੱਸਣਯੋਗ ਹੈ ਕਿ ਕਾਂਗਰਸ ਰਾਜ ਦੇ ਤਿੰਨੇ ਸਿੱਖਿਆ ਮੰਤਰੀਆਂ ਦੇ ਜ਼ਿਲ੍ਹਿਆਂ ਨੇ ਪਾਸ ਪ੍ਰਤੀਸ਼ਤਤਾ ਵਿੱਚ ਮੋਹਰੀ ਸਥਾਨ ਨਹੀਂ ਲਏ। ਇਸ ਵਾਰ ਤਾਂ ਸਿੱਖਿਆ ਮੰਤਰੀ ਦਾ ਜ਼ਿਲ੍ਹਾ ਬੁਰੀ ਤਰ੍ਹਾਂ ਪਿੱਛੇ ਗਿਆ ਹੈ, ਜਿਸ ਨਾਲ ਸਿੱਖਿਆ ਵਿਭਾਗ ਦੀ ਕਾਰਗੁਜਾਰੀ ‘ਤੇ ਸੁਆਲ ਖੜ੍ਹੇ ਹੋ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ