ਬੀਕਾਨੇਰ ’ਚ ਲਗਾਤਾਰ ਦੂਜੇ ਦਿਨ ਭੂਚਾਲ ਦੇ ਝਟਕੇ
ਜੈਪੁਰ। ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ’ਚ ਵੀਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਮੌਸਮ ਵਿਭਾਗ ਅਨੁਸਾਰ ਸਵੇਰੇ 7:42 ਮਿੰਟਾਂ ’ਤੇ ਆਏ ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ ’ਤੇ 4.8 ਮਾਪੀ ਗਈ ਹੈ ਇਸ ਦੌਰਾਨ ਕਿਤੇ ਕੋਈ ਨੁਕਸਾਨ ਦੀ ਸੂਚਨਾ ਨਹੀਂ ਹੈ ਇਸ ਦਾ ਕੇਂਦਰ ਬੀਕਾਨੇਰ ਤੋਂ 413 ਕਿ. ਮੀ. ਉੱਤਰ-ਪੱਛਮੀ ਉੱਤਰ ’ਚ 15 ਕਿ. ਮੀ. ਦੀ ਡੂੰਘਾਈ ’ਤੇ ਸੀ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਬੀਕਾਨੇਰ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਰਿਐਕਟਰ ਸਕੇਲ ’ਤੇ ਇਸ ਦੀ ਤੀਬਰਤਾ 5.3 ਮਾਪੀ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ