ਸਿੱਖਿਆ
ਇੱਕ ਵਾਰ ਇੱਕ ਲੜਕਾ ਆਪਣੇ ਬਜ਼ੁਰਗ ਪਿਤਾ ਦੇ ਨਾਲ ਰੈਸਟੋਰੈਂਟ ਵਿਚ ਖਾਣਾ ਖਾਣ ਲਈ ਗਿਆ ਲੜਕੇ ਦਾ ਪਿਤਾ ਜ਼ਿਆਦਾ ਬਜ਼ੁਰਗ ਹੋਣ ਕਾਰਨ ਖਾਣੇ ਨੂੰ ਵਾਰ-ਵਾਰ ਹੇਠਾਂ ਸੁੱਟ ਰਿਹਾ ਸੀ ਉਸ ਦੇ ਹੱਥ ਕੰਬ ਰਹੇ ਸਨ ਨੇੜੇ ਬੈਠੇ ਲੋਕ ਉਸ ਨੂੰ ਬੜੀਆਂ ਹੀ ਅਜ਼ੀਬ ਨਜ਼ਰਾਂ ਨਾਲ ਦੇਖ ਰਹੇ ਸਨ ਖਾਣਾ ਖਾਣ ਤੋਂ ਬਾਅਦ ਲੜਕਾ ਆਪਣੇ ਪਿਤਾ ਨੂੰ ਬਾਥਰੂਮ ਵਿਚ ਲੈ ਗਿਆ ਤੇ ਆਪਣੇ ਪਿਤਾ ਦਾ ਮੂੰਹ ਸਾਫ਼ ਕੀਤਾ ਅਤੇ ਬਾਹਰ ਆ ਗਏ ਪਰੰਤੂ ਰੈਸਟੋਰੈਂਟ ਵਿਚ ਬੈਠੇ ਲੋਕ ਹੁਣ ਵੀ ਉਨ੍ਹਾਂ ਨੂੰ ਬੜੀਆਂ ਹੀ ਅਜ਼ੀਬ ਨਜ਼ਰਾਂ ਨਾਲ ਦੇਖੀ ਜਾ ਰਹੇ ਸਨ ਪਰੰਤੂ ਲੜਕੇ ਨੂੰ ਕੋਈ ਪਰਵਾਹ ਨਹੀਂ ਸੀ ਉਸ ਨੇ ਖਾਣੇ ਦਾ ਬਿੱਲ ਅਦਾ ਕੀਤਾ ਤੇ ਆਪਣੇ ਪਿਤਾ ਨੂੰ ਲੈ ਕੇ ਉੱਥੋਂ ਜਾਣ ਲੱਗਾ ਲੜਕਾ ਤੇ ਉਸ ਦਾ ਬਜ਼ੁਰਗ ਪਿਤਾ ਕੁਝ ਹੀ ਦੂਰ ਗਏ ਸਨ ਕਿ ਅਚਾਨਕ ਪਿੱਛੋਂ ਅਵਾਜ਼ ਆਈ,
‘‘ਪੁੱਤਰ ਮੈਨੂੰ ਅਜਿਹਾ ਕਿਉਂ ਲੱਗ ਰਿਹਾ ਹੈ ਕਿ ਤੁਸੀਂ ਇੱਥੇ ਕੁਝ ਛੱਡ ਕੇ ਜਾ ਰਹੇ ਹੋ?’’ ਇਹ ਸੁਣਦਿਆਂ ਹੀ ਲੜਕੇ ਨੇ ਆਪਣਾ ਸਾਰਾ ਸਾਮਾਨ ਦੇਖਿਆ ਤਾਂ ਉਸ ਨੇ ਉਸ ਆਦਮੀ ਨੂੰ ਕਿਹਾ, ‘‘ਨਹੀਂ ਅੰਕਲ! ਮੈਂ ਤਾਂ ਕੁਝ ਵੀ ਨਹੀਂ ਭੁੱਲਿਆ ਹਾਂ’’ ਉਸ ਆਦਮੀ ਨੇ ਫਿਰ ਕਿਹਾ, ‘‘ਇਸ ਸੰਸਾਰ ਵਿਚ ਤੁਸੀਂ ਹਰ ਬੇਟੇ ਲਈ ਇੱਕ ਸਿੱਖਿਆ ਛੱਡ ਕੇ ਜਾ ਰਹੇ ਹੋ ਹਰ ਪਿਤਾ ਅਜਿਹਾ ਹੀ ਬੇਟਾ ਚਾਹੁੰਦਾ ਹੈ’’ ਇਹ ਸੁਣਦੇ ਹੀ ਰੈਸਟੋਰੈਂਟ ਵਿਚ ਬੈਠੇ ਸਾਰੇ ਲੋਕ ਅਚਾਨਕ ਚੁੱਪ ਹੋ ਗਏ
ਇਹ ਕਹਾਣੀ ਸਾਡੇ ਜੀਵਨ ’ਤੇ ਅਧਾਰਿਤ ਹੈ ਅਸੀਂ ਆਪਣੇ ਰੋਜ਼ਾਨਾ ਦੇ ਕੰਮਾਂ ਵਿਚ ਇੰਨਾ ਗੁਆਚ ਜਾਂਦੇ ਹਾਂ ਕਿ ਆਪਣੇ ਮਾਤਾ-ਪਿਤਾ ਦਾ ਸਨਮਾਨ ਕਰਨਾ ਹੀ ਭੁੱਲ ਜਾਂਦੇ ਹਾਂ ਕਈ ਵਾਰ ਤਾਂ ਅਸੀਂ ਉਨ੍ਹਾਂ ਦੇ ਨਾਲ ਅਜਿਹਾ ਵਿਹਾਰ ਕਰਨ ਲੱਗਦੇ ਹਾਂ ਕਿ ਉਨ੍ਹਾਂ ਨੇ ਬਜ਼ੁਰਗ ਹੋ ਕੇ ਕੋਈ ਗਲਤੀ ਕਰ ਲਈ ਹੋਵੇ ਇੱਕ ਦਿਨ ਅਸੀਂ ਵੀ ਅਜਿਹੀ ਹੀ ਅਵਸਥਾ ਵਿਚੋਂ ਲੰਘਣਾ ਹੈ ਇਸ ਸੰਸਾਰ ਵਿਚ ਮਾਤਾ-ਪਿਤਾ ਦਾ ਸਨਮਾਨ ਹੀ ਦੁਨੀਆਂ ਦਾ ਸਭ ਤੋਂ ਵੱਡਾ ਸਨਮਾਨ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ