ਡਾਕਟਰ ਦਾ ਫਰਜ਼
ਇੱਕ ਵਾਰ ਖੁੁਰਕ ਦੀ ਬਿਮਾਰੀ ਤੋਂ ਪਰੇਸ਼ਾਨ ਹੋਈ ਇੱਕ 75 ਸਾਲਾਂ ਦੀ ਗਰੀਬ ਔਰਤ ਮਹਾਤਮਾ ਗਾਂਧੀ ਜੀ ਕੋਲ ਆਈ ਅਤੇ ਰੋਂਦੀ ਹੋਈ ਆਪਣੀ ਬਿਮਾਰੀ ਬਾਰੇ ਦੱਸਣ ਲੱਗੀ। ਔਰਤ ਨੂੰ ਨਿੰਮ ਦੇ ਪੱਤੇ ਪੀਸ ਕੇ ਖਵਾਉਣ ਅਤੇ ਉੱਪਰੋਂ ਲੱਸੀ ਪਿਆਉਣ ਲਈ ਗਾਂਧੀ ਜੀ ਨੇ ਇੱਕ ਡਾਕਟਰ ਨੂੰ ਆਦੇਸ਼ ਦਿੱਤਾ। ਇਸ ਅਨੁਸਾਰ ਉਸ ਨੇ ਨਿੰਮ ਦੀਆਂ ਪੱਤੀਆਂ ਪੀਸ ਕੇ ਦਿੱਤੀਆਂ ਅਤੇ ਖਾ ਕੇ ਲੱਸੀ ਪੀਣ ਲਈ ਆਖ ਦਿੱਤਾ।
ਦੂਜੇ ਦਿਨ ਗਾਂਧੀ ਜੀ ਨੇ ਡਾਕਟਰ ਤੋਂ ਪੁੱਛਿਆ, ‘‘ਔਰਤ ਨੂੰ ਕਿੰਨੀ ਲੱਸੀ ਪਿਆਈ?’’ ਡਾਕਟਰ ਕੁਝ ਦੱਸ ਨਾ ਸਕਿਆ ਤਾਂ ਗਾਂਧੀ ਜੀ ਜਾਣਕਾਰੀ ਲਈ ਉਸ ਨੂੰ ਨਾਲ ਲੈ ਕੇ ਔਰਤ ਦੇ ਘਰ ਜਾ ਪਹੁੰਚੇ । ਬਜ਼ੁਰਗ ਔਰਤ ਨੇ ਰੋਂਦਿਆਂ ਕਿਹਾ, ‘‘ਮੇਰੇ ਕੋਲ ਇੰਨਾ ਪੈਸਾ ਕਿੱਥੇ ਹੈ ਕਿ ਮੈਂ ਲੱਸੀ ਪੀ ਸਕਾਂ’’ ਡਾਕਟਰ ਨੇ ਜਦੋਂ ਗਾਂਧੀ ਜੀ ਨੂੰ ਇਹ ਖ਼ਬਰ ਦਿੱਤੀ ਤਾਂ ਸੁਣ ਕੇ ਗਾਂਧੀ ਜੀ ਨੇ ਉਦਾਸ ਮਨ ਨਾਲ ਕਿਹਾ, ‘‘ਤੁਸੀਂ ਵਿਦੇਸ਼ ’ਚ ਪੜ੍ਹੇ-ਲਿਖੇ ਕਿਹੋ-ਜਿਹੇ ਡਾਕਟਰ ਹੋ? ਭਲੇ ਇਨਸਾਨ, ਅਜੇ ਵੀ ਤੁਸੀਂ ਉਸ ਨੂੰ ਲੱਸੀ ਨਹੀਂ ਪਿਆਈ ਤੁਹਾਨੂੰ, ਪਿੰਡ ’ਚੋਂ ਮੰਗਵਾ ਕੇ ਉਸ ਨੂੰ ਲੱਸੀ ਪਿਆਉਣੀ ਚਾਹੀਦੀ ਸੀ।
ਉਸ ਬਜ਼ੁਰਗ ਔਰਤ ਨੂੰ ਰੋਂਦੀ ਛੱਡ ਕੇ ਤੁਸੀਂ ਮੇਰੇ ਕੋਲ ਇੱਥੇ ਕੀ ਕਰਨ ਆਏ ਹੋ?’’ ਫਿਰ ਉਨ੍ਹਾਂ ਕਿਹਾ, ‘‘ਡਾਕਟਰ ਦਾ ਧਰਮ ਸੇਵਾ ਕਰਨਾ ਹੈ ਸਿਰਫ਼ ਦਵਾਈ ਜਾਂ ਅਨੁਪਾਤ ਦੱਸਣਾ ਨਹੀਂ ਮਰੀਜ਼ ਨੂੰ ਲਾਭ ਹੋਣ ਤੱਕ ਸਾਰੀ ਜ਼ਿੰਮੇਵਾਰੀ ਉਸੇ ਦੀ ਹੁੰਦੀ ਹੈ’’।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ