ਸਿਹਤਮੰਦ ਰਹਿਣ ਲਈ ਪਾਲਕ ਦੀ ਕਰੋ ਵਰਤੋਂ (Spinach )
ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਹਰੀ ਸਬਜ਼ੀਆਂ ਦੀ ਭਰਮਾਰ ਲੱਗ ਜਾਂਦੀ ਹੈ। ਸਰਦੀ ਦੇ ਮੌਸਮ ’ਚ ਹਰੀ ਸਬਜ਼ੀਆਂ ਦੇ ਬਹੁਤ ਸਾਰੇ ਫਾਇਦੇ ਹਨ। ਇਨ੍ਹਾਂ ’ਚੋਂ ਇੱਕ ਹੈ ਪਾਲਕ ਜੋ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ। ਪਾਲਕ (Spinach ) ’ਚ ਆਇਰਨ ਸਭ ਤੋਂ ਵੱਧ ਪਾਇਆ ਜਾਂਦਾ ਹੈ। ਪਾਲਕ ਦੀ ਵਰਤੋਂ ਨਾਲ ਸਰੀਰ ’ਚ ਆਇਰਨ ਦੀ ਕਮੀ ਨਹੀਂ ਰਹਿੰਦੀ। ਪਾਲਕ ’ਚ ਬਹੁਤ ਸਾਰੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਸਾਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਲਈ ਆਪਣੇ ਭੋਜਨ ’ਚ ਪਾਲਕ ਨੂੰ ਜ਼ਰੂਰੀ ਸ਼ਾਮਲ ਕਰੋ। ਤੁਸੀਂ ਭਾਵੇਂ ਇਸ ਦੀ ਸਬਜ਼ੀ ਬਣਾਓ ਜਾਂ ਸੂਪ, ਜੂਸ ਜਾਂ ਫਿਰ ਕਿਸੇ ਹੋਰ ਰੂਪ ’ਚ ਹੀ ਸਹੀ। ਪਰ ਪਾਲਕ ਨੂੰ ਜ਼ਰੂਰ ਖਾਓ।
ਆਓ ਜਾਣਦੇ ਹਾਂ ਪਾਲਕ Spinach ਦੇ ਬਹੁਤ ਸਾਰੇ ਫਾਇਦੇ..
- ਜੇਕਰ ਅੱਖਾਂ ਨਾਲ ਸਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦੇ ਇਸ ਤਕਨੀਕੀ ਦੌਰ ’ਚ ਮੋਬਾਇਲ, ਕੰਪਿਊਟਰ, ਟੀਵੀ ਸਕਰੀਨਾਂ ਆਦਿ ਜਿਆਦਾ ਵੇਖਦੇ ਹਨ ਜਿਸ ਦਾ ਅਸਰ ਅੱਖਾਂ ’ਤੇ ਜ਼ਰੂਰ ਪੈਂਦਾ ਹੈ। ਇਸ ਲਈ ਆਪਣੀਆਂ ਅੱਖਾਂ ਦਾ ਖਿਆਲ ਰੱਖਣ ਲਈ ਤੁਸੀਂ ਪਾਲਕ ਨੂੰ ਜ਼ਰੂਰ ਖਾਓ।
- ਪਾਲਕ ਖਾਣ ਨਾਲ ਵਜ਼ਨ ਘੱਟ ਹੁੰਦਾ ਹੈ, ਕਿਉਂਕਿ ਇਸ ‘ਚ ਕੈਲਰੀ ਅਤੇ ਚਰਬੀ ਨੂੰ ਘੱਟ ਕਰਨ ਵਾਲੇ ਡਾਈਟਰੀ ਫਾਈਬਰ ਹੁੰਦੇ ਹਨ ।
- ਪਾਲਕ ‘ਚ ਕਲੋਰੋਫਿਲ ਅਤੇ ਸਿਹਤ ਤੰਦਰੁਸਤ ਰੱਖਣ ਵਾਲੇ ਕੋਰੋਟੋਨਾਐਂਡਸ ਵਰਗੇ ਬੀਟਾ-ਕੈਰੋਟੀਨ ਹੁੰਦੇ ਹਨ, ਜਿਨ੍ਹਾਂ ‘ਚ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਕੈਂਸਰ ਤੱਤ ਹੁੰਦੇ ਹਨ। ਜੋ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ।
- ਪਾਲਕ ’ਚ ਆਇਰਨ ਦੀ ਮਾਤਰਾ ਸਭ ਤੋਂ ਵੱਧ ਪਾਈ ਜਾਂਦੀ ਹੈ। ਆਇਰਨ ਲਾਲ ਖੂਨ ਕੋਸ਼ਿਕਾਵਾਂ ਨੂੰ ਵਾਲਾਂ ਦੇ ਫਾਲਿਕਲ ਅਤੇ ਆਕਸੀਜਨ ਪਹੁੰਚਾਉਣ ‘ਚ ਮੱਦਦ ਕਰਦਾ ਹੈ, ਜਿਸ ਨਾਲ ਵਾਲ ਜੜ੍ਹਾ ’ਚੋਂ ਮਜ਼ਬੂਤ ਹੁੰਦੇ ਹਨ ਅਤੇ ਵਾਲਾਂ ਦਾ ਝੜਨਾ ਘੱਟ ਹੋ ਜਾਂਦਾ ਹੈ।
- ਪਾਲਕ ਸਰੀਰ ‘ਚ ਖੂਨ ਦੀ ਕਮੀ ਨਹੀਂ ਹੋਣ ਦਿੰਦਾ ਹੈ। ਪਾਲਕ ਖਾਣ ਨਾਲ ਖੂਨ ਬਣਦਾ ਹੈ।
- ਸਰੀਰ ’ਤੇ ਚਮਕਦਾਰ ਬਣਾਉਣ ਲਈ ਪਾਲਕ ਤੋਂ ਤਿਆਰ ਤਿਆਰ ਜੂਸ ਪੀਓ। ਇਸ ਨਾਲ ਖੂਨ ਸਾਫ਼ ਹੋਣ ਦੇ ਨਾਲ ਮੁਹਾਸਿਆਂ ਤੋਂ ਵੀ ਛੁਟਕਾਰਾ ਮਿਲੇਗਾ ਤੇ ਚਿਹਰਾ ਬਿਲਕੁਲ ਸਾਫ ਨਜ਼ਰ ਆਵੇਗਾ।
- ਪਾਲਕ ’ਚ ਕੈਲਸ਼ੀਅਮ ਵੀ ਵਧੇਰੇ ਪਾਇਆ ਜਾਂਦਾ ਹੈ। ਜੋ ਹੱਡੀਆਂ ਨੂੰ ਮਜ਼ਬੂਤੀ ਲਈ ਬਹੁਤ ਵਧੀਆ ਹੈ।
- ਪਾਲਕ ਖਾਣ ਨਾਲ ਦਿਮਾਗ ਸਹੀ ਕੰਮ ਕਰਦਾ ਹੈ ਤੇ ਯਾਦਦਾਸ਼ਤ ਸ਼ਕਤੀ ਵਧਦੀ ਹੈ।
- ਜੇਕਰ ਤੁਹਾਡੀ ਕਿਡਨੀ ’ਚ ਪੱਥਰੀ ਹੈ ਤਾਂ ਤੁਸੀਂ ਲੋ-ਆਕਸਵੇਟ ਭਰਪੂਰ ਡਾਈਟ ਲਓ। ਤੁਸੀਂ ਰੋਜ਼ਾਨਾ 50 ਗ੍ਰਾਮ ਪਾਲਕ ਖਾ ਸਕਦੇ ਹੋ। ਇਸ ਦਾ ਬਹੁਤ ਸਾਰਾ ਲਾਹਾ ਮਿਲੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ