ਮੁੰਬਈ (ਏਜੰਸੀ)। ਮਹਾਂਰਾਸ਼ਟਰ ਦੇ ਮਨੀ ਲਾਂਡ੍ਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀ ਇਕ ਵਿਸ਼ੇਸ਼ ਅਦਾਲਤ ਨੇ ਨੀਰਵ ਮੋਦੀ, ਵਿਜੈ ਮਾਲਿਆ ਅਤੇ ਮੇਹੁਲ ਚੋਕਸੀ ਨੂੰ ਫਡ਼ਨ ’ਚ ਨਾਕਾਮੀ ਨੂੰ ਲੈ ਕੇ ਈਡੀ ਦੀ ਖਿਚਾਈ ਕੀਤੀ। ਸੁਣਵਾਈ ਦੌਰਾਨ ਅਦਾਲਤ ਨੇ ਚਾਰਟਰਡ ਅਕਾਊਂਟ ਵਿਓਮੇਸ਼ ਸ਼ਾਹ ਦੀ ਉਸ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ, ਜਿਸ ’ਚ ਉਨ੍ਹਾਂ ਨੇ ਵਿਦੇਸ਼ ਯਾਤਰਾ ਲਈ ਅਦਾਲਤ ਦੀ ਅਗਾਊਂ ਇਜਾਜ਼ਤ ਰੱਦ ਕਰਨ ਦੀ ਮੰਗ ਕੀਤੀ ਸੀ। ਸ਼ਾਹ ’ਤੇ ਗਰਵਾਰੇ ਇੰਡਸਟਰੀਜ਼ ਦੇ ਨਿਹਾਲ ਗਰਵਾਰੇ ਲਈ ਮਨੀ ਲਾਂਡ੍ਰਿੰਗ ਦਾ ਦੋਸ਼ ਹੈ, ਜਿਸ ਨੂੰ ਪਿਛਲੇ ਸਾਲ ਬੀਕੇਸੀ ਚ ਇੱਕ ਜਾਇਦਾਦ ਸੌਦੇ ਰਾਹੀ ਜੈਫੰਡਕੇ ਬੈਂਕ ਨੂੰ ਇੱਕ ਸੌ ਕਰੋਡ਼ ਰੁਪਏ ਦਾ ਨੁਕਸਾਨ ਪਹੁੰਚਣਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। Mumbai News
ਇਹ ਵੀ ਪੜ੍ਹੋ: Patiala News: ਛੋਟੀ ਬਰਾਂਦਾਰੀ ’ਚ ਲੱਗੀ ਅੱਗ, ਰੈਡੀਮੈਂਟ ਕੱਪੜੇ ਦੀਆਂ ਦੁਕਾਨਾਂ ਸੜ੍ਹ ਕੇ ਸੁਆਹ
ਸ਼ਾਹ ਨੇ ਜ਼ਮਾਨਤ ਆਦੇਸ਼ਾਂ ’ਚ ਸੋਧ ਦੀ ਮੰਗ ਕਰਦਿਆਂ ਵਿਸ਼ੇਸ਼ ਅਦਾਲਤ ਦਾ ਰੁਖ ਕੀਤਾਸੀ ਜਿਸ ’ਚ ਉਨ੍ਹਾਂ ਨੇ ਅਦਾਲਤ ਦੀ ਇਜਾਜ਼ਤ ਤੋਂ ਬਗੈਰ ਦੇਸ਼ ਨਾ ਛੱਡਣ ਲਈ ਕਿਹਾ ਗਿਆ ਸੀ। ਉਨ੍ਹਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਦਾ ਕੰਮ ਅਜਿਹਾ ਹੈ ਕਿ ਉਨ੍ਹਾਂ ਨੇ ਗਾਹਕਾਂ ਅਤੇ ਕੰਮ ਦੀ ਭਾਲ ’ਚ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਨੀ ਪੈਂਦੀ ਹੈ ਅਤੇ ਹਰ ਵਾਰ ਅਦਾਲਤ ਦੀ ਇਜਾਜ਼ਤ ਲੈਣੀ ਉਨ੍ਹਾਂ ਲਈ ਵਿਵਹਾਰਿਕ ਨਹੀਂ ਹੈ।
ਇਸ ਪਟੀਸ਼ਨ ਦੀ ਈਡੀ ਦੇ ਵਕੀਲ ਨੇ ਵਿਰੋਧ ਕੀਤਾ ਅਤੇ ਦਲੀਲ ਦਿੱਤੀ ਕਿ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਇਸ ਨਾਲ ਕਾਰੋਬਾਰੀ ਨੀਰਵ ਮੋਦੀ, ਮਾਲਿਆ ਅਤੇ ਚੋਕਸੀ ਦੇ ਮਾਮਲਿਆਂ ਵਰਗੀ ਸਥਿਤੀ ਪੈਦਾ ਹੋ ਜਾਏਗੀ। ਇਸ ਤੋਂ ਨਾਰਾਜ਼ ਵਿਸ਼ੇਸ਼ ਜੱਜ ਐਮਜੀ ਦੇਸ਼ਪਾਂਡੇ ਨੇ ਈਡੀ ਦੇ ਦ੍ਰਿਸ਼ਟੀਕੋਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਾਰੇ ਵਿਅਕਤੀ ਉਨ੍ਹਾਂ ਨੂੰ ਸਹੀ ਸਮੇਂ ’ਤੇ ਗ੍ਰ੍ਰਿਫਤਾਰ ਨਾ ਕਰਨ ’ਚ ਸੰਬੰਧਿਤ ਜਾਂਚ ਏਜੰਸੀਆਂ ਦੀ ਨਾਕਾਮੀ ਕਾਰਨ ਭੱਜ ਗਏ। Mumbai News